ਲਾਈਫ ਕਨੇਡਾ ਦੀ ਬੁੱਟਰ ਇੰਝ ਹੰਢਾਵੇ-1

ਕੀ ਏਥੇ ,ਕੀ ਇੰਡੀਆ ਜਿ਼ੰਦਗੀ ਲੋੜ ਸਬਰ ਦੀ ਮੰਗਦੀ !
ਰੁੱਖੀ ਮਿੱਸੀ ਪੇਟ ਭਰਨ ਲਈ ਮਿਲਦੀ ਰਹੇ ਦੋ ਡੰਗ ਦੀ !
ਚਟਣੀ ਦੀ ਥਾਂ ਚਿਕਨ ਤੰਦੂਰੀ ਖਾ ਹੁਣ ਸ਼ੁਕਰ ਮਨਾਵੇ-
ਲਾਈਫ ਕਨੇਡਾ ਦੀ ਬੁੱਟਰ ਇੰਝ ਹੰਢਾਵੇ- (ਹਰਬੰਸ ਬੁੱਟਰ)

ਇਹ ਹੈ ਕਨੇਡਾ ਦੀ ਖੂਬਸੂਰਤੀ ਦਾ ਰਾਜ਼–

ਮੈਨੂੰ ਕਨੇਡਾ ਲੰਮੇਂ ਸਮੇਂ ਤੋਂ ਰਹਿ ਰਹੇ ਲੋਕਾਂ ਨੂੰ ਅਕਸ਼ਰ ਮਿਲਣਾ ਦਾ ਮੌਕਾ ਮਿਿਲਆ ਤੇ ਉਹਨਾਂ ਨਾਲ ਬਹੁਤ ਸਾਰੀਆਂ ਗੱਲਾਂ ਕਰਨ ਦਾ ਮੌਕਾ ਮਿਿਲਆ, ਉਹਨਾਂ ਪਰਿਵਾਰਾਂ ਨੂੰ ਮਿਲਣ ਤੇ ਇੱਕ ਗੱਲ ਸਾਹਮਣੇ ਆਈ ਕਿ ਉਹ ਲੋਕ ੳੱੁਥੇ ਬਹੁਤ ਖੁਸ਼ ਹਨ,ਕਿਉਂਕਿ ਉਨ੍ਹਾਂ ਦੇ ਕਾਰੋਬਾਰ ਨੌਕਰੀਆਂ ਕਾਰਨ ਉਹਨਾਂ ਦੀ ਪੱਕੀ ਇਨਕਮ ਤੇ ਪੁਰਾਣੇ ਸਮਿਆਂ ਵਿੱਚ ਕੀਤੀ ਸਖ਼ਤ ਮਿਹਨਤ ਨੂੰ ਬਹੁਤ ਠੰਢੇ ਹੌਕਿਆਂ ਨਾਲ ਬਿਆਨ ਕਰਦੇਂ ਹਨ,ਪਰ ਨਾਲੋਂ ਨਾਲ ਗੱਲਾਂਬਾਤਾਂ ਵਿੱਚ ਆਪਣੇ ਬਣਾਏ ਘਰਾਂ ਦੀ ਗਿਣਤੀ ਦੱਸਣੋਂ ਵੀ ਨਹੀਂ ਉੱਕਦੇ! ਤੇ ਹਰ ਮਹੀਨੇ ਘਰਾਂ ਤੋਂ ਆ ਰਹੇ ਕਿਰਾਏ ਬਾਰੇ ਵੀ ਵਿਸਥਾਰ ਵਿੱਚ ਦੱਸਦੇ ਹਨ , ਮੈਂ ਅੱਖੀਂ ਦੇਖਿਆ ਕਿ ਜੋਂ ਜ਼ਿੰਦਗੀ ਦੀਆਂ ਸੁੱਖ ਸਹੂਲਤਾਂ ਦਾ ਅਨੰਦ ਮਾਣ ਰਹੇ ਹਨ, ਉਹ ਪੰਜਾਬ ਵਿੱਚ ਰਹਿ ਕੇ ਕਿਤੇ ਸੋਚ ਵੀ ਨਹੀਂ ਸਕਦੇ!! ਵੱਡੀਆਂ ਕਾਰਾਂ ਤੇ ਆਰ,ਵੀ (ਰੈਜ਼ੀਡੈਂਸ਼ੀਅਲ ਵਹੀਕਲ) ਜੋ ਹਫ਼ਤੇ ਦੋ ਹਫਤੇ ਬਾਦ ਕਨੇਡਾ ਦੇ ਜੰਗਲਾਂ ਵਿੱਚ ਜਾ ਕੇ ਸਮੇਤ ਪਰਿਵਾਰਾਂ ਦੇ ਰਾਤਾਂ ਨੂੰ ਖੂਬ ਆਨੰਦ ਮਾਣਦੇ ਅਤੇ ਬੱਚਿਆਂ ਦੀ ਖੁਸ਼ੀ ਲਈ ਤੇ ਆਪਣੇ ਆਪ ਦੀ ਖੁਸ਼ੀ ਲਈ ਕੋਈ ਕਸਰ ਨਹੀਂ ਛੱਡਦੇ। ਇਸੇ ਤਰ੍ਹਾਂ ਵੱਡੇ ਘਰਾਂ ਵਿੱਚ ਮੂਵੀਆਂ ਦੇਖਣ ਲਈ ਥੀਏਟਰ ਵੀ ਬਣਾਏ ਹੋਏ ਹਨ। ਘਰਾਂ ਵਿੱਚ ਸਬਜ਼ੀਆਂ ਲਈ ਘਰ ਦੇ ਬਜ਼ੁਰਗਾਂ ਨੇ ਆਪਣੇ ਆਪ ਨੂੰ ਬਿਜ਼ੀ ਰੱਖਿਆ ਹੌਇਐ ਅਤੇ ਕਈਆਂ ਨੇ (ਪੋਸਤ) ਡੋਡੇ ਵੀ ਉਗਾਏ ਹੁੰਦੇ ਹਨ। ਬਜ਼ੁਰਗਾਂ ਦੀ (ਮੀਆਂ ਬੀਵੀ) ਦੀ 2500/- ਡਾਲਰ ਪ੍ਰਤੀ ਮਹੀਨਾ ਪੈਨਸ਼ਨ ਤੇ ਸਰਕਾਰੀ ਸਹੂਲਤਾਂ ਤੋਂ ਬਹੁਤ ਖੁਸ਼ ਕਈ ਬਜ਼ੁਰਗਾਂ ਨੇ ਹੁੰਭ ਕੇ ਭਾਰਤ ਦੇ ਪੈਸੇ ਬਣਾਕੇ ਦੱਸਣਾ ਕਿ ਪੌਣੇ ਦੋ ਲੱਖ ਰੁਪਏ ਬਣਦਾ ਮਹੀਨੇ ਦਾ ਖਾਧਾ ਨਹੀਂ ਮੁੱਕਦਾ।
ਪੁਰਾਣੇ ਪਰਿਵਾਰਾਂ ਦੀਆਂ ਕੁੜੀਆਂ ਦੀ ਗੱਲ ਕਰਾਂ, ਤਾਂ ਉਹਨਾਂ ਦਾ ਮਾਪਿਆਂ ਨਾਲ ਬਹੁਤ ਪਿਆਰ ਤੇ ਸਤਿਕਾਰ ਹੈ,ਕਿਉਂਕਿ ਉਸ ਸਮੇਂ ਕਨੇਡਾ ਦੇ ਐਨ ਆਰ ਆਈ ਪੰਜਾਬ ਵਿੱਚੋਂ ਆਪਣੀ ਪਸੰਦ ਦੀ ਕੁੜੀ ਨਾਲ ਵਿਆਹ ਕਰਵਾਉਂਦੇ ਸਨ ਤੇ ਦਹੇਜ਼ ਦਾ ਲਾਲਚ ਵਿੱਚ ਵੀ ਕੁੜੀਆਂ ਵਿਆਹ ਕੇ ਲੈ ਜਾਂਦੇ ਸਨ। ਸਮੇਂ ਨਾਲ ਉਹਨਾਂ ਕੁੜੀਆਂ ਨੇ ਆਪਣੇ ਮਾਪਿਆਂ ਅਤੇ ਭਰਾਵਾਂ ਨੂੰ ਵੀ ਹੌਲੀ ਹੌਲੀ ਕਨੇਡਾ ਸੈੱਟ ਕਰ ਦਿੱਤਾ। ਇਸੇ ਕਾਰਨਾਂ ਕਰਕੇ ਮਾਪਿਆਂ ਵੱਲੋਂ ਧੀਆਂ ਨੂੰ ਰੱਜਵਾ ਪਿਆਰ ਦਿੱਤਾ ਜਾਂਦਾ ਹੈ। ਕਨੇਡਾ ਦੀ ਇੱਕ ਗੱਲ ਬੜੀ ਪ੍ਰਚਲਿਤ ਹੈ,ਜਦੋਂ ਬਜ਼ੁਰਗ ਮਰਦ, ਔਰਤ ਗੁਰਦੁਆਰਾ ਸਾਹਿਬ ਜਾਂ ਕਿਸੇ ਸਮਾਗ਼ਮ ਵਿੱਚ ਇਕੱਠ ਵਿੱਚ ਮਿਲ਼ਦੇ ਹਨ ਤੇ ਉੱਥੇ “ਨਘੋਚੀ” ਬੁੜੇ- ਬੁੜੀਆਂ ਉਹਨਾਂ ਦੇ ਸਾਫ਼ ਜਾਂ ਪ੍ਰੈਸ ਕੀਤੇ ਕੱਪੜਿਆਂ ਤੋਂ ਅੰਦਾਜ਼ਾ ਲਗਾਉਂਦੇ ਹਨ ਕਿ ਇਹ ਜੋੜਾ ਕੁੜੀ ਕੋਲ ਜਾਂ ਮੁੰਡੇ ਨਾਲ ਰਹਿੰਦਾ ਹੈ। ਉਹ ਇਸ ਗੱਲ ਤੋਂ ਅੰਦਾਜ਼ਾ ਲਗਾਉਂਦੇ ਹਨ ਕਿ ਜੇ ਕੱਪੜੇ ਸਾਫ਼ ਜਾ ਪ੍ਰੈਸ ਕੀਤੇ ਹੋਏ ਹਨ ਤਾਂ ਕੁੜੀ ਨਾਲ ਜੇ ਠੀਕ ਨਹੀਂ ਤਾਂ ਮੁੰਡੇ ਨਾਲ, ਇਸ ਵਿੱਚ ਕੋਈ ਸ਼ੱਕ ਨਹੀਂ ਕਿ ਪੁਰਾਣੀਆਂ ਭੂਆਂ ਨੇ ਫੁੱਫੜ ਖੂੰਝੇ ਲਾ ਕੇ ਰੱਖੇ ਹਨ। ਇਹ ਗੱਲ ਮੈਂ ਤਸਦੀਕ ਕੀਤੀ ਹੈ ਕਿ ਬਹੁਤੇ ਮਾਪੇ ਧੀਆਂ ਨਾਲ ਹ ਿਰਹਿੰਦੇ ਹਨ ਅਤੇ ਕਈ ਕੇਸ ਅਜਿਹੇ ਵੀ ਦੇਖੇ ਕਿ ਮਾਂ ਕੁੜੀ ਨਾਲ ਤੇ ਪਿਉਂ ਮੁੰਡੇ ਨਾਲ ਰਹਿੰਦਾ ਹੈ। ਇਸ ਦੀ ਇੱਕ ਲੁਕਵੀਂ ਗੱਲ ਜੋਂ ਮੇਰੇ ਸਾਹਮਣੇ ਵੀ ਆਈ ਕਿ ਪੰਜਾਬੀ ਜੁਗਾੜ ਲਗਾਉਣੋ ਨਹੀਂ ਹੱਟਦੇ। ਜੇਕਰ ਅਲੱਗ ਅਲੱਗ ਰਹਿਣ ਵਾਲੇ ਪੈਨਸ਼ਨਰ ਦੇ ਵਿੱਚੋਂ ਮਰਦ ਨੂੰ ਡੇਢ਼ ਗੁਣਾਂ ਵੱਧ ਪੈਨਸ਼ਨ ਮਿਲ਼ਦੀ ਹੈ। ਪਰ ਇਹ ਵੀ ਨਹੀਂ ਸਰਕਾਰ ਨੂੰ ਚੂਨਾਂ ਲਗਾਉਣ ਲਈ ਡਰਾਮੇਬਾਜ਼ੀ ਕਰਨ ਕਰਕੇ ਕਨੇਡਾ ਸਰਕਾਰ ਦੀ ਵੈਰੀਫਿਕੇਸ਼ਨ ਬਹੁਤ ਜ਼ਬਰਦਸਤ ਹੋਣ ਕਾਰਣ ਜੇਕਰ ਰਿਪੋਰਟ ਗ਼ਲਤ ਚਲੀ ਗਈ ਤੇ ਦੋਨਾਂ ਦੀ ਪੈਨਸ਼ਨ ਕੁੱਝ ਸਮੇਂ ਲਈ ਬੰਦ ਵੀ ਕਰ ਦਿੱਤੀ ਜਾਂਦੀ ਹੈ।
ਹੁਣ ਪੰਜਾਬ ਦੇ ਉਹਨਾਂ ਬੁਧੀਜੀਵੀਆਂ ਨੂੰ ਜੇਕਰ ਪੱੁਛਿਆ ਜਾਵੇ ਜਿਹੜੇ ਰੋਜ਼ ਉਹਨਾਂ ਲੋਕਾਂ ਨੂੰ ਪੰਜਾਬ ਆ ਕੇ ਵਸਣ ਲਈ ਭਾਵੁਕ ਹਾਕਾਂ ਮਾਰਦੇ ਹਨ ਕਿ ਆਉ ਪੰਜਾਬ ਆਪਣਾ ਵਿਰਸਾ ਸੰਭਾਲੀਏ!
ਉਹਨਾਂ ਲੋਕਾਂ ਦਾ ਬਹੁਤ ਵਧੀਆ ਤਰ੍ਹਕ ਸੀ, ਜਿਸ ਦਾ ਮੇਰੇ ਕੋਲ ਕੋਈ ਜੁਆਬ ਨਹੀਂ ਸੀ।
ਕਿ ਅਸੀਂ ਪੰਜਾਬ ਵਿੱਚ ਜ਼ਮੀਨਾਂ ਘਰ ਫੈਕਟਰੀਆਂ ਕਾਰੋਬਾਰ ਆਪਣੇ “ਆਲਿਆਂ” ਤੋਂ ਡਰ ਕਰਕੇ ਹੀ ਵੇਚ ਕੇ ਆਏਂ ਹਾਂ ਕਿ ਇਹਨਾਂ ਦੱਬ ਲੈਣੀਆਂ ਹਨ।
ਅਸੀਂ ਦਿੱਲੀਂ ਵਾਲਿਆਂ ਤੋਂ ਡਰਦੇ ਵੇਚ ਕੇ ਤਾਂ ਨਹੀਂ ਆਏ ਸੀ ।
ਮੈਂ ਪੰਜਾਬ ਦੇ ਕੁੱਝ ਮਾੜੇ ( ਕੁੱਝ ਸ਼ਰੀਕ )ਲੋਕਾਂ ਦੀ ਇਹ ਸ਼ਰਾਰਤ ਨੂੰ ਚੰਗੀ ਤਰ੍ਹਾਂ ਸਮਝਦਾ ਹਾਂ।
ਕੋਈ ਜਵਾਬ ਨਹੀਂ ਸੀ। ਕਿਉਂਕਿ ਪੰਜਾਬ ਦੇ ਐਨ ਆਰ ਆਈਜ਼ ਦੀਆਂ ਬਹੁਤ ਵੱਡੀ ਤਦਾਦ ਵਿੱਚ ਇਹ ਸ਼ਿਕਾਇਤਾਂ ਹਨ ਕਿ ਸਾਡੀਆਂ ਪ੍ਰਾਪਰਟੀਆਂ ਸਾਡੇ ਪੰਜਾਬੀ ਭਰਾਵਾਂ ਹੀ ਨੇ ਦੱਬ ਲਈਆ ਹਨ । ਇਹ ਵੀ ਸੱਚ ਹੈ,ਇੱਥੋ ਤੱਕ ਕਿ ਉਹ ਡਰਦੇ ਪੰਜਾਬ ਵਿੱਚ ਪੈਰਵੀ ਕਰਨ ਲਈ ਨਹੀਂ ਆਉਂਦੇ ਕਿ ਸਾਡੇ ਤੇ ਪੁੱਠੇ ਸਿੱਧੇ ਪਰਚੇ ਇਹਨਾਂ ਪਾ ਦੇਣੇ ਹਨ।

ਟਹਿਲ ਸਿੰਘ ਬੁੱਟਰ 91 98 885 37699


Exit mobile version