ਹੁਣੇ ਹੁਣੇ ਆਈ ਖ਼ਬਰ

ਕੈਨੇਡਾ ‘ਚ 500 ਕਿੱਲੋ ਡਰੱਗਜ਼ ਨਾਲ 6 ਪੰਜਾਬੀਆਂ ਸਮੇਤ 9 ਗ੍ਰਿਫ਼ਤਾਰ

ਟੋਰਾਂਟੋ (ਪੰਜਾਬੀ ਅਖ਼ਬਾਰ ਬਿਊਰੋ) ਕੈਨੇਡਾ ਦੇ ਸੂਬੇ EਨਟਾਰੀE ਦੀ ਪੀਲ ਰੀਜਨਲ ਪੁਲਿਸ ਨੇ ਡਰੱਗਜ਼ ਤਸਕਰੀ ਦੇ ਇੱਕ ਵੱਡੇ ਗਰੋਹ ਦਾ ਪਰਦਾਫਾਸ਼ ਕਰਦਿਆਂ 500 ਕਿਲੋ ਦੇ ਕਰੀਬ ਡਰੱਗਜ਼ ਦੇ ਨਾਲ 6 ਪੰਜਾਬੀਆਂ ਸਮੇਤ ਨੌ ਜਣਿਆਂ ਨੂੰ ਗ੍ਰਿਫਤਾਰ ਕੀਤਾ ਹੈ। ਇਹ ਪੀਲ ਰੀਜਨਲ ਪੁਲਿਸ ਵੱਲੋਂ ਫੜੀ ਗਈ ਹੁਣ ਤੱਕ ਦੀ ਡਰੱਗਸ ਦੀ ਸਭ ਤੋਂ ਵੱਡੀ ਖੇਪ ਹੈ। ਪੀਲ ਰੀਜਨਲ ਪੁਲਿਸ ਦੇ ਅਧਿਕਾਰੀਆਂ ਨੇ ਮਿਸੀਸਾਗਾ ਵਿੱਚ ਇਹ ਜਾਣਕਾਰੀ ਸਾਂਝੀ ਕਰਦਿਆਂ ਦੱਸਿਆ ਹੈ ਕਿ ਡਰੱਗ ਤਸਕਰੀ ਦੇ ਇਸ ਗਰੋਹ ਦਾ ਪਰਦਾਫਾਸ਼ ਕਰਨ ਵਾਸਤੇ ਲਗਭਗ ਇੱਕ ਸਾਲ ਲੰਬੀ ਜਾਂਚ ਚਲਾਈ ਗਈ, ਜਿਸ ਨੂੰ ਪ੍ਰੋਜੈਕਟ ਪੈਲੀਕਨ ਨਾਮ ਦਿੱਤਾ ਗਿਆ । ਪੁਲਿਸ ਨੇ ਦੱਸਿਆ ਕਿ ਫੜੇ ਗਏ ਵਿਅਕਤੀਆਂ ਵੱਲੋਂ ਕਮਰਸ਼ੀਅਲ ਟਰੱਕਾਂ ਰਾਹੀਂ ਅਮਰੀਕਾ ਤੋਂ ਸਰਹੱਦ ਪਾਰ ਕਰਕੇ ਕੈਨੇਡਾ ਵਿੱਚ ਇਹ ਡਰੱਗਸ ਲਿਆਈਆਂ ਜਾਂਦੀਆਂ ਸਨ।

ਜਾਂਚ ਦੌਰਾਨ ਇਹ ਵੀ ਪਤਾ ਲੱਗਾ ਕਿ ਇਸ ਧੰਦੇ ਵਿੱਚ ਕਈ ਟਰੱਕਿੰਗ ਕੰਪਨੀਆਂ ਅਤੇ ਸਟੋਰੇਜ ਫੈਸਿਿਲਟੀਆਂ ਵੀ ਸ਼ਾਮਿਲ ਸਨ ਅਤੇ ਬੜੇ ਹੀ ਔਰਗੈਨਾਈਜਡ ਢੰਗ ਦੇ ਨਾਲ ਇਸ ਅਪਰਾਧ ਨੂੰ ਅੰਜਾਮ ਦਿੱਤਾ ਜਾ ਰਿਹਾ ਸੀ। ਪੁਲਿਸ ਨੇ ਦੱਸਿਆ ਕਿ ਕੈਨੇਡਾ ਬਾਰਡਰ ਸਰਵਿਸ ਏਜੰਸੀ ਦੇ ਅਧਿਕਾਰੀਆਂ ਨੇ EਨਟਾਰੀE ਦੇ ਵਿੰਡਸਰ ਚ ਅਮਰੀਕਾ ਨਾਲ ਲੱਗਦੀ ਸਰਹੱਦ ਤੇ ਅੰਬੈਸਡਰ ਬਰਿੱਜ ਉੱਪਰ ਇੱਕ ਕਮਰਸ਼ੀਅਲ ਟਰੱਕ ਨੂੰ ਰੋਕਿਆ ਸੀ। ਉਸ ਵਿੱਚੋਂ 127 ਕਿਲੋਗ੍ਰਾਮ ਕੋਕੀਨ ਬਰਾਮਦ ਕੀਤੀ ਗਈ ਅਤੇ ਡਰਾਈਵਰ ਨੂੰ ਗਿਿ੍ਰਫਤਾਰ ਕੀਤਾ ਗਿਆ। ਇਸੇ ਤਰ੍ਹਾਂ ਓਂਟੈਰੀਓ ਦੇ ਹੀ ਪੁਆਇੰਟ ਐਡਵਰਡ ਵਿਖੇ ਬਲੂ ਵਾਟਰ ਬਰਿੱਜ ਉੱਪਰ ਇੱਕ ਹੋਰ ਟਰੱਕ ਨੂੰ ਰੋਕ ਕੇ ਉਸ ਦੀ ਤਲਾਸ਼ੀ ਲਈ ਗਈ ਤਾਂ ਉਸ ਵਿੱਚੋਂ 50 ਕਿਲੋ ਕੋਕੀਨ ਬਰਾਮਦ ਕੀਤੀ ਗਈ ਅਤੇ ਡਰਾਈਵਰ ਨੂੰ ਗ੍ਰਿਫਤਾਰ ਕੀਤਾ ਗਿਆ। ਇਸ ਗਿਰਫਿਤਾਰੀ ਵਿੱਚ ਰੋਇਲ ਕਨੇਡੀਅਨ ਮਾਊਂਟਡ ਪੁਲਿਸ ਯਾਨੀ ਆਰਸੀਐਮਪੀ ਦੀ ਵੀ ਮੱਦਦ ਲਈ ਗਈ। ਪੀਲ ਰੀਜਨਲ ਪੁਲਿਸ ਦੇ ਮੁਖੀ ਨਿਸ਼ਾਨ ਦੁਰੀਆਪਾ ਨੇ ਦੱਸਿਆ ਕਿ ਪ੍ਰੋਜੈਕਟ ਪੈਲੀਕਨ ਤਹਿਤ 50 ਮਿਲੀਅਨ ਡਾਲਰ ਦੀਆਂ ਡਰੱਗਸ ਬਰਾਮਦ ਕੀਤੀਆਂ ਗਈਆਂ ਹਨ। ਅਤੇ ਜਿੰਨੀਆਂ ਡਰਗਸ ਬਰਾਮਦ ਕੀਤੀਆਂ ਗਈਆਂ ਹਨ ਉਸ ਨਾਲ ਹਜ਼ਾਰਾਂ ਲੋਕਾਂ ਦੀ ਜ਼ਿੰਦਗੀ ਨੂੰ ਬਚਾਇਆ ਜਾ ਸਕਿਆ ਹੈ। ਉਹਨਾਂ ਆਖਿਆ ਕਿ ਸਾਡਾ ਸਿੱਧਾ ਜਿਹਾ ਸੁਨੇਹਾ ਹੈ ਕਿ ਜੇਕਰ ਤੁਸੀਂ ਸਾਡੀਆਂ ਕਮਿਊਨਿਟੀਆਂ ਨੂੰ ਨਿਸ਼ਾਨਾ ਬਣਾਵੋਗੇ ਤਾਂ ਅਸੀਂ ਤੁਹਾਨੂੰ ਗ੍ਰਿਫਤਾਰ ਕਰਕੇ ਨਿਆ ਦੇ ਕਟਹਿਰੇ ਤੱਕ ਲੈ ਕੇ ਜਾਵਾਂਗੇ। ਇੱਕ ਜਾਂਚ ਕਰਤਾ ਨੇ ਇਹ ਵੀ ਦੱਸਿਆ ਹੈ ਕਿ ਗਿਰਫਤਾਰ ਕੀਤੇ ਗਏ ਲੋਕਾਂ ਵਿੱਚੋਂ ਕਈਆਂ ਕੋਲੋਂ ਕਈ ਕਿਸਮ ਦੇ ਹਥਿਆਰ ਵੀ ਬਰਾਮਦ ਕੀਤੇ ਗਏ ਹਨ।

ਨੌ ਜਣਿਆਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ ਉਹਨਾਂ ਵਿੱਚ ਬਰੈਂਪਟਨ ਦੇ ਰਹਿਣ ਵਾਲੇ ਅਰਵਿੰਦਰ ਪੋਵਾਰ , ਗੁਰਤੇਜ ਸਿੰਘ ਅਤੇ ਮਨਪ੍ਰੀਤ ਸਿੰਘ ਤੋਂ ਇਲਾਵਾ ਕੈਲਡਨ ਦੇ ਰਹਿਣ ਵਾਲਾ ਮਨਪ੍ਰੀਤ ਸਿੰਘ ਜੋਰਜਟੋਨ ਦਾ ਰਹਿਣ ਵਾਲਾ ਸ਼ਿਵ ਓੰਕਾਰ ਸਿੰਘ ਸ਼ਾਮਿਲ ਹਨ। ਇਸ ਤੋਂ ਇਲਾਵਾ ਟਰਾਂਟੋ ਦਾ ਰਹਿਣ ਵਾਲਾ ਸੱਜਿਥ ਯੋਗੇਂਦਰ ਰਾਜਾ ਹੈਮਿਲਟਨ ਦਾ ਰਹਿਣ ਵਾਲਾ ਫਿਲ ਟੈਪ ਅਤੇ ਮਿਸੀਸਾਗਾ ਦਾ ਰਹਿਣ ਵਾਲਾ ਹਾE ਟੋਮੀ ਸ਼ਾਮਿਲ ਹਨ ਤੁਹਾਨੂੰ ਇਹ ਵੀ ਦੱਸ ਦਈਏ ਕਿ ਪੀਲ ਰੀਜਨਲ ਪੁਲਿਸ ਨੇ ਪਿਛਲੇ ਸਾਲ ਜੁਲਾਈ ਵਿੱਚ ਹਥਿਆਰਾਂ ਦੀ ਵੀ ਸਭ ਤੋਂ ਵੱਡੀ ਖੇਪ ਬਰਾਮਦ ਕਰਕੇ 10 ਜਣੇ ਗ੍ਰਿਫਤਾਰ ਕੀਤੇ ਸਨ।

Show More

Related Articles

Leave a Reply

Your email address will not be published. Required fields are marked *

Back to top button
Translate »