ਏਹਿ ਹਮਾਰਾ ਜੀਵਣਾ

ਬੰਦਾ ਇੱਕ ਰੁੱਖ ਵਰਗਾ–

ਬੰਦਾ ਇੱਕ ਰੁੱਖ ਵਰਗਾ, ਮਾਪੇ ਜੜ੍ਹਾਂ ਓਹਦੀਆਂ ਹੁੰਦੇ ਨੇ
ਕੁੱਝ ਰਿਸ਼ਤੇ ਹੁੰਦੇ ਟਾਹਣੀਆਂ ਵਾਂਗ, ਕੁੱਝ ਰਿਸ਼ਤੇ ਪੱਤਿਆਂ ਵਰਗੇ ਹੁੰਦੇ ਨੇ
ਵਜੂਦ ਹੁੰਦੇ ਨੇ ਮਾਪੇ , ਹੌਂਸਲਾ ਅਫਜ਼ਾਈ ਜੋ ਕਰਦੇ ਨੇ
ਇਹ ਤਾਂ ਗੱਲ ਸੱਚ ਹੈ ਕਿ ਜੜ੍ਹਾਂ ਕਰਕੇ ਹੀ ਰੁੱਖ ਖੜਦੇ ਨੇ
ਪੱਕੇ ਰਿਸ਼ਤੇ ਸਹਿਯੋਗ ਨੇ ਦਿੰਦੇ , ਬੜੇ ਗੁਣ ਸਿੱਖਦੇ ਤੇ ਸਿਖਾਉਂਦੇ ਨੇ
ਜਿਵੇਂ ਟਾਹਣੀਆਂ ਨਾਲ ਹੀ ਰੁੱਖ ਮਜ਼ਬੂਤੀ ਤੇ ਆਕਾਰ ਪਾਉਂਦੇ ਨੇ
ਪੱਤਿਆਂ ਵਰਗੇ ਰਿਸ਼ਤੇ ਹਰ ਸਾਲ ਬਣਦੇ ਤੇ ਫਿਰ ਟੁੱਟ ਜਾਂਦੇ ਨੇ
ਕੁੱਝ ਸਮੇਂ ਲਈ ਹੀ ਸਹੀ ਪਰ ਸਾਥ ਓਹ ਵੀ ਨਿਭਾ ਜਾਂਦੇ ਨੇ
ਸੂਰਜ, ਹਵਾ ਤੇ ਪਾਣੀ ਤਾਂ ਜਿਵੇਂ ਅਧਿਆਪਕ, ਡਾਕਟਰ, ਤੇ ਰੁਜ਼ਗਾਰਦਾਤਾ ਹੁੰਦੇ ਨੇ
ਜ਼ਿੰਦਗੀ ਚ ਵੱਧਣ- ਫੁੱਲਣ ਜਿਹੜੇ ਅਕਸਰ ਜ਼ਰੂਰੀ ਹੁੰਦੇ ਨੇ
ਸਭ ਕੁੱਝ ਰੱਬ ਦੇ ਹੱਥ ਹੁੰਦਾ, ਓਹੀ ਕਰਦਾ ਬੰਦਾ ਜੋ ਓਹ ਕਰਵਾਉਂਦੇ ਨੇ
ਕੁਦਰਤ ਦੇ ਕਰਮ ਵੀ ਜ਼ਰੂਰੀ ਹੁੰਦੇ ਡਿੱਗਕੇ ਉੱਠਣਾ ਓਹੀ ਤਾ ਸਿਖਾਉਂਦੇ ਨੇ

~ਹਰਲੀਨ ਕੌਰ ਥਿਆਲੀਆ

Show More

Related Articles

Leave a Reply

Your email address will not be published. Required fields are marked *

Back to top button
Translate »