35 ਸਾਲਾ ਨੌਜਵਾਨ ਰਾਸ਼ਟਰਪਤੀ ਇਬਰਾਹਿਮ ਤਰੋਰੇ ਜੋ ਬੁਰਕੀਆਂ ਫਾਸੋ ਨਾ ਦੇ ਦੇਸ਼ ਦੇ ਰਾਸ਼ਟਰਪਤੀ ਹਨ। ਅਪਣੇ ਲੋਕ ਪੱਖੀ ਫੈਸਲਿਆਂ ਕਾਰਣ ਪੂਰੀ ਦੁਨੀਆ ਵਿੱਚ ਚਰਚਾ ਵਿੱਚ ਹਨ । ਸਾਉਦੀ ਅਰਬ ਵੱਲੋ ਇਸ ਦੇਸ਼ ਵਿੱਚ 200 ਮਸਜਿਦਾਂ ਬਣਾਉਣ ਦਾ ਆਫਰ ਦਿੱਤਾ ਗਿਆ। ਇਸ ਨੌਜਵਾਨ ਰਾਸ਼ਟਰਪਤੀ ਨੇ ਇਹ ਪੇਸ਼ਕਸ਼ ਠੁਕਰਾ ਦਿੱਤੀ । ਉਹਨਾਂ ਸਾਉਦੀ ਅਰਬ ਦੀ ਹਕੂਮਤ ਨੂੰ ਸਾਫ, ਸਾਫ਼ ਲਫਜ਼ਾਂ ਵਿੱਚ ਕਿਹਾ ਕਿ ਮੇਰੇ ਦੇਸ਼ ਨੂੰ ਮਸਜਿਦ ਨਹੀਂ ਸਕੂਲ , ਹਸਪਤਾਲ , ਰੁਜ਼ਗਾਰ ਦੀ ਲੋੜ ਹੈ । ਅਗਰ ਸਾਉਦੀ ਹਕੂਮਤ ਸਾਡੀ ਮੱਦਦ ਕਰਨਾ ਚਾਹੁੰਦੀ ਹੈ ਤਾਂ ਸਕੂਲ , ਹਸਪਤਾਲ ਬਣਾ ਕੇ ਕਰੇ। 27,28,ਜੁਲਾਈ 2023 ਨੂੰ ਰੂਸ ਵਿੱਚ ਰੂਸ ਅਫ਼ਰੀਕਾ ਸਿਖਰ ਸੰਮੇਲਨ ਹੋਇਆ , ਇਸ ਸਿਖਰ ਸੰਮੇਲਨ ਵਿੱਚ 17 ਦੇਸ਼ਾਂ ਦੇ ਮੁਖੀ ਸ਼ਾਮਿਲ ਹੋਏ ਸਨ। ਜਿੰਨਾ ਵਿੱਚੋਂ ਅਬਰਾਹੀਮ ਤਰੋਰੇ ਇੱਕ ਸਨ ਜੋ ਇੱਕ ਸਾਲ ਪਹਿਲਾ ਫ਼ੌਜੀ ਤਖਤਾ ਪਲਟਕੇ ਸੱਤਾ ਵਿੱਚ ਆਇਆ ਸੀ । ਜਦੋਂ ਸਿਖਰ ਸੰਮੇਲਨ ਵਿੱਚ ਬੋਲਣ ਦਾ ਸਮਾ ਆਇਆ ਤਾਂ ਉਸ ਨੇ ਉੱਥੇ ਮੌਜੂਦ ਅਫ਼ਰੀਕਾ ਦੇ ਹੁਕਮਰਾਨਾ ਨੂੰ ਕਿਹਾ ਕਿ ਤੁਸੀਂ ਸਾਮਰਾਜੀਆਂ ਦੀ ਕੱਠਪੁਤਲੀ ਬਣਨਾ ਬੰਦ ਕਰੋ । ਆਪਣੇ ਦੇਸ਼ਾਂ ਦੇ ਹਿਤਾਂ ਦੀ ਰਾਖੀ ਕਰੋ । ਤਰੋਰੇ ਨੇ ਪੱਛਮੀ ਦੇਸ਼ਾਂ ਦੀ ਅਫ਼ਰੀਕੀ ਦੇਸ਼ਾਂ ਦੀ ਲੁੱਟ ਘਸੁੱਟ ਕਰਨ ਕਾਰਨ ਅਲੋਚਨਾ ਕੀਤੀ ।ਅਫਰੀਕੀ ਦੇਸ਼ ਕੁਦਰਤੀ ਸਾਧਨਾਂ ਦਾ ਖਜ਼ਾਨਾ ਹਨ । ਜੇਕਰ ਇਹ ਦੇਸ਼ ਲੁੱਟ ਘਸੁੱਟ ਮੁਕਤ ਹੋ ਕੇ ਇੰਨਾਂ ਦੀ ਵਰਤੋਂ ਕਰਨ ਤਾਂ ਅਫਰੀਕੀ ਦੇਸ਼ ਅਪਣੇ ਲੋਕਾਂ ਨੂੰ ਸਿਹਤ ਸਿੱਖਿਆ, ਅਤੇ ਰੁਜ਼ਗਾਰ ਸਰਕਾਰੀ ਨੌਕਰੀਆਂ ਵੱਡੀ ਗਿਣਤੀ ਵਿੱਚ ਮੁਹੱਇਆ ਕਰਾਉਣ ਵਿੱਚ ਕਾਮਯਾਬ ਹੋ ਸਕਦੇ ਹਨ।
ਫਰਾਂਸ ਜੋ ਕਿ ਦੇਸ਼ ਦੇ ਕੁਦਰਤੀ ਸਾਧਨਾ ਦੀ ਲੁੱਟ ਕਰ ਰਿਹਾ ਸੀ , ਨੂੰ ਰਾਸ਼ਟਰਪਤੀ ਤਰੋਰੇ ਨੇ ਫ਼ਰਾਂਸੀਸੀ ਲੁਟੇਰਿਆਂ ਨੂੰ ਦੇਸ਼ ਵਿੱਚੋਂ ਬਾਹਰ ਕੱਢ ਦਿੱਤਾ । ਉਹਨਾਂ ਨੇ ਸੋਨੇ ਦੀਆ ਖਾਣਾ ਦਾ ਕੌਮੀਕਰਨ ਕਰ ਕੇ ਸਾਰਕਾਰੀ ਕਬਜ਼ੇ ਵਿੱਚ ਲੈ ਲਿਆ ਅਤੇ ਹੋਰ ਵੀ ਲੋਕ ਪੱਖੀ ਫੈਸਲਾ ਲਏ ਅਤੇ ਸਖਤੀ ਨਾਲ ਲਾਗੂ ਕੀਤੇ । ਖੇਤੀਬਾੜੀ ਤੇ ਲੱਦੇ ਭਾਰੀ ਟੈਕਸ ਖਤਮ ਕੀਤੇ ਅਤੇ ਗਰੀਬ ਪੱਖੀ ਨੀਤੀਆਂ ਬਣਾਈਆਂ । ਤਰੋਰੇ ਨੇ ਹਜਾਰਾਂ ਟਰੈਕਟਰ ਕਿਸਾਨਾਂ ਨੂੰ ਸਰਕਾਰ ਵੱਲੋਂ ਮੁਫ਼ਤ ਦਿੱਤੇ । ਮਾਰੂਥਲ ਨੂੰ ਉਪਜਾਓੂ ਜਮੀਨ ਵਿੱਚ ਬਦਲਣ ਲਈ ਮਹੱਤਵਪੂਰਨ ਯੋਗਦਾਨ ਪਾਇਆ । ਜਿਸ ਨਾਲ ਖੇਤੀਬਾੜੀ ਸੈਕਟਰ ਵਿੱਚ ਵੱਡੇ ਬਾਦਲ ਆਉਣੇ ਸ਼ੁਰੂ ਹੋਏ । ਜੋ ਲੋਕ ਸਾਹਿਤ ਪ੍ਰੇਮੀ ਹਨ ਉਹ ਡਾਕਟਰ ਚੀ ਗਵੇਰਾ ਬਾਰੇ ਜਾਣਕਾਰੀ ਜਾਣਕਾਰੀ ਰੱਖਦੇ ਹੋਣਗੇ । ਉਹ ਇੱਕ ਮਹਾਨ ਇਨਕਲਾਬੀ ਸੀ । ਉਹਨਾਂ ਨੂੰ ਅਮਰੀਕਾ ਦੀ ਖੁਫੀਆ ਏਜੰਸੀ ਦੁਆਰਾ ਸ਼ਹੀਦ ਕੀਤਾ ਗਿਆ ਸੀ । ਅਬਰਾਹੀਮ ਤਰੋਰੇ ਅਫੀਰੀਕਾ ਦੇ ਚੀ ਗੁਵੇਰਾ ਹਨ । ਜੋ ਸਾਮਰਾਜਵਾਦੀ ਤਾਕਤਾਂ ਦੀਆਂ ਅੱਖਾਂ ਵਿੱਚ ਰੜਕਦੇ ਹਨ । ਇਤਿਹਾਸ ਵੇਖੀਏ ਤਾਂ ਇਹ ਤਾਕਤਾਂ ਜਾਂ ਤਾਂ ਅਜੇਹੇ ਦੇਸ਼ ਭਗਤ ਲੀਡਰਾਂ ਨੂੰ ਮਰਵਾ ਦਿੰਦੀਆਂ ਹਨ ਜਾਂ ਤਖ਼ਤਾ ਪਲਟ ਕਰਵਾ ਦਿੰਦੀਆਂ ਹਨ । ਇਬਰਾਹੀਮ ਤੋਰੇਰੇ ਨੂੰ ਉਹਨਾ ਦੇ ਦੇਸ਼ ਦੇ ਲੋਕ ਬਹੁਤ ਪਸੰਦ ਕਰਦੇ ਹਨ । ਸਾਮਰਾਜੀ ਤਾਕਤਾਂ ਉਹਨਾ ਦਾ ਤਖ਼ਤਾ ਪਲਟਣ ਦੀ ਹਿੰਮਤ ਨਹੀਂ ਕਰਨਗੀਆਂ । ਅਜੇਹੇ ਨੌਜਵਾਨਾਂ ਦੀ ਹਰ ਦੇਸ਼ ਵਿੱਚ ਲੋੜ ਹੈ, ਜੋ ਅਪਣੇ ਆਪਣੇ ਮੁਲਕਾਂ ਦੀ ਅਗਵਾਈ ਕਰ ਕੇ ਬੇਰੁਜ਼ਗਾਰ ਨੌਜਵਾਨਾਂ ਸਿਹਤ,ਸਿੱਖਿਆ ਅਤੇ ਰੁਜ਼ਗਾਰ ਸਾਰੇ ਲੋਕਾਂ ਨੂੰ ਮੁਹੱਇਆ ਕਰਵਾ ਸਕਣ।
ਸਵਰਨ ਧਾਲੀਵਾਲ 1587 581 7472
