ਸਿੱਖ ਬਜ਼ੁਰਗ ਉੱਪਰ ਅਮਰੀਕਾ ਵਿੱਚ ਹਮਲਾ

ਲਾਸ ਏਂਜਲਸ (ਪੰਜਾਬੀ ਅਖ਼ਬਾਰ ਬਿਊਰੋ) ਅਮਰੀਕਾ ਦੇ ਲਾਸ ਏਂਜਲਸ ਵਿੱਚ  ਇੱਕ ਗੁਰਦੁਆਰੇ ਨੇੜੇ ਰੋਜ਼ਾਨਾ ਵਾਂਗ ਸੈਰ ਕਰ ਰਹੇ ਇੱਕ ਸਿੱਖ ਬੁਜ਼ਰਗ ਵਿਅਕਤੀ ਹਰਪਾਲ ਸਿੰਘ ਜਿਨਾਂ ਦੀ ਉਮਰ 70 ਸਾਲ ਦੱਸੀ ਜਾ ਰਹੀ ਹੈ ਉੱਪਰ ਇਕ ਸਿਰਫਿਰੇ ਵੱਲੋਂ  ਗੋਲਫ ਸਟਿੱਕ ਨਾਲ ਹਮਲਾ ਕੀਤੇ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ।

4 ਅਗਸਤ ਨੂੰ ਵਾਪਰੀ ਇਸ ਘਟਨਾ ਵਿਚ ਜ਼ਖਮੀ ਹੋਏ ਬਜ਼ੁਰਗ  ਵਿਅਕਤੀ ਇਸ ਸਮੇਂ ਹਸਪਤਾਲ ਵਿਚ ਜ਼ਿੰਦਗੀ ਅਤੇ ਮੌਤ ਦੀ ਲੜਾਈ ਲੜ ਰਹੇ ਹਨ ।ਪਰਿਵਾਰਕ ਮੈਂਬਰਾਂ ਅਨੁਸਾਰ ਉਨ੍ਹਾਂ  ਦੇ ਸਿਰ ਅਤੇ ਚਿਹਰੇ ਦੀਆਂ ਗੰਭੀਰ ਸੱਟਾਂ ਦੀਆਂ ਇਲਾਜ ਦੌਰਾਨ ਤਿੰਨ ਸਰਜਰੀਆਂ ਹੋਈਆਂ ਹਨ, ਜਿਸ ’ਚ ਦਿਮਾਗ ਵਿਚੋਂ ਖੂਨ ਵਹਿਣਾ ਅਤੇ ਅੱਖਾਂ ਦੀ ਸਰਜਰੀ ਸ਼ਾਮਿਲ ਹੈ। ਪੁਲਿਸ ਅਨੁਸਾਰ ਹਮਲਾ ਉਸ ਵਕਤ ਹੋਇਆ ਜਦੋਂ ਹਰਪਾਲ ਸਿੰਘ ਰੋਜ਼ਾਨਾ ਦੀ ਤਰਾਂ ਸੈਰ ਕਰ ਰਹੇ ਸਨ ਤਾਂ  ਸਾਈਕਲ ਸਵਾਰ ਇਕ ਵਿਅਕਤੀ ਨੇ ਹਿੰਸਕ ਢੰਗ ਨਾਲ ਬੁਰੀ ਤਰ੍ਹਾਂ ਮਾਰਿਆ।   ਹਰਪਾਲ ਸਿੰਘ ਨੂੰ ਸਥਾਨਕ ਸਿੱਖ ਭਾਈਚਾਰੇ ਦੇ ਇਕ ਸ਼ਾਂਤ, ਸਮਰਪਿਤ ਮੈਂਬਰ ਵਜੋਂ ਜਾਣਿਆਂ ਜਾਂਦਾ ਹੈ ਜੋ ਲੰਕਰਸ਼ਿਮ ਗੁਰਦੁਆਰੇ ਵਿਚ  ਵਿਚ  ਆਪਣੀ ਲੰਗਰ ਤੇ ਪਾਠ ਦੀ ਸੇਵਾ ਕਰਨ ਲਈ ਜਾਣੇ ਜਾਂਦੇ ਹਨ।

ਲਾਸ ਏਂਜਲਸ ਪੁਲੀਸ ਵਿਭਾਗ ਨੇ ਮੰਗਲਵਾਰ ਨੂੰ ਇੱਕ ਬਿਆਨ ਵਿੱਚ ਕਿਹਾ ਕਿ 44 ਸਾਲਾ ਵਿਟਾਗਲਿਆਨੋ ਨੂੰ ਹਰਪਾਲ  ਸਿੰਘ ’ਤੇ ਬੇਰਹਿਮੀ ਨਾਲ ਹਮਲਾ ਕਰਨ ਦੇ ਦੋਸ਼ ਵਿੱਚ ਗ੍ਰਿਫਤਾਰ ਕੀਤਾ ਗਿਆ। ਵਿਟਾਗਲਿਆਨੋ ’ਤੇ ਇੱਕ ਜਾਨਲੇਵਾ ਹਥਿਆਰ ਨਾਲ ਹਮਲਾ ਕਰਨ ਦਾ ਮਾਮਲਾ ਦਰਜ ਕੀਤਾ ਗਿਆ ਹੈ, ਅਤੇ ਉਸਦੀ ਜ਼ਮਾਨਤ 1.1 ਮਿਲੀਅਨ ਅਮਰੀਕੀ ਡਾਲਰ ਨਿਰਧਾਰਤ ਕੀਤੀ ਗਈ ਹੈ।ਸਿੱਖ ਕੋਲੀਸ਼ਨ ਨਾਮਕ ਐਡਵੋਕੇਸੀ ਸਮੂਹ ਨੇ ਕਿਹਾ ਕਿ ਹਰਪਾਲ ਸਿੰਘ  ’ਤੇ ਬੇਰਹਿਮੀ ਨਾਲ ਹਮਲਾ ਕੀਤਾ ਗਿਆ ਹੈ ਪਰ ਪੁਲੀਸ ਇਸ ਮਾਮਲੇ ਨੂੰ ਨਫ਼ਰਤੀ ਅਪਰਾਧ ਵਜੋਂ ਨਹੀਂ ਦੇਖ ਰਹੀ। ਉਨ੍ਹਾਂ ਦੱਸਿਆ ਕਿ ਹਰਪਾਲ ਸਿੰਘ ਨੂੰ ਹਮਲੇ ਦੌਰਾਨ ਬਹੁਤ ਗੰਭੀਰ ਸੱਟਾਂ ਲੱਗੀਆਂ ਹਨ ਅਤੇ ਉਹ ਅਜੇ ਵੀ ਨਾਜ਼ੁਕ ਹਾਲਤ ਵਿੱਚ ਹਨ। ਓਧਰ ਪੁਲਿਸ ਕਹਿਣਾ ਹੈ  ਕਿ ਮੁੱਢਲੀ ਜਾਂਚ ਤੋਂ ਪਤਾ ਲੱਗਾ ਹੈ ਕਿ ਹਰਪਾਲ ਸਿੰਘ ਅਤੇ ਵਿਟਾਗਲਿਆਨੋ ਵਿਚਕਾਰ ਸਰੀਰਕ ਝਗੜਾ ਹੋਇਆ ਸੀ।

Exit mobile version