ਹੈਂ! ਆਹ ਮੈਂਬਰ ਪਾਰਲੀਮੈਂਟ ਬੁਟੀਕ ਤੋਂ ਚੋਰੀ ਦੇ ਕੇਸ ਵਿੱਚ ਫਸ ਗਈ !

ਬਹੁਤੀ ਚਾਹੇ ਥੋੜ੍ਹੀ-ਚੋਰੀ ਤਾਂ ਚੋਰੀ
ਨਿਊਜ਼ੀਲੈਂਡ ’ਚ ਇਰਾਨੀ ਮੂਲ ਦੀ ਸਾਂਸਦ ਚੋਰੀ ਮਾਮਲੇ ’ਚ ਫਸੀ-ਪਾਰਟੀ ਨੇ ਜ਼ਿੰਮਵਾਰੀਆਂ ਵਾਪਿਸ ਲਈਆਂ
-ਹਰਜਿੰਦਰ ਸਿੰਘ ਬਸਿਆਲਾ-
ਔਕਲੈਂਡ, 10 ਜਨਵਰੀ, 2024:- ਬਹੁਤੀ ਹੋਵੇ ਚਾਹੇ ਹੋਵੇ ਥੋੜ੍ਹੀ ਚੋਰੀ ਤਾਂ ਚੋਰੀ ਮੰਨੀ ਜਾਂਦੀ ਹੈ। ਜੇਕਰ ਕੋਈ ਵਿਅਕਤੀ ਉਚੇ ਸਥਾਨ ਉਤੇ ਹੋਵੇ ਤਾਂ ਉਹ ਛੋਟੀ ਜਿਹੀ ਗਲਤੀ ਕਰਕੇ ਆਦਰਸ਼ਵਾਦੀ ਬਨਣ ਦੇ ਸਾਰੇ ਰਾਹ ਖੁਦ ਹੀ ਬੰਦ ਕਰ ਬੈਠਦਾ ਹੈ। ਅਜਿਹਾ ਹੀ ਨਿਊਜ਼ੀਲੈਂਡ ਦੇ ਵਿਚ ਅਕਤੂਬਰ ਮਹੀਨੇ ਚੁਣੀ ਗਈ ਇਰਾਨੀ ਮੂਲ ਦੀ ਸਾਂਸਦ ਗਲੋਰਿਜ ਗਹਿਰਾਮਨ ਦੇ ਨਾਲ ਹੋਇਆ ਹੈ ਜੋ ਕਿ ਗ੍ਰੀਨ ਪਾਰਟੀ ਦੀ ਤਰਫ੍ਯ ਤੋਂ ਲਿਸਟ ਮੈਂਬਰ ਪਾਰਲੀਮੈਂਟ  ਬਣੀ ਸੀ।

ਹੁਣ ਗ੍ਰੀਨ ਪਾਰਟੀ ਵੱਲੋਂ ਉਸਨੂੰ ਦਿੱਤੀਆਂ ਜ਼ਿੰਮਵਾਰੀਆਂ ਜਿਵੇਂ ਕਿ ਨਿਆਂ, ਵਿਦੇਸ਼ੀ ਮਾਮਲੇ, ਰੱਖਿਆ, ਨਸਲੀ ਭਾਈਚਾਰੇ ਅਤੇ ਵਪਾਰ ਸਬੰਧੀ ਮਾਮਲੇ ਵੇਖਣ ਤੋਂ ਹਾਲ ਦੀ ਘੜੀ ਪਾਸੇ ਕਰ ਦਿੱਤਾ ਗਿਆ ਹੈ। ਗ੍ਰੀਨ ਪਾਰਟੀ ਦੀ ਇਸ ਸੰਸਦ ਮੈਂਬਰ ਅਤੇ ਮਨੁੱਖੀ ਅਧਿਕਾਰਾਂ ਦੀ ਵਕੀਲ ਗੋਲਰਿਜ਼ ਗਹਿਰਾਮਨ ਨੇ ਔਕਲੈਂਡ ਦੇ ਇੱਕ ਕੱਪੜਿਆਂ ਦੇ ਸਟੋਰ (ਬੁਟੀਕ) ਤੋਂ ਕੁਝ ਸਮਾਨ ਚੋਰੀ ਕਰ ਲਿਆ ਸੀ। ਇਸ ਸਾਂਸਦ ਨੇ ਤਿਉਹਾਰਾਂ ਦੇ ਦੌਰਾਨ ਇਹ ਚੋਰੀ ਕੀਤੀ ਸੀ। ਦੁਕਾਨ ਵਾਲਿਆਂ ਨੇ ਇਸ ਸਬੰਧੀ ਸਪਸ਼ਟ ਕੀਤਾ ਹੈ ਕਿ ਪੁਲਿਸ ਇਸ ਮਾਮਲੇ ਨੂੰ ਨਜਿੱਠ ਰਹੀ ਹੈ। ਗ੍ਰੀਨ ਪਾਰਟੀ ਬੁਲਾਰੇ ਨੇ ਕਿਹਾ ਹੈ ਕਿ ਸੰਸਦ ਮੈਂਬਰਾਂ ਤੋਂ ਜਨਤਕ ਵਿਵਹਾਰ ਦੇ ਉੱਚ ਮਿਆਰਾਂ ਨੂੰ ਕਾਇਮ ਰੱਖਣ ਦੀ ਉਮੀਦ ਕੀਤੀ ਜਾਂਦੀ ਹੈ।
ਵਰਨਣਯੋਗ ਹੈ ਕਿ ਮੈਂਬਰ ਪਾਰਲੀਮੈਂਟ ਗਲੋਰਿਜ ਗਹਿਰਾਮਨ ਨੇ ਨਿਊਜ਼ੀਲੈਂਡ ਦੇ ਵਿਚ ਇਤਿਹਾਸ ਰਚਿਆ ਸੀ। ਕਿਉਂਕਿ ਉਹ ਪਹਿਲੀ ਸਾਂਸਦ ਸੀ ਜੋ ਇਥੇ ਈਰਾਨ ਤੋਂ ਸ਼ਰਨਾਰਥੀ ਵਜੋਂ ਆਪਣੇ ਪਰਿਵਾਰ ਨਾਲ ਆਈ ਸੀ। ਉਸ ਨੂੰ ਜਨਵਰੀ 2017 ਵਿੱਚ ਗ੍ਰੀਨ ਪਾਰਟੀ ਦੀ ਲਿਸਟ ਐਮ. ਪੀ. ਲਈ 8ਵੇਂ ਨੰਬਰ ਦੀ ਉਮੀਦਵਾਰ ਵਜੋਂ ਚੁਣਿਆ ਗਿਆ ਸੀ ਤੇ ਫਿਰ ਉਹ 7ਵੇਂ ਨੰਬਰ ਉਤੇ ਆ ਗਈ ਸੀ। ਉਹ ਤੀਜੀ ਵਾਰ ਲਿਸਟ ਐਮ. ਪੀ. ਬਣੀ ਹੋਈ ਹੈ।

Exit mobile version