Articles
-
ਭੱਠੀ ਵਾਲੀਏ ਚੰਬੇ ਦੀ ਡਾਲੀਏ ……..
ਪੁਰਾਤਨ ਪੰਜਾਬ ਸਿਰਫ਼ ਇੱਕ ਭੂਗੋਲਿਕ ਧਰਤੀ ਦਾ ਨਾਮ ਨਹੀਂ ਸੀ; ਇਹ ਇੱਕ ਜਿਉਂਦੀ ਜਾਗਦੀ ਰੂਹ ਸੀ ਮੋਹ, ਸਾਂਝ, ਸਾਦਗੀ,…
Read More » -
ਕਬੱਡੀ ਦਾ ‘ ਬੁਰਜ-ਖ਼ਲੀਫ਼ਾ’-ਗੁਰਜੀਤ ਤੂਤ
ਕਬੱਡੀ ਦਾ ‘ ਬੁਰਜ-ਖ਼ਲੀਫ਼ਾ’-ਗੁਰਜੀਤ ਤੂਤ ਇੰਦਰਜੀਤ ਸਿੰਘ ਕਠਾਰ ਪੰਜਬ ਦੇ ਫ਼ਿਰੋਜ਼ਪੁਰ ਜਿਲ੍ਹੇ ਦੇ ਪਿੰਡ ਤੂਤ ਵਿੱਚ ਜਨਮ ਲੈ ਕੇ ਕਬੱਡੀ ਖੇਡ ਦਾ ‘ਬੁਰਜ਼–ਖਲੀਫਾ’ ਦਾ ਸਿਰਤਾਜ ਹੁਣ ਆਪਣੇ ਵਿੱਚ ਨਹੀਂ ਰਿਹਾ।ਮਾਂ ਖੇਡ ਕਬੱਡੀ ਦੇ ਪ੍ਰੇਮੀਆ ਦੀਆਂ ਅੱਖਾ ਨਮ ਕਰਵਾ ਉਹ ਸਰਵ ਉੱਚ ਰੇਡਰ ਦੁਨੀਆ ਨੂੰ ਹਮੇਸ਼ਾ ਲਈ ਅਲਵਿਦਾ ਕਹਿ ਗਿਆ ਅਣਗਿਣਤਖ਼ਿਤਾਬ ਆਪਣੇ ਸਿਰਨਾਮ ਕਰਕੇ ਦੁਨੀਆ ਨੂੰ ਆਪਣੀ ਹੋਦ ਦਾ ਲੋਹਾ ਮਨਵਾ ਕੇ ਹਮੇਸ਼ਾ ਲਈ ਸਦੀਵੀ ਵਿਛੋੜਾ ਦੇ ਗਿਆ । ਜਦ–ਜਦ ਵੀਕਬੱਡੀ ਦਾ ਨਾਮ ਲਿਆ ਜਾਵੇਗਾ ਗੁਰਜੀਤ ਸਿੰਘ ਤੂਤ ਦਾ ਨਾਮ ਪਹਿਲੀਆਂ ਵਿੱਚ ਲਿਆ ਜਾਵੇਗਾ । ਸਵਾ ਛੇ ਫੁੱਟ ਦਾ ਨੌਜਵਾਨ ਜਦੋ ਜਿੱਤ ਕੇ, ਨੰਬਰ ਲੈ ਕੇ ਆਪਣੇ ਪਾਲੇ ਵੱਲ ਇਸ਼ਾਰਾ ਕਰਦਾ ਸੀ ਤਾਂ ਓਸਦੀ ਉਂਗਲ ਸਿੱਧੀ ਅੰਬਰਾਂ ਨੂੰ ਜਾ ਛੂਹਦੀਸੀ । ਕਈ–ਕਈ ਵਾਰ ਤਾਂ ਉਹ ਵਜਨੀ ਜਾਫੀਆ ਨੂੰ ਵਾਹਾਂ ਦੇ ਜ਼ੋਰ ਤੇ ਚੁੱਕ ਕੇ ਆਪਣੇ ਪਾਲੇ ਵਿੱਚ ਲੈ ਆਉਦਾ ਸੀ । ਦਰਸ਼ਕ ਵੀ ਜ਼ੋਰ ਤੇ ਜੋਸ਼ਦੇਖ ਕੇ ਹੈਰਾਨ ਰਹਿ ਜਾਂਦੇ ਸੀ ਤੇ ਪੂਰਾ ਸਟੇਡੀਅਮ ਗੁਰਜੀਤ ਤੂਤ ਦੇ ਨਾਮ ਨਾਲ ਗੂੰਜ ਉੱਠਦਾ ਸੀ। ਕਹਿਦੇ ਨੇ ਕੇ ਜਦੋ ਤੂਤ ਦੀ ਕਾਲੀ‘ਸਕਾਰਪੀਓ’ ਖੇਡ ਮੈਦਾਨ ਵਿੱਚ ਜਾ ਕੇ ਰੁੱਕਦੀ ਸੀ ਤਾਂ ਕਈ ਟੀਮਾ ਆਪਣਾ ਨਾਮ ਵਾਪਿਸ ਲੈ ਲੈਂਦੀਆ ਸਨ । ਤੂਤ ਨੇ ਆਪਣੇ ਜੋਸ਼ ਨਾਲਕਈਆ ਦੇ ਹੋਸ਼ ਉਡਾ ਰੱਖੇ ਸਨ । ਬੇਅੰਤ ਦੌਲਤ, ਸ਼ੌਹਰਤ, ਗੱਡੀਆ–ਕਾਰਾ, ਮੋਟਰਸਾਈਕਲ ਆਦਿ ਦੇ ਨਾਲ ਸਨਮਾਨਿਤ ਨੌਜਵਾਨ ਖੇਡਾਰੀ, ਕਬੱਡੀ ਦਾ ਸਟਾਰ, ਚੋਟੀ ਦਾਰੇਡਰ, ਕਬੱਡੀ ਦਾ ਬੁਰਜ਼ ਖਲੀਫਾ ਕਦੋਂ ਢਹਿ ਢੇਰੀ ਹੋ ਕੇ ਮਿੱਟੀ ਵਿੱਚ ਰਲ਼ ਗਿਆ ਪਤਾ ਹੀ ਨੀ ਲੱਗਿਆ। ਸੋਸ਼ਲ ਸਾਈਟਾਂ ਤੇ ਮੀਡੀਆ ਤੇਵਾਇਰਲ ਹੋ ਰਹੀਆਂ ਤਸਵੀਰਾਂ, ਵੀਡੀਓ ਵਿੱਚ ਇਹ ਸਾਫ਼ ਨਜ਼ਰ ਆ ਰਿਹਾ ਹੈ ਕਿ ਗੁਰਜੀਤ ਨੂੰ ਵੀ ਆਪਣੀ ਕੀਤੀ ਦਾ ਪੂਰਾ ਅਫਸੋਸ ਸੀ।ਪਰ ਅੰਤਿਮ ਸਮੇ ਓਸ ਕੋਲ ਸਿਵਾਏ ਪਛਤਾਵੇ ਦੇ ਕੁੱਝ ਵੀ ਨਹੀ ਸੀ । ਕਹਿਦੇ ਨੇ ਕ ਸਮਾਂ ਤੇ ਸਮਝ ਕਦੇ ਵੀ ਇੱਕੋ ਵਕਤ ਨਹੀਂ ਆਉਂਦੇ। ਜਦੋ ਸਮਾ ਆਉਂਦਾ ਉਦੋ ਸਮਝ ਨ੍ਹੀ ਆਉਂਦੀ ਤੇ ਜਦੋ ਸਮਝ ਆਉਦੀ ਹੈ ਓਦੋਸਮਾਂ ਹੱਥੋ ਰੇਤ ਬਣ ਕੇ ਨਿਕਲ ਚੁੱਕਿਆ ਹੁੰਦਾ ਹੈ । ਜਦੋ ਸਮੇ ਨੇ ਆਪਣੀ ਕਰਵਟ ਲਈ ਤੇ ਫਿਰ ਤੂਤਾਂ ਵਾਲੇ ਨੂੰ ਵੀ ਸਮਝ ਨਹੀਂ ਆਈ ਕੇ ਜੋ ਵੀਉਹ ਕਰ ਰਿਹਾ ਹੈ ਉਹ ਉਸਨੂੰ ਇੱਕ ਦਿਨ ਖ਼ਤਮ ਕਰ ਦੇਵੇਗਾ। ਫਿਰ ਵਕਤ ਦੀ ਚਾਲ ਨੇ ਉਸਨੂੰ ਐਸਾ ਨਸ਼ਿਆ ਦੇ ਮਾੜ੍ਹੇ ਜਾਲ ਵਿੱਚਫਸਾਇਆ ਕਿ ਅੱਜ ਉਸਦਾ ਖੇੜਾ ਸਦਾ ਲਈ ਅੱਖਾਂ ਬੰਦ ਕਰਕੇ ਛੁੱਟਿਆ । ਇਸ ਲਈ ਜੇਕਰ ਇਨਸਾਨ ਨੂੰ ਸਮਾ ਰਹਿਦੇ ਸਮਝ ਆ ਜਾਵੇ ਤਾਂਉਹ ਆਪਣੀ ਜ਼ਿੰਦਗੀ ਖਰਾਬ ਹੋਣ ਤੋਂ ਬਚਾਅ ਸਕਦਾ ਹੈ ।ਸਮੇ ਤੇ ਸਮਝ ਦਾ ਆਉਣਾ ਬਹੁਤ ਜ਼ਰੂਰੀ ਹੈ ਨਹੀਂ ਤੇ ਇਸਦਾ ਅੰਤ ਬਹੁਤਭਿਆਨਕ ਹੁੰਦਾ ਹੈ । ਕਈ ਵਾਰ ਰੱਬ ਕੁੱਝ ਇਨਸਾਨਾਂ ਨੂੰ ਲੋਕਾਂ ਦੇ ਲਈ ਇੱਕ ਉਦਾਹਰਣ ਬਣਾ ਕੇ ਨਵਾਂ ਸਬਕ ਸਿਖਾਉਣ ਲਈ ਭੇਜਦਾ ਹੈ । ਸ਼ਾਹਿਦ ਉਹਨਾਂ ਵਿੱਚੋਇੱਕ ਸੀ ਗੁਰਜੀਤ ਤੂਤ। ਉਹ ਆਪਣੀ ਮਿਹਨਤ ਨਾਲ ਆਪਣੇ ਉੱਦਮ ਨਾਲ ਕਬੱਡੀ ਜਗਤ ਦਾ ਸਿਰ ਕੱਢਵਾ ਸਿਤਾਰਾ ਬਣਿਆ ਤੇ ਆਪਣਾਲੋਹਾ ਪੂਰੀ ਦੁਨੀਆਂ ਵਿੱਚ ਮਨਵਾ ਲਿਆ ਸਿਫ਼ਰ ਤੌ ਸਿਖਰ ਤੇ ਪਹੁੰਚ ਗਿਆ ।ਪਰ ਫਿਰ ਮਾੜੀ ਸੰਗਤ ਵਿੱਚ ਪੈ ਕੇ ਆਪਣਾ ਆਪ ਗਵਾਲਿਆ ਤੇ ਨਸ਼ਿਆ ਦੀ ਦਲਦਲ ਉਸਨੂੰ ਮੁੜ ਵਾਪਿਸ ਸਿਖਰ ਤੌ ਸਿਫ਼ਰ ਤੇ ਖਿੱਚ ਲੈ ਆਈ। ਤੂਤ ਸਿਫ਼ਰ ਤੋ ਸਿਖਰ ਤੇ ਮੁੜ ਵਾਪਿਸ ਸਿਫ਼ਰ ਹੋਕੇ ਇੱਕ ਸਬਕ ਸਿੱਖਾ ਗਿਆ ਕਿ ਸਾਨੂੰ ਆਪਣਾ ਸਮਾਂ ਬਰਬਾਦ ਨਹੀਂ ਕਰਨਾ ਚਾਹੀਦਾ ਉਸਨੂੰ ਸਮਝਦਾਰੀ ਨਾਲ ਵਰਤ ਕੇ ਆਪਣੇ ਆਪ ਨੂੰ ਤੇਆਪਣੇ ਸਮੇ ਦੇ ਨਾਲ ਨਾਲ ਆਪਣਿਆ ਨੂੰ ਵੀ ਸੰਭਾਲਣਾ ਚਾਹੀਦਾ ਹੈ । ਅਸੀ ਮਿਹਨਤ ਕਰਕੇ ਜ਼ੀਰੋ ਤੋ ਹੀਰੋ ਬਣ ਸਕਦੇ ਹਾਂ ਤੇ ਜੇਕਰ ਅਸੀਉਸ ਕਮਾਈ ਦੌਲਤ ਸ਼ੋਹਰਤ ਨੂੰ ਨਾ ਸੰਬਲੀਏ ਤਾ ਸਾਨੂੰ ਹੀਰੋ ਤੋ ਜ਼ੀਰੋ ਹੋਣ ਵਿੱਚ ਵੀ ਵਕਤ ਨਹੀਂ ਲੱਗਦਾ । ਤੂਤ ਨੇ ਆਪਣੇ ਇੱਕ ਪੋਡਕਾਸਟ ਵਿੱਚ ਇਹ ਜ਼ਿਕਰ ਕੀਤਾ ਹੈ ਕਿ ਉਸਨੂੰ ਆਪਣੇ ਘਰ ਦੀ ਬੈਠਕ ਵਿੱਚ ਬੈਠੇ ਨੂੰ ਕੋਈ ਬੁਲਾਉਂਦਾ ਜਾਂ ਛੇੜਦਾਨਹੀਂ ਸੀ। ਕੋਈ ਵੀ ਜਿਆਦੇ ਪੁੱਛ ਗਿਛ ਨਹੀਂ ਸੀ ਕਰਦਾ । ਉਸਨੇ ਸ਼ਾਇਦ ਇਹ ਗਿਲਾ ਜਤਾਇਆ ਹੈ ਕਿ ਜੇਕਰ ਉਸ ਦੇ ਪਰਿਵਾਰ ਮੈਂਬਰ, ਦੋਸਤ–ਮਿੱਤਰ ਪੁੱਛ–ਗਿਛ ਕਰ ਲੈਂਦੇ ਤਾਂ ਸ਼ਾਇਦ ਉਹ ਇਸ ਜਾਲ ਵਿੱਚੋ ਬਾਹਰ ਨਿਕਲ ਸਕਦਾ ਸੀ । ਇਸ ਤੋ ਸਾਨੂੰ ਇਹ ਸਿੱਖਣਾ ਚਾਹੀਦਾ ਹੈਕਿ ਕਿਤੇ ਸਾਡੇ ਆਲੇ ਦੁਆਲੇ, ਸਾਡੇ ਆਸ–ਪਾਸ ਕੋਈ ਇਵੇ ਦਾ ਨੌਜਵਾਨ ਤੇ ਨਹੀਂ ਜੋ ਸਾਡੀ ਉਡੀਕ ਕਰ ਰਿਹਾ ਹੋਵੇ ਕਿ ਅਸੀਂ ਆਈਏ ਤੇਉਸਨੂੰ ਪੁੱਛੀਏ ਉਸਦੇ ਕਮਰੇ ਦਾ ਜਾ ਬੈਠਕ ਦਾ ਬਾਰ ਖੜਕਾ ਕੇ ਪੁੱਛੀਏ ਤੇ ਉਸਦੀ ਮਾੜੀ ਸੰਗਤ ਵਿੱਚੋ ਬਾਹਰ ਨਿਕਲਣ ਲਈ ਮਦਦ ਕਰੀਏ ।ਸਾਨੂ ਵੀ ਆਪਣੇ ਘਰ, ਘਰ ਦੇ ਨੇੜੇ ਖਾਸ ਖਿਆਲ ਰੱਖਣਾ ਚਾਹੀਦਾ ਹੈ ਤਾਂ ਜੋ ਕੋਈ ਆਪਣਾ ਅਪਣਾਇਆ ਤੋ ਹਮੇਸ਼ਾ ਲਾਈਏ ਨਾ ਵਿਛੜਜਾਏ । ਪੰਜਾਬ ਸਰਕਾਰ ਨੇ ਵੀ “ਯੁੱਧ ਨਸ਼ਿਆਂ ਵਿਰੁੱਧ” ਇੱਕ ਹੋਰ ਮੁਹਿਮ ਸ਼ੁਰੂ ਕੀਤੀ ਹੈ…
Read More » -
*ਹੁਣ ਉਹ ਗੱਲਾਂ ਕਿੱਥੇ* ਦਾ ਲੋਕ ਅਰਪਣ
ਪੰਜਾਬੀ ਸਾਹਿਤ ਸਭਾ ਪਟਿਆਲਾ ਵੱਲੋਂ ਗੁਰਬਾਜ਼ ਸਿੰਘ ਦੀ ਪੁਸਤਕ ‘ਹੁਣ ਉਹ ਗੱਲਾਂ ਕਿੱਥੇ* ਦਾ ਲੋਕ—ਅਰਪਣ ਲਗਭਗ ਇਕ ਸਦੀ ਦੀ ਵਿਰਾਸਤ…
Read More » -
ਅੰਤਰਰਾਸ਼ਟਰੀ ਪ੍ਰਸਿੱਧੀ ਪ੍ਰਾਪਤ ਚਿੱਤਰਕਾਰ ਜਰਨੈਲ ਸਿੰਘ ਬਾਰੇ ਸਿਮਰਤੀ ਗ੍ਰੰਥ ਲੋਕ ਅਰਪਣ
ਅੰਤਰਰਾਸ਼ਟਰੀ ਪ੍ਰਸਿੱਧੀ ਪ੍ਰਾਪਤ ਚਿਤਰਕਾਰ ਜਰਨੈਲ ਸਿੰਘ ਬਾਰੇ ਸਿਮਰਤੀ ਗ੍ਰੰਥ ਲੋਕ ਅਰਪਣ ਮੋਗਾ (ਪੰਜਾਬੀ ਅਖ਼ਬਾਰ ਬਿਊਰੋ) ਚਿੱਤਰਕਾਰੀ ਦੇ ਖੇਤਰ ਵਿੱਚ ਪੰਜਾਬ…
Read More » -
ਡਾ: ਗੁਰਮਿੰਦਰ ਕੌਰ ਸਿੱਧੂ ਦੀ ਪੁਸਤਕ ਲੋਕ-ਅਰਪਣ
ਕੇਂਦਰੀ ਪੰਜਾਬੀ ਲੇਖਕ ਸਭਾ (ਉੱਤਰੀ ਅਮਰੀਕਾ) ਦੀ ਮੀਟਿੰਗ ਦੌਰਾਨ ਡਾ: ਗੁਰਮਿੰਦਰ ਕੌਰ ਸਿੱਧੂ ਦੀ ਪੁਸਤਕ ਲੋਕ-ਅਰਪਣ ਸਰੀ(ਜਸਵੀਰ ਸਿੰਘ ਭਲੂਰੀਆ) ਕੈਨੇਡਾ…
Read More » -
ਅਹਿਸਾਨ ਅੱਬਾਸ ਵਡਾਲੀਆਂ ਦਾ ਸਿੰਗਲ ਟਰੈਕ ‘ਚਾਨਣ’
ਪੰਜਾਬੀ ਲਿਖਾਰੀ ਸਭਾ ਸਿਆਟਲ ਵੱਲੋਂ ਅਹਿਸਾਨ ਅੱਬਾਸ ਵਡਾਲੀਆਂ ਦਾ ਸਿੰਗਲ ਟਰੈਕ ‘ਚਾਨਣ’ ਰਲੀਜ਼ਬੀਤੇ ਦਿਨੀਂ ਪੰਜਾਬੀ ਲਿਖਾਰੀ ਸਭਾ ਸਿਆਟਲ ਵੱਲੋਂ ਪ੍ਰਿਤਪਾਲ…
Read More » -
ਜਿੰਦ ਦਾ ਰੋਗ–
ਟਰੈਕ ਜਿੰਦ ਦੇ ਰੋਗ ਦੂਰ ਕਰਨ ਦੇ ਸਮਰੱਥ ਹੈ ਸਰੀ(ਬੀ.ਸੀ.) ਕੈਨੇਡਾ (ਜਸਵੀਰ ਸਿੰਘ ਭਲੂਰੀਆ) ਬੀਤੇ ਦਿਨੀਂ ਕੈਨੇਡਾ ਦੇ ਸਰੀ ਸ਼ਹਿਰ…
Read More » -
ਮਾਂ ਬੋਲੀ—ਗ਼ੁਸਤਾਖ਼ੀ ਮੁਆਫ਼
ਮਾਂ ਬੋਲੀ ਤੋਂ ਬੱਚੇ ਤਾਂ ਕੀ,ਮਾਂਵਾਂ ਹੀ ਮੁੱਖ ਮੋੜੀ ਜਾਵਣ!ਸੋਨੇ ਵਰਗੇ ਸ਼ਬਦਾਂ ਨਾਲ਼ੋਂ,ਹੁੱਬ ਹੁੱਬ ਨਾਤੇ ਤੋੜੀ ਜਾਵਣ।ਖ਼ੁਦ ਨੂੰ ‘ਮਾਡਰਨ’ ਸਿੱਧ…
Read More » -
ਮਾਹਿਲਪੁਰ ਦੀ ਮਿੱਟੀ ਦਾ ਜੋਸ਼, ਤੇ ਕੀਵੀ ਕਲਚਰ ਦਾ ਮੇਲ ਹੈ
ਵਿਸ਼ਵ ਕੱਪ ਦੇ ਅਮਰੀਕੀ ਮੈਦਾਨਾਂ ਵਿੱਚ, ‘ਸਿੰਘ’ ਜਰਸੀ ਦਾ ਖੇਡ ਹੈ!ਫੀਫਾ ਵਰਲਡ ਕੱਪ ’ਚ ਚਮਕੇਗਾ ਨਿਊਜ਼ੀਲੈਂਡ ਦਾ ਫੁੱਟਬਾਲ ਸਟਾਰਸਰਪ੍ਰੀਤ ਸਿੰਘ-ਹੁਸ਼ਿਆਰਪੁਰ…
Read More » -
ਆਪੋ ਆਪਣੀਆਂ ਮਾਵਾਂ ਨੂੰ ਚੇਤੇ ਕਰਦਿਆਂ ਮਦਰ ਡੇਅ ਮਨਾਇਆ ਗਿਆ
ਕੈਲਗਰੀ (ਪੰਜਾਬੀ ਅਖ਼ਬਾਰ ਬਿਊਰੋ) ਮਲਟੀਕਲਚਰਲ ਸੀਨੀਅਰ ਸੋਸਾਇਟੀ ਨੇ ਮਦਰ ਡੇਅ ਮਨਾਉਣ ਮੌਕੇ ਸੋਸਾਇਟੀ ਦੇ ਸਭ ਤੋਂ ਬਜ਼ੁਰਗ ਮੈਂਬਰ, ਗੁਰਦੇਵ ਸਿੰਘ…
Read More »







