
ਦੁਨੀਆ ਭਰ ਦੇ ਦੇਸ਼ਾਂ ਵਿਚਕਾਰ ਸ਼ਾਂਤਮਈ ਸਹਿ-ਹੋਂਦ ਕਾਇਮ ਹੋਵੇ
ਸ਼ਾਂਤਮਈ ਤਰੀਕਿਆਂ ਨਾਲ ਟੀਚਿਆਂ ਦੀ ਪ੍ਰਾਪਤੀ ਹੋਵੇ
ਦੈਵੀ ਸ਼ਕਤੀਆਂ ਨਾਲ ਸੰਸਾਰ ਨੂੰ ਖੁਸ਼ਹਾਲ ਬਣਾਇਆ ਜਾਵੇ
ਹਨੇਰੇ ਦੇ ਬੁਰੇ ਪਰਛਾਵਿਆਂ ਨੂੰ ਦੂਰ ਕੀਤਾ ਜਾਵੇ
ਆਓ, ਆਜ਼ਾਦ ਅਤੇ ਖੁਦਮੁਖਤਿਆਰ ਦੇਸ਼ਾਂ ਦੇ ਰਾਹਾਂ ਨੂੰ ਸੰਵਾਰੀਏ
ਸੰਸਾਰ ਭਰ ਵਿੱਚ ਸ਼ਾਂਤੀ ਅਤੇ ਸਕੂਨ ਲਿਆਈਏ
ਧਰਤੀ ਮਾਂ ‘ਤੇ ਖੁਸ਼ਹਾਲੀ ਅਤੇ ਸ਼ਾਨ ਦਾ ਪਸਾਰ ਕਰੀਏ
ਖੁਸ਼ੀ ਅਤੇ ਆਨੰਦ ਲਈ ਸ਼ਾਂਤੀ ਕਾਇਮ ਰਹ
ਸ਼ਾਂਤੀ ਹੀ ਜੀਵਨ ਦਾ ਅਸਲ ਤੱਤ ਹੈ
ਪਰ ਜੰਗ ਦੇ ਨਤੀਜੇ ਮਨੁੱਖਤਾ ਦੀ ਤਬਾਹੀ ਹੁੰਦੇ ਹਨ
ਕਿਸੇ ਵੀ ਜੀਵਨ ਨੂੰ ਖਤਰੇ ਵਿੱਚ ਨਾ ਪੈਣ ਦਿੱਤਾ ਜਾਵੇ
ਮਨੁੱਖੀ ਅਧਿਕਾਰਾਂ ਅਤੇ ਪ੍ਰਗਟਾਵੇ ਦੀ ਆਜ਼ਾਦੀ ਨੂੰ ਯਕੀਨੀ ਬਣਾਇਆ ਜਾਵੇ
ਨਸਲਵਾਦ ਅਤੇ ਦਹਿਸ਼ਤਗਰਦੀ ਵਰਗੀਆਂ ਬੁਰੀਆਂ ਪ੍ਰਥਾਵਾਂ ਦਾ ਅੰਤ ਕੀਤਾ ਜਾਵੇ
ਸਦਭਾਵਨਾ ਨਾਲ ਜੀਵਨ ਨੂੰ ਖੁਸ਼ਹਾਲ ਬਣਾਈਏ
ਬਰਾਬਰ ਦੇ ਅਧਿਕਾਰਾਂ ਅਤੇ ਨਿਆਂ ਨਾਲ ਏਕਤਾ ਅਤੇ ਵਿਸ਼ਵ-ਸੰਵਿਧਾਨ ਦੀ ਸਿਰਜਣਾ ਕਰੀਏ
ਭ੍ਰਿਸ਼ਟਾਚਾਰ-ਮੁਕਤ ਸਮਾਜ ਅਤੇ ਸਾਧਨਾਂ ਦੀ ਬਰਾਬਰ ਵੰਡ ਹੋਵੇ
ਸੱਭਿਆਚਾਰਕ ਵਿਰਾਸਤ ਦੀਆਂ ਸੀਮਾਵਾਂ ਤੋਂ ਉੱਪਰ ਉੱਠੀਏ
ਆਓ, ਬਰਾਬਰੀ ਅਤੇ ਨਿਰਪੱਖਤਾ ਨਾਲ ਜੀਵੀਏ ਅਤੇ ਪੂਰੀ ਦੁਨੀਆ ਨੂੰ ਇੱਕ ਸਮਝੀਏ।
ਡਾ. ਪਰਵਿੰਦਰ ਨਾਗੀ, ਭਾਰਤ
