ਟਰੰਪ ਕਹਿੰਦਾ ਕਨੇਡਾ ਦਾ ਪ੍ਰਧਾਨ ਮੰਤਰੀ ਤਾਂ ਵਾਈਟ ਹਾਊਸ ਆਇਆ ਲੈ !

ਵਾਸਿ਼ੰਗਟਨ (ਪੰਜਾਬੀ ਅਖ਼ਬਾਰ ਬਿਊਰੋ) ਅਮਰੀਕਾ ਦੇ ਰਾਸ਼ਟਰਪਤੀ ਡੋਨਲਡ ਟਰੰਪ ਨੇ ਆਖਿਆ ਹੈ ਕਿ ਕੈਨੇਡਾ ਦੇ ਪ੍ਰਧਾਨ ਮੰਤਰੀ ਮਾਰਕ ਕਾਰਨੀ ਇੱਕ ਹਫਤੇ ਦੇ ਅੰਦਰ ਅੰਦਰ ਜਾਂ ਇਸ ਤੋਂ ਵੀ ਘੱਟ ਸਮੇਂ ਦੇ ਦੌਰਾਨ ਵਾਈਟ ਹਾਊਸ ਆਉਣਗੇ। ਡੋਨਲਡ ਟਰੰਪ ਨੇ ਆਪਣੇ ਓਵਲ ਦਫਤਰ ਵਿੱਚ ਇਸ ਸਬੰਧੀ ਗੱਲ ਕਰਦਿਆਂ ਆਖਿਆ ਕਿ ਮੇਰਾ ਖਿਆਲ ਹੈ ਕਿ ਲੈਟਸ ਮੇਕ ਏ ਡੀਲ, ਅਸੀਂ ਬੇਹਦ ਸ਼ਾਨਦਾਰ ਸਬੰਧਾਂ ਵੱਲ ਵਧ ਰਹੇ ਹਾਂ। ਇਸ ਦੇ ਨਾਲ ਹੀ ਰਾਸ਼ਟਰਪਤੀ ਨੇ ਆਖਿਆ ਕਿ ਪ੍ਰਧਾਨ ਮੰਤਰੀ ਦੀ ਦੌੜ ਵਿੱਚ ਸ਼ਾਮਿਲ ਦੋਵੇਂ ਆਗੂ ਟਰੰਪ ਨੂੰ ਨਫਰਤ ਕਰਦੇ ਹਨ ਪਰ ਮੇਰਾ ਖਿਆਲ ਹੈ ਕਿ ਕੰਜਰਵੇਟਿਵ ਲੀਡਰ ਅਖੌਤੀ ਲਿਬਰਲ ਨਾਲੋਂ ਟਰੰਪ ਨੂੰ ਜਿਆਦਾ ਨਫਰਤ ਕਰਦੇ ਹਨ। ਉਹਨਾਂ ਮਾਰਕਕਾਰਨੀ ਨੂੰ ਵੈਰੀ ਨਾਈਸ ਜੈਂਟਲਮੈਨ ਕਹਿ ਕੇ ਸੰਬੋਧਨ ਕੀਤਾ। ਵਰਨਣਯੋਗ ਹੈ ਕਿ ਮਾਰਕਕਾਰਨੀ ਵੱਲੋਂ ਪ੍ਰਧਾਨ ਮੰਤਰੀ ਦਾ ਅਹੁਦਾ ਸੰਭਾਲਣ ਉਪਰੰਤ ਟਰੰਪ ਨਾਲ ਹੋਈ ਗੱਲਬਾਤ ਤੋਂ ਬਾਅਦ ਦੋਵੇਂ ਆਗੂ ਇਸ ਗੱਲ ਤੇ ਸਹਿਮਤ ਹੋਏ ਸਨ ਕਿ ਦੋਵੇਂ ਦੇਸ਼ ਨਵੇਂ ਆਰਥਿਕ ਅਤੇ ਸੁਰੱਖਿਆ ਸਮਝੌਤੇ ਤੇ ਗੱਲਬਾਤ ਸ਼ੁਰੂ ਕਰਨਗੇ, ਭਾਵੇਂ ਕਿ ਕੋਈ ਵੀ ਚੋਣਾਂ ਜਿੱਤ ਕੇ ਪ੍ਰਧਾਨ ਮੰਤਰੀ ਬਣਦਾ। ਓਧਰ ਮਾਰਕ ਕਾਰਨੀ ਦੇ ਅਮਰੀਕਾ ਦੌਰੇ ਨੂੰ ਲੈਕੇ ਪ੍ਰਧਾਨ ਮੰਤਰੀ ਦਫ਼ਤਰ ਵੱਲੋਂ ਕੋਈ ਬਿਆਨ ਹਾਲੇ ਤੱਕ ਸਾਹਮਣੇ ਨਹੀਂ ਆਇਆ ਹੈ।