ਰਾਂਝਾ: ਇੱਕ ਨਵਾਂ ਕਿਸਮ ਦਾ ਨਾਵਲ

ਰਾਂਝਾ: ਇੱਕ ਨਵਾਂ ਕਿਸਮ ਦਾ ਨਾਵਲ ਜੋ ਪਾਠਕਾਂ ਦੇ ਮਨਾਂ ਉੱਤੇ ਰਾਜ ਕਰ ਸਕਦਾ ਹੈ — ਬਲਰਾਜ ਸਿੰਘ ਖਿੰਡਾ

ਰੂਪ ਢਿੱਲੋਂ ਬਾਹਰਲੇ ਦੇਸ਼ ਬਰਤਾਨੀਆਂ ਦਾ ਨਵਾਂ ਪੰਜਾਬੀ ਨਾਵਲਕਾਰ ਹੈ। ਸ਼ਾਇਦ ਢਿੱਲੋਂ ਸਾਹਿਬ ਪਹਿਲਾਂ ਬਾਹਰਲਾ ਜਮਪਲ ਹੈਂ ਜਿਸ ਨੇ ਆਪਣੇ ਪਰਵਾਸ ਹੋਏ ਮਾਪੇ ਦੀ ਬੋਲ਼ੀ ਵਿੱਚ ਲਿੱਖਿਆ ਹੈ। ਇਸ ਬਾਰੇ ਮੈਂ ਕਹਿ ਨਹੀਂ ਸਕਦਾ ਹਾਂ, ਪਰ ਮੈਂ ਇੰਨਾ ਤਾਂ ਕਹਿ ਸਕਦਾ ਕਿ ਰਾਂਝਾ ਦਿਲਚਸਪ ਨਾਵਲਨਿਗਾਰੀ ਨਾਲ਼ ਲਿੱਖਿਆ ਹੈ। ਇਸ ਨਾਵਲ ਵਿੱਚ ਯਥਾਰਥਿਕ ਅਤੇ ਸਮਾਜ ਸੰਬੰਧੀ ਵੀ ਹੈ ਅਤੇ ਕਲਪਨਿਕ ਕਥਾ ਵੀ ਹੈ। ਦੋਹਾਂ ਦਾ ਮੇਲ਼ ਕੰਮ ਕਰਦਾ ਅਤੇ ਨਾਵਲ ਨੂੰ ਰਸ ਦਿੰਦਾ ਹੈ। ਕਹਾਣੀ ਉਂਜ ਕਾਫ਼ੀ ਜਾਣਿਆ ਪਛਾਣਿਆ ਕਿੱਸੇ ਦਾ ਮੁੜ ਦੱਸੀ ਪੇਸ਼ਕਾਰੀ ਹੈ। ਪਰ ਜਿਸ ਤਰੀਕੇ ਨਾਲ਼ ਸਭ ਕੁਝ ਚਿਤਰਿਆ ਗਿਆ ਸ਼ਾਇਦ ਪੰਜਾਬੀ ਪਾਠਕਾਂ ਵਾਸਤੇ ਨਵਾਂ ਹੈ। ਨਾਵਲ ਵਿੱਚ ਵਾਰ ਵਾਰ ਅਨੁਪਰਾਸ ਅਤੇ ਠਹਿਰਾਊ ਮੁਕਤ, ਮਾਨਵੀਕਰਨ ਵਰਤੇ ਹਨ ਜਿਨ੍ਹਾਂ ਕਰਕੇ ਪੱਛਮੀ ਸ਼ੈਲੀ ਨਾਲ਼ ਨਾਵਲੀ ਸੁਭਾਅ ਬਾਖੂਬੀ ਮੇਲ ਖਾਂਦੀ ਹੈ।ਰੂਪ ਢਿੱਲੋਂ ਦੇ ਵਾਕਾਂ ਵਿੱਚ ਪੱਛਮੀ ਸਾਹਿਤ ਅਤੇ ਅੰਗ੍ਰੇਜ਼ੀ ਬੋਲ਼ੀ ਨਾਲ਼ ਮੇਲ਼ ਸਾਫ਼ ਦਿੱਸਦਾ ਹੈ। ਉਸ ਨੇ ਖ਼ੁਦ ਕਿਹਾ ਹੈ ਕਿ ਬਰਤਾਨੀਆਂ ਦੀ ਪੰਜਾਬੀ ਉਪਬੋਲ਼ੀ ਵਿੱਚ ਨਾਵਲ ਲਿੱਖਿਆ ਹੋਇਆ ਹੈ। ਇਹ ਨਵੀਂ ਉਪਬੋਲ਼ੀ ਮਾਂਝੀ, ਮਲਵਈ ਅਤੇ ਦੁਆਬੀ ਦਾ ਮਿਕਸਚਰ ਹੈ, ਖ਼ਾਸ ਕਰ ਦੁਆਬੀ ਉੱਤੇ ਘਰੋੜ ਹੈ।

ਢਿੱਲੋਂ ਸਾਹਿਬ ਨੇ ਇਸ ਖਿਚੜੀ ਨੂੰ ਚੰਗੀ ਤਰ੍ਹਾਂ ਪਕਾ ਕੇ ਬਾਹਰਲੀ ਬੋਲੀ ਵਾਸਤੇ ਪੰਜਾਬੀ ਨੂੰ ਲਿਖਣ ਵਾਸਤੇ ਨਵਾਂ ਲਹਿਜਾ ਘੜ ਲਿਆ ਹੈ, ਜਿਸ ਨੂੰ ਉਹ ਖ਼ੁਦ ਠਕਰਾਈ ਬਰਤਾਨਵੀਂ ਸੱਦਦਾ ਹੈ। ਉਂਜ ਉਸ ਨੇ ਆਪਣੀ ਸ਼ੈਲੀ ਨੂੰ ਵੀ ਉਪਾਧੀ ਦਿੱਤੀ ਹੈ। ਆਪਣੀ ਸ਼ੈਲੀ ਨੂੰ ਵਿਚਿੱਤਰਵਾਦ ਸੱਦਦਾ ਹੈ। ਮੇਰੇ ਖਿਆਲ ਵਿੱਚ ਅੱਜ ਕੱਲ੍ਹ ਦੀ ਪ੍ਰਯੋਗਸ਼ੀਲ ਲਹਿਰ ਵਿੱਚ ਲਿਖ ਰਿਹਾ ਹੈ। ਨਤੀਜਾ ਹੈ ਕਿ ਉਸ ਦੇ ਵਾਕਾਂ ਵਿੱਚ ਤਾਜ਼ਾ ਰਸ ਹੈ ਅਤੇ ਮਧੁਰਤਾ ਜਿਸ ਦੀ ਮਿਠਾਸ ਮਨਮੋਹਕ ਹੈ। ਹੀਰ ਰਾਂਝੇ ਦੀ ਪੁਰਾਣੀ ਕਹਾਣੀ ਅੱਜ ਦੇ ਸਮੇਂ ਅਤੈ ਭਾਰਤ ਤੋਂ ਬਾਹਰ ਲੈ ਕੇ ਜਾਹ ਕੇ ਢਿੱਲੋਂ ਨੇ ਦਿਖਾਇਆ ਹੈ ਕਿ ਅਸੀਂ ਹਾਲੇ ਵੀ ਨਹੀਂ ਬਦਲੇ। ਸ਼ਾਇਦ ਸ਼ੋਸ਼ਣ ਕਰਨ ਦੇ ਤਰੀਕੇ ਬਦਲ ਚੁੱਕੇ ਪਰ ਮਰਦਾਂ ਦੀ ਹਉਮੈਂ ਉਹੀ ਹੈ ਜੋ ਸਦੀਆਂ ਪਹਿਲਾਂ ਹੋਇਆ ਕਰਦੀ ਸੀ ਅਤੇ ਇਸ ਨੂੰ ਪੜ੍ਹ ਕੇ ਲੱਗਦਾ ਪਰਵਾਸ ਕਰਨ ਤੋਂ ਬਾਅਦ ਵੀ ਉਸ ਥਾਂ ਹੀ ਰਹੇਗੀ। ਬਰਤਾਨੀਆ ਵਿੱਚ ਜਾਹ ਕੇ ਨਾਰੀ ਨੂੰ ਕੋਈ ਚੰਗਾ ਮੌਕਾ ਨਹੀਂ ਮਿਲਦਾ ਇਸ ਧੰਦੇ ਵਿੱਚੋਂ ਨਿਕਲ਼ਣ ਲਈ, ਭਾਵੇਂ ਬਾਹਰ ਹੀ ਜੰਮੀਆਂ ਹੋਣ! ਉਨ੍ਹਾਂ ਲਈ ਇੱਕ ਹੀ ਰਾਹ ਹੈ, ਆਪਣੇ ਪੰਜਾਬ ਤੋਂ ਨਾਲ਼ ਲੈ ਕੇ ਆਏ ਆਚਾਰਾਂ ਤੋਂ ਨੱਸਣ! ਇਸ ਕਰਕੇ ਗੋਰਿਆਂ, ਕਾਲ਼ਿਆਂ ਅਤੇ ਹੋਰ ਧਰਮ ਦੇ ਮੁੰਡਿਆਂ ਨਾਲ਼ ਉੱਧਲਣ ਨੂੰ ਤਿਆਰ ਹਨ।ਨਾਵਲ ਵਿੱਚ ਤਕਰੀਬਨ ਹਰ ਜਣਾ ਸਿੱਖ ਹੈ ਜਾਂ ਗੋਰਾ। ਪਰ ਇੱਕ ਪੰਜਾਬੀ ਹਾਲੇ ਵੀ ਮੁਸਲਮਾਨ ਹੈ। ਉਹ ਹੈ ਮੁਰਾਦ ਅਤੇ ਉਹ ਸਹਿਥੀ ਨਾਲ਼ ਨੱਸਣ ਤਿਆਰ ਹੈ ਅਤੇ ਹੀਰ ਰਾਂਝੇ ਉਸ ਦੀ ਮਦਦ ਕਰਨ ਹਾਜ਼ਰ ਹਨ। ਇਸ ਨਾਵਲ ਵਿੱਚ ਬਾਹਰਲੇ ਜਮਪਲਾਂ ਦੇ ਖਿਆਲ ਸਾਫ਼ ਦਿੱਸਦੇ ਹਨ ਅਤੇ ਪੰਜਾਬ ਵਿੱਚੋਂ ਬਾਹਰ ਜਾਣ ਦਾ ਅੰਜਾਮ ਕੀ ਹੈ।

ਸਭ ਤੋਂ ਖ਼ਾਸ ਗੱਲ ਹੈ ਨਾਵਲ ਵਿੱਚ ਬਾਹਰ ਜੰਮੇ ਪੰਜਾਬੀਆਂ ਦੇ ਖਿਆਲ ਸਾਡੇ ਸਾਹਮਣੇ ਆਉਂਦੇ ਹਨ। ਨਾਵਲ ਵਿੱਚ ਇੱਕ ਕਿਦਾਰ ਭੂਤ ਵਰਗਾ ਹੈ। ਉਸ ਨੂੰ ਢਿੱਲੋਂ ਸਿਰਫ਼ ਜੀ ਨਾਂ ਦਿੰਦਾ ਹੈ। ਇਹ ਨਾਂ ਨਹੀਂ ਹੈ ਪਰ ਉਸ ਦੀ ਤਫ਼ਸੀਲ ਹੈ। ਇਹ ਨਾਵਲ ਦਾ ਇਹ ਜੀ ਜਾਦੂਈ ਯਥਾਰਥਵਾਦ ਰੂਪਕ ਹੈ ਅਤੇ ਖੇੜਿਆਂ ਦਾ ਹੇੜੀ ਗੁੰਡਾ ਦਾ ਰੋਲ ਨਿਭਾਉਂਦਾ ਹੈ। ਮੇਰੇ ਖਿਆਲ ਵਿੱਚ ਇਹ ਨਾਵਲ ਪਾਠਕ ਨੂੰ ਪਿਆਰ ਬਾਰੇ ਅਤੇ ਪਰਵਾਸੀ ਜ਼ਿੰਦਗੀ ਬਾਰੇ ਬਹੁਤ ਕੁਝ ਸਿਖਾਉਂਦਾ ਹੈ। ਢਿੱਲੋਂ ਸਾਹਿਬ ਨੂੰ ਵਧਾਈਆਂ ਇਸ ਤਰ੍ਹਾਂ ਦੀ ਕਿਤਾਬ ਨੂੰ ਸਿਰਜਣ ਲਈ। ਇਹ ਕਿਤਾਬ ਉਸ ਵਿਅਕਤੀ ਲਈ ਬਹੁਤ ਪ੍ਰਭਾਵਸ਼ਾਲੀ ਪ੍ਰਾਪਤੀ ਹੈ ਜਿਸਨੇ ਆਪਣੇ ਆਪ ਨੂੰ ਪੰਜਾਬੀ ਵਿੱਚ ਲਿਖਣਾ ਸਿਖਾਇਆ ਹੈ ਅਤੇ ਸਾਡੇ ਸਾਹਿਤ ਲਈ ਇੱਕ ਖਜ਼ਾਨਾ ਹੈ।

ਕੈਲੀਬਰ ਪਬਲੀਕੇਸ਼ਨ

ਮੁੱਲ 295

ISBN:978-81-535221-3-6

Exit mobile version