ਭਾਰਤ ਮਦਰਲੈਂਡ ਤੇ ਇਸਰਾਇਲ ਫਾਦਰਲੈਂਡ ?


ਨਾਮਦੇਵ ਸਿੰਘ ਸਿੱਧੂ
ਸਾਬਕਾ ਤਹਿਸੀਲਦਾਰ
ਲਹਿਰਾ ਮੁਹੱਬਤ (ਬਠਿੰਡਾ)


ਯਹੂਦੀਆਂ ਦਾ ਜਦੋਂ ਤੋਂ ਈਸਾਈ ਲੋਕਾਂ ਨੇ ਭਾਂਡਾ ਤਿਆਗਿਆ ਤਾਂ ਇਹਨਾਂ ਨੂੰ ਹਜਾਰ ਸਾਲ ਤੋਂ ਵੀ ਵੱਧ ਸਮਾਂ ਦੁਨੀਆਂ ਦੇ ਤਿਰਸਕਾਰ ਦਾ ਸਾਹਮਣਾ ਕਰਨਾ ਪਿਆ। ਕਾਰਨ ? ਕੁਝ ਕੁ ਨੂੰ ਛੱਡ ਕੇ 95% ਯਹੂਦੀ ਆਪਣੇ ਆਪ ਨੂੰ ਰੱਬ ਦੇ ਜਵਾਈ ਸਮਝਦੇ ਸਨ। ਬਾਕੀ ਧਰਮਾਂ ਦੇ ਲੋਕਾਂ ਨੂੰ ਘਟੀਆ ਸਮਝਦੇ ਸਨ। ਉਹਨਾਂ ਨਾਲ ਦੁਰਵਿਵਹਾਰ ਅਤੇ ਜੁਲਮ ਵੀ ਕਰਦੇ ਸਨ। ਇਸੇ ਜੁਲਮ ਦੀ ਭੇਂਟ ਈਸਾ ਮਸੀਹ ਚੜ੍ਹਿਆ ਸੀ। ਕਦੇ ਯਹੂਦੀਆਂ ਨੂੰ ਰੋਮਨਾ ਨੇ ਭਜਾਇਆ, ਕਦੇ ਮੁਸਲਮਾਨਾਂ ਨੇ,ਕਦੇ ਈਸਾਈਆਂ ਨੇ। ਵਫਾਦਾਰ ਇਹ ਕਿਸੇ ਦੇ ਨਹੀਂ ਰਹੇ। ਇਸੇ ਕਾਰਨ ਸਪੇਨ,ਫਰਾਂਸ,ਜਰਮਨ,ਇਟਲੀ,ਯੂ.ਐੱਸ, ਰੂਸ ਕਿਸੇ ਨੇ ਵੀ ਇਹਨਾ ਦਾ ਇਤਬਾਰ ਨਹੀਂ ਕੀਤਾ। ਹਿਟਲਰ ਨੇ ਤਾਂ ਇਹਨਾ ਦਾ ਬੀਜ ਨਾਸ਼ ਕਰਨ ਲਈ ਗੈਸ ਚੈਂਬਰਾਂ ਚ ਲੱਖਾਂ ਯਹੂਦੀ ਮਾਰੇ। ਉਸਦਾ ਕਾਰਨ ਵੀ ਯਹੂਦੀਆਂ ਦਾ ਫਿਰਕੂ ਤਾਣਾ-ਬਾਣਾ ਹੀ ਹੈ। ਦੁਨੀਆਂ ਦਾ ਹਰੇਕ ਸੰਵਿਧਾਨ ਕਿਸੇ ਨਾਗਰਿਕ ਦੇ ਲੰਬਾ ਸਮਾਂ ਦੇਸ਼ ਚੋਂ ਬਾਹਰ ਰਹਿਣ ਕਾਰਨ ਉਸ ਦੀ ਨਾਗਰਿਕਤਾ ਖਤਮ ਕਰ ਦਿੰਦਾ ਹੈ ਪਰ ਜਦੋਂ ਤੋ ਬ੍ਰਿਟਿਸ਼ ਵੱਲੋਂ ਫਲਸਤੀਨ ਤੋਂ ਖੋਹੀ ਧਰਤੀ ਤੇ ਯੂ.ਐਨ ਤੋਂ ਮੇਹਰ ਲਵਾ ਕੇ ਸਾਲ 1948 ਵਿੱਚ ਇਸਰਾਇਲ ਨੇ ਆਜਾਦੀ ਦਾ ਐਲਾਨ ਕੀਤਾ ਤਾਂ ਸੰਸਾਰ ਵਿੱਚ ਸਾਰੇ ਯਹੂਦੀਆਂ ਨੂੰ ਆਪਣੀ ਖੋਹੀ ਧਰਤੀ ਤੇ ਵਸਾਏ ਦੇਸ਼ ਦੀ ਨਾਗਰਿਕਤਾ ਦੇ ਦਿੱਤੀ। ਇਸਦਾ ਮਤਲਬ ਇਹ ਸੀ ਕਿ ਕਿੰਨਾ ਵੀ ਵੱਡਾ ਤੁਸੀਂ ਉਸ ਦੇਸ਼ ਚ ਅਪਰਾਧ ਕਰੋ, ਇਸਰਾਇਲ ਦੌੜ ਆਉ, ਤੁਹਾਨੂੰ ਇਸਰਾਇਲ ਅਪਣਾ ਲਵੇਗਾ। ਇਸਦਾ ਮਤਲਬ ਯਹੂਦੀਆਂ ਦੀ ਮਦਰਲੈਂਡ ਕੋਈ ਹੋਵੇ ਫਾਦਰ ਲੈਂਡ ਇਸਰਾਇਲ ਹੀ ਹੈ। ਹੋ ਸਕਦੈ ਮੋਦੀ ਅਨੁਸਾਰ ਇਸਦਾ ਕੋਈ ਹੋਰ ਮਤਲਬ ਹੋ ਸਕਦਾ ਹੈ ਜਾਂ ਕੋਈ ਵੀ ਮਤਲਬ ਨਹੀਂ ਹੈ ਕਿਉੁਂਕਿ ਉਹ ਤਾਂ ਸਾਰੇ ਭਾਰਤੀਆਂ ਨੂੰ ਹੀ ਇਸਰਾਇਲ ਦੀ ਧਰਤੀ ਨੂੰ ਫਾਦਰਲੈਂਡ ਦਾ ਨਾਮ ਦੇ ਚੁੱਕਾ ਹੈ।
ਚਲੋ ਇਹ ਤਾਂ ਗੱਲ ਸੀ 1948 ਦੀ ਫਿਰਕੂ ਇਸਰਾਇਲ ਦੀ ਸਿਰਜਣਾ ਵੇਲੇ ਦੀ ਗੱਲ। ਹੁਣ ਦੀ ਨੇਤਨਯਾਹੂ ਦੀ ਹਕੂਮਤ ਨੇ ਭਾਰਤ ਦੇ ਯਹੂਦੀਆਂ ਨੂੰ ਇਸਰਾਇਲ ਵਿੱਚ ਵਸਾਉਣ ਦਾ ਐਲਾਨ ਕੀਤਾ ਹੈ। ਦੋ ਕੁ ਦਿਨ ਪਹਿਲਾਂ 248 ਯਹੂਦੀਆਂ ਨੂੰ ਭਾਰਤ ਦੇ ਉੱਤਰੀ ਪੂਰਬੀ ਰਾਜਾਂ ਵਿੱਚੋਂ ਪਛਾਣ ਕੇ ਲਿਜਾਣ ਦੀ ਕਾਰਵਾਈ ਵੀ ਸ਼ੁਰੂ ਕੀਤੀ, ਮਦਰਲੈਂਡ ਤੋਂ ਫਾਦਰਲੈਂਡ ਲਿਜਾਣ ਦੀ। 1948 ਤੋ 78 ਸਾਲ ਬਾਦ ਹੀ ਯਾਦ ਆਈ ਕਿ ਭਾਰਤ ਵਿੱਚ ਪੀੜ੍ਹੀਆਂ ਤੋਂ ਰਹਿ ਰਹੇ ਆਪਣੀ ਫਾਦਰਲੈਂਡ ਵਿੱਚ ਜਾਣ। ਇੰਨੀ ਦੇਰ ਫਾਦਰਲੈਂਡ ਤੋਂ ਦੂਰ ਰਹਿਣ ਦਾ ਕਾਰਨ ਅਤੇ ਫਾਦਰਲੈਂਡ ਵੱਲੋਂ ਆਪਣੀ ਪਤਨੀ ਦੀ ਔਲਾਦ ਨੂੰ ਤਿੰਨ ਪੀੜ੍ਹੀਆਂ ਤੱਕ ਅਪਨਾਉਣ ਦਾ ਕਾਰਨ ? ਪ੍ਰਚੱਲਿਤ ਰਵਾਇਤ ਅਨੁਸਾਰ ਤਾਂ ਹਰਾਮ ਦੀ ਔਲਾਦ ਹੀ ਹੋ ਸਕਦੈ ਜੋ ਨਾਨਕਿਆਂ ਦੇ ਘਰ ਮਜਬੂਰੀ ਵੱਸ ਰਹੀ ਹੋਵੇ
ਫਿਰ ਹੁਣ ਨੇਤਨਯਾਹੂ ਨੂੰ ਹੇਜ ਕਿਉਂ ਜਾਗਿਆ?
ਅਸਲ ਜਨੂੰਨੀ ਯਹੂਦੀ ਹੈ ਉਹ ; ਸਭ ਨਫਾ ਨੁਕਸਾਨ ਸੋਚ ਕੇ ਫੈਸਲਾ ਲੈਂਦੈ।
ਮੇਰੇ ਹਿਸਾਬ ਨਾਲ ਤਾਂ ਗੱਲ ਇਹ ਹੈ ਕਿ ਡੋਨਾਲਡ ਟਰੰਪ ਦੇ ਥਾਪੜੇ ਨਾਲ ਗਾਜ਼ਾ ਵਿੱਚ ਨਰਸੰਹਾਰ ਕੀਤਾ। ਵੈਸਟ ਬੈਂਕ ਚ ਨਰਸੰਹਾਰ ਕੀਤਾ। ਹੁਣ ਉਹ ਜਗਾ ਖਾਲੀ ਹੈ। ਇਸ ਥਾਂ ਤੇ ਮਕਾਨ ਬਨਾਉਣੇ ਨੇ; ਪਹਿਲਾਂ ਫਲਸਤੀਨੀ ਮਜਦੂਰ ਆ ਜਾਂਦੇ ਸਨ; ਹੁਣ ਉਹ ਨਹੀਂ ਹਨ। ਭਾਰਤ ਦੇ ਕੱਛਾਂ ਵਜਾਉਣ ਵਾਲੇ ਯਹੂਦੀਆਂ ਨੂੰ ਲਿਜਾ ਕੇ ਲੇਬਰ ਕਰਵਾਈ ਜਾਵੇਗੀ।ਇਸ ਤੋਂ ਇਲਾਵਾ ਇਸਰਾਇਲ ਦੇ ਸੈਨਿਕਾਂ ਦਾ ਵੀ ਲਿਬਨਾਨ, ਇਰਾਨ, ਸੀਰੀਆ ਨਾਲ ਲੜਾਈ ਚ ਜਾਨੀ ਨੁਕਸਾਨ ਵੀ ਬਥੇਰਾ ਹੋਇਆ ਹੈ, ਉਹਨਾ ਨੂੰ ਸੈਨਿਕਾਂ ਦੀ ਭਰਤੀ ਲਈ ਵੀ ਯਹੂਦੀਆਂ ਦੀ ਲੋੜ ਹੈ। ਭਾਰਤ ਵਿੱਚੋਂ ਲਿਜਾਏ ਜਾਣ ਵਾਲੇ ਯਹੂਦੀਆਂ ਨੂੰ ਨੇਤਨਯਾਹੂ ਸੁਪਨੇ ਭਾਵੇਂ ਰੰਗੀਨ ਦਿਖਾਵੇ ਪਰ ਅਸਲ ਤਾਂ ਉਹ ਕੁਰਬਾਨੀ ਦੇ ਬੱਕਰੇ ਹੀ ਬਣਨਗੇ ,ਭਾਵੇਂ ਫੌਜ ਵਿੱਚ ਭਰਤੀ ਹੋਕੇ ਅਣਇਛਿਤ ਜਾਨ ਗਵਾਉਣ ਤੇ ਭਾਵੇਂ ਵੈਸਟ ਬੈਂਕ/ਗਾਜਾ ਵਿੱਚ ਫਲਸਤੀਨੀਆਂ ਹੱਥੋਂ ਮਾਰੇ ਜਾਣ।

Exit mobile version