ਏਹਿ ਹਮਾਰਾ ਜੀਵਣਾ

ਆਖਰ ਕਦ ਬਦਲੇਗੀ ਪੰਜਾਬ ਦੀ ਤਕਦੀਰ


ਪੰਜਾਬ ਅੰਦਰ ਹੜ੍ਹਾਂ ਦੀ ਭਿਆਨਕ ਤਬਾਹੀ ਦੇ ਭਿਆਨਕ ਜ਼ਖ਼ਮ

ਪਿਛਲੇ ਦਿਨੀ ਪੰਜਾਬ ਅੰਦਰ ਹੜਾਂ ਨੇ ਭਿਆਨਕ ਤਬਾਹੀ ਕੀਤੀ ਹੈ । ਇੱਕ ਅੰਦਾਜੇ ਮੁਤਾਬਿਕ ਕਰੀਬ 3 ਲੱਖ ਏਕੜ ਝੋਨੇ ਦੀ ਫਸਲ ਤਬਾਹ ਹੋ ਚੁੱਕੀ ਹੈ ਅਤੇ ਸੈਂਕੜੇ ਘਰ ਢਹਿ ਚੁੱਕੇ ਹਨ । ਬਹੁਤ ਸਾਰੇ ਖੇਤਰਾਂ ਅੰਦਰ ਜਾਨੀ ਅਤੇ ਮਾਲੀ ਨੁਕਸਾਨ ਵੀ ਹੋਇਆ ਹੈ । ਸਰਕਾਰੀ ਅੰਕੜਿਆਂ ਮੁਤਾਬਕ ਪੰਜਾਬ ਦੇ 12 ਜ਼ਿਲ੍ਹਿਆਂ ਦੇ ਅੰਦਰ ਹੜਾਂ ਦੇ ਪਾਣੀ ਨੇ ਭਾਰੀ ਤਬਾਹੀ ਮਚਾਈ ਹੈ । ਝੋਨਾ ਖੇਤਾਂ ਦੇ ਵਿੱਚ ਖੜਾ ਤਬਾਹ ਹੋ ਗਿਆ ਹੈ । ਘਰਾਂ ਦੀ ਤਬਾਹੀ ਦਾ ਆਲਮ ਬੇਹੱਦ ਖਤਰਨਾਕ ਹੈ ਕਈ ਪਿੰਡਾਂ ਦੀ ਤਾਂ ਸਥਿਤੀ ਅਜੇ ਵੀ ਡਾਵਾਂ ਡੋਲ ਬਣੀ ਹੋਈ ਹੈ । ਦਰਿਆ ਦੇ ਪਾਣੀ ਨੇ ਤਬਾਹੀ ਦਾ ਜੋ ਮੰਜਰ ਪੈਦਾ ਕੀਤਾ ਹੈ ਉਸ ਨੂੰ ਵੇਖ ਕੇ ਕਿਸੇ ਵੀ ਇਨਸਾਨ ਦੇ ਅਰਾਉਂਟ ਤੇ ਖੜੇ ਹੋ ਜਾਣ । ਪੰਜਾਬ ਦਾ ਇੱਕ ਹਿੱਸਾ ਹੜਾਂ ਦੀ ਇਨਾਂ ਤਬਾਹੀ ਨੇ ਪੂਰੀ ਤਰ੍ਹਾਂ ਨੇਸਤੋਂ ਨਬੂਦ ਕਰ ਦਿੱਤਾ ਹੈ । ਉਹ ਪਰਿਵਾਰ ਉਹ ਘਰ ਤੇ ਉਹ ਪਿੰਡ ਕਿਵੇਂ ਮੁੜ ਕੇ ਉੱਠਣ ਜੋਗੇ ਖੜੇ ਹੋ ਜਾਣਗੇ ਜੋ ਆਲਮ ਤਬਾਹੀ ਹੜਾਂ ਦੇ ਇਸ ਪਾਣੀ ਨੇ ਮਚਾਈ ਹੈ । ਸਥਿਤੀ ਬੇਹੱਦ ਖਰਾਬ ਹੈ ।

ਸ਼ਿੰਦਰ ਸਿੰਘ ਮੀਰਪੁਰੀ

ਸਰਕਾਰਾਂ ਨੇ ਕਦੇ ਵੀ ਪੰਜਾਬੀਆਂ ਦੀ ਬਾਂਹ ਨਹੀਂ ਫੜੀ । ਉਹ ਗੱਲ ਭਾਵੇਂ ਹੜਾਂ ਦੇ ਪਾਣੀ ਦੀ ਹੋਵੇ ਜਾਂ ਹੋਰ ਨਾ ਕਾਰਨਾਂ ਦੀ । ਪੰਜਾਬ ਦਾ ਭਾਰੀ ਨੁਕਸਾਨ ਹੋਇਆ ਹੈ । ਪੰਜਾਬੀਆਂ ਦੀ ਕਰੋੜਾਂ ਅਰਬਾਂ ਰੁਪਏ ਦੀ ਜਾਇਦਾਤ ਤਬਾਹ ਹੋ ਜਾਂਦੀ ਹੈ ਅਤੇ ਪੰਜਾਬ ਸਿਆਸਤ ਦੀ ਭੇਟ ਚੜ ਜਾਂਦਾ ਹੈ । ਜੇਕਰ ਹੁਣ ਵੀ ਗੱਲ ਕਰੀਏ ਤਾਂ ਇੱਥੇ ਸਰਕਾਰ ਵੱਲੋਂ ਪਹਿਲਾਂ ਪੰਜਾਬ ਦੇ ਮੁੱਖ ਮੰਤਰੀ ਨੇ ਇਸ ਨੂੰ ਕੁਦਰਤੀ ਕਰੋਪੀ ਨਾ ਆ ਕੇ ਕੇਂਦਰ ਸਰਕਾਰ ਦੀ ਕਰੋਪੀ ਆਖਦਿਆਂ ਰੱਜ ਕੇ ਕੋਸਿਆ ਗਿਆ ਸੱਚ ਕੀ ਹੈ ਰੱਬ ਜਾਣੇ ਪਰ ਇਸ ਹੜਾਂ ਦੇ ਪਾਣੀ ਵਿੱਚ ਪੰਜਾਬੀਆਂ ਦਾ ਸਭ ਕੁਝ ਬਹਿ ਗਿਆ ਹੈ । ਕਿਸਾਨ ਪਰਿਵਾਰਾਂ ਦੇ ਸੁਪਨੇ ਇਸ ਹੜ ਦੇ ਪਾਣੀ ਦੀ ਵਿੱਚ ਬਹਿ ਗਏ ਹਨ । ਸਰਕਾਰਾਂ ਦੇ ਵਾਅਦੇ ਅਤੇ ਦਾਵੇ ਮੁੱਕਣ ਦਾ ਨਾਮ ਨਹੀਂ ਲੈ ਰਹੇ ਕਿਸਾਨੀ ਦੀ ਹਾਲਤ ਬੇਹੱਦ ਤਰਸਯੋਗ ਬਣੀ ਹੋਈ ਹੈ ।
   ਪੰਜਾਬ ਸਰਕਾਰ ਵੱਲੋਂ ਭਾਵੇਂ ਵੱਡੇ ਪੱਧਰ ਤੇ ਕਿਸਾਨਾਂ ਦੀ ਮਦਦ ਕਰਨ ਦੀ ਗੱਲ ਕੀਤੀ ਜਾ ਰਹੀ ਹੈ ਪਰ ਅਸਲ ਸੱਚ ਕੀ ਹੈ ਜ਼ਮੀਨੀ ਹਕੀਕਤਾਂ ਕੀ ਹਨ । ਉਹ ਤਾਂ ਹੜ ਪੀੜਿਤ ਪਰਿਵਾਰ ਹੀ ਜਾਣਦੇ ਹਨ ।ਕੇਂਦਰ ਸਰਕਾਰ ਨੂੰ ਮੌਜੂਦਾ ਸਮੇਂ ਔਖੀ ਘੜੀ ਦੇ ਅੰਦਰ ਪੰਜਾਬ ਦੇ ਹੜ੍ਹ ਪ੍ਰਭਾਵਿਤ ਖੇਤਰਾਂ ਦੇ ਕਿਸਾਨ ਦੀ ਬਾਂਹ ਫੜਨੀ ਚਾਹੀਦੀ ਹੈ, ਕਿਉਂਕਿ ਪੰਜਾਬ ਨੇ ਸਦਾ ਹੀ ਦੇਸ਼ ਦੇ ਅੰਨ ਭੰਡਾਰ ਨੂੰ ਭਰਨ ਦੇ ਲਈ ਆਪਣਾ ਵੱਡਾ ਯੋਗਦਾਨ ਪਾਇਆ ਹੈ ।ਪੰਜਾਬ ਨੇ ਸਦਾ ਹੀ ਦੇਸ਼ ਦੇ ਹਿੱਤਾਂ ਦੇ ਖਾਤਰ ਆਪਣਾ ਭਰਵਾਂ ਯੋਗਦਾਨ ਪਾ ਕੇ ਆਪਣੀ ਵਫ਼ਾਦਾਰੀ ਦਾ ਸਬੂਤ ਦਿੱਤਾ ਹੈ । ਪਰ ਪਤਾ ਨਹੀਂ ਕਿਉਂ ਕੇਂਦਰ ਸਰਕਾਰ ਸਦਾ ਹੀ ਪੰਜਾਬ ਦੇ ਨਾਲ ਵਿਤਕਰਾ ਕਰਦੀ ਆਈ ਹੈ ।
              ਅੱਜ ਜਦ ਪੰਜਾਬ ਨੂੰ ਕੇਂਦਰ ਸਰਕਾਰ ਦੀ ਲੋੜ ਹੈ ਤਾਂ ਸਰਕਾਰ ਨੇ ਮਹਿਜ਼ 1600 ਕਰੋੜ ਰੁਪਿਆ ਦੇ ਕੇ ਬੁੱਤਾ ਸਾਰ ਦਿੱਤਾ ਹੈ । ਆਗੂਆਂ ਨੇ ਆਖਿਆ ਕਿ ਚੰਗਾ ਹੋਵੇ ਜੇਕਰ ਇਹ ਔਖੀ ਘੜੀ ਅੰਦਰ ਕੇਂਦਰ ਪੰਜਾਬ ਨੂੰ ਇੱਕ ਵੱਡਾ ਪੈਕਜ ਦੇ ਕੇ ਕਿਸਾਨਾਂ ਦੇ ਅੱਲ੍ਹੇ ਜ਼ਖ਼ਮਾਂ ਤੇ ਮੱਲ੍ਹਮ ਲਗਾਉਣ ਦਾ ਕੰਮ ਕਰੇ । ਆਗੂਆਂ ਨੇ ਆਖਿਆ ਕਿ ਕਰੀਬ 3 ਲੱਖ ਏਕੜ ਝੋਨੇ ਦੀ ਫਸਲ ਤਬਾਹ ਹੋ ਚੁੱਕੀ ਹੈ ਅਤੇ 2 ਹਜ਼ਾਰ  ਪਿੰਡ ਬੁਰੀ ਤਰ੍ਹਾਂ ਪ੍ਰਭਾਵਿਤ ਹੋ ਚੁੱਕੇ ਹਨ ਪਰ ਸਰਕਾਰ ਕਿਸਾਨਾਂ ਨਾਲ ਮਜ਼ਾਕ ਕਰ ਰਹੀ ਪ੍ਰਤੀਤ ਹੁੰਦੀ ਹੈ । ਪਹਿਲੀਆਂ ਸਰਕਾਰਾਂ ਨੇ ਵੀ ਪੰਜਾਬ ਦੀ ਕਿਸਾਨੀ ਦਾ ਕੁਝ ਸਵਾਰਨ ਦਾ ਯਤਨ ਨਹੀਂ ਕੀਤਾ ਹਾਂ ਕਿਸਾਨਾਂ ਨੂੰ ਨਿਰਾਸ਼ ਜਰੂਰ ਕੀਤਾ ਹੈ ਇਹੀ ਹਾਲ ਮੌਜੂਦਾ ਸਰਕਾਰਾਂ ਕਰ ਰਹੀਆਂ ਹਨ । ਬਾਕੀ ਸੂਬਿਆਂ ਦੇ ਅੰਦਰ ਵੀ ਭਾਵੇਂ ਹੜਾਂ ਨੇ ਭਾਰੀ ਤਬਾਹੀ ਮਚਾਈ ਹੈ ਪਰ ਉੱਥੇ ਸਰਕਾਰਾਂ ਨੇ ਬਹੁਤ ਕੁਝ ਕੀਤਾ ।
              ਇੱਥੇ ਇੱਕ ਗੱਲ ਦਾ ਜ਼ਿਕਰ ਜਰੂਰ ਕਰਨਾ ਚਾਹਾਂਗਾ ਕਿ ਭਾਵੇਂ ਸਰਕਾਰ ਅਤੇ ਸਰਕਾਰੀ ਤੰਤਰ ਨੇ ਹੜਾਂ ਦੀ ਤਬਾਹੀ ਦੌਰਾਨ ਬਹੁਤ ਕੁਝ ਘੱਟ ਕੀਤਾ ਹੈ ਪਰ ਉਸ ਦੇ ਮੁਕਾਬਲੇ ਤੇ ਜੇਕਰ ਗੱਲ ਕਰੀਏ ਕਲਾਕਾਰ ਵਰਗ ਦੀ ਜਾਂ ਫਿਲਮਾਂ ਕਾਰਾਂ ਦੀ ਤਾਂ ਉਹਨਾਂ ਨੇ ਵੱਡੇ ਪੱਧਰ ਤੇ ਪੈਸਾ ਦੇ ਕੇ ਕਿਸਾਨਾਂ ਦੀ ਬਾਂਹ ਫੜਨ ਦੀ ਕੋਸ਼ਿਸ਼ ਜਰੂਰ ਕੀਤੀ ਹੈ। ਸਰਕਾਰਾਂ ਦੀ ਗੱਲ ਤਾਂ ਛੱਡੋ ।  ਹਾਂ ਸਮਾਜ ਕਿਸੇ ਵੀ ਜਥੇਬੰਦੀਆਂ ਅਤੇ ਥੋੜੇ ਬਹੁਤ ਸੰਤ ਬਾਬੇ ਵੀ ਇਸ ਵੇਲੇ ਕਿਸਾਨ ਭਾਈਚਾਰੇ ਦੀ ਮਦਦ ਕਰ ਰਹੇ ਹਨ । ਸੰਤ ਬਾਬਾ ਬਲਬੀਰ ਸਿੰਘ ਸੀਚੇਵਾਲ ਵੱਲੋਂ ਵੀ ਵੱਡਾ ਯੋਗਦਾਨ ਪਾਇਆ ਜਾ ਰਿਹਾ ਹੈ । ਕਈ ਕਲਾਕਾਰਾਂ ਨੇ ਵੀ ਪੈਸੇ ਦੀ ਹਨੇਰੀ ਲਿਆਂਦੀ ਹੈ । ਕੁਝ ਵੀ ਹੋਵੇ ਪੰਜਾਬ ਅੰਦਰ ਹੜਾਂ ਦੇ ਪਾਣੀ ਨੇ ਪੰਜਾਬੀਆਂ ਦਾ ਵੱਡਾ ਨੁਕਸਾਨ ਕੀਤਾ ਹੈ ਜਿਨਾਂ ਨੂੰ ਮੁੜ ਪੈਰਾਂ ਸਿਰ ਹੋਣ ਨੂੰ ਕਈ ਵਰੇ ਲੱਗ ਜਾਣਗੇ । ਜਦਕਿ ਸਰਕਾਰ ਨੂੰ ਚਾਹੀਦਾ ਹੈ ਕੋਈ ਇਹੋ ਜਿਹੀ ਚੀਜ਼ਾਂ ਪ੍ਰਤੀ ਪਹਿਲਾਂ ਖਿਆਲ ਰੱਖੇ ਅਤੇ ਲੋੜ ਅਨੁਸਾਰ ਕੰਮ ਕਰੇ  । ਆਓ ਸਾਰੇ ਇਕੱਠੇ ਹੋ ਕੇ ਹੜ ਪਰਿਵਾਰਾਂ ਦੀ ਮਦਦ ਕਰੀਏ ।

ਲੇਖ਼ਕ ਸ਼ਿੰਦਰ ਸਿੰਘ ਮੀਰਪੁਰੀ
ਫਰਿਜ਼ਨੋ ਅਮਰੀਕਾ
5592850841 

Show More

Related Articles

Leave a Reply

Your email address will not be published. Required fields are marked *

Back to top button
Translate »