ਕਲਮੀ ਸੱਥ

ਲਾਵਾਂ ਲੈ ਕੇ ਲੈ ਜਾਈਂ ਮੈਨੂੰ ਸੱਜਣਾ ਵਿਆਹ ਕੇ, ਘਰੋਂ ਭੱਜ ਕੇ ਕਰਾਉਣਾ ਨਹੀਂ ਮੈਂ ਵਿਆਹ ਵੇ’

 ਪੰਜਾਬੀ ਲਿਖਾਰੀ ਸਭਾ(ਰਜਿ.) ਸਿਆਟਲ ਦੇ ਕਾਵਿ ਅਤੇ ਸੰਗੀਤ ਮਹਿਫ਼ਲ ਰੂਪੀ ਸਾਹਿਤਕ ਪ੍ਰੋਗਰਾਮ ਵਿੱਚ, ‘ਬੜੇ ਔਖੇ ਪੁੱਤ ਤੋਰਨੇ, ਬੂਹੇ ਭੇੜ ਕੇ ਰੋਂਦੀਆਂ ਮਾਵਾਂ’ਗੀਤ ਨੇ ਸਿਰਜਿਆ ਭਾਵਕ ਮਾਹੌਲ

ਸਿਆਟਲ (ਪੰਜਾਬੀ ਅਖ਼ਬਾਰ ਬਿਊਰੋ) ਮਾਂ ਬੋਲੀ ਪੰਜਾਬੀ ਦੇ ਸਰਵਪੱਖੀ ਵਿਕਾਸ ਲਈ ਆਪਣੀ ਪਿਰਤ ਨੂੰ ਕਾਇਮ ਰੱਖਦਿਆਂ  ਪੰਜਾਬੀ ਲਿਖਾਰੀ ਸਭਾ ਸਿਆਟਲ (ਰਜਿ.) ਵੱਲੋਂ ਇਸ ਮਹੀਨੇ ਕੌਰੀਐਂਡਰ ਇੰਡੀਅਨ ਕਰੀ ਹਾਊਸ ਕੈਂਟ ਸਿਆਟਲ ਵਿਖੇ ਗੀਤਾਂ ਕਵਿਤਾਵਾਂ ਅਤੇ ਸੰਗੀਤ ਦਾ ਇਕ ਸਾਹਿਤਕ ਪ੍ਰੋਗਰਾਮ ਜੋ ਪੰਜਾਬੀਅਤ ਨੂੰ ਸਮਰਪਿਤ ਸੀ, ਕਰਵਾਇਆ ਗਿਆ। ਅਟੱਲ ਸਚਾਈਆਂ ਅਤੇ ਜ਼ਿੰਦਗੀ ਨੂੰ ਖੁਸ਼ੀਆਂ ਭਰਪੂਰ ਬਣਾਉਣ ਦੇ ਵਿਦਵਾਨਾ ਵੱਲੋਂ ਪੇਸ਼ ਵਿਚਾਰਾਂ ਨੂੰ ਸਾਂਝੇ ਕਰਦਿਆਂ ਸਭਾ ਦੇ ਸਕੱਤਰ ਪ੍ਰਿਤਪਾਲ ਸਿੰਘ ਟਿਵਾਣਾ ਨੇ ਪੰਜਾਬੀ ਨੂੰ ਪਿਆਰ ਕਰਨ ਵਾਲੇ ਸੱਜਣਾਂ ਦੇ ਆਗਮਨ ਤੇ ਅਦਬੀ-ਸਤਿਕਾਰ ਕਰਦਿਆਂ ਪ੍ਰੋਗਰਾਮ ਦੀ ਸ਼ੁਰੂਆਤ ਗੀਤਾਂ ਵਰਗੇ ਸ਼ਬਦਾਂ ਨਾਲ ਕੀਤੀ।ਸਭਾ ਦੇ ਪ੍ਰਧਾਨ ਬਲਿਹਾਰ ਲੇਹਲ ਨੇ ਆਏ ਹੋਏ ਮਹਿਮਾਨਾਂ ਨੂੰ ‘ਜੀ ਆਇਆਂ’ ਕਿਹਾ।

ਹਾਜ਼ਰ ਕਵੀਆਂ ਅਤੇ ਗਾਇਕਾਂ ਵੱਲੋਂ ਵੱਖ ਵੱਖ ਵਿਸ਼ਿਆਂ ਨਾਲ ਸੰਬੰਧਿਤ ਰਚਨਾਵਾਂ ਵਿੱਚ ਕਾਵਿ ਦੀ ਹਰ ਇਕ ਵੰਨਗੀ ਕਵਿਤਾ, ਗੀਤ, ਗ਼ਜ਼ਲ ਆਦਿ ਦਾ ਰੰਗ ਹਾਜ਼ਰ ਸੀ।ਸਭਾ ਦੇ ਮੀਤ ਪ੍ਰਧਾਨ ਡਾ: ਸੁਖਬੀਰ ਬੀਹਲਾ ਵੱਲੋਂ ‘ਰਾਣੀਹਾਰ ਅਤੇ ਔਰਤ’ ਨਾਂ ਦੀਆਂ ਦੋ ਛੋਟੀਆਂ ਕਵਿਤਾਵਾਂ, ਸ਼ਿੰਗਾਰ ਸਿੰਘ ਸਿੱਧੂ ਵੱਲੋਂ ‘ਤੇਰੀ ਯਾਦ ਜਦੋਂ ਤੱਕ ਆਉਣੀ’, ਪ੍ਰਸਿੱਧ ਗਾਇਕ ਅਤੇ ਗੀਤਕਾਰ ਬਲਬੀਰ ਲਹਿਰਾ ਵੱਲੋਂ ‘ਬੜੇ ਔਖੇ ਪੁੱਤ ਤੋਰਨੇ, ਬੂਹੇ ਭੇੜ ਕੇ ਰੋਂਦੀਆਂ ਮਾਂਵਾਂ’, ਅਵਤਾਰ ਸਿੰਘ ਆਦਮਪੁਰੀ ਵੱਲੋਂ ‘ਮਨ ਮੇਰੇ ਟਿਕ ਵੀ ਜਾਇਆ ਕਰੋ’, ਹਰਦਿਆਲ ਸਿੰਘ ਚੀਮਾ ਵਹਿਣੀਵਾਲ ਵੱਲੋਂ ਗੈਰ ਕਨੂੰਨੀ ਕਾਮਿਆਂ ਦੀ ਲੁੱਟ ਬਾਰੇ ਆਪਣੀ ਕਵਿਤਾ, ਦਵਿੰਦਰ ਸਿੰਘ ਹੀਰਾ ਵੱਲੋਂ ‘ਧੰਨ ਹੈ ਧੰਨ ਹੈ ਮੇਰਾ ਗੁਰੂ ਨਾਨਕ ਪਿਆਰਾ ਜੀ’, ਡਾ. ਜਸਬੀਰ ਕੌਰ ਵੱਲੋਂ ਗੁਰੂ ਗੋਬਿੰਦ ਸਿੰਘ ਜੀ ਨੂੰ ਸਮਰਪਿਤ ‘ਆ ਪੀ ਲੈ ਜਾਮ ਸ਼ਹਾਦਤ ਦਾ, ਕੰਮ ਕਰ ਲੈ ਕੋਈ ਇਬਾਦਤ ਦਾ”, ਅਵਤਾਰ ਬਿੱਲਾ ਵੱਲੋਂ ਆਪਣਾ ਲਿਖਿਆ ਗੀਤ ‘ਮੈਨੂੰ ਤੇਰੇ ਤੋਂ ਪਿਆਰੀ, ਮੇਰੇ ਬਾਬਲੇ ਦੇ ਸਿਰ ਦੀ ਜੋ ਪੱਗ ਸੋਹਣਿਆਂ ਵੇ’ ਅਤੇ ਲਿਖਾਰੀ ਸਭਾ ਦੇ ਸਰਪ੍ਰਸਤ ਸ਼ਿੰਗਾਰ ਸਿੰਘ ਸਿੱਧੂ ਦਾ ਲਿਖਿਆ ਗੀਤ ‘ਸਾਡਾ ਰੰਗਲਾ ਦੇਸ਼ ਪੰਜਾਬ ਹਾਕਮੋ ਮੋੜ ਦਿਓ’, ਜਗੀਰ ਸਿੰਘ ਵੱਲੋਂ ਗੁਰੂ ਗੋਬਿੰਦ ਜੀ ਬਾਰੇ ਆਪਣੀ ਕਵਿਤਾ ”ਮੇਰਾ ਕੋਈ ਗੀਤ ਨਹੀਂ ਐਸਾ, ਜੋ ਤੇਰੇ ਮੇਚ ਆ ਜਾਵੇ’, ਦਲਜੀਤ ਕੌਰ ਚੀਮਾ ਵੱਲੋਂ ਹਰਦਿਆਲ ਸਿੰਘ ਚੀਮਾ ਦਾ ਸ਼ਹੀਦ ਕਰਤਾਰ ਸਿੰਘ ਸਰਾਭਾ ਅਤੇ ਭਗਤ ਸਿੰਘ ਬਾਰੇ ਲਿਖਿਆ ਗੀਤ ‘ ਜਿਹੜੇ ਕੌਮ ਲਈ ਮਰਦੇ ਨੇ, ਦੁਨੀਆਂ ਝੁਕ ਝੁਕ ਕਰੇ ਸਲਾਮਾਂ ਅਤੇ ਪ੍ਰਸਿੱਧ ਗਾਇਕਾ ਬੀਬੀ ਦਿਲਪ੍ਰੀਤ ਵੱਲੋਂ ‘ਲਾਵਾਂ ਲੈ ਕੇ ਲੈ ਜਾਈਂ ਮੈਨੂੰ ਸੱਜਣਾ ਵਿਆਹ ਕੇ, ਘਰੋਂ ਭੱਜ ਕੇ ਕਰਾਉਣਾ ਨਹੀਂ ਮੈਂ ਵਿਆਹ ਵੇ’ ਨਾਲ ਆਪਣੀ ਹਾਜ਼ਰੀ ਲਗਵਾਈ-ਕਿਸੇ ਕਵੀ ਨੇ ਤਰੰਨਮ `ਚ ਗਾਕੇ ਅਤੇ ਕਿਸੇ ਨੇ ਕਵਿਤਾ ਉਚਾਰ ਕੇ। ਸਭਾ ਦੇ ਅੱਜ ਦੇ ਪ੍ਰਗਰਾਮ ਦੀ ਖਾਸੀਅਤ ਇਹ ਸੀ ਕਿ ਅੱਜ ਪੇਸ਼ਕਾਰੀ ਵਿੱਚ ਬੀਬੀਆਂ ਦੀ ਭਰਵੀਂ ਸ਼ਮੂਲੀਅਤ ਸੀ।

ਸੇਵਾਦਾਰ ਸੰਸਥਾ ਦੀ ਪ੍ਰਧਾਨ ਡਾ.ਮਨਜੋਤ ਕੌਰ ਵੱਲੋਂ ਲਿਖਾਰੀ ਸਭਾ ਦੇ ਇਸ ਉੱਦਮ ਦੀ ਸ਼ਲਾਘਾ ਕੀਤੀ ਗਈ ਸ਼ਸ਼ੀ ਪ੍ਰਾਸ਼ਰ, ਨਵੀਨ ਰਾਏ, ਪ੍ਰਸ਼ਾਂਤ ਖੰਨਾ ਅਤੇ ਬਿਸਮਨ ਕੌਰ ਟਿਵਾਣਾ ਵਲੋਂ ਸਾਰੇ ਸਮਾਗਮ ਨੂੰ ਕੈਮਰੇ ਦੀ ਅੱਖ ਵਿੱਚ ਕੈਦ ਕੀਤਾ ਗਿਆ। ਇਸ ਤੋਂ ਬਿਨਾਂ ਹਰਜਿੰਦਰ ਸੰਧੂ, ਜਗਜੀਤ ਸਿੰਘ ਗਰੇਵਾਲ, ਜਸਵਿੰਦਰ ਕੌਰ ਲ੍ਹੇਲ, ਲਾਲੀ ਸੰਧੂ, ਪਰਮਜੀਤ ਕੌਰ ਅਤੇ ਰੂਬੀ ਸੰਧੂ ਦੀ ਹਾਜ਼ਰੀ ਪ੍ਰੋਗਰਾਮ ਦੀ ਸ਼ੋਭਾ ਵਧਾ ਰਹੀ ਸੀ

ਇਸ ਦੌਰਾਨ ਕੈਲੇਫੋਰਨੀਆ ਵਸਦੇ ਸ਼ਾਇਰ ਰਾਠੇਸ਼ਵਰ ਸਿੰਘ ਰਾਠੀ ਦੀ ਲਿਖੀ ਕਾਵਿ-ਪੁਸਤਕ ‘ਭਲੇ ਦਿਨ ਆਵਣਗੇ’ ਸਭਾ ਵੱਲੋਂ ਲੋਕ ਅਰਪਣ ਕੀਤੀ ਗਈ ਸਟੇਜ ਸੰਚਾਲਨ ਕਰਦਿਆਂ ਪ੍ਰਿਤਪਾਲ ਸਿੰਘ ਟਿਵਾਣਾ ਨੇ ਰੌਚਕਤਾ ਬਣਾਈ ਰੱਖੀ।ਅੰਤ ਵਿੱਚ ਸਭਾ ਦੇ ਪ੍ਰਧਾਨ ਬਲਿਹਾਰ ਸਿੰਘ ਲ੍ਹੇਲ ਵਲੋਂ ਆਏ ਹੋਏ ਮਹਿਮਾਨਾਂ ਦਾ ਧੰਨਵਾਦ ਕੀਤਾ ਗਿਆ

  ਬਲਿਹਾਰ ਸਿੰਘ ਲੇ੍ਹਲ  ਪ੍ਰਧਾਨ+1 206 244 4663 ਪ੍ਰਿਤਪਾਲ ਸਿੰਘ ਟਿਵਾਣਾ ਸਕੱਤਰ+1 206 765 9069                                       

                 ਮੰਗਤ ਕੁਲਜਿੰਦ ਪ੍ਰੈ.ਸਕੱਤਰ +1 425 286 0163

Show More

Related Articles

Leave a Reply

Your email address will not be published. Required fields are marked *

Back to top button
Translate »