ਹੁਣੇ ਹੁਣੇ ਆਈ ਖ਼ਬਰ
ਧਮਾਕੇ ਉਪਰੰਤ ਬੰਬ ਵਰਗੇ ਖੋਲ ਬਠਿੰਡਾ ਦੇ ਪਿੰਡ ਤੁੰਗਵਾਲੀ ਨੇੜੇ ਡਿੱਗੇ

ਬਠਿੰਡਾ(ਪੰਜਾਬੀ ਅਖ਼ਬਾਰ ਬਿਊਰੋ) ਬੀਤੀ 6 ਮਈ ਤੋਂ ਸ਼ੁਰੂ ਹੋਈ ਭਾਰਤ-ਪਾਕਿ ਜੰਗ ਦੇ ਤੀਜੇ ਦਿਨ ਜਦੋਂ ਪਾਕਿਸਤਾਨ ਵੱਲੌਂ ਭਾਰਤ ਉੱਪਰ ਰਾਤ ਸਮੇ ਹਮਲਾ ਕੀਤਾ ਗਿਆ ਤਾਂ ਬਠਿੰਡਾ ਦੇ ਆਸਪਾਸ ਦੇ ਪਿੰਡਾਂ ਦੇ ਲੋਕਾਂ ਨੇ ਵੱਡੇ ਵੱਡੇ ਧਮਾਕਿਆਂ ਦੀ ਆਵਾਜ਼ ਸੁਣੀ । ਖੇਤਾਂ ਵਿੱਚ ਆਬਾਦ ਘਰਾਂ ਦੇ ਨੇੜੇ ਹੀ ਅਸਮਾਨ ਵਿੱਚੋਂ ਕੋਈ ਵੱਡੀ ਵਸਤੂ ਦੇ ਡਿੱਗਣ ਦਾ ਅਹਿਸਾਸ ਹੋਇਆ । ਉਹਨਾਂ ਘਰਾਂ ਦੀਆਂ ਛੱਤਾਂ ਅਤੇ ਖਿੜਕੀਆਂ ਦੇ ਸ਼ੀਸ਼ੇ ਟੁੱਟ ਗਏ ਪਰ ਕਿਸੇ ਜਾਨੀ ਨੁਕਸਾਨ ਤੋਂ ਬਚਾਅ ਹੋ ਗਿਆ। ਜਿਸ ਥਾਂ ਉੱਪਰ ਇਹ ਬੰਬ ਨੁਮਾ ਵਰਗੀ ਚੀਜ ਡਿੱਗੀ ਹੈ ਉੱਥੇ ਡੂੰਗਾ ਟੋਆ ਪਿਆ ਹੋਇਆ ਦੇਖਿਆ ਗਿਆ। ਵਰਨਣਯੋਗ ਹੈ ਕਿ ਇਸ ਘਟਨਾ ਵਾਲੀ ਥਾਂ ਕੋਲੋਂ ਬਠਿੰਡਾ ਛਾਉਣੀ ਨਜਦੀਕ ਹੀ ਪੈਂਦੀ ਹੈ ਇਹੀ ਕਿਆਫੇ ਲਗਾਏ ਜਾ ਰਹੇ ਹਨ ਕਿ ਪਾਕਿਸਤਾਨ ਵੱਲੋਂ ਇਹ ਹਮਲਾ ਬਠਿੰਡਾ ਛਾਉਣੀ ਉੱਪਰ ਹੀ ਕੀਤਾ ਗਿਆ ਸੀ ਪਰ ਭਾਰਤੀ ਫੌਜਾਂ ਨੇ ਚੌਕਸੀ ਵਰਤਦਿਆਂ ਇਸ ਹਮਲੇ ਨੂੰ ਅਸਮਾਨ ਵਿੱਚ ਹੀ ਨਾਕਾਮ ਕਰ ਦਿੱਤਾ।
ਹੇਠਾਂ ਦਿੱਤੀਆਂ ਤਸਵੀਰਾਂ ਉਪਰੋਕਤ ਘਟਨਾ ਨਾਲ ਸਬੰਧਿਤ ਹਨ



