ਲਾਈਫ ਸਰਟੀਫਿਕੇਟ ਤਸਦੀਕ ਕਰਨ ਲਈ ਇੰਡੀਅਨ ਸਫਾਰਤਖਾਨੇ ਦੀ ਟੀਮ 12 ਨਵੰਬਰ ਨੂੰ ਕੈਲਗਰੀ ਆਵੇਗੀ

ਕੈਲਗਰੀ(ਪੰਜਾਬੀ ਅਖ਼ਬਾਰ ਬਿਊਰੋ) ਇੰਡੀਆ ਤੋਂ ਪਰਵਾਸ ਕਰਕੇ ਆਏ ਸਾਡੇ ਭਾਈਚਾਰੇ ਦੇ ਲੋਕਾਂ ਨੂੰ ਪਿੱਛੇ ਆਪਣੇ ਮੁਲਕ ਵਿੱਚ ਮਿਲਦੀ ਪੈਨਸ਼ਨ ਨੂੰ ਚਾਲੂ ਰੱਖਣ ਲਈ ਹਰ ਸਾਲ ਲਾਈਫ ਸਰਟੀਫਿਕੇਟ ਆਪਣੇ ਮਹਿਕਮੇ ਨੂੰ ਦਿਖਾਉਣਾ ਪੈਂਦਾ ਹੈ।

ਪ੍ਰਧਾਨ ਸ: ਮਹਿੰਦਰ ਸਿੰਘ ਦਿਉਲ

ਸਰਟੀਫਿਕੇਟ ਤਸਦੀਕ ਕਰਨ ਸਬੰਧੀ ਜਾਣਕਾਰੀ ਦਿੰਦੇ ਇੰਡੀਅਨ ਐਕਸ ਸਰਵਿਸਮੈਨ ਇੰਮੀਗ੍ਰਾਟ ਐਸੋਸੀਏਸ਼ਨ ਆਫ ਕੈਲਗਰੀ ਦੇ ਪ੍ਰਧਾਨ ਸ: ਮਹਿੰਦਰ ਸਿੰਘ ਦਿਉਲ ਨੇ ਦੱਸਿਆ 12 ਨਵੰਬਰ 2023 ਐਂਤਵਾਰ ਵਾਲੇ ਦਿਨ ਇੰਡੀਅਨ ਸਫਾਰਤਖਾਨੇ ਦੀ ਟੀਮ ਸਵੇਰੇ 8:00 ਵਜੇ ਇੱਥੇ ਆ ਰਹੀ ਹੈ। ਲਾਈਫ ਸਰਟੀਫਿਕੇਟ ਬਣਾਉਣ ਵਾਲੇ ਲੋੜਵੰਦ ਕੈਲਗਰੀ ਵਾਸੀ ਆਪਣੇ ਮੌਜੂਦਾ ਪਾਸਪੋਰਟ, ਪੈਨਸ਼ਨ ਕਾਪੀ,ਬੈਂਕ ਅਕਾਉਂਟ ਬਾਰੇ ਜਾਣਕਾਰੀ, 7 ਨਵੰਬਰ ਤੋਂ ਪਹਿਲਾਂ ਪਹਿਲਾਂ ਦਿਨ ਦੇ 12:00 ਵਜੇ ਤੋਂ ਲੈਕੇ 3:00 ਵਜੇ ਤੱਕ ਤਿਆਰ ਕਰਵਾ ਲੈਣ । ਸੰਸਥਾ ਦੇ ਸੈਕਟਰੀ ਕੁਲਦੀਪ ਸਿੰਘ ਨੇ ਦੱਸਿਆ ਕਿ ਪਿਛਲੇ ਤਕਰੀਬਨ 475 ਦੇ ਕਰੀਬ ਲੋਕਾਂ ਨੂੰ ਲਾਈਫ ਸਰਟੀਫਿਕੇਟ ਜਾਰੀ ਕੀਤੇ ਗਏ ਸਨ ਪਰ ਇਸ ਸਾਲ ਇਹ ਗਿਣਤੀ 500 ਤੋਂ ਵਧ ਜਾਵੇਗੀ ਸੋ ਤੁਸੀਂ 5 ਨਵੰਬਰ ਤੋਂ ਪਹਿਲਾਂ ਪਹਿਲਾਂ ਇੰਡੀਅਨ ਐਕਸ ਸਰਵਿਸਮੈਨ ਇੰਮੀਗ੍ਰਾਟ ਐਸੋਸੀਏਸ਼ਨ ਆਫ ਕੈਲਗਰੀ ਦੇ ਦਫਤਰ ਆਕੇ ਆਪਣੇ ਕਾਗਜ ਦਿਖਾਕੇ 12 ਨਵੰਬਰ 2023 ਲਈ ਸਫਾਰਤਖਾਨੇ ਦੀ ਟੀਮ ਨੂੰ ਮਿਲਣ ਦਾ ਸਮਾਂ ਬੁੱਕ ਕਰਵਾ ਸਕਦੇ ਹੋ। ਹੋਰ ਜਾਣਕਾਰੀ ਲਈ 403 293 3337 ਉੱਪਰ ਫੋਨ ਵੀ ਕੀਤਾ ਜਾ ਸਕਦਾ ਹੈ।

Exit mobile version