ਕਲਮੀ ਸੱਥ

ਸੱਚ ਲਈ ਕੁਰਬਾਨੀ ਦੇ ਕੇ ਰਸਤਾ ਨਵਾਂ ਦਿਖਾ ਦਿੱਤਾ

  ਅੰਤਰਰਾਸ਼ਟਰੀ ਬਾਲ ਕਵੀ-ਦਰਬਾਰ :-          

                               ਸੱਚ ਲਈ ਕੁਰਬਾਨੀ ਦੇ ਕੇ ਰਸਤਾ ਨਵਾਂ ਦਿਖਾ ਦਿੱਤਾ

ਕੈਲਗਰੀ (ਪੰਜਾਬੀ ਅਖ਼ਬਾਰ ਬਿਊਰੋ) ਈ ਦੀਵਾਨ ਸੋਸਾਇਟੀ, ਕੈਲਗਰੀ ਵੱਲੋਂ 24 ਮਈ 2025  ਨੂੰ  ਅੰਤਰਰਾਸ਼ਟਰੀ ਬਾਲ- ਕਵੀ ਦਰਬਾਰ ਕਰਵਾਇਆ , ਜਿਸ ਵਿੱਚ ਵੱਖ ਵੱਖ ਦੇਸ਼ਾਂ ਤੋਂ ਬੱਚੇ ਔਨਲਾਈਨ ਸ਼ਾਮਲ ਹੋਏ। ਭਾਵੇਂ ਇਹ ਕਵੀ-ਦਰਬਾਰ ਗੁਰੂ ਅਰਜਨ ਦੇਵ ਜੀ ਨੂੰ ਸਮਰਪਿਤ ਸੀ, ਪਰ ਬੱਚਿਆਂ ਨੂੰ ਕੋਈ ਵੀ ਧਾਰਮਿਕ ਕਵਿਤਾ ਸੁਣਾਉਣ ਦੀ ਖੁਲ੍ਹ ਦਿੱਤੀ ਗਈ ਸੀ ।

                        ਸਭ ਤੋਂ ਪਹਿਲਾਂ ਸੋਸਾਇਟੀ ਦੇ ਸੰਸਥਾਪਕ ਸ.ਜਗਬੀਰ ਸਿੰਘ ਕੈਲਗਰੀ  ਜੀ ਨੇ  ਸਭ ਨੂੰ ‘ਜੀ ਆਇਆਂ’ ਆਖਦੇ ਹੋਏ  ਕਿਹਾ ਕਿ ਬੱਚੇ ਸਾਡੇ ਭਵਿੱਖ ਦੇ ਵਾਰਸ ਹਨ ਅਤੇ ਇਨ੍ਹਾਂ ਨੂੰ ਵੱਧ ਤੋਂ ਵੱਧ ਮੌਕੇ ਦੇਣੇ ਸਾਡਾ ਫਰਜ਼ ਵੀ ਹੈ ਅਤੇ ਸਮੇਂ ਦੀ ਲੋੜ ਵੀ । ਪ੍ਰੋਗਰਾਮ ਦਾ ਆਰੰਭ ਜੈਪੁਰ ਤੋੰ ਬ੍ਰਜਮਿੰਦਰ ਕੌਰ ਜੀਂ ਨੇ ਇੱਕ ਸ਼ਬਦ “ਤਖਤਿ ਬੈਠਾ ਅਰਜਨ ਗੁਰੂ ਸਤਿਗੁਰ ਕਾ ਖਿਵੈ ਚੰਦੋਆ” ਨਾਲ ਹੋਇਆ  । ਟੋਰਾਂਟੋ ਤੋਂ ਹੀ ਸਿਮਰਲੀਨ ਕੌਰ ਅਤੇ ਪਰਮਜੀਤ ਸਿੰਘ ਜੀ ਨੇ ਇੱਕ ਗੀਤ “ਕਰੇ ਅਰਜੋਈ ਤੇਰੇ ਦਰ ਤੇ ਸੁਲੱਖਣੀ ” ਸਾਜਾਂ ਨਾਲ ਸੁਣਾ ਕੇ ਪ੍ਰੋਗਰਾਮ ਦੀ ਆਰੰਭਤਾ ਕੀਤੀ।

                            ਇਸ ਕਵੀ ਦਰਬਾਰ ਵਿਚ ਵੱਖਰੇ ਵੱਖਰੇ ਰੰਗ ਨਜਰ ਆਏ। ਹਰਸੀਰਤ ਕੌਰ ਅੰਮ੍ਰਿਤਸਰ ਨੇ “ਅਉਖੀ ਘੜੀ ਨ ਦੇਖਣ ਦੇਈ, ਅਪਨਾ ਬਿਰਦੁ ਸਮਾਲੇ” ਅਰਸ਼ਪ੍ਰੀਤ ਕੌਰ ਤੇ ਗੁਰਸ਼ਰਨ ਸਿੰਘ ਨੇ “ਦੇਹ ਸਿਵਾ ਬਰੁ ਮੋਹਿ ਇਹੈ”” ਅਤੇ ਜਪਸੀਰਤ ਕੌਰ ਖੁੰਢਾ ਕੈਲਗਰੀ ਨੇ “ਕਾਰਜੁ ਸਤਿਗੁਰਿ ਆਪਿ ਸਵਾਰਿਆ”  ਸ਼ਬਦ ਪੇਸ਼ ਕੀਤੇ। ਰੁਚਿਰਾ ਭੰਡਾਰੀ ਨੇ ਆਪਣੀ ਲਿਖੀ ਕਵਿਤਾ “ਧੰਨ ਸ੍ਰੀ ਗੁਰੂ ਅਰਜਨ ਦੇਵ ਸਲਾਮ ਤੇਰੀ ਸ਼ਹਾਦਤ ਨੂੰ” ਸੁਣਾ ਕੇ ਗੁਰ ਇਤਿਹਾਸ ਨਾਲ ਸਾਂਝ ਪਵਾਈ। ਟੋਰਾਂਟੋ ਤੋਂ 8 ਸਾਲ ਦੀ ਬੱਚੀ ਰਹਿਤਪ੍ਰੀਤ ਕੌਰ ਨੇ ਪੂਰੇ ਸਵੈ ਵਿਸ਼ਵਾਸ ਨਾਲ ਕਵਿਤਾ “ਸਿੱਖੀ ਦਾ ਬੂਟਾ ਲਾਇਆ ਕਲਗੀਆਂ ਵਾਲੇ ਨੇ” ਸੁਣਾਈ।  ਤਹਿਜ਼ੀਬ ਕੌਰ ਅਤੇ ਮਹਿਤਾਬ ਸਿੰਘ ਨੇ “ਬਚਿੱਤਰ ਸਿੰਘ ਜੋਧਾ ਪਰਉਪਕਾਰੀ” ਕਵਿਤਾ ਸੁਣਾਈ। ਜਪਨੀਤ ਕੌਰ ਮੋਰਿੰਡਾ ਨੇ ਗੁਰੂ ਅਰਜਨ ਦੇਵ ਜੀ ਤੇ ਕਵਿਤਾ “ਸੱਚ ਲਈ ਕੁਰਬਾਨੀ ਦੇ ਕੇ ਰਸਤਾ ਨਵਾਂ ਦਿਖਾ ਦਿੱਤਾ” ਸੁਣਾ ਕੇ ਗੁਰ ਇਤਿਹਾਸ ਨਾਲ ਸਾਂਝ ਪਵਾਈ ।

ਮਹਿਕਪ੍ਰੀਤ ਕੌਰ ਲੁਧਿਆਣਾ ਨੇ ਕਵਿਤਾ “ਸ਼ਹਾਦਤ ਦਾ ਬੂਟਾ” ਸੁਣਾ ਕੇ ਵਾਹ ਵਾਹ ਖੱਟੀ।ਕਰਨਬੀਰ ਸਿੰਘ ਅੰਮ੍ਰਿਤਸਰ ਨੇ ਕਵਿਤਾ “ਐਪਰ ਪੁਰੀ ਅਨੰਦ ਦੇ ਵਾਸੀਆ ਵੇ ਤੇਰੇ ਚਿਹਰੇ ਤੇ ਵੱਖਰਾ ਨੂਰ ਦਿਸੇ” ਸਟੇਜੀ ਅੰਦਾਜ ਵਿਚ ਸੁਣਾਈ। ਅਮਨਦੀਪ ਸਿੰਘ ਨੇ ਗੁਰੂ ਗੋਬਿੰਦ ਸਿੰਘ ਜੀ ਨੂੰ ਕਵਿਤਾ ਰਾਹੀਂ ਯਾਦ ਕੀਤਾ। ਸਬਰੀਨ ਕੌਰ ਅਤੇ ਰਿਜੁਲਦੀਪ ਸਿੰਘ ਅੰਮ੍ਰਿਤਸਰ ਨੇ ਸਾਂਝੇ ਤੌਰ ਤੇ ਗੀਤ “ਧੰਨ ਜਿਗਰਾ ਕਲਗੀਆਂ ਵਾਲੇ ਦਾ ਪੁੱਤ ਚਾਰ ਧਰਮ ਤੋਂ ਵਾਰ ਗਿਆ” ਤਰੰਨਮ ਵਿਚ ਗਾ ਕੇ ਸੁਣਾਇਆ। ਮੋਹਕਮ ਸਿੰਘ ਚੌਹਾਨ ਕੈਲਗਰੀ ਨੇ ਗੀਤ “ਰੰਗ ਸੂਹਾ ਸੂਹਾ ਹੋਇਆ ਹੈ ਅੱਜ ਵਤਨ ਦੀਆਂ ਗੁਲਜ਼ਾਰਾਂ ਦਾ ” ਗਾ ਕੇ ਸਰੋਤਿਆਂ ਨੂੰ ਭਾਵੁਕ ਕਰ ਦਿੱਤਾ। ਸਿਦਕ ਸਿੰਘ ਗਰੇਵਾਲ ਨੇ ਗੁਰਦੀਸ਼ ਕੌਰ ਗਰੇਵਾਲ ਦੀ ਲਿਖੀ ਕਵਿਤਾ “ਸਿੱਖ  ਸਰਦਾਰ” ਸੁਣਾ ਕੇ ਆਪਣੀ ਸਰਦਾਰੀ ਸੰਭਾਲ ਰੱਖਣ ਦਾ ਬਚਨ ਦੁਹਰਾਇਆ।

ਨੰਨ੍ਹੇ ਨੰਨ੍ਹੇ ਤੇਗ ਕੌਰ ਬਾਠ ,ਜਪ ਸਿੰਘ ਗਿੱਲ ਅਤੇ ਨੂਰ ਕੌਰ ਗਰੇਵਾਲ ਨੇ ਵੱਖਰੇ ਵੱਖਰੇ ਤੌਰ ਤੇ ਦਸਾਂ ਪਾਤਸ਼ਾਹੀਆਂ ਦੇ ਨਾਮ ਅਤੇ  ਅੰਬਰ ਕੌਰ ਗਿੱਲ ਨੇ ਚਾਰ ਸਾਹਿਬਜ਼ਾਦਿਆਂ ਦੇ ਨਾਮ ਅਤੇ ਜਤਿਨਪਾਲ ਸਿੰਘ ਮੋਰਿੰਡਾ ਨੇ ਜਪੁਜੀ ਸਾਹਿਬ ਦੀਆਂ ਦੋ ਪਉੜੀਆਂ ਸੁਣਾ ਕੇ ਇਹ ਵਿਸ਼ਵਾਸ਼ ਦਿਵਾਇਆ ਕਿ ਭਵਿੱਖ ਦੀ ਪੀੜ੍ਹੀ ਵੀ ਗੁਰਮਤਿ ਦੇ ਨੇੜੇ ਰਹੇਗੀ। ਤਰਨਤਾਰਨ ਤੋਂ ਬੱਚੀ ਪ੍ਰਭਨੂਰ ਕੌਰ ਦੀ ਸੁਣਾਈ  ਕਵਿਤਾ” ਹੱਸੇ ਰੱਸੇ ਵੱਸੇ ਮੇਰਾ ਸੋਹਣਾ ਜਿਹਾ ਪੰਜਾਬ ਨੀ” ਵਿੱਚ ਪੰਜਾਬ ਦੇ ਸਭਿਆਚਾਰ ਦੀ ਵਧੀਆ ਤਸਵੀਰ ਨਜਰ ਆਈ।

 ਸਟੇਜ ਸਕੱਤਰ ਦੀ ਸੇਵਾ ਸ੍ਰੀ ਮਤੀ ਗੁਰਦੀਸ਼ ਕੌਰ ਗਰੇਵਾਲ ਜੀ ਬਾਖੂਬੀ ਨਿਭਾਉਂਦੇ ਹੋਏ ਨਾਲ ਨਾਲ ਬੱਚਿਆਂ ਨੂੰ ਹੱਲਾਸ਼ੇਰੀ ਵੀ ਦਿੰਦੇ ਰਹੇ।ਬਿਸਾਜ ਬੱਗਾ ਅੰਮ੍ਰਿਤਸਰ ਅਤੇ ਜਰਨੈਲ ਸਿੰਘ ਐਡਮਿੰਟਨ  ਕਿਸੇ ਕਾਰਨ ਸ਼ਾਮਲ ਨਹੀਂ ਹੋ ਸਕੇ।   ਅਖੀਰ ਤੇ ਡਾ ਸੁਰਜੀਤ ਸਿੰਘ ਭੱਟੀ ਜੀਂ  ਨੇ ਇਹਨਾਂ  ਭਵਿੱਖ ਦੇ ਵਾਰਸਾਂ ਨੂੰ ਹੋਰ ਵੀ ਮੌਕੇ ਦੇਣ ਦਾ ਸੋਸਾਇਟੀ ਵੱਲੋਂ ਭਰੋਸਾ ਦਿਵਾਇਆ। ਅਤੇ ਸੋਸਾਇਟੀ ਦੇ ਮੈਗਜ਼ੀਨ ਸਾਂਝੀ ਵਿਰਾਸਤ ਵਿਚ ਬਚਿਆਂ ਦੀਆਂ ਰਚਨਾਵਾਂ ਲਈ ਅਲੱਗ ਸਥਾਨ ਰੱਖਣ ਦਾ ਫੈਸਲਾ ਸੁਣਾਇਆ।ਡਾਕਟਰ ਬਲਰਾਜ ਸਿੰਘ ਅਤੇ ਡਾਕਟਰ ਕਾਬਲ ਸਿੰਘ ਨੇ  ਬੱਚਿਆਂ ਨੂੰ ਤਿਆਰ ਕਰਵਾਉਣ ਲਈ ਮਾਪਿਆਂ ਦਾ ਧੰਨਵਾਦ ਕੀਤਾ । ਅਨੰਦ ਸਾਹਿਬ ਦੇ ਪਾਠ ਅਰਦਾਸ ਅਤੇ ਹੁਕਮਨਾਮੇ ਦੇ ਗੁਰਮਤਿ ਮਰਯਾਦਾ ਨਾਲ ਪ੍ਰੋਗਰਾਮ ਦੀ ਸਮਾਪਤੀ ਹੋਈ।

Show More

Related Articles

Leave a Reply

Your email address will not be published. Required fields are marked *

Back to top button
Translate »