ਆਓ ਦੋਸਤੋ
ਹੱਥ ਵਧਾਓ ਦੋਸਤੋ
ਹੱਥ ਵਧਾਓ ਦੋਸਤੋ
ਅੱਗ ਲੱਗੀ ਪਾਣੀਆਂ ਨੂੰ
ਮਿਲ ਕੇ ਬਝਾਓ ਦੋਸਤੋ
ਆਓ ਦੋਸਤੋ………
ਪਾਣੀ ਚੜਾਇਆ ਰੇਗਿਸਤਾਨ ਤੇ
ਜਰਖੇਜ਼ ਧਰਤੀ ਬੰਜਰ ਕੀਤੀ
ਕੁਦਰਤ ਨੂੰ ਕੀਤੀਆਂ ਟਿਚਰਾਂ,
ਆਪਣੇ ਮੋਢੇ ਆਪੇ ਲਾ ਲਈ ਫੀਤੀ,
ਸਾਨੂੰ ਇਹ ਗੱਲ ਸਮਝਾਓ ਦੋਸਤੋ
ਅੱਗ ਲੱਗੀ ਪਾਣੀਆ ਨੂੰ
ਮਿਲ ਕੇ ਬੁਝਾਓ ਦੋਸਤੋ
ਹੱਥ ਵਟਾਓ ਦੋਸਤੋਂ
ਕੁਦਰਤ ਢਾਉਂਦੀ ਕੁਦਰਤ ਬਣਾਉਂਦੀ
ਕੁਦਰਤ ਸੰਵਾਰਦੀ ਕੁਦਰਤ ਖਿਲਾਰਦੀ
ਕੁਦਰਤ ਦੇ ਕਹਿਰ ਤੋਂ ਬਚਾਓ ਦੋਸਤੋ
ਅੱਗ ਲੱਗੀ ਪਾਣੀਆਂ ਨੂੰ ਮਿਲ ਕੇ ਬੁਝਾਓ ਦੋਸਤੋ
ਹੱਥ ਵਧਾਓ ਦੋਸਤੋ
ਰਲ ਮਿਲ ਸਾਰੇ ਹਿੰਮਤ ਕਰੀਏ
ਗੁੱਸੇ ਗਿਲੇ ਪਾਸੇ ਧਰੀਏ
ਔਖੇ ਵੇਲੇ ਇਕੱਠੇ ਲੜੀਏ
ਸਭ ਭੁੱਲਾਂ ਬਖਸ਼ਾਓ ਦੋਸਤੋ
ਅੱਗ ਲੱਗੀ ਪਾਣੀਆਂ ਨੂੰ
ਮਿਲ ਕੇ ਬੁਝਾਓ ਦੋਸਤੋ
ਹੱਥ ਵਧਾਓ ਦੋਸਤੋ
ਸਤਵਿੰਦਰ ਸਿੰਘ ਚੀਮਾ,
ਕੈਲਗਰੀ, ਐਲਬਰਟਾ,ਕੈਨੇਡਾ
