13 ਫ਼ਰਵਰੀ ਨੂੰ ਲੱਖਾਂ ਕਿਸਾਨ ਦਿੱਲੀ ਵੱਲ ਕੂਚ ਕਰਨਗੇ

ਕਿਸਾਨੀ ਮਸਲਿਆਂ ਲਈ 13 ਫ਼ਰਵਰੀ ਨੂੰ ਲੱਖਾਂ ਕਿਸਾਨ ਦਿੱਲੀ ਕੂਚ ਕਰਨਗੇ

 ਭਾਰਤੀ ਕਿਸਾਨ ਯੂਨੀਅਨ ਏਕਤਾ ਸਿੱਧੂਪੁਰ ਨੇ ਕੀਤਾ ਵੱਖ-ਵੱਖ ਪਿੰਡਾਂ ਵਿੱਚ ਟਰੈਕਟਰ ਮਾਰਚ

ਮਾਨਸਾ 20 ਜਨਵਰੀ( ਪੰਜਾਬੀ ਅਖ਼ਬਾਰ ਬਿਊਰੋ) ਭਾਰਤੀ ਕਿਸਾਨ ਯੂਨੀਅਨ ਏਕਤਾ ਸਿੱਧੂਪੁਰ ਸਮੇਤ ਸੰਯੁਕਤ ਕਿਸਾਨ ਮੋਰਚਾ (ਗੈਰ ਰਾਜਨੀਤਿਕ ) ਵੱਲੋਂ ਕਿਸਾਨੀ ਮੰਗਾਂ ਨੂੰ ਲੈ ਕੇ ਦਿੱਲੀ ਵੱਲ ਕੂਚ ਕੀਤਾ ਜਾ ਰਿਹਾ ਜਿਸ ਨੂੰ ਲੈ ਕੇ ਭਾਰਤੀ ਕਿਸਾਨ ਯੂਨੀਅਨ ਏਕਤਾ ਸਿੱਧੂਪੁਰ ਵੱਲੋਂ  ਮਾਨਸਾ ਜਿਲੇ ਦੇ ਪਿੰਡ ਖੋਖਰ ਕਲਾਂ ਖੋਖਰ ਖੁਰਦ ਕੋਟਲੀ ਕਲਾ ਸੱਦਾ ਸਿੰਘ ਵਾਲਾ ਭਾਈ ਦੇਸਾ ਭੈਣੀ ਬਾਘਾ ਠੂਠਿਆਂ ਵਾਲੀ ਖਿਆਲਾ ਕਲਾਂ ਖਿਆਲਾ ਖੁਰਦ ਕੋਟਲਲੂ ਖਿਲਣ ਆਦੀ ਪਿੰਡਾਂ ਦੇ ਵਿੱਚ ਟਰੈਕਟਰ ਮਾਰਚ ਕੀਤਾ ਗਿਆ

ਇਸ ਮੌਕੇ ਸੰਬੋਧਨ ਕਰਦੇ ਹੋਏ ਜਥੇਬੰਦੀ ਦੇ ਜਿਲ੍ਹਾ ਪ੍ਰਧਾਨ ਜਗਦੇਵ ਸਿੰਘ ਭੈਣੀ ਬਾਘਾ ਨੇ ਕਿਹਾ ਕਿ  ਕੇਂਦਰ ਸਰਕਾਰ ਵੱਲੋਂ ਕਿਸਾਨੀ ਅੰਦੋਲਨ ਸਮੇਂ ਲਿਖਤ ਵਿੱਚ ਕਿਸਾਨ ਮੋਰਚੇ ਨੂੰ ਮੰਗਾਂ ਮੰਨਣ ਜੀ ਚਿੱਠੀ ਦਿੱਤੀ ਗਈ ਸੀ, ਪਰ ਇੰਨ੍ਹਾਂ ਸਮਾਂ ਬੀਤ ਜਾਣ ਉਪਰੰਤ ਵੀ ਕੇਂਦਰ ਸਰਕਾਰ ਵੱਲੋਂ ਉਹ ਲਿਖਤ ਵਿੱਚ ਮੰਨੀਆ ਹੋਈਆ ਮੰਗਾਂ ਨੂੰ ਅਮਲੀ ਜਾਮਾ ਨਹੀਂ ਪਹਿਨਾਇਆ ਗਿਆ ਅਤੇ ਬਿਜਲੀ ਸੋਧ ਬਿਲ ਨੂੰ ਨਾਂ ਲੈ ਕੇ ਆਉਣ ਦਾ ਵਾਅਦਾ ਕਰਨ ਉਪਰੰਤ ਕੇਂਦਰ ਸਰਕਾਰ ਵੱਲੋਂ ਉਸ ਨੂੰ ਲੁਕਵੇਂ ਢੰਗ ਨਾਲ ਰਾਜ ਸਰਕਾਰ ਰਾਹੀਂ ਲਾਗੂ ਕਰਨ ਦੀਆਂ ਸਾਜਿਸ਼ਾਂ ਰਚੀਆਂ ਜਾ ਰਹੀਆਂ ਹਨ। ਇਸ ਲਈ ਸੰਯੁਕਤ ਕਿਸਾਨ ਮੋਰਚਾ ਗੈਰ ਰਾਜਨੀਤਿਕ ਭਾਰਤ ਅਤੇ 18 ਕਿਸਾਨ ਜਥੇਬੰਦੀਆਂ ਉੱਤਰੀ ਭਾਰਤ ਦੇ ਸਾਂਝੇ ਫ਼ੋਰਮ ਵੱਲੋਂ 13 ਫ਼ਰਵਰੀ 2024 ਤੋਂ ਮੁੜ ਦਿੱਲੀ ਕੂਚ ਦਾ ਪ੍ਰੋਗਰਾਮ ਦਿੱਤਾ ਗਿਆ ਹੈ। ਇਸ ਲਈ ਦਿੱਲੀ ਕਿਸਾਨੀ ਅੰਦੋਲਨ ਦੀਆ ਅਧੂਰੀਆਂ ਰਹਿੰਦੀਆਂ ਮੰਗਾਂ ਪੂਰ੍ਹੀਆਂ ਕਰਵਾਉਣ ਅਤੇ ਲਖੀਮਪੁਰ ਖੀਰੀ ਦੇ ਸ਼ਹੀਦਾਂ ਨੂੰ ਇਨਸਾਫ਼, ਦੋਸ਼ੀ ਮੰਤਰੀ ਨੂੰ ਅਹੁਦੇ ਤੋਂ ਬਰਖਾਸਤ ਕਰਨ ਅਤੇ ਦੋਸ਼ੀ ਆਸ਼ੀਸ਼ ਮਿਸ਼ਰਾ ਨੂੰ ਜ਼ੇਲ੍ਹ ਵਿੱਚ ਬੰਦ ਕਰਨ ਦੀ ਮੰਗ, ਸਵਾਮੀ ਨਾਥਨ ਕਮਿਸ਼ਨ ਦੀ ਰਿਪੋਰਟ ਫਾਰਮੂਲੇ ਅਨੁਸਾਰ ਐਮਐਸਪੀ ਦਾ ਗਰੰਟੀ ਕਾਨੂੰਨ ਲਾਗੂ ਕਰਵਾਉਣਾ, ਕਿਸਾਨਾਂ ਅਤੇ ਮਜ਼ਦੂਰਾਂ ਦੀ ਕੁੱਲ੍ਹ ਕਰਜ਼ ਮੁਕਤੀ ਦੀ ਮੰਗ, ਬਿਜਲੀ ਸੋਧ ਬਿੱਲ 2020 ਨੂੰ ਚਿੱਪ ਵਾਲੇ ਮੀਟਰਾ ਰਾਹੀ ਲਾਗੂ ਹੋਣ ਤੋਂ ਰੋਕਣ ਅਤੇ ਚਿੱਪ ਵਾਲੇ ਮੀਟਰ ਲਗਾਉਣ ਤੇ ਰੋਕ ਲਗਵਾਉਣ, ਅਤੀ ਜ਼ਰੂਰੀ ਹਾਲਾਤ ਵਿੱਚ ਸੜਕਾਂ ਬਣਾਉਣ ਸਮੇਂ ਪੁਰਾਣੀ ਤਕਨੀਕ ਬਦਲ ਕੇ ਪਿੱਲਰਾਂ ਵਾਲੇ ਸੜਕੀ ਮਾਰਗ ਬਣਾਏ ਜਾਣ ਅਤੇ ਪਾਣੀ ਦੇ ਕੁਦਰਤੀ ਵਹਾਅ ਨੂੰ ਪ੍ਰਭਾਵਿਤ ਹੋਣ ਤੋਂ ਰੋਕਣ ਅਤੇ ਕਿਸਾਨਾਂ ਨੂੰ ਮਾਰਕੀਟ ਰੇਟ ਤੋਂ ਛੇ ਗੁਣਾ ਵੱਧ ਮੁਆਵਜ਼ਾ ਦੇਣ ਅਤੇ ਆਮ ਜਨਤਾ ਦੀ ਆਵਾਜਾਈ ਲਈ ਪ੍ਰੈਲਲ ਸੜਕ ਦਿੱਤੀ ਜਾਣ ਦੀ ਮੰਗ, 2013 ਤੋਂ ਪਹਿਲਾਂ ਦੇ ਭੂਮੀ ਅਧਿਗ੍ਰਹਿਣ ਬਿੱਲ ਨੂੰ ਮੁੜ ਤੋਂ ਪ੍ਰਭਾਵੀ ਢੰਗ ਨਾਲ ਮੁੜ ਲਾਗੂ ਕਰਨ ਦੀ ਮੰਗ,ਭਾਰਤ ਵੱਲੋਂ ਡਬਲਿਯੂਟੀਓ ਵਿੱਚੋਂ ਬਾਹਰ ਆਉਣ ਅਤੇ ਬਾਹਰੋਂ ਆ ਰਹੀਆਂ ਵਸਤੂਆਂ ਤੇ ਇੰਪੋਰਟ ਡਿਊਟੀ ਲਗਾ ਕੇ ਕਿਸਾਨਾਂ ਨੂੰ ਉਨ੍ਹਾਂ ਦੀਆਂ ਫ਼ਸਲਾਂ ਦਾ ਪ੍ਰਭਾਵਸ਼ਾਲੀ ਭਾਅ ਦੇਣਾ ਯਕੀਨੀ ਬਣਾਉਣ ਦੀ ਮੰਗ, ਪਰਾਲੀ ਸੰਬੰਧੀ ਮੁਕੱਦਮੇ ਜੁਰਮਾਨੇ ਰੱਦ ਕਰਵਾਉਣ ਆਦਿ ਮੰਗਾਂ 13 ਫ਼ਰਵਰੀ ਨੂੰ ਲੱਖਾਂ ਕਿਸਾਨਾਂ ਵੱਲੋਂ ਹਜ਼ਾਰਾਂ ਟਰੈਕਟਰ ਟਰਾਲੀਆਂ ਨਾਲ ਦਿੱਲੀ ਲਈ ਕੂਚ ਕੀਤੀ ਜਾਵੇਗੀ। ਇਸ ਮੌਕੇ ਜ਼ਿਲ੍ਾ ਜਨਰਲ ਸਕੱਤਰ ਸੁਖਦੇਵ ਸਿੰਘ ਕੋਟਲੀ ਤਰਸੇਮ ਸਿੰਘ ਗੋਵਿੰਦਪੁਰਾ ਬਿੱਟੂ ਸਿੰਘ ਖੋਖਰ ਖੁਰਦ  ਜਗਰੂਪ ਸਿੰਘ ਭੈਣੀ ਬਾਘਾ ਆਦਿ ਆਗੂ ਹਾਜ਼ਰ ਸਨ ਇਸ ਮੌਕੇ ਪਿੰਡਾਂ ਦੇ ਵਿੱਚੋਂ ਇਸ ਟਰੈਕਟਰ ਮਾਰਚ ਨੂੰ ਬਹੁਤ ਅਹਿਮੀਅਤ ਦਿੱਤੀ ਗਈ ਤੇ ਆਉਣ ਵਾਲੇ ਦਿੱਲੀ ਅੰਦੋਲਨ ਵਿੱਚ ਵੱਧ ਤੜਕੇ ਸਮੂਲੀਅਤ ਕਰਨ ਦਾ ਐਲਾਨ ਵੀ ਕੀਤਾ ਗਿਆ।

Exit mobile version