Canada

ਕੈਨੇਡਾ ਸਰਕਾਰ ਲੋੜਬੰਦਾਂ ਨੂੰ 4000 ਘਰ ਬਣਾਕੇ ਦੇਵੇਗੀ

ਕੈਲਗਰੀ (ਪੰਜਾਬੀ ਅਖ਼ਬਾਰ ਬਿਊਰੋ)ਪ੍ਰਧਾਨ ਮੰਤਰੀ ਮਾਰਕਕਾਰਨੀ ਨੇ ਐਲਾਨ ਕੀਤਾ ਹੈ ਕਿ ਦੇਸ਼ ਵਿੱਚ ਫੈਡਰਲ ਸਰਕਾਰ ਦੀ ਮਾਲਕੀ ਵਾਲੀਆਂ ਛੇ ਥਾਵਾਂ ਦੇ ਉੱਪਰ 4000 ਘਰ ਉਸਾਰੇ  ਜਾਣਗੇ ਜਿਸ ਨਾਲ ਅਫੋਰਡੇਬਲ ਘਰਾਂ ਤੱਕ ਲੋਕਾਂ ਦੀ ਪਹੁੰਚ ਹੋਵੇਗੀ ਤੇ ਇਸ ਵਾਸਤੇ 13 ਬਿਲੀਅਨ ਡਾਲਰ ਨਿਵੇਸ਼ ਕੀਤੇ ਜਾਣਗੇ ਉਹਨਾਂ ਆਖਿਆ ਕਿ ਇਹ ਜੋ 13 ਬਿਲੀਅਨ ਡਾਲਰ  ਨਿਵੇਸ਼ ਕੀਤੇ ਜਾ ਰਹੇ ਹਨ ਇਸ ਵਿੱਚ ਬਿਲਡਰਾਂ ਨੂੰ ਅਫੋਰਡੇਬਲ ਘਰ ਬਣਾਉਣ ਅਤੇ ਘਰਾਂ ਦੀ ਕੀਮਤ ਨੂੰ ਘਟਾਉਣ ਵਾਸਤੇ ਇਨਸੈਂਟਿਵ ਦਿੱਤੇ ਜਾਣਗੇ ਤਾਂ ਕਿ ਲੋਕ ਆਸਾਨੀ ਨਾਲ ਇਹਨਾਂ ਘਰਾਂ ਨੂੰ ਖਰੀਦ ਸਕਣ  ਪ੍ਰਧਾਨ ਮੰਤਰੀ ਮਾਰਕਕਾਰਨੀ ਵੱਲੋਂ ਆਖਿਆ ਗਿਆ ਕਿ ਘਰਾਂ ਦੀ ਇਹ ਉਸਾਰੀ ਨੋਵਾ ਸਕੋਸ਼ੀਆ ਕੁਬੈਕ ਔਟਵਾ ਟੋਰੋਂਟੋ ਵਿਨੀਪੈਗ ਤੇ ਐਡਮਿੰਟਨ ਵਿੱਚ ਹੋਵੇਗੀ।  ਇੱਕ ਸਰਕਾਰੀ ਅਧਿਕਾਰੀ ਅਨੁਸਾਰ ਇਹਨਾਂ ਘਰਾਂ ਦੀ ਉਸਾਰੀ ਅਗਲੇ ਸਾਲ ਸ਼ੁਰੂ ਹੋਣ ਦੀ ਉਮੀਦ ਹੈ।

Show More

Related Articles

Leave a Reply

Your email address will not be published. Required fields are marked *

Back to top button
Translate »