ਕੁੱਲ ਦੁਨੀਆਂ ਦੀਆਂ ਮਾਵਾਂ ਦੇ ਨਾਂ-

ਕਦੇ ਕਦੇ ਮਾਏ ਤੇਰੀ ਐਨੀ ਯਾਦ ਆਉਂਦੀ ਐ ।
ਹਰ ਘੜੀ ਬੀਤੀ ਸਾਡੀ ਬਹੁਤ ਈ ਸਤਾਉਂਦੀ ਐ ।

ਯਾਦ ਆਉਂਦਾ ਤੇਰਾ, ਉਹੋ ਦਿੱਤਾ ਹੋਇਆ ਪਿਆਰ ਨੀ ।
ਔਤਰਾ ਵਿਛੋੜਾ ਤੇਰਾ ਜਿਉਂਦੇ ਦਿੰਦਾ ਮਾਰ ਨੀ ।
ਹਰ ਛੋਹ ਤੇਰੀ ਮਾਏ ਅਸ਼ੀਸ਼ ਬਣ ਛੋਂਹਦੀ ਐ ।
ਕਦੇ ਕਦੇ ਮਾਏ —
ਰਗਾਂ ਵਿੱਚ ਵਗੇ ਤੇਰਾ ਦੁੱਧ ਗੋਤੇ ਖਾਂਦਾ ਐ ।
ਯਾਦ ਤੇਰੀ ਵਾਲਾ ਹੰਝੂ ਮੋਤੀ ਬਣ ਜਾਂਦਾ ਐ ।
ਫੇਰ ਸ਼ੈਅ ਕੋਈ ਦੁਨੀਆ ਦੀ ਮਨ ਨਹੀਂE ਭਾਉਂਦੀ ਐ ।
ਕਦੇ ਕਦੇ ਮਾਏ —-
ਮੁਸ਼ੱਕਤਾਂ ਤੂੰ ਕਰ ਮੈਨੂੰ ਕਿੰਨਾ ਔਖਾ ਪਾਲਿ਼ਆ ।
ਸੇਵਾ ਕਰਨ ਮੌਕੇ ਰੱਬ ਦੂਰ ਐ ਬਿਠਾ ਲਿਆ ।
ਹੱਥ ਫੜ ਫੋਟੋ ਚੁੰਮਾਂ, ਜਿੱਥੇ ਵਾਲ਼ ਮੇਰੇ ਵਾਹੁਨੀ ਐ ।
ਕਦੇ ਕਦੇ ਮਾਏ —
ਬੱਚਿਆਂ ਦੀਆਂ ਉਮਰਾਂ ਭਾਵੇਂ ਜਿੰਨੀਆਂ ਵੀ ਹੋਣ ਨੀ ।
ਬੱਚਿਆਂ ਦੇ ਫਿਕਰ ਚ ਮਾਵਾਂ ਢਿੱਡ ਫੜ ਰੋਣ ਨੀ ।
ਮਾਂ ਫਰਜ ਆਪਣਾ ਹਰ ਉਮਰੇ ਨਿਭਾਉਂਦੀ ਐ ।
ਕਦੇ ਕਦੇ ਮਾਏ —-
“ਲਵਲੀ” ਤੇਰਾ ਮਾਏ ਕਦੇ ਲਾਹ ਨਾ ਸਕੇ ਕਰਜਾ ।
ਕਬੂਲ ਕਰੀ ਚਰਨਾਂ ‘ਚ ਬੱਚੇ ਦਾ ਸਜਦਾ ।
ਰੱਬ ਜਾਣੇ ਕਦੋਂ ਮੁੜ ਮੂੰਹ ਬੁਰਕੀ ਪਾੳਂਦੀ ਐ ।
ਕਦੇ ਕਦੇ ਮਾਏ ਤੇਰੀ ਐਨੀ ਯਾਦ ਆਉਂਦੀ ਐ ।
ਹਰ ਘੜੀ ਬੀਤੀ ਸਾਡੀ ਬਹੁਤ ਈ ਸਤਾਉਂਦੀ ਐ
ਕਦੇ ਕਦੇ ਮਾਏ-
ਲਵਲੀ ਭੰਗੂ ਹਮਬੁਰਗ (ਜਰਮਨੀ) +49 172 9731131