ਕਿੱਸਾਕਾਰ ਰੂਪ ਚੰਦ ਸ਼ਰਮਾ ਦੀ ਪੁਸਤਕ ” ਪਾਂਡਵ ਬਨਵਾਸ ” ਕੀਤੀ ਲੋਕ ਅਰਪਣ

ਕਿੱਸਾਕਾਰ ਰੂਪ ਚੰਦ ਸ਼ਰਮਾ ਦੀ ਪੁਸਤਕ ” ਪਾਂਡਵ ਬਨਵਾਸ ” ਕੀਤੀ ਲੋਕ ਅਰਪਣ
ਸੁਪਨ ਉਡਾਰੀ ਵੱਲੋਂ ਕਰਵਾਏ ਇਸ ਸਮਾਗਮ ਵਿੱਚ ਸਾਹਿਤ ਜਾਗ੍ਰਿਤੀ ਸਭਾ ਦਾ ਰਿਹਾ ਸਹਿਯੋਗ – ਖੁਸ਼ਪ੍ਰੀਤ ਸ਼ੇਰਗਿੱਲ

ਬਠਿੰਡਾ , 7 ਜਨਵਰੀ ( ਸੱਤਪਾਲ ਮਾਨ ) : – ਸਾਹਿਤਕ ਅਤੇ ਸਭਿਆਚਾਰਕ ਗਤੀਵਿਧੀਆਂ ਦਾ ਪ੍ਰਸਾਰ ਕਰਨ ਦੇ ਮਕਸਦ ਨੂੰ ਲੈਕੇ ਸੁਪਨ ਉਡਾਰੀ ਵੱਲੋਂ ਸਾਹਿਤ ਜਾਗ੍ਰਿਤੀ ਸਭਾ ਬਠਿੰਡਾ ਦੇ ਸਹਿਯੋਗ ਨਾਲ ਬੀਤੇ ਦਿਨੀਂ ਜਿਲ੍ਹਾ ਰੈੱਡ ਕਰਾਸ ਭਵਨ ਵਿਖੇ ਕਿੱਸਾਕਾਰ ਰੂਪ ਚੰਦ ਸ਼ਰਮਾ ਦਾ ਪਲੇਠਾ ਕਿੱਸਾ ” ਪਾਂਡਵ ਬਨਵਾਸ ” ਲੋਕ ਅਰਪਣ ਕੀਤਾ ਗਿਆ ਅਤੇ ਇਸ ਉਪਰੰਤ ਕਵੀ ਦਰਬਾਰ ਵੀ ਕਰਵਾਇਆ ਗਿਆ। ਇਸ ਸਮਾਰੋਹ ਦੇ ਮੁੱਖ ਮਹਿਮਾਨ ਬਠਿੰਡਾ ਸ਼ਹਿਰੀ ਦੇ ਵਿਧਾਇਕ ਜਗਰੂਪ ਸਿੰਘ ਗਿੱਲ ਸਨ ਅਤੇ ਵਿਸੇਸ਼ ਮਹਿਮਾਨ ਰੈੱਡ ਕਰਾਸ ਦੇ ਸੈਕਟਰੀ ਦਰਸ਼ਨ ਕੁਮਾਰ ਬਾਂਸਲ ਸਨ। ਪ੍ਰਧਾਨਗੀ ਮੰਡਲ ਵਿੱਚ ਜਗਰੂਪ ਸਿੰਘ ਗਿੱਲ , ਦਰਸ਼ਨ ਕੁਮਾਰ ਬਾਂਸਲ , ਪ੍ਰੋਫੈਸਰ ਤਰਸੇਮ ਨਰੂਲਾ , ਰੂਪ ਚੰਦ ਸ਼ਰਮਾ , ਅਵਤਾਰ ਸਿੰਘ ਬਾਹੀਆ ਅਤੇ ਸੱਤਪਾਲ ਮਾਨ ਸੁਸ਼ੋਭਿਤ ਸਨ ਜਦਕਿ ਮੰਚ ਸੰਚਾਲਨ ਦੀ ਜਿੰਮੇਵਾਰੀ ਸੇਵਾਮੁਕਤ ਲੈਕਚਰਾਰ ਜਸਪਾਲ ਜੱਸੀ ਨੇ ਨਿਭਾਈ। ਸਭਤੋਂ ਪਹਿਲਾਂ ਚੈਨਲ ਦੀ ਮੁੱਖ ਸਲਾਹਕਾਰ ਕਵਿੱਤਰੀ ਸੋਨੀ ਸੰਧੂ ਨੇ ਸਭਨਾਂ ਨੂੰ ਜੀ ਆਇਆਂ ਕਿਹਾ ਤੇ ਐਂਕਰ ਖੁਸ਼ਪ੍ਰੀਤ ਕੌਰ ਸ਼ੇਰਗਿੱਲ ਨੇ ਚੈਨਲ ਸੁਪਨ ਉਡਾਰੀ ਵੱਲੋਂ ਸਾਹਿਤ ਖੇਤਰ ਵਿੱਚ ਪਾਏ ਜਾਂਦੇ ਯੋਗਦਾਨ ਬਾਰੇ ਜਾਣਕਾਰੀ ਦਿੱਤੀ। ਇਸ ਤੋਂ ਬਾਅਦ ਪੁਸਤਕ ਰਿਲੀਜ਼ ਸਮਾਗਮ ਦੀ ਸ਼ੁਰੂਆਤ ‘ਚ ਪ੍ਰੋਫੈਸਰ ਤਰਸੇਮ ਨਰੂਲਾ ਤੇ ਜਸਪਾਲ ਜੱਸੀ ਵੱਲੋਂ ਕਿੱਸਾ ਪਾਂਡਵ ਬਨਵਾਸ ” ਬਾਰੇ ਹਰ ਕੌਣੇ ਦੀਆਂ ਬਾਰੀਕੀਆਂ ਤੇ ਆਪਣੀ – ਆਪਣੀ ਸੂਝਬੂਝ ਨਾਲ ਪੇਪਰ ਪੜਿਆ ਤੇ ਲੇਖਕ ਰੂਪ ਚੰਦ ਸ਼ਰਮਾ ਨੂੰ ਇਸ ਕਿੱਸੇ ਤੇ ਅਗਲੇ ਪੜਾਅ ਬਾਰੇ ਵੀ ਕੁੱਝ ਹੋਰ ਕਰਨ ਲਈ ਆਪਣਾ ਸੁਝਾਅ ਦਿੱਤਾ। ਸਾਹਿਤ ਜਾਗ੍ਰਿਤੀ ਸਭਾ ਦੇ ਪ੍ਰਧਾਨ ਅਮਰਜੀਤ ਸਿੰਘ ਜੀਤ ਦੇ ਵਿਦੇਸ਼ ਦੌਰੇ ਤੇ ਹੁੰਦਿਆਂ ਉਨ੍ਹਾਂ ਦੀ ਜਿੰਮੇਵਾਰੀ ਅਵਤਾਰ ਸਿੰਘ ਬਾਹੀਆ ਨੇ ਬਾਖੂਬੀ ਨਿਭਾਅ ਕੇ ਸਮਾਗਮ ਨੂੰ ਸਫਲ ਬਣਾਇਆ। ਸਮਾਰੋਹ ਦੇ ਦੂਜੇ ਪੜਾਅ ਦੇ ਕਵੀ ਦਰਬਾਰ ਵਿੱਚ ਸ਼੍ਰੀ ਰੂਪ ਚੰਦ ਸ਼ਰਮਾ , ਰਾਜਬੀਰ ਕੌਰ ਗਿੱਲ , ਗੁਰਵਿੰਦਰ ਸਿੰਘ ਐਡਵੋਕੇਟ , ਮਨਜੀਤ ਸਿੰਘ ਜੀਤ , ਸਰਗਰਮ ਮੱਖਣ ਸਿੰਘ , ਜਸ ਬਠਿੰਡਾ , ਹਰਦਰਸ਼ਨ ਸੋਹਲ , ਦਲਜੀਤ ਬੰਗੀ , ਗੁਰਜੀਤ ਰਾਜੂ , ਰੇਵਤੀ ਪ੍ਰਸ਼ਾਦ ਸ਼ਰਮਾ , ਹਰਦੀਪ ਸਿੰਘ ਤੱਗੜ , ਸੋਨੀ ਸੰਧੂ , ਅਸ਼ੋਕ ਕੁਮਾਰ ਗਰਗ , ਲੇਖਕ ਜਸਕਰਨ ਸਿਵੀਆਂ , ਕਵਿਸਰੀ ਜਥਾ ਦਰਸ਼ਨ ਭੰਮੇ ਤੇ ਜਗਤਾਰ ਸਿੰਘ , ਜਸਪਾਲ ਜੱਸੀ , ਗੁਰਪ੍ਰੀਤ ਸਿੰਘ ਅਤੇ ਪਰਮਪ੍ਰੀਤ ਕੌਰ ਮਲਕਾਣਾ ਨੇ ਆਪਣੀਆਂ – ਆਪਣੀਆਂ ਰਚਨਾਵਾਂ ਦੀ ਬਾਕਮਾਲ ਪੇਸ਼ਕਾਰੀ ਕੀਤੀ। ਇਸ ਮੌਕੇ ਚੈਨਲ ਸੁਪਨ ਉਡਾਰੀ ਦੀ ਐਂਕਰ ਖੁਸ਼ਪ੍ਰੀਤ ਕੌਰ ਸ਼ੇਰਗਿੱਲ ਨੇ ਬੋਲਦਿਆਂ ਕਿਹਾ ਕਿ ਸਾਡਾ ਇਹ ਚੈਨਲ ਰਾਜਨੀਤੀ ਤੋਂ ਦੂਰ ਰਹਿਕੇ ਸਿਰਫ਼ ਸਾਹਿਤਕ ਤੇ ਸਭਿਆਚਾਰਕ ਗਤੀਵਿਧੀਆਂ ਨੂੰ ਵਡਾਵਾ ਦਿੰਦਾ ਹੋਇਆ ਵੱਖ – ਸਖ਼ਸ਼ੀਅਤਾਂ ਨੂੰ ਸਮਾਜ ਦੇ ਸਨਮੁੱਖ ਕਰਦਾ ਆ ਰਿਹਾ ਹੈ ਅਤੇ ਆਉਣ ਵਾਲੇ ਸਮੇਂ ਵਿੱਚ ਵੀ ਆਪਣੀ ਇਸ ਕੋਸ਼ਿਸ਼ ਨੂੰ ਬਰਕਰਾਰ ਰੱਖੇਗਾ। ਉਸਾਰੂ ਢੰਗ ਨਾਲ ਨੇਪਰੇ ਚੜ੍ਹੇ ਇਸ ਸਮਾਗਮ ਵਿੱਚ ਪ੍ਰਿੰਸੀਪਲ ਸੀਮਾ ਭਾਗੀ , ਹਰਭੂਪਿੰਦਰ ਸਿੰਘ , ਹਰਵਿੰਦਰ ਗੱਜੂ , ਤਰਸੇਮ ਬੁੱਟਰ , ਆਡੀਟਰ ਸਨੋਵੀ ਸਿੰਘ , ਰੀਤੂ ਸਵੇਰਾ , ਰਮੇਸ਼ ਸੇਠੀ , ਸੁਰਿੰਦਰ ਸਿੰਘ ਖਾਲਸਾ , ਵਿੱਦਿਆ ਸਾਗਰ , ਗੁਰਸੇਵਕ ਸਿੰਘ ਚੁੱਘੇ , ਸੱਤਪਾਲ ਬਰਾੜ , ਗੁਰਬਾਜ ਗਿੱਲ ਨੇ ਵਿਸ਼ੇਸ਼ ਤੌਰ ਤੇ ਸ਼ਮੂਲੀਅਤ ਕੀਤੀ। ਅੰਤ ਵਿੱਚ ਲੈਕਚਰਾਰ ਜਸਪਾਲ ਜੱਸੀ ਅਤੇ ਸੱਤਪਾਲ ਮਾਨ ਨੇ ਆਏ ਸਭਨਾਂ ਮਹਿਮਾਨਾਂ ਦਾ ਧੰਨਵਾਦ ਕੀਤਾ।




