Science & Tech

  •  ਧੂੰਏ ਕਾਰਨ ਓਜ਼ੋਨ ਪਰਤ ਨੂੰ ਨੁਕਸਾਨ ਪਹੁੰਚਿਆ ਹੈ।

    ਵਿਸ਼ਵ ਓਜ਼ੋਨ ਦਿਵਸ ਤੇ ਵਿਸ਼ੇਸ ਵਿਸ਼ਵ ਓਜ਼ੋਨ ਦਿਵਸ ਹਰ ਸਾਲ 16 ਸਤੰਬਰ ਨੂੰ ਪੂਰੀ ਦੁਨੀਆਂ ਵਿੱਚ ਮਨਾਇਆ ਜਾਂਦਾ ਹੈ। ਇਸ ਦਿਨ ਨੂੰ ਮਨਾਉਣ ਦਾ ਮਕਸਦ ਲੋਕਾਂ ਨੂੰ ਓਜ਼ੋਨ ਦੀ ਮਹੱਤਤਾ ਸਬੰਧੀ ਜਾਗਰੁਕ ਕਰਨਾ ਹੈ। ਜਿਸ ਤਰ੍ਹਾਂ ਯੁੱਧ ਵਿੱਚ ਢਾਲਾਂ ਅਤੇ ਸ਼ਸਤਰ ਜੀਵਨ ਦੀ ਰੱਖਿਆ ਕਰਦੇ ਹਨ, ਉਸੇ ਤਰ੍ਹਾਂ ਓਜ਼ੋਨ ਪਰਤ ਵੀ ਵਾਤਾਵਰਣ ਨੂੰ ਅਤੇ ਸਾਡੇ ਸਰੀਰ ਨੂੰ ਹਾਨੀਕਾਰਕ ਕਿਰਨਾਂ ਤੋਂ ਬਚਾਉਦੀ ਹੈ। ਓਜ਼ੋਨ ਕੀ ਹੈ? ਓਜ਼ੋਨ ਪਰਤ ਇੱਕ ਨਾਜ਼ੁਕ ਗੈਸ ਦੀ ਪਰਤ ਹੈ, ਜੋ ਧਰਤੀ ਨੂੰ ਸੂਰਜ ਦੀਆਂ ਹਾਨੀਕਾਰਕ ਪਰਾਬੈਂਗਣੀ ਕਿਰਨਾਂ ਤੋਂ ਬਚਉਂਦੀ ਹੈ। ਓਜ਼ੋਨ ਆਮ ਤੌਰ ‘ਤੇ ਤਿੰਨ ਆਕਸੀਜਨ ਪਰਮਾਣੂਆਂ ਦਾ ਇੱਕ ਅਣੂ ਹੈ। ਇਹ ਮੁੱਖ ਤੌਰ ‘ਤੇ ਉਪਰਲੇ ਵਾਯੂਮੰਡਲ ਵਿੱਚ ਪਾਇਆ ਜਾਂਦਾ ਹੈ। ਜਿਸ ਨੂੰ ਸਟ੍ਰੈਟੋਸਫੀਅਰ ਕਿਹਾ ਜਾਂਦਾ ਹੈ। ਇਹ ਧਰਤੀ ਦੀ ਸਤ੍ਹਾ ਤੋਂ 10 ਤੋਂ 50 ਕਿਲੋਮੀਟਰ ਦੀ ਦੂਰੀ ‘ਤੇ ਸਥਿਤ ਹੈ। ਜੇਕਰ ਇਹ ਪਰਤ ਵਾਯੂਮੰਡਲ ਵਿੱਚ ਨਾ ਹੋਵੇ ਤਾਂ UV ਕਿਰਨਾਂ ਨਾਲ ਪੌਦਿਆਂ, ਜਾਨਵਰਾਂ ਤੇ ਮਨੁੱਖਾਂ ਵਿੱਚ ਚਮੜੀ ਦੇ ਕੈਂਸਰ ਅਤੇ ਹੋਰ ਕਈ ਤਰ੍ਹਾਂ ਦੀਆਂ ਬਿਮਾਰੀਆਂ ਪੈਦਾ ਹੋ ਜਾਣਗੀਆਂ। ਓਜ਼ੋਨ ਪਰਤ ਵਿੱਚ ਸੁਰਾਖ ਦੇ ਕਾਰਨ: ਇੱਕ ਰਿਪੋਰਟ ਅਨੁਸਾਰ ਉੱਤਰੀ ਧਰੁਵ ‘ਤੇ ਓਜ਼ੋਨ ਪਰਤ ਪਤਲੀ ਹੋ ਗਈ ਹੈ ਤੇ ਇਸ ਵਿੱਚ ਇੱਕ ਸੁਰਾਖ ਬਣ ਗਿਆ ਹੈ। ਓਜ਼ੋਨ ਪਰਤ ਦੇ ਘਟਣ ਦਾ ਮੁੱਖ ਕਾਰਨ ਮਨੁੱਖੀ ਗਤੀਵਿਧੀਆਂ ਹਨ, ਜਿਸ ਵਿੱਚ ਮੁੱਖ ਤੌਰ ‘ਤੇ ਮਨੁੱਖ ਦੁਆਰਾ ਬਣਾਏ ਗਏ ਰਸਾਇਣ ਹੁੰਦੇ ਹਨ। ਇਹਨਾਂ ਨੂੰ ਓਜ਼ੋਨ ਡਿਪਲੀਟਿੰਗ ਸਬਸਟੈਂਸ ਕਿਹਾ ਜਾਂਦਾ ਹੈ। ਓਜ਼ੋਨ ਨੂੰ ਖਤਮ ਕਰਨ ਵਿੱਚ ਕਲੋਰੋਫਲੋਰੋ ਕਾਰਬਨ (CFC), ਕਾਰਬਨ ਟੈਟਰਾਕਲੋਰਾਇਡ, ਹਾਈਡ੍ਰੋਕਲੋਰੋਫਲੋਰੋ ਕਾਰਬਨ (HCFCs) ਅਤੇ ਮਿਥਾਇਲ ਕਲੋਰੋਫਾਰਮ ਸਾਮਲ ਹਨ। ਯੂਰਪੀਅਨ ਸਪੇਸ ਏਜੰਸੀ ਦੀ ਰਿਪੋਰਟ ਅਨੁਸਾਰ ਠੰਢਾ ਤਾਪਮਾਨ (-80 ਡਿਗਰੀ ਤੋਂ ਹੇਠਾਂ), ਸੂਰਜ ਦੀ ਰੌਸ਼ਨੀ, ਹਵਾ ਦੇ ਖੇਤਰ ਅਤੇ ਪਦਾਰਥ ਜਿਵੇ ਕਿ ਕਲੋਰੋਫਲੋਰੋ ਕਾਰਬਨ ਆਰਕਟਿਕ ਓਜ਼ੋਨ ਪਰਤ ਦੀ ਕਮੀ ਲਈ ਜਿੰਮੇਵਾਰ ਹਨ। ਓਜ਼ੋਨ ਪਰਤ ਨੂੰ ਬਚਾਉਣ ਦੇ ਉਪਾਅ: 1.      CFC ਨਿਕਲਣ ਵਾਲੇ ਉਤਪਾਦਾਂ ਤੋਂ ਬਚੋ:- CFC ਦਾ ਪੂਰਾ ਰੂਪ (ਕਲੋਰੋਫਲੋਰੋ ਕਾਰਬਨ) ਹੈ। ਫਰਿੱਜ ਅਤੇ AC ਵਿੱਚੋਂ ਨਿਕਲਣ ਵਾਲੀ CFC ਓਜ਼ੋਨ ਨੂੰ ਸਭ ਤੋਂ ਵੱਧ ਨੁਕਸਾਨ ਪਹੁਚਾਉਦੀ ਹੈ। ਇਸ ਦੇ ਲਈ ਤੁਸੀਂ ਇਹਨਾਂ ਉਤਪਾਦਾਂ ਦੀ ਵਰਤੋਂ ਨੂੰ ਘਟਾ ਸਕਦੇ ਹੋ। ਜਾਂ ਕੁਦਰਤੀ ਚੀਜਾਂ ਦੀ ਵਰਤੋਂ ਕਰ ਸਕਦੇ ਹੋ। 2.    ਕੀਟਨਾਸ਼ਕਾਂ ਤੋਂ ਬਚੋ:-  ਸਭ ਤੋਂ ਨੁਕਸਾਨਦਾਇਕ ਤੱਤਾਂ ਵਿੱਚੋਂ ਇੱਕ ਕੀਟਨਾਸ਼ਕ ਨਾ ਸਿਰਫ ਜਾਨਵਰਾਂ ਲਈ, ਸਗੋਂ ਮਨੁੱਖਾਂ ਲਈ ਵੀ ਘਾਤਕ ਹਨ। ਇਸ ਤੋਂ ਬਚਣ ਲਈ ਤੁਸੀਂ ਘਰ ਵਿੱਚ ਸਬਜੀਆਂ ਉਗਾ ਸਕਦੇ ਹੋ। ਪੌਦਿਆਂ ਦੀ ਸੁਰੱਖਿਆਂ ਲਈ ਕੁਦਰਤੀ ਉਪਚਾਰਾਂ ਦੀ ਵਰਤੋਂ ਕਰੋ। 3.    ਪਲਾਸਟਿਕ ਦੀ ਵਰਤੋਂ ਤੋਂ ਬਚੋ:- ਪੋਲੀਥੀਨ ਜਾਂ ਪਲਾਸਟਿਕ ਦੀ ਵਰਤੋਂ ਦੀ ਬਜਾਇ ਤੁਸੀਂ ਕੱਪੜੇ ਦੇ ਬਣੇ ਬੈਗ ਦੀ ਵਰਤੋਂ ਕਰ ਸਕਦੇ ਹੋ। 4.    ਈਕੋ ਅਨੁਕੂਲ ਉਤਪਾਦ ਖਰੀਦੋ:- ਵੱਖ ਵੱਖ ਉਤਪਾਦਾਂ ਤੋਂ ਨਿਕਲਣ ਵਾਲੇ ਆਕਸੀਜਨ ਰਸਾਇਣ ਓਜ਼ੋਨ ਪਰਤ ਨੂੰ ਨੁਕਸਾਨ ਪਹੁਚਾਣ ਵਿੱਚ ਵੱਡੀ ਭੁਮਿਕਾ ਨਿਭਾਉਦੇ ਹਨ। ਮੁੜ ਵਰਤੋਂ ਯੋਗ ਸਮਾਨ ਜਿਵੇਂ ਜੂਟ ਦੇ ਥੈਲੇ, ਡੱਬੇ ਆਦਿ ਵਰਤ ਕੇ ਇਸ ਖਤਰੇ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਜਾ ਸਕਦੀ ਹੈ। 5.    ਜਨਤਕ ਆਵਾਜਾਈ ਦੀ ਵਰਤੋਂ:- ਵਾਹਨਾਂ ਤੋਂ ਨਿਕਲੇ ਧੂੰਏ ਕਾਰਨ ਓਜ਼ੋਨ ਪਰਤ ਨੂੰ ਨੁਕਸਾਨ ਪਹੁੰਚਿਆ ਹੈ। ਇਸ ਤੋਂ ਬਚਣ ਲਈ ਸਾਈਕਲ ਜਾਂ ਪਬਲਿਕ ਟਰਾਂਸਪੋਰਟ ਦੀ ਵਰਤੋਂ ਕਰੋ। 6.    ਰੀਸਾਇਕਲ ਕਰੋ:- ਤੁਸੀਂ ਜਿੰਦਗੀ ਵਿੱਚ ਹਰ ਚੀਜ ਨੂੰ ਰੀਸਾਇਕਲ ਕਰ ਸਕਦੇ ਹੋ। ਸੁੱਕੇ ਅਤੇ ਜੈਵਿਕ ਰਹਿੰਦ ਖੁੰਹਦ ਨੂੰ ਵੱਖ ਕਰੋ ਅਤੇ ਫਿਰ ਇਸ ਨੂੰ ਰੀਸਾਇਕਲ ਕਰੋ। ਹਰਪ੍ਰੀਤ ਕੌਰ …

    Read More »
Back to top button
Translate »