ਮਧੇ ਕੇ ਵਾਲਿਆਂ ਨੇ ਕਰਾਇਆ ਸੀ ਭਗਵੰਤ ਮਾਨ ਦਾ ਆਖਰੀ  ਕਮੇਡੀ ਸ਼ੋ

ਮੁੱਖ ਮੰਤਰੀ ਸਾਬ੍ਹ ਤੁਹਾਨੂੰ ਪਿੰਡ ਮਧੇ ਕੇ  ‘ ਵਾਜ਼ਾਂ ਮਾਰਦਾ!

ਮਧੇ ਕੇ ਵਾਲਿਆਂ ਨੇ ਕਰਾਇਆ ਸੀ ਭਗਵੰਤ ਮਾਨ ਦਾ ਆਖਰੀ  ਕਮੇਡੀ ਸ਼ੋ

ਨਿਹਾਲ ਸਿੰਘ ਵਾਲਾ,   (ਰਾਜਵਿੰਦਰ ਰੌਂਤਾ ) ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੂੰ   ਪਿੰਡ ਮਧੇ ਕੇ ‘ਵਾਜ਼ਾਂ ਮਾਰ ਮਾਰ ਬੁਲਾ ਰਿਹਾ ਹੈ ਕਿਉਂਕਿ  ਮਧੇ ਕੇ ਨਾਲ ਉਹਨਾਂ ਦੀ ਸਿਆਸਤ ਵਿੱਚ ਪ੍ਰਵੇਸ਼ ਕਰਨ ਤੋਂ ਪਹਿਲਾਂ ਦੀ ਅਹਿਮ ਤੇ ਖਾਸ ਯਾਦ ਜੁੜੀ ਹੋਈ ਹੈ। 26 ਮਾਰਚ 2011 ਨੂੰ ਨਿਹਾਲ ਸਿੰਘ ਵਾਲਾ ਵਿਖੇ ਗੁਰਦੁਆਰਾ ਪਾਕਾ ਸਾਹਿਬ ਯੂਥ ਵੈਲਫ਼ੇਅਰ ਸਪੋਰਟਸ ਕਲੱਬ ਵੱਲੋਂ ਕਮੇਡੀਅਨ ਭਗਵੰਤ ਮਾਨ ਦਾ  ਲਾਈਵ ਸ਼ੋ ਕਰਵਾਇਆ  ਗਿਆ ਸੀ।  ਉਦੋਂ ਭਗਵੰਤ ਮਾਨ ਦੀ ਕਮੇਡੀ ਦੀ ਪੂਰੀ ਤੂਤੀ ਬੋਲਦੀ ਸੀ। ਅਤੇ ਰਾਜਨੀਤੀ ‘ ਚ ਦਾਖਲ ਹੋਣ ਤੋਂ ਪਹਿਲਾਂ ਇਹ ਉਹਨਾਂ ਦਾ  ਆਖਰੀ ਯਾਦਗਾਰੀ ਸ਼ੋਅ ਸੀ। ਮੈ ਵੀ ਉਸ ਸਮੇਂ ਸ਼ੋਅ ਵਿੱਚ ਮੌਜੂਦ ਸੀ। ਉਦੋਂ  (ਹੁਣ ਦੇ ਮੁੱਖ ਮੰਤਰੀ )ਭਗਵੰਤ ਸਿੰਘ ਮਾਨ ਨੇ  ਭਾਵੁਕਤਾ ਭਰਪੂਰ ਤਕਰੀਰ ਕਰਦੇ ਹੋਏ ਕਿਹਾ ਸੀ ਕਿ ਅੱਜ ਮੈਂ ਆਪਣੀ ਇਸ ਕਲਾ ਨੂੰ ਅਲਵਿਦਾ ਕਹਿ ਕੇ ,ਰਾਜਨੀਤੀ ਵਿੱਚ ਦਾਖ਼ਲ ਹੋ ਰਿਹਾ ਹਾਂ ਅਤੇ  ਪਿੰਡ ਮਧੇ ਕੇ ਵੱਲੋਂ ਕਰਵਾਇਆ ਗਿਆ ਇਹ  ਪ੍ਰੋਗਰਾਮ ਹਮੇਸ਼ਾ ਮੇਰੇ ਚੇਤਿਆਂ ਵਿੱਚ  ਰਹੇਗਾ। ਅਗਲੇ ਦਿਨ ਉਹ ਰਾਜਨੀਤੀ ਵਿੱਚ ਸ਼ਾਮਲ ਹੋ ਗਏ  ਸਨ। ਅਤੇ ਅੱਜ  ਪੰਜਾਬ ਦੇ ਮੁੱਖ ਮੰਤਰੀ ਦੀ ਕੁਰਸੀ ‘ ਤੇ ਬਿਰਾਜਮਾਨ ਹਨ। ਸਮਾਜਕ ਕਾਰਕੁਨ ਤੇ ਉਦੋਂ ਦੇ ਸਮਾਗਮ ਦੇ ਆਯੋਜਕ ਆਗੂ  ਕੁਲਦੀਪ ਸਿੰਘ ਮਧੇਕੇ ਨੇ  ਯਕੀਨ ਨਾਲ ਕਿਹਾ ਕਿ ਇਹ ਖ਼ਬਰ ਪੜ੍ਹ ਕੇ ਮੁੱਖ ਮੰਤਰੀ ਮਧੇ ਕੇ ਲਈ ਜਰੂਰ ਸਮਾ ਦੇਣਗੇ। ਉਹਨਾਂ ਦੱਸਿਆ ਕਿ ਉਹ ਸ਼ੋ ਤੋਂ ਬਾਅਦ ਵਿੱਚ  ਜਦੋਂ ਵੀ ਕਿਸੇ ਚੋਣ  ਮੁਹਿੰਮ ਜਾਂ ਕਿਸੇ ਵੀ ਜਗ੍ਹਾ ਤੇ ਹੋਈ ਮਿਲਣੀ  ਦੌਰਾਨ ਭਗਵੰਤ ਸਿੰਘ ਮਾਨ ਜੀ ਨੂੰ ਮਿਲੇ ਹਨ ,ਉਹ ਫੱਟ ਸਿਆਣ ਕੇ ਪਿੰਡ ਦਾ ਹਾਲ ਚਾਲ ਪੁੱਛਦੇ ਹਨ।

2011 ਦੀ ਭਗਵੰਤ ਮਾਨ ਦੇ ਆਖਰੀ ਕਮੇਡੀ ਸ਼ੋ ਦੀ ਤਸਵੀਰ। ਫੋਟੋ: ,ਰਾਜਵਿੰਦਰ ਰੌਂਤਾ

ਭਾਈ  ਕੁਲਦੀਪ ਸਿੰਘ ਮਧੇਕੇ ਤੇ ਪਿੰਡ ਦੇ  ਹੋਰ ਨੌਜਵਾਨਾਂ ਨੇ  ਕਿਹਾ ਕਿ ਉਸ ਯਾਦਗਾਰੀ ਪ੍ਰੋਗਰਾਮ ਦੌਰਾਨ ਮਾਨ ਸਾਹਿਬ ਦੇ ਬੋਲੇ ਸ਼ਬਦ ਅੱਜ ਵੀ ਸਾਡੇ  ਅਤੇ ਸਾਡੇ ਪਿੰਡ ਵਾਸੀਆਂ ਦੀਆਂ ਯਾਦਾਂ ਵਿੱਚ ਉਕਰੇ ਹੋਏ ਹਨ।ਉਹਨਾਂ ਪਿੰਡ ਵੱਲੋਂ  ਬੇਨਤੀ ਕਰਦਿਆਂ ਕਿਹਾ ਕਿ ਅੱਜ  ਤੁਸੀਂ ਪੰਜਾਬ ਦੇ ਮੁੱਖ ਮੰਤਰੀ ਹੋ ਇਕ ਵਾਰ ਸਾਡੇ ਪਿੰਡ ਮਧੇਕੇ ( ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦੀ ਚਰਨ ਛੋਹ ਧਰਤੀ )ਵਿਖੇ ਜਰੂਰ ਆਓ। ਪਿੰਡ ਨੂੰ ਸਰਵ ਪੱਖੀ ਵਿਕਾਸ ਦੀ ਲੋੜ ਹੈ।   ਪਿੰਡ ਮਧੇ ਕੇ ਤੁਹਾਡਾ ਰਿਣੀ ਰਹੇਗਾ ਅਤੇ ਅੱਖੀਆਂ ਵਿਛਾ ਕੇ ਸਵਾਗਤ ਕਰੇਗਾ।

Exit mobile version