ਵੋਟਾਂ ਪੈ ਰਹੀਆਂ ਹਨ !

ਅੱਜ ਵੋਟਾਂ ਪੈ ਰਹੀਆਂ ਹਨ ਮੇਰੇ ਦੇਸ਼ ਵਿੱਚ,
20 ਸਾਲਾਂ ਤੋਂ ਰਹਿ ਰਹੀ ਹਾਂ ਜਿੱਥੇ
ਮਨ ਹੈ ਬਹੁਤ ਪ੍ਰਸੰਨ
ਨਾਲੇ ਉੱਠ ਰਹੇ ਹਨ ਅਨੇਕਾਂ ਪ੍ਰਸ਼ਨ ।

ਅੰਮ੍ਰਿਤ ਢਿੱਲੋਂ

ਨਾ ਕੋਈ ਸ਼ੋਰ ਸ਼ਰਾਬਾ ਨਾ ਕੋਈ ਰੌਲਾ ਰੱਪਾ
ਨਾ ਕੋਈ ਨਾਰੇਬਾਜੀ ਨਾ ਕੋਈ ਢੋਲ ਢਮਕਾ

ਨਾ ਕੋਈ ਹੁੱਲੜਬਾਜੀ ਨਾ ਕੋਈ ਪਿੱਟ ਸਿਆਪਾ
ਸ਼ਾਂਤ ਮਾਹੌਲ ਚਾਰ ਚੁਫੇਰੇ ਹਰ ਇੱਕ ਸਾਂਭੇ ਆਪਾ

ਨਾ ਕੋਈ ਵੰਡਦਾ ਬੋਤਲਾਂ ਨਾ ਮੁਫਤ ਦੀਆਂ ਰਿਉੜੀਆਂ ।
ਨਾ ਕੋਈ ਸੂਟ ਤੇ ਕੰਬਲ ਵੰਡੇ ਨਾ ਨੋਟਾਂ ਦੀਆਂ ਬੋਰੀਆਂ।
ਹਰੇਕ ਖੜਾ ਕਤਾਰ ਵਿੱਚ ਆਪਣੀ ਵਾਰੀ ਉਡੀਕਦਾ ।
ਭਾਵੇਂ ਕੋਈ ਹੋਵੇ ਮੰਤਰੀ ਤੇ ਭਾਵੇਂ ਕੋਈ ਹੋਵੇ ਸੰਤਰੀ।
ਨਾ ਅੱਗੇ ਗੱਡੀਆਂ ਨਾ ਪਿੱਛੇ ਗੱਡੀਆਂ ,ਨਾ ਕੋਈ ਰਾਖੀਦਾਰਾਂ ਦੀ ਫੌਜ ।
ਨਾ ਕੋਈ ਐਮਐਲਏ ਤੇ ਮੰਤਰੀਆਂ ਨੂੰ ਝੁਕ ਝੁਕ ਕੇ ਕਰੇ ਸਲਾਮ ।
ਇੱਥੇ ਹਰ ਸ਼ਖਸ ਆਮ ਵੀ ਹੈ ਖਾਸ ਤੇ ਹਰ ਖਾਸ ਵੀ ਹੈ ਆਮ

ਇਹ ਸਭ ਕਿਵੇਂ ਹੋ ਰਿਹਾ ਹੈ?
ਕੀ ਇਹ ਸਾਡੇ ਦੇਸ਼ ਵਿੱਚ ਨਹੀਂ ਹੋ ਸਕਦਾ ?

ਲੇਖਿਕਾ : ਅੰਮ੍ਰਿਤ ਢਿੱਲੋਂ ਕੈਲਗਰੀ

Exit mobile version