ਹਾਂਗ ਕਾਂਗ ‘ਚ ਬਹੁ ਮੰਜ਼ਿਲਾ ਰਿਹਾਇਸ਼ੀ ਕੰਪਲੈਕਸ ਦੀਆਂ ਇਮਾਰਤਾਂ ਵਿੱਚ ਭਿਆਨਕ ਅੱਗ ਲੱਗੀ

8 ਇਮਾਰਤਾਂ ‘ਚ ਲੱਗੀ ਅੱਗ

36 ਲੋਕਾਂ ਦੀ ਮੌਤ – ਕਈ ਜ਼ਖਮੀਂ

257 ਲੋਕ ਅਜੇ ਵੀ ਲਾਪਤਾ 

ਮੌਤਾਂ ਦੀ ਗਿਣਤੀ ਵਧਣ ਦਾ ਖ਼ਦਸ਼ਾ

ਹਾਂਗਕਾਂਗ(ਪੰਜਾਬੀ ਅਖ਼ਬਾਰ ਬਿਊਰੋ) ਹਾਂਗ ਕਾਂਗ ਦੇ ਉੱਤਰੀ ਤਾਈ ਪੋ ਜ਼ਿਲ੍ਹੇ ਵਿੱਚ ਬੁੱਧਵਾਰ ਨੂੰ ਇੱਕ 35 ਮੰਜ਼ਿਲਾ ਰਿਹਾਇਸ਼ੀ ਕੰਪਲੈਕਸ ਦੀਆਂ ਇਮਾਰਤਾਂ ਵਿੱਚ ਅੱਗ ਲੱਗ ਗਈ। ਸਾਊਥ ਚਾਈਨਾ ਮਾਰਨਿੰਗ ਪੋਸਟ ਦੇ ਅਨੁਸਾਰ, ਇਸ ਘਟਨਾ ਵਿੱਚ 36 ਲੋਕਾਂ ਦੀ ਮੌਤ ਹੋ ਗਈ ਹੈ, 15 ਜ਼ਖਮੀ ਹੋਏ ਹਨ ਅਤੇ 257 ਲਾਪਤਾ ਹਨ। ਰਿਪੋਰਟ ਵਿੱਚ ਕਿਹਾ ਗਿਆ ਹੈ ਕਿ ਅੱਗ ਘੱਟੋ-ਘੱਟ ਅੱਠ ਇਮਾਰਤਾਂ ਵਿੱਚ ਫੈਲ ਗਈ ਅਤੇ  ਹੁਣ ਤੱਕ, ਸਿਰਫ ਇੱਕ ਇਮਾਰਤ ‘ਚ ਲੱਗੀ ਅੱਗ  ‘ਤੇ ਕਾਬੂ ਪਾਇਆ ਜਾ ਸਕਿਆ ਹੈ।

ਵਾਂਗ ਫੁਕ ਕੋਰਟ ਦੇ ਇਹ ਬਹੁ ਮੰਜ਼ਲ ਟਾਵਰ ਮੁਰੰਮਤ ਲਈ ਬਾਂਸ ਦੇ ਮਚਾਨਾ  ਨਾਲ ਕਵਰ ਕੀਤੇ  ਹੋਏ ਸਨ ਜਿਸ ਕਾਰਨ  ਇਹ ਮੰਨਿਆ ਜਾਂ ਰਿਹਾ  ਹੈ ਕਿ ਇਨ੍ਹਾਂ ਬਾਂਸਾਂ ਨੇ  ਅੱਗ ਦੇ ਤੇਜ਼ੀ ਨਾਲ ਫੈਲਣ ਵਿੱਚ ਯੋਗਦਾਨ ਪਾਇਆ।ਵਾਂਗ ਫੁਕ ਕੋਰਟ ਨਿਊ ਟੈਰੀਟਰੀਜ਼ ਦੇ ਤਾਈ ਪੋ ਖੇਤਰ ਵਿੱਚ ਇੱਕ ਹਾਊਸਿੰਗ ਕੰਪਲੈਕਸ ਹੈ  ਜਿਸ ਵਿਚ  1,984 ਫਲੈਟ ਹਨ ਅਤੇ ਲਗਭਗ 4,000  ਲੋਕ ਇਨ੍ਹਾਂ ਫਲੈਟਾਂ ‘ਚ ਰਹਿੰਦੇ  ਹਨ। ਹਾਂਗ ਕਾਂਗ ਸਰਕਾਰ ਨੇ ਕਿਹਾ ਕਿ ਵਾਂਗ ਫੁਕ ਕੋਰਟ ਕੰਪਲੈਕਸ ਵਿੱਚ ਅੱਗ ਲੱਗਣ ਤੋਂ ਬਾਅਦ ਅਸਥਾਈ ਸ਼ੈਲਟਰ  ਖੋਲ੍ਹੇ ਗਏ ਹਨ।   ਲੋਕਾਂ ਦੀ ਸਹਾਇਤਾ ਅਤੇ ਜਾਣਕਾਰੀ ਪ੍ਰਦਾਨ ਕਰਨ  ਮੁਖ ਹਸਪਤਾਲ ਵਿੱਚ ਇੱਕ  ਹੈਲਪ  ਡੈਸਕ ਵੀ ਸਥਾਪਤ ਕੀਤਾ ਗਿਆ ਹੈ।ਫਾਇਰ ਫਾਈਟਿੰਗ ਡਿਪਾਰਟਮੈਂਟ  ਨੇ ਦੱਸਿਆ ਹੈ  ਕਿ ਮ੍ਰਿਤਕਾਂ ਵਿੱਚ ਇੱਕ ਫਾਇਰਫਾਈਟਰ ਵੀ ਸ਼ਾਮਲ ਹੈ। ਅਧਿਕਾਰੀਆਂ ਨੇ  ਦੱਸਿਆ ਕਿ ਅਜੇ ਇਹ ਕਹਿਣਾ ਮੁਸ਼ਕਿਲ ਹੈ  ਕਿ ਕੰਪਲੈਕਸ ਦੇ ਅੰਦਰ  ਕਿੰਨੇ ਲੋਕ ਅਜੇ ਵੀ ਫਸੇ ਹੋਏ  ਹੋ ਸਕਦੇ ਹਨ। ਜਦੋਂ ਕਿ ਇਕ ਪਬਲਿਕ ਬਰਾਡਕਾਸਟਰ ਨੇ  ਪੁਲਿਸ ਦੇ ਹਵਾਲੇ ਨਾਲ ਕਿਹਾ ਕਿ ਕਈ ਲੋਕ ਅਜੇ ਵੀ ਟਾਵਰਾਂ ਵਿੱਚ ਫਸੇ ਹੋਏ ਹਨ।ਹਾਂਗ ਕਾਂਗ ਵਿੱਚ ਇਹ ਅੱਗ 17 ਸਾਲਾਂ ਵਿੱਚ ਸਭ ਤੋਂ ਵੱਡੀ ਅੱਗ ਹੈ।  ਇਸ ਤੋਂ ਪਹਿਲਾਂ  ਹਾਂਗ ਕਾਂਗ ਵਿੱਚ ਨੰਬਰ  5-ਅਲਾਰਮ ਅੱਗ 2008 ਵਿੱਚ ਕੌਰਨਵਾਲ ਕੋਰਟ ਵਿੱਚ ਲੱਗੀ ਸੀ। ਮੋਂਗ ਕੋਕ ਦੇ ਇਸ ਕਰਾਓਕੇ ਬਾਰ ਅਤੇ ਨਾਈਟ ਕਲੱਬ ਵਿੱਚ ਲੱਗੀ ਭਿਆਨਕ ਅੱਗ ਵਿੱਚ ਦੋ ਫਾਇਰਫਾਈਟਰਾਂ ਸਮੇਤ ਚਾਰ ਲੋਕਾਂ ਦੀ ਮੌਤ ਹੋ ਗਈ ਸੀ ਤੇ ਪੰਜਾਹ ਲੋਕ ਜ਼ਖਮੀ ਹੋਏ ਸਨ ।

Exit mobile version