ਹੜ -ਪੀੜਿਤ ਪਿਤਾ ਦਾ ਦਰਦ

ਦੀਦਾਰ ਮਾਨ ਭੈਣੀ ਬਾਘਾ

ਧੀਏ ਮੇਰੀਏ ਆ ਵੇਖ ਲੈ ਆਪਣੇ ਭਾਗ ਕੁੜੇ ,
ਔਹ ਜਾਂਦੇ ਨੇ ਸਾਡੇ ਸੁਪਨੇ ਪਾਣੀ ਵਿੱਚ ਰੁੜੇ।
ਗਹਿਣੇ ਪਈ ਜਮੀਨ ਵੀ ਹੁਣ ਛੁਡਾਈ ਨੀ ਜਾਣੀ,
ਮਾਫ ਕਰੀ ਧੀਏ ਕਨੇਡਾ ਦੀ ਫਾਈਲ ਲਵਾਈ ਨੀ ਜਾਣੀ।

ਤੇਰੇ ਵਾਂਗ ਫਸਲ ਪਾਲ ਕੇ
ਮੈਂ ਜਵਾਨ ਸੀ ਕਰਤੀ,
ਹੜਾਂ ਦੀ ਇਸ ਤਬਾਹੀ ਨੇ ਫੇਰ ਦੁਬਾਰਾ ਮਿੱਟੀ ਕਰਤੀ।
ਇਸ ਨੁਕਸਾਨ ਦੀ ਮੈਥੋਂ ਕੀਤੀ ਭਰਪਾਈ ਨੀ ਜਾਣੀ,
ਮਾਫ ਕਰੀ ਧੀਏ ਕੈਨੇਡਾ ਦੀ ਫਾਈਲ ਲਵਾਈ ਨੀ ਜਾਣੀ।

ਜੇਠ ਹਾੜ ਵਿੱਚ ਧੁੱਪੇ ਮੱਚ ਕੇ ਮੈ ਸੀ ਤੈਨੂੰ ਪੜਾਇਆ,
ਡਾਹਢੇ ਅੱਗੇ ਜ਼ੋਰ ਨਹੀਂ ਚੱਲਿਆ ਆਹ ਕੀ ਕਹਿਰ ਕਮਾਇਆ।
ਇਸ ਤੋਂ ਅੱਗੇ ਦੀਦਾਰ ਮਾਨ ਤੋਂ ਹੁਣ ਪੜ੍ਹਾਈ ਨੀ ਜਾਣੀ,
ਮਾਫ ਕਰੀ ਧੀਏ ਕੈਨੇਡਾ ਦੀ ਫਾਈਲ ਲਵਾਈ ਨਹੀਂ ਜਾਣੀ।

ਭੁੱਖੇ ਭਾਣੇ ਤਿੰਨ ਦਿਨਾਂ ਤੋਂ ਨਾ ਗਲ ਵਿੱਚ ਬੁਰਕੀ ਲੰਘੀ,
ਛੋਟਾ ਵੀਰ ਵੀ ਮਾਂ ਤੇਰੀ ਤੋਂ ਜਾਂਦਾ ਰੋਟੀ ਮੰਗੀ।
ਹੜਾਂ ਦੇ ਵਿੱਚ ਆਟਾ ਰੁੜ ਗਿਆ ਤੇਰੀ ਮਾਂ ਤੋਂ ਰੋਟੀ ਪਕਾਈ ਨੀ ਜਾਣੀ।
ਮਾਫ ਕਰੀ ਧੀਏ ਕੈਨੇਡਾ ਦੀ ਫਾਈਲ ਲਵਾਈ ਨੀ ਜਾਣੀ।

ਲੇਖਕ
ਦੀਦਾਰ ਮਾਨ ਭੈਣੀ ਬਾਘਾ 9878593600

Exit mobile version