ਏਹਿ ਹਮਾਰਾ ਜੀਵਣਾ

ਦੁਨੀਆਂ ਵਿੱਚ ਸਭ ਤੋਂ ਵੱਧ ਸਪੀਡ ਦੁਆਵਾਂ ਜਾਂ ਬਦਦੁਵਾਵਾਂ ਦੀ ਹੁੰਦੀ ਹੈ।

ਪਿਆਰਾ ਸਿੰਘ ਗੁਰਨੇ ਕਲਾਂ

ਕੱਲ ਲੋਕ ਵੀ ਨਾਲ ਸੀ, ਸਲਾਮਾਂ ਵੀ ਹੁੰਦੀਆਂ ਸੀ, ਸਰਕਾਰ ਬਣਨ ਦੇ 100% ਚਾਂਸ ਸੀ। ਇੱਕ ਹਨੇਰੀ ਵਗੀ, ਸਭ ਰੋੜ ਕੇ ਲੈ ਗਈ। ਇੱਕ ਗੱਲ ਯਾਦ ਰੱਖੋ ਕਿ ਲੋਕਤੰਤਰ ਵਿੱਚ ਲੋਕ ਵੱਡੇ ਹਨ। ਜਦੋਂ ਸਤਾ ਦੇ ਨਸ਼ੇ ਵਿੱਚ ਚੂਰ ਹੋ ਕੇ ਰੱਬ ਨੂੰ ਟੱਪ ਸਮਝਿਆ ਜਾਂਦਾ ਅਤੇ ਲੋਕਾਂ ਨੂੰ ਕੀੜੀਆਂ ਤਾਂ ਨਸ਼ਾ ਮੁੱਦਾ ਬਣਦਾ ਅਤੇ ਅਰਸ਼ ਤੋਂ ਫਰਸ਼ ਦਾ ਸਫਰ ਤੈਅ ਹੁੰਦਾ। ਮਨ ਵਿੱਚ ਉਤਰਨ ਅਤੇ ਮਨ ਤੋਂ ਉਤਰਨ ਲਈ ਦੋ- ਚਾਰ ਮਿੰਟ ਲੱਗੇ। ਸੱਤਾ ਪਚਾਉਣੀ ਬਹੁਤ ਔਖੀ ਹੈ। ਇੱਕ ਪਾਰਟੀ ਦੀ ਬਲੀ ਪਹਿਲਾਂ ਚਿੱਟਾ ਲੈ ਗਿਆ, ਦੂਜੀ ਪਾਰਟੀ ਦੀ ਬਲੀ ਨਸ਼ੇ ਦੇ ਖਾਤਮੇ ਲਈ ਗੁਟਕਾ ਸਾਹਿਬ ਦੀ ਕਸਮ ਲੈ ਗਈ। ਕੀ ਇਹ ਦੋ ਸਬਕ ਛੋਟੇ ਸਨ ? ਇਹ ਕਹੀ ਜਾਣਾ ਕਿ ਬਾਰਡਰ ਸਟੇਟ ਹੈ? ਮੰਨ ਲੈਦੇ ਹਾਂ ਕਿ ਨਸ਼ਾ ਬਾਰਡਰ ਟੱਪਦਾ ਹੈ ਪਰ ਮਸਲਾ ਨਸ਼ੇ ਦੇ ਖਿੰਡਾਅ ਦਾ ਹੈ, ਨਸ਼ੇ ਦੇ ਘਰ ਘਰ ਪਹੁੰਚਣ ਦਾ ਹੈ। ਯੁੱਧ ਜਾਂ ਜੰਗ ਇੱਕ ਪਾਸਾ ਕਰਦੇ ਹਨ ਪਰ ਯੁੱਧ ਦਾ ਪੋਸਟਰਾਂ ਤੇ ਫਲੈਕਸਾਂ ਤੱਕ ਸਿਮਟ ਜਾਣਾ ਯੁੱਧ ਨੂੰ ਕਿਸੇ ਪਾਸੇ ਨਹੀਂ ਲਾਉਂਦਾ।

ਵੱਡੀਆਂ ਉਮੀਦਾਂ ਦਾ ਟੁੱਟ ਜਾਣਾ ਬਦ ਦੁਆਵਾਂ ਨੂੰ ਜਨਮ ਦਿੰਦਾ ਹੈ। ਸਭ ਤੋਂ ਪਹਿਲਾਂ ਸੈਕਟਰੀਏਟ ਵਿੱਚ ਦੁਆਵਾਂ ਬਦਦੁਵਾਵਾਂ ਵਿੱਚ ਬਦਲੀਆਂ। ਹਾਰ ਕੰਡੇ ਬਣ ਗਏ। ਫਿਰ ਸਾਰੇ ਪੰਜਾਬ ਦੇ ਮੁਲਾਜ਼ਮ ਬਦਦੁਵਾਵਾਂ ਦੇ ਰਾਹ ਤੁਰ ਪਏ। ਬਦਦੁਆ ਵੋਟ ਨਾਲੋਂ ਵੱਧ ਖਤਰਨਾਕ ਹੁੰਦੀ ਹੈ। ਇਹਨਾਂ ਬਦਦੁਵਾਵਾਂ ਨੇ ਅਸਰ ਤਾਂ ਕਰਨਾ ਹੀ ਸੀ। ਸਭ ਤੋਂ ਵੱਡੀ ਬਦਦੁਆ ਨਸ਼ੇ ਨਾਲ ਮਰ ਰਹੇ ਪੁੱਤਾਂ ਦੀਆਂ ਮਾਵਾਂ ਦੇ ਦਿਲ ਚੋਂ ਨਿਕਲੀ। ਇਸ ਬਦਦੁਆ ਨੇ ਤਾਂ ਇੱਕ ਪਾਸਾ ਕਰਨਾ ਹੀ ਸੀ। ਪਰਮਿੰਦਰ ਝੋਟਾ ਇਸ ਬਦਦੁਆ ਵਿੱਚ ਆਪਣਾ ਬਲੀਦਾਨ ਦੇ ਕੇ ਮੀਲ ਪੱਥਰ ਸਾਬਤ ਹੋਇਆ। ਫਲੈਕਸਾਂ ਵਿੱਚ ਹੁੰਦਾ ਵਿਕਾਸ ਲੋਕਾਂ ਨੇ ਲੀਰੋ ਲੀਰ ਕਰ ਦਿੱਤਾ। ਫਲੈਕਸਾਂ ਵਿੱਚ ਇੱਕ ਹੱਥ ਬਚਿਆ। ਜਿਸ ਨੂੰ ਦੇਖ ਕੇ ਕਿਹਾ ਜਾ ਰਿਹਾ ਕਿ ਡੁੱਬਦੇ ਨੂੰ ਤਿਣਕੇ ਦਾ ਸਹਾਰਾ। ਇਹ ਤਿਣਕਾ ਪਰਮਿੰਦਰ ਝੋਟੇ ਨੂੰ ਪੂਰਨ ਇਨਸਾਫ ਹੈ। ਧਰਮਿੰਦਰ ਝੋਟੇ ਦੇ ਇਨਸਾਫ ਦਾ ਸਿਖਰ ਪੰਜਾਬ ਨੂੰ ਨਸ਼ੇ ਤੋਂ ਮੁਕਤੀ ਹੈ। ਇਹ ਮੁਕਤੀ ਕਰਨੀ ਵਿੱਚ ਹੋਵੇ, ਕਹਿਣੀ ਵਿੱਚ ਨਹੀਂ। ਛੇ ਦਿਨਾਂ ਵਿੱਚ ਪੰਜਾਬ 90% ਨਸ਼ਾ ਮੁਕਤ ਹੋ ਜਾਣਾ ਚਾਹੀਦਾ ਸੀ। ਇਸੇ ਧਰਨੇ ਵਿੱਚ ਆ ਕੇ ਸਟੇਟ ਦਾ ਮੁਖੀ ਹਿੱਕ ਥਾਪੜ ਕੇ ਕਹਿੰਦਾ ਕਿ ਮੈਂ ਮਾਵਾਂ ਦੇ ਪੁੱਤ ਬਚਾ ਆਇਆ ਹਾਂ। ਇੱਥੇ ਚੁੱਪ ਦੇ ਸਿੱਧੇ ਅਰਥ ਹਨ। ਅਜੇ ਵੀ ਮੌਕਾ ਹੈ, ਸਾਂਭ ਲਵੋ । ਨਹੀਂ ਪਹਿਲੀਆਂ ਦੋ ਪਾਰਟੀਆਂ ਵਾਂਗ ਨਸ਼ੇ ਕਰਕੇ ਹਸ਼ਰ ਮਾੜਾ ਹੋਣਾ ਹੈ। ਪੰਜਾਬ ਤੇ ਰਾਜ ਕਰਨ ਲਈ ਹੁਣ ਪੰਜਾਬ ਦੀ ਤਾਸੀਰ ਨੂੰ ਸਮਝਣਾ ਪਵੇਗਾ। ਇਹ ਤਾਸੀਰ ਦੀ ਕੁੱਖ ਮਾਨਸਾ ਵਿੱਚ ਹੈ , ਬਾਪੂ ਭੀਮ ਸਿੰਘ ਕੋਲ ਹੈ। ਇੱਕ ਗੱਲ ਜਮਾਂ ਸਪਸ਼ਟ ਹੈ ਕਿ ਪੰਜਾਬ ਦੀ ਸੱਤਾ ਦਾ ਰਾਹ ਪਰਮਿੰਦਰ ਝੋਟੇ ਦੇ ਪਿਤਾ ਭੀਮ ਸਿੰਘ ਦੇ ਕੋਲੋਂ ਹੋ ਕੇ ਲੰਘਦਾ ਹੈ।

Show More

Related Articles

Leave a Reply

Your email address will not be published. Required fields are marked *

Back to top button
Translate »