ਸੰਦ ਚੋਰੀ ਕਰਨ ਦੇ ਮਾਮਲੇ ਵਿੱਚ ਚਾਰ ਪੰਜਾਬੀਆਂ ਸਮੇਤ ਸੱਤ ਜਣੇ ਫੜੇ ਗਏ

ਟੌਰਾਂਟੋ (ਪੰਜਾਬੀ ਅਖ਼ਬਾਰ ਬਿਊਰੋ) ਓਂਟਾਰੀਓ ਦੀ ਯੋਰਕ ਰੀਜਨਲ ਪੁਲਿਸ ਨੇ ਘਰਾਂ ਦੀ ਉਸਾਰੀ ਲਈ ਵਰਤੇ ਜਾਂਦੇ ਸੰਦ ਯਾਨੀ ਕੰਸਟਰਕਸ਼ਨ ਟੂਲ ਚੋਰੀ ਕਰਨ ਦੇ ਮਾਮਲੇ ਵਿੱਚ ਚਾਰ ਪੰਜਾਬੀਆਂ ਸਮੇਤ ਸੱਤ ਜਣਿਆਂ ਨੂੰ ਗਿਰਫਤਾਰ ਕੀਤਾ ਹੈ ਗਿਰਫਤਾਰ ਕੀਤੇ ਗਏ ਲੋਕਾਂ ਕੋਲੋਂ ਚੋਰੀ ਦੇ ਤਿੰਨ ਮਿਲੀਅਨ ਡਾਲਰ ਤੋਂ ਵੱਧ ਦੇ ਕੰਸਟਰਕਸ਼ਨ ਟੂਲ ਬਰਾਮਦ ਕੀਤੇ ਗਏ ਹਨ।

ਪੁਲਿਸ ਨੇ ਦੱਸਿਆ ਕਿ ਇਸ ਮਾਮਲੇ ਵਿੱਚ ਪਿਛਲੇ ਸਾਲ ਦਸੰਬਰ 2024 ਤੋਂ ਲੈ ਕੇ ਇਸ ਸਾਲ ਮਾਰਚ ਮਹੀਨੇ ਤੱਕ ਇੱਕ ਖਾਸ ਆਪਰੇਸ਼ਨ ਚਲਾਇਆ ਗਿਆ ਸੀ ਜਿਸ ਨੂੰ ਪ੍ਰੋਜੈਕਟ ਸਟੀਲ ਐਡ ਸਪਿਿਰਟਸ ਨਾਮ ਦਿੱਤਾ ਗਿਆ ਸੀ ਜਿਸ ਵਿੱਚ ਉਸਾਰੀ ਦੇ ਕੰਮਾਂ ਵਿੱਚ ਵਰਤੇ ਜਾਣ ਵਾਲੇ ਮਹਿੰਗੇ ਟੂਲਸ ਦੀ ਚੋਰੀ ਦੇ ਮਾਮਲੇ ਨੂੰ ਸੁਲਝਾਉਣ ਦਾ ਨਿਸ਼ਾਨਾ ਮਿਿਥਆ ਗਿਆ ਸੀ ।

ਇਹ ਟੂਲਸ ਹੋਲਸੈਲਰਾਂ ਅਤੇ ਕਮਰਸ਼ੀਅਲ ਬਿਜਨਸਾਂ ਤੋਂ ਚੋਰੀ ਕੀਤੇ ਗਏ ਸਨ ਅਤੇ ਇਹ ਚੋਰੀਆਂ ਯੋਰਕ ਰੀਜਨ ਤੋਂ ਲੈ ਕੇ ਗ੍ਰੇਟਡ ਟਰਾਂਟੋ ਏਰੀਏ ਤੱਕ ਹੋਈਆਂ ਸਨ। ਇਸ ਮਾਮਲੇ ਵਿੱਚ ਪੁਲਿਸ ਨੇ ਟੌਰਾਂਟੋ ਦੇ ਇੱਕ ਘਰ ਅਤੇ ਕਈ ਸਟੋਰੇਜ ਲਾਕਰਾਂ ਦੀ ਤਲਾਸ਼ੀ ਲਈ ਤਾਂ ਚੋਰੀ ਕੀਤੇ ਗਏ ਤਿੰਨ ਮਿਲੀਅਨ ਡਾਲਰ ਤੋਂ ਵੱਧ ਦੇ ਕੰਸਟਰਕਸ਼ਨ ਟੂਲ ਬਰਾਮਦ ਕੀਤੇ ਗਏ।

ਇਸ ਮਾਮਲੇ ਵਿੱਚ ਜਿਹੜੇ ਪੰਜਾਬੀ ਗ੍ਰਿਫਤਾਰ ਕੀਤੇ ਗਏ ਹਨ ਉਹਨਾਂ ਵਿੱਚ ਕੈਲਡਨ ਦਾ ਰਹਿਣ ਵਾਲਾ ਲਖਵਿੰਦਰ ਤੂਰ, ਮਿਸੀਸਾਗਾ ਦਾ ਰਹਿਣ ਵਾਲਾ ਮਨੀਸ਼, ਬਰੈਂਪਟਨ ਦਾ ਰਹਿਣ ਵਾਲਾ ਜਗਦੀਸ਼ ਪੰਧੇਰ ਅਤੇ ਮਿਸੀ ਸਾਗਾ ਦਾ ਰਹਿਣ ਵਾਲਾ ਹਰਪ੍ਰੀਤ ਭੰਡਾਲ ਸ਼ਾਮਿਲ ਹਨ। ਇਸ ਤੋਂ ਇਲਾਵਾ ਟੋਰਾਂਟੋ ਦੇ ਰਹਿਣ ਵਾਲੇ ਜ਼ੀ ਜ਼ੋਊ ਅਤੇ ਚੈਨ ਫੈਂਗ ਵੀ ਗਿਰਫਤਾਰ ਕੀਤੇ ਗਏ ਹਨ। ਪੁਲਿਸ ਨੇ ਆਖਿਆ ਹੈ ਕਿ ਇਸ ਮਾਮਲੇ ਦੀ ਜਾਂਚ ਜਾਰੀ ਹੈ ਅਤੇ ਚੋਰੀਆਂ ਦੇ ਇਸ ਮਾਮਲੇ ਵਿੱਚ ਹੋਰ ਵਿਅਕਤੀਆਂ ਦੀਆਂ ਗ੍ਰਿਫਤਾਰੀਆਂ ਵੀ ਹੋ ਸਕਦੀਆਂ ਹਨ ਤੇ ਚੋਰੀ ਦਾ ਹੋਰ ਸਾਮਾਨ ਵੀ ਬਰਾਮਦ ਹੋ ਸਕਦਾ ਹੈ।