ਏਹਿ ਹਮਾਰਾ ਜੀਵਣਾ
ਖੌਰੇ ਕਿਹੜੀ ਮਿੱਟੀ ਵਾਂਗੂੰ ਢਹਿ ਗਏ ਆ,

ਖੌਰੇ ਕਿਹੜੀ ਮਿੱਟੀ ਵਾਂਗੂੰ ਢਹਿ ਗਏ ਆ,
ਸਬ ਦੇ ਹੁੰਦਿਆਂ ਕਲਮ ਕੱਲੇ ਰਹਿ ਗਏ ਆ ।
ਦੁੱਖਾਂ ਦੀਆਂ ਬਰਸਾਤਾਂ ਨੂੰ ਵੀ ,
ਆਪੇ ਛੱਤਰੀ ਬਣ ਕੇ ਸਹਿ ਗਏ ਆ।
ਬੋਲਿਆ ਤਾਂ ਗਿਆ ਨਹੀਂ ਕਦੇ ,
ਚੁੱਪ ਰਹਿ ਕੇ ਹੀ ਸਬ ਕੁੱਛ ਕਹਿ ਗਏ ਆ।
ਮੰਨਿਆ ਜਿਨ੍ਹਾਂ ਨੂੰ ਸੀ ਆਪਣਾ ,
ਰੰਗ ਵੇਖ ਓਹ ਵੀ ਮਨੋ ਲਹਿ ਗਏ ਆ ।
ਦੁੱਖ ਸੁੱਖ ਬੰਦਿਆ ਆਉਂਦੇ ਰਹਿੰਦੇ
ਕਿਉਂ ਢੇਰੀ ਢਾਹ ਕੇ ਬਹਿ ਗਏ ਆ ।
ਕੋਈ ਕਿਸੇ ਦਾ ਬੇਲੀ ਨਹੀ ਏਥੇ ,
ਸੱਚ ਸਿਆਣੇ ਕਹਿ ਗਏ ਆ ।
ਖੁਸ਼ ਰਿਹਾ ਕਰ , ਖੁਸ਼ ਰੱਖਿਆ ਕਰ ਰਾਣੂੰ
ਦਿਨ ਜ਼ਿੰਦਗੀ ਦੇ ਥੋੜੇ ਰਹਿ ਗਏ ਆ ।
ਰਾਣੂੰ ਗੁਰਜੀਤ, ਬਰਨਾਲਾ।




