ਗੀਤ ਸੰਗੀਤ

ਹਮੇਸ਼ਾ ਪੰਜਾਬੀ ਸੱਭਿਆਚਾਰ ਦਾਇਰੇ ਵਿਚ ਰਹਿਕੇ ਗਾਉਣਾ : ਸੱਤੀ ਜੈਲਦਾਰ

ਗਾਇਕੀ ਦੇ ਖੇਤਰ ਵਿੱਚ ਚੰਗਾ ਨਾਮਣਾ ਖੱਟ ਰਹੀ ਗਾਇਕ ਜੋੜੀ : ਸੱਤੀ ਜੈਲਦਾਰ ਤੇ ਹਾਰਵੀ ਗਿੱਲ 

ਹਮੇਸ਼ਾ ਪੰਜਾਬੀ ਸੱਭਿਆਚਾਰ ਦਾਇਰੇ ਵਿਚ ਰਹਿਕੇ ਗਾਉਣਾ : ਸੱਤੀ ਜੈਲਦਾਰ ਤੇ ਹਾਰਵੀ ਗਿੱਲ 

ਪੰਜਾਬੀ ਸੰਗੀਤ ਇੰਡਸਟਰੀ ਵਿੱਚ ਗਾਇਕ ਜੋੜੀਆਂ ਦਾ ਆਪਣਾ ਇਕ ਵੱਖਰਾ ਮੁਕਾਮ ਹੈ ਇਨ੍ਹਾਂ ਗਾਇਕ ਜੋੜੀਆਂ ਦੇ ਗਾਏ ਹੋਏ ਗੀਤਾਂ ਨੇ ਦੇਸ਼-ਵਿਦੇਸ਼ ਵਿੱਚ ਵੱਡੇ ਪੱਧਰ ਤੇ ਪ੍ਰਸਿੱਧੀ ਹਾਸਲ ਕੀਤੀ ਹੈ ਇਨ੍ਹਾਂ ਗਾਇਕ ਜੋੜੀਆਂ ਦੇ ਨਕਸ਼ੇ ਕਦਮਾਂ ਤੇ ਚੱਲਦੇ ਹੋਏ ਗਾਇਕ ਜੋੜੀ ਸੱਤੀ ਜੈਲਦਾਰ ਗਾਇਕਾ ਹਾਰਵੀ ਗਿੱਲ ਪੰਜਾਬੀ ਸੰਗੀਤ ਇੰਡਸਟਰੀ ਵਿੱਚ ਸਥਾਪਤ ਹੋਣ ਲਈ ਸਖਤ ਮਿਹਨਤ ਕਰ ਰਹੇ ਹਨ ਆਪਣੀ ਦਮਦਾਰ ਆਵਾਜ ਦੇ ਸਹਾਰੇ ਗਾਇਕ ਜੋੜੀ ਸੱਤੀ ਜੈਲਦਾਰ ਤੇ ਹਾਰਵੀ ਗਿੱਲ ਪੰਜਾਬ ਵਿੱਚ ਹੋ ਰਹੇ ਸੱਭਿਆਚਾਰਕ ਮੇਲਿਆਂ ਦੀ ਸ਼ਾਨ ਬਣੇ ਹੋਏ ਹਨ ਗਾਇਕ ਸੱਤੀ ਜੈਲਦਾਰ ਤੇ ਹਾਰਵੀ ਗਿੱਲ ਨੇ ਗੱਲਬਾਤ ਕਰਦਿਆਂ ਦੱਸਿਆ ਕਿ ਮੇਰਾ ਜਨਮ ਪਿੰਡ ਬੁਢਲਾਡਾ ਦੇ ਨਜ਼ਦੀਕੀ ਪਿੰਡ ਦੋਦੜਾ ਸਾਹਿਬ ਜ਼ਿਲ੍ਹਾ ਮਾਨਸਾ ਦਾ ਹੈ ਮੇਰੇ ਉਸਤਾਦ ਰਾਜਨ ਚੰਨ ( ਬੀ ਐਸ ਰਾਜਨ) ਹਨ ਜਿਨ੍ਹਾਂ ਤੋਂ ਮੈਂ ਸੰਗੀਤ ਦੀ ਸਿੱਖਿਆ ਹਾਸਲ ਕੀਤੀ ਹੈ ਗਾਇਕ ਸੱਤੀ ਜੈਲਦਾਰ ਨੇ ਆਪਣੀ ਪੜ੍ਹਾਈ ਸਰਕਾਰੀ ਹਾਈ ਸਕੂਲ ਬੁਢਲਾਡਾ ਤੋਂ ਪ੍ਰਾਪਤ ਕੀਤੀ ਤੇ ਮਿਊਜ਼ਿਕ ਦੀ BA ਗੁਰੂ ਨਾਨਕ ਕਾਲਜ ਬੁਢਲਾਡਾ ਤੋਂ ਪ੍ਰਾਪਤ ਕੀਤੀ ਹੈ ਗਾਇਕ ਸੱਤੀ ਜੈਲਦਾਰ ਨੇ ਦੱਸਿਆ ਕਿ ਮੇਰੇ ਨਾਲ ਗਾਉਣ ਵਾਲੀ ਗਾਇਕਾ ਹਾਰਵੀ ਗਿੱਲ ਮੇਰੀ ਧਰਮ ਪਤਨੀ ਹੈ ਗਾਇਕ ਸੱਤੀ ਜੈਲਦਾਰ ਨੇ ਗਾਇਕੀ ਦੀ ਸ਼ੁਰੂਆਤ ” ਪਹੁੰਚ ਗਿਆ ਚੰਡੀਗੜ੍ਹ” ਗੀਤ ਨਾਲ ਕੀਤੀ ਇਸ ਗੀਤ ਦੀ ਕਾਫੀ ਚਰਚਾ ਹੋਈ ਸੀ ਇਸ ਤੋਂ ਬਾਅਦ ਗਾਇਕ ਸੱਤੀ ਜੈਲਦਾਰ ਤੇ ਹਾਰਵੀ ਗਿੱਲ ਦੇ ਗਾਏ ਹੋਏ ਗੀਤ ਜਿਵੇ ਕਿ 14 ਫਰਵਰੀ, 3/5, ਬੱਤੀ ਯਾਰ, ਪੁੱਤ ਬਾਪੂ ਦਾ, ਫੇਸ ਟੂ ਫੇਸ, ਮੈਡ ਇਨ ਸਪੇਨ, ਗਵਾਂਡ ਪਿੰਡ ਵਾਲੀਏ ,ਜੱਟੀ ਦਾ ਵਿਆਹ, ਵੈਲੀਆਂ ਦਾ ਪਿੰਡ, ਭਗਵੰਤ ਮਾਨ, 10 ਮਾਰਚ, ਹੋ ਗਈ ਮਾਨ – ਮਾਨ ਵਰਗੇ ਸਦਾਬਹਾਰ ਗੀਤ ਸਰੋਤਿਆਂ ਦੀ ਝੋਲੀ ਵਿੱਚ ਪਾਉਣ ਵਾਲੀ ਇਸ ਗਾਇਕ ਜੋੜੀ ਦੇ ਗਾਏ ਹੋਏ ਹਰੇਕ ਗੀਤ ਨੂੰ ਸਰੋਤਿਆਂ ਵੱਲੋਂ ਭਰਵਾਂ ਹੁੰਗਾਰਾ ਦਿੱਤਾ ਗਿਆ ਹੈ ਗਾਇਕ ਜੋੜੀ ਸੱਤੀ ਜੈਲਦਾਰ ਗਾਇਕਾ ਹਾਰਵੀ ਗਿੱਲ ਨੇ ਗੀਤਕਾਰ ਭਿੰਦਰ ਨਾਭੀ ਦੇ ਲਿਖੇ ਗਏ ਗੀਤਾਂ ਨੂੰ ਰਿਕਾਰਡ ਕਰਵਾ ਕੇ ਦੇਸ਼ ਵਿਦੇਸ਼ ਵਿਚ ਸਫਲਤਾ ਪ੍ਰਾਪਤ ਕੀਤੀ ਹੈ ਗਾਇਕ ਜੋੜੀ ਸੱਤੀ ਜੈਲਦਾਰ ਗਾਇਕਾ ਹਾਰਵੀ ਗਿੱਲ ਦੇ ਗਾਏ ਹੋਏ ਗੀਤਾਂ ਨੂੰ ਮਿਊਜ਼ੀਕ ਐਮਪਾਇਰ, ਕਿੰਗ ਬੀਟ , ਡੀ ਗਿੱਲ, ਸੁਰ ਸੰਗੀਤ ਸਟੂਡੀਓ ਵੱਲੋਂ ਰਿਕਾਰਡ ਕੀਤਾ ਗਿਆ ਹੈ ਇਸ ਗਾਇਕ ਜੋੜੀ ਨੂੰ ਸੋਨੂੰ ਵਿਰਕ , ਪੰਕੂ ਰੁਪਾਲਹੇੜੀ ਜਿਹੇ ਨਾਮਵਰ ਲੋਕਾਂ ਦਾ ਸਹਿਯੋਗ ਹਮੇਸ਼ਾ ਮਿਲਦਾ ਆ ਰਿਹਾ ਹੈ ਗਾਇਕ ਸੱਤੀ ਜੈਲਦਾਰ ਦੱਸਿਆ ਕਿ ਮੇਰੀ ਸਹਿ ਗਾਇਕਾ ਅਤੇ ਗਾਇਕਾ ਹਾਰਵੀ ਗਿੱਲ ਨੂੰ ਗਾਉਣ ਦੀ ਗੁੜ੍ਹਤੀ ਆਪਣੇ ਪਰਿਵਾਰ ਵਿੱਚੋਂ ਮਿਲੀ ਹੈ ਆਖਿਰ ਗਾਇਕ ਜੋੜੀ ਸੱਤੀ ਜੈਲਦਾਰ ਤੇ ਹਾਰਵੀ ਨੇ ਕਿਹਾ ਕਿ ਉਹ ਹਮੇਸ਼ਾ ਪੰਜਾਬੀ ਸੱਭਿਆਚਾਰ ਦੇ ਦਾਇਰੇ ਵਿਚ ਰਹਿ ਕਛ ਗਾਇਕੀ ਨੂੰ ਹੀ ਤਰਜੀਹ ਦੇਣਗੇ। ਉਹਨਾਂ ਨੇ ਇਹ ਵੀ ਕਿਹਾ ਕਿ ਹੁਣ ਸਾਡੇ ਬਹੁਤ ਸਾਰੇ ਪ੍ਰਾਜੈਕਟ ਸੰਗੀਤਕ ਕੰਪਨੀ ਫੋਕ ਰਕਾਟ ਅਤੇ ਕੁਲਵਿੰਦਰ ਸਿੰਘ ਦੀ ਪੇਸ਼ਕਸ ਹੇਠ ਕਾਫੀ ਗਾਣੇ ਰਿਲੀਜ਼ ਹੋ ਰਹੇ ਹਨ। ਉਹਨਾਂ ਦੀ ਪੇਸ਼ਕਸ ਹੇਠ ‘ ਅਮਲੀ ‘ ਗੀਤ ਵੀ ਸ਼ਰੋਤਿਆਂ ਨੂੰ ਜਲਦ ਸੁਣਨ ਨੂੰ ਮਿਲੇਗਾ।

ਬਿਕਰਮ ਸਿੰਘ ਵਿੱਕੀ [ ਮਾਨਸਾ)

89686_62992

Show More

Related Articles

Leave a Reply

Your email address will not be published. Required fields are marked *

Back to top button
Translate »