11 ਸਾਲ ਦੇ ਲੁਟੇਰੇ ਲੜਕੇ ਨੇ ਬੱਸ ਡਰਾਈਵਰ ਲੁੱਟਿਆ

ਕੈਲਗਰੀ (ਪੰਜਾਬੀ ਅਖ਼ਬਾਰ ਬਿਊਰੋ) ਕੈਲਗਰੀ ਪੁਲਿਸ ਨੇ ਲੁੱਟਾਂ ਖੋਹਾਂ ਦੇ ਮਾਮਲੇ ਵਿੱਚ ਤਿੰਨ ਜਣਿਆਂ ਨੂੰ ਗ੍ਰਿਫਤਾਰ ਕੀਤਾ ਹੈ ਤੇ ਤੁਹਾਨੂੰ ਹੈਰਾਨੀ ਹੋਵੇਗੀ ਕਿ ਗਿਰਫਤਾਰ ਕੀਤੇ ਗਏ ਤਿੰਨਾਂ ਜਣਿਆਂ ਵਿੱਚ ਇੱਕ ਲੜਕੇ ਦੀ ਉਮਰ ਸਿਰਫ 11 ਸਾਲ ਹੈ ਪੁਲਿਸ ਅਧਿਕਾਰੀਆਂ ਨੇ ਇਸ ਸਬੰਧੀ ਜਾਣਕਾਰੀ ਦਿੰਦਿਆਂ ਦੱਸਿਆ ਕਿ ਇਹਨਾਂ ਤਿੰਨਾਂ ਜਣਿਆਂ ਦੇ ਗਰੁੱਪ ਵੱਲੋਂ ਇੱਕ ਸ਼ਰਾਬ ਦੀ ਦੁਕਾਨ ਅਤੇ ਇੱਕ ਕੈਲਗਰੀ ਬੱਸ ਡਰਾਈਵਰ ਨੂੰ ਲੁੱਟਿਆ ਗਿਆ। ਪੁਲਿਸ ਨੇ ਦੱਸਿਆ ਕਿ ਬੀਤੇ ਮੰਗਲਵਾਰ ਦੀ ਰਾਤ ਪੌਣੇ 12 ਵਜੇ ਦੇ ਕਰੀਬ ਜਦੋਂ ਕੈਲਗਰੀ ਸਿਟੀ ਦਾ ਬੱਸ ਡਰਾਈਵਰ ਬੱਸ ਪਾਰਕ ਕਰਕੇ ਖੜਾ ਸੀ ਤਾਂ ਇੱਕ 11 ਸਾਲ ਦਾ ਲੜਕਾ ਚਾਕੂ ਲੈ ਕੇ ਉਸ ਕੋਲ ਪਹੁੰਚਿਆ ਅਤੇ ਉਸ ਨੂੰ ਡਰਾਈਵਰ ਨੂੰ ਆਖਿਆ ਕਿ ਉਹ ਆਪਣਾ ਫੋਨ ਦੇ ਦੇਵੇ ਅਤੇ ਇਸ ਤੋਂ ਬਾਅਦ ਉਹ ਲੜਕਾ ਡਰਾਈਵਰ ਕੋਲੋਂ ਕੱੁਝ ਨਗਦੀ ਲੈ ਕੇ ਵਾਪਸ ਆਪਣੇ ਗਰੁੱਪ ਨਾਲ ਜਾ ਰਲਿਆ ਜਿਸ ਤੋਂ ਬਾਅਦ ਡਰਾਈਵਰ ਨੇ ਪੁਲਿਸ ਨੂੰ ਕਾਲ ਕੀਤੀ ਤਾਂ ਪੁਲਿਸ ਇਹਨਾਂ ਲੋਕਾਂ ਨੂੰ ਫੜਨ ਵਿੱਚ ਕਾਮਯਾਬ ਹੋ ਗਈ। ਕੈਨੇਡਾ ਦੇ ਕਾਨੂੰਨ ਅਨਸਾਰ 11 ਸਾਲ ਦੇ ਲੜਕੇ ਨੂੰ ਪੁਲਿਸ ਹਿਰਾਸਤ ਵਿੱਚ ਨਹੀਂ ਰੱਖਿਆ ਸਗੋਂ ਉਸ ਦੇ ਮਾਪਿਆਂ ਨੂੰ ਸੌਂਪ ਦਿੱਤਾ ਗਿਆ ਹੈ,ਕਿਉਂਕਿ 12 ਸਾਲ ਤੋਂ ਘੱਟ ਉਮਰ ਦੇ ਬੱਚੇ ਨੂੰ ਕੈਨੇਡਾ ਦੇ ਕ੍ਰਿਮਨਲ ਕੋਡ ਅਧੀਨ ਚਾਰਜ ਨਹੀਂ ਕੀਤਾ ਜਾ ਸਕਦਾ। ਜਦੋਂ ਪੁਲਿਸ ਨੇ ਇਸ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਸੀ ਤਾਂ ਪਤਾ ਲੱਗਾ ਕਿ ਇਸੇ ਗਰੁੱਪ ਵੱਲੋਂ ਕੈਲਗਰੀ ਡਾਊਨ ਟਾਊਨ ਚ ਪੈਂਦੇ ਇੱਕ ਸ਼ਰਾਬ ਦੇ ਸਟੋਰ ਨੂੰ ਵੀ ਉਸੇ ਰਾਤ ਲੁੱਟਿਆ ਗਿਆ ਸੀ ਇੱਥੇ ਇਹ ਵੀ ਦੱਸ ਦਈਏ ਕਿ 11 ਸਾਲ ਦੇ ਲੜਕੇ ਤੋਂ ਇਲਾਵਾ ਇਸ ਗਰੁੱਪ ਵਿੱਚ ਬਾਕੀ ਦੋ ਇੱਕ 14 ਸਾਲ ਦੀ ਲੜਕੀ ਅਤੇ ਇੱਕ 16 ਸਾਲ ਦੀ ਲੜਕੀ ਸ਼ਾਮਿਲ ਹੈ।

Exit mobile version