80 ਮਿਲੀਅਨ ਡਾਲਰ ਦੇ ਟੈਰਿਫ ਰਾਹਤ ਫੰਡ ਦਿੱਤੇ ਜਾਣਗੇ

ਕੈਲਗਰੀ(ਪੰਜਾਬੀ ਅਖ਼ਬਾਰ ਬਿਊਰੋ) ਪ੍ਰਧਾਨ ਮੰਤਰੀ ਮਾਰਕ ਕਾਰਨੀ ਵੱਲੋਂ ਸੇਂਟ ਜੌਹਨ ਵਿੱਚ ਐਲਾਨ ਕੀਤਾ ਗਿਆ ਹੈ ਕਿ ਅਟਲਾਂਟਿਕ ਕੈਨੇਡਾ ਵਿੱਚ ਮੌਜੂਦ ਛੋਟੇ ਅਤੇ ਮੱਧਮ ਵਪਾਰਕ ਅਦਾਰਿਆਂ ਨੂੰ 80 ਮਿਲੀਅਨ ਡਾਲਰ ਦੇ ਟੈਰਿਫ ਰਾਹਤ ਫੰਡ ਦਿੱਤੇ ਜਾਣਗੇ ਇਹ ਫੰਡ ਅਟਲੰਟਕ ਕੈਨੇਡਾ ਦੀਆਂ ਓਪਰਚੁਨਟੀਜ ਏਜੰਸੀ ਦੁਆਰਾ ਦਿੱਤੇ ਜਾਣਗੇ ਇਹ ਫੰਡ ਅਮਰੀਕਾ ਦੇ ਟਾਇਰਾਂ ਤੋਂ ਪ੍ਰਭਾਵਿਤ ਕੈਨੇਡਾ ਦੇ ਵਪਾਰਕ ਅਦਾਰਿਆਂ ਲਈ ਰੱਖੇ ਗਏ ਇੱਕ ਬਿਲੀਅਨ ਡਾਲਰ ਦੇ ਫੰਡਾਂ ਵਿੱਚੋਂ ਦਿੱਤੇ ਜਾਣਗੇ ਪ੍ਰਧਾਨ ਮੰਤਰੀ ਨੇ ਆਖਿਆ ਕਿ ਵਪਾਰਕ ਅਦਾਰਿਆਂ ਨੂੰ ਇਹ ਫੰਡ ਨਵੀਆਂ ਨਵੇਂ ਬਾਜ਼ਾਰਾਂ ਵਿੱਚ ਨਿਵੇਸ਼ ਕਰਨ ਅਤੇ ਸਪਲਾਈ ਚੇਨ ਨੂੰ ਮਜਬੂਤ ਕਰਨ ਲਈ ਦਿੱਤੇ ਜਾਣਗੇ ਉਹਨਾਂ ਨੇ ਆਖਿਆ ਕਿ ਇਹਨਾਂ ਫੰਡਾਂ ਨਾਲ ਅਟਲਾਂਟਿਕ ਕੈਨੇਡਾ ਦੇ ਜਾਂ ਇੰਡਸਟਰੀ ਮੌਜੂਦਾ ਚੁਣੌਤੀਆਂ ਦਾ ਸਾਹਮਣਾ ਕਰਨ ਵਾਸਤੇ ਵਰਤ ਸਕਣਗੀਆਂ ਅਤੇ ਇਸ ਦੇ ਨਾਲ ਹੀ ਨਵੀਆਂ ਖੋਜਾਂ ਅਤੇ ਆਧੁਨਿਕੀਕਰਨ ਵਾਸਤੇ ਵੀ ਇਹਨਾਂ ਫੰਡਾਂ ਦੀ ਵਰਤੋਂ ਹੋਵੇਗੀ ਅਤੇ ਇਸ ਦੇ ਨਾਲ ਹੀ ਇਹਨਾਂ ਬਿਜ਼ਨਸ ਅਦਾਰਿਆਂ ਵੱਲੋਂ ਆਪਣੇ ਗਾਹਕਾਂ ਨੂੰ ਵਧਾਉਣ ਵਾਸਤੇ ਵੀ ਇਹਨਾਂ ਫੰਡਾਂ ਦੀ ਵਰਤੋਂ ਕੀਤੀ ਜਾ ਸਕੇਗੀ

Exit mobile version