911 ਦੀ ਡਿਸਪੈਚਰ ਮਹਿਲਾ ਸੰਗਠਿਤ ਅਪਰਾਧ ਦੇ ਦੋਸ਼ਾਂ ਤਹਿਤ ਗ੍ਰਿਫ਼ਤਾਰ ਕੀਤੀ


ਕੈਲਗਰੀ(ਪੰਜਾਬੀ ਅਖ਼ਬਾਰ ਬਿਊਰੋ) ਕੈਲਗਰੀ ਪੁਲਿਸ ਵੱਲੋਂ ਇੱਕ 58 ਸਾਲਾ ਔਰਤ ਨੂੰ ਸੰਗਠਿਤ ਅਪਰਾਧ ਦੇ ਦੋਸ਼ਾਂ ਤਹਿਤ ਗ੍ਰਿਫ਼ਤਾਰ ਕੀਤਾ ਗਿਆ ਹੈ ਜੋ ਕਿ 911 ਡਿਸਪੈਚਰ ਵੱਜੋਂ ਨੌਕਰੀ ਕਰਦੀ ਸੀ, ਪੁਲਿਸ ਨੇ ਜਾਣਕਾਰੀ ਸਾਂਝੀ ਕਰਦਿਆਂ ਨੇ ਕਿਹਾ ਕਿ ਇਸ ਔਰਤ ‘ਤੇ ਕਈ ਵਿਅਕਤੀਆਂ ਦੀ ਨਿੱਜੀ ਜਾਣਕਾਰੀ ਸਾਂਝੀ ਕਰਨ ਦਾ ਦੋਸ਼ ਹੈ, ਜੋ ਸੰਗਠਿਤ ਅਪਰਾਧ ਨਾਲ ਜੁੜੇ ਹੋਏ ਹਨ। ਪੁਲਿਸ ਦਾ ਕਹਿਣਾ ਹੈ ਕਿ ਇਸ ਔਰਤ ਦੀਆਂ ਗਤੀਵਿਧੀਆਂ ਦਾ ਪਤਾ ਉਦੋਂ ਲੱਗਾ ਜਦੋਂ ਅਧਿਕਾਰੀ ਦਸੰਬਰ 2022 ਵਿੱਚ ਕਿਸੇ ਹੋਰ ਮਾਮਲੇ ਜਾਂਚ ਕਰ ਰਹੇ ਸਨ। ਇਸ ਮਹਿਲਾ ਨੂੰ ਪਹਿਲਾਂ 26 ਜਨਵਰੀ, 2023 ਨੂੰ ਗ੍ਰਿਫਤਾਰ ਕੀਤਾ ਗਿਆ ਸੀ ਅਤੇ ਪੁੱਛ ਗਿੱਛ ਉਪਰੰਤ ਅਤੇ ਬਿਨਾਂ ਕਿਸੇ ਦੋਸ਼ ਦੇ ਅਗਲੇਰੀ ਜਾਂਚ ਲਈ ਛੱਡ ਦਿੱਤਾ ਗਿਆ ਸੀ। ਹੁਣ ਜਾਂਚ ਉਪਰੰਤ ਮਾਰੀਆਨਾ ਬੁਓਨਿੰਕੋਂਟ੍ਰੀ, ਨੂੰ ਵਿਸ਼ਵਾਸ ਦੀ ਉਲੰਘਣਾ, ਸਿੱਧੇ ਜਾਂ ਅਸਿੱਧੇ ਤੌਰ ‘ਤੇ ਕੰਪਿਊਟਰ ਪ੍ਰਣਾਲੀ ਅਤੇ ਕੰਪਿਊਟਰ ਡੇਟਾ ਨਾਲ ਜਾਣਬੁੱਝ ਕੇ ਛੇੜਛਾੜ ਕਰਨ ਦੇ ਦੋਸ਼ਾਂ ਤਹਿਤ ਗ੍ਰਿਫਤਾਰ ਕੀਤਾ ਗਿਆ ਹੈ।ਪੁਲਿਸ ਦਾ ਕਹਿਣਾ ਹੈ ਕਿ ਕਿਉਂਕਿ ਦੋਸ਼ੀ 911 ਡਿਸਪੈਚਰ ਵੱਜੋਂ ਨੌਕਰੀ ਕਰਦੀ ਸੀ, ਇਸ ਲਈ ਇਹ ਦੋਸ਼ ਕਾਫ਼ੀ ਅਤੇ ਗੰਭੀਰ ਹਨ।

Exit mobile version