ਗਾਜ਼ਾ (ਪੰਜਾਬੀ ਅਖ਼ਬਾਰ ਬਿਊਰੋ) ਇਜ਼ਰਾਈਲ ਵੱਲੋਂ ਗਾਜ਼ਾ ਵਿਚ ਕੀਤੇ ਹਵਾਈ ਹਮਲੇ ਵਿਚ ਅਲ ਜਜ਼ੀਰਾ ਦੇ 4 ਪੱਤਰਕਾਰਾਂ ਸਮੇਤੇ ਪੰਜ ਵਿਅਕਤੀ ਮਾਰੇ ਗਏ ਹਨ। ਇਨ੍ਹਾਂ ਪੱਤਰਕਾਰਾਂ ਵਿਚ ਅਨਾਸ ਅਲ ਸ਼ਰੀਫ਼ ਦੀ ਸ਼ਾਮਲ ਹੈ ਜਿਸ ਨੂੰ ਇਜ਼ਰਾਈਲ ਹਮਾਸ ਸੈੱਲ ਦਾ ਆਗੂ ਮੰਨਦਾ ਹੈ। ਅਲ ਜਜ਼ੀਰਾ ਨੇ ਕਿਹਾ ਕਿ ਮਾਰੇ ਗਏ ਹੋਰਨਾਂ ਪੱਤਰਕਾਰਾਂ ਵਿਚ ਮੁਹੰਮਦ ਕਰੀਕੇਹ, ਇਬਰਾਹਿਮ ਜ਼ਾਹਰ ਅਤੇ ਮੁਹੰਮਦ ਨੌਫਲ ਸ਼ਾਮਲ ਹਨ। ਇਜ਼ਰਾਇਲੀ ਫੌਜ ਨੇ ਵੀ ਇਸ ਹਮਲੇ ਵਿਚ ਅਲ ਜਜ਼ੀਰਾ ਦੇ ਪੱਤਰਕਾਰ ਨੂੰ ਮਾਰ ਮੁਕਾਉਣ ਦਾ ਦਾਅਵਾ ਕੀਤਾ ਹੈ। ਉਧਰ ਮਨੁੱਖੀ ਹੱਕਾਂ ਬਾਰੇ ਕਾਰਕੁਨਾਂ ਨੇ ਕਿਹਾ ਕਿ ਸ਼ਰੀਫ਼ ਨੂੰ ਗਾਜ਼ਾ ਜੰਗ ਬਾਰੇ ਕੀਤੀ ਰਿਪੋਰਟਿੰਗ ਲਈ ਨਿਸ਼ਾਨਾ ਬਣਾਇਆ ਗਿਆ ਹੈ ਤੇ ਇਜ਼ਰਾਈਲ ਦੇ ਦਾਅਵੇ ਖ਼ੋਖਲੇ ਹਨ। ਗਾਜ਼ਾ ਦੇ ਅਧਿਕਾਰੀਆਂ ਅਤੇ ਅਲ ਜਜ਼ੀਰਾ ਨੇ ਦੱਸਿਆ ਕਿ 28 ਸਾਲਾ ਅਨਸ ਅਲ ਸ਼ਰੀਫ, ਅਲ ਜਜ਼ੀਰਾ ਦੇ ਚਾਰ ਪੱਤਰਕਾਰਾਂ ਅਤੇ ਇੱਕ ਸਹਾਇਕ ਦੇ ਸਮੂਹ ਵਿੱਚ ਸ਼ਾਮਲ ਸੀ ਜੋ ਪੂਰਬੀ ਗਾਜ਼ਾ ਸ਼ਹਿਰ ਵਿੱਚ ਸ਼ਿਫਾ ਹਸਪਤਾਲ ਨੇੜੇ ਇੱਕ ਤੰਬੂ ’ਤੇ ਹੋਏ ਹਮਲੇ ਵਿੱਚ ਮਾਰੇ ਗਏ ਸਨ।
ਸੌਖੀ ਨਹੀਂ ਪੱਤਰਕਾਰੀ-ਗਾਜਾ ਵਿੱਚ ਚਾਰ ਪੱਤਰਕਾਰ ਹਲਾਕ
