ਏਹਿ ਹਮਾਰਾ ਜੀਵਣਾ

LGBT ਸਬੰਧਾਂ ਵਿੱਚ HIV/ਏਡਜ਼ ਅਤੇ ਸੈਕਸੁਅਲ ਰੋਗਾਂ ਦਾ ਖਤਰਾ

ਗੁਰਪ੍ਰੀਤ ਸਿੰਘ ਬਿਲਿੰਗ

ਅੰਮ੍ਰਿਤਸਰ ਵਿਚ LGBT ਪਰੇਡ ਦੀ ਘੋਸ਼ਣਾ ਕਰਨ ਅਤੇ ਬਾਅਦ ਚ ਰੱਦ ਕਰਨ ਤੋਂ ਬਾਅਦ LGBT ਸ਼ਬਦ ਚਰਚਾ ਚ ਆਇਆ। ਜਿਆਦਾਤਰ ਪੰਜਾਬੀਆਂ ਨੇ ਇਹ ਸ਼ਬਦ ਪਹਿਲੀ ਵਾਰ ਸੁਣਿਆ ਹੈ ਉਨਾਂ ਦੇ ਮਨ ਚ ਸਵਾਲ ਉਠੇ ਕਿ ਇਹ ਹੁੰਦਾ ਕੀ ਹੈ। ਆਮ ਲੋਕ ਕੁਦਰਤੀ ਤੀਜੇ ਲਿੰਗ ਭਾਵ ਹਿਜੜੇ ਨੂੰ ਜਾਣਦੇ ਪਹਿਚਾਣ ਦੇ ਹਨ।ਉਨਾਂ ਨੇ ਸੋਚਿਆ ਕਿ ਇਹ ਵੀ ਉਹੀ ਹੁੰਦੇ ਹਨ, ਪਰ ਨਹੀਂ। ਇਸ ਸ਼ਬਦ ਚ ਜੋ ਅੰਗਰੇਜ਼ੀ ਦਾ ਟੀ ਅੱਖਰ ਹੈ, ਉਹ ਟਰਾਂਸਜੈਂਡਰ ਭਾਵ ਹਿਜੜੇ ਦੇ ਪ੍ਰਤੀਕ ਵਾਸਤੇ ਹੈ। ਇਹ ਮਰਦ ਔਰਤ ਤੋਂ ਬਾਅਦ ਤੀਜਾ ਕੁਦਰਤੀ ਲਿੰਗ ਹੈ। ਇਸ ਪ੍ਰਤੀ ਸਭ ਜਾਗ੍ਰਿਤ ਹਨ। ਸੋ ਇਸ ਤੇ ਚਰਚਾ ਕਰਨਾ ਅੱਖਰਾਂ ਦੀ ਬਰਬਾਦੀ ਹੋ ਸਕਦਾ ਹੈ। ਇਹ ਜੋ ਐਲਜੀਬੀ ਹਨ। ਇਹ ਤਿੰਨੋਂ ਹਿਜੜੇ ਨਹੀਂ ਹੁੰਦੇ। ਇਹ ਅਲਗ ਵਰਗ ਹਨ। ਐਲਜੀਬੀਟੀ ਆਪਣੇ ਸੈਕਸ ਲਿੰਗਾਂ ਤੋਂ ਭਾਵਨਾਤਮਕ ਤੌਰ ਤੇ ਅਲਗ ਹੁੰਦੇ ਹਨ ਜਾ ਮਹਿਸੂਸ ਕਰਦੇ ਹਨ। ਮਰਦ ਮਰਦ ਵਾਂਗ ਔਰਤ ਨਾਲ ਸੈਕਸ ਕਰਨਾ ਨਹੀ ਚਾਹੁੰਦਾ, ਬਲਕਿ ਮਰਦ ਮਰਦ ਨਾਲ ਸੈਕਸ ਕਰਦਾ ਹੈ। ਇਸ ਚ ਸੰਤੁਸ਼ਟ ਹੁੰਦਾ ਹੈ। ਇਸੇ ਤਰਾਂ ਔਰਤ ਔਰਤ ਨਾਲ।

ਆਓ ਇਕ ਇਕ ਕਰਕੇ ਸਮਝਦੇ ਹਾਂ।

L ਤੋਂ ਭਾਵ ਹੈ ਲੇਸਬੀਅਨ। ਲੇਸਬੀਅਨ ਉਸ ਔਰਤ ਨੂੰ ਕਿਹਾ ਜਾਂਦਾ ਹੈ, ਜੋ ਔਰਤ ਦੂਜੀ ਔਰਤ ਜਾਂ ਕੁੜੀ ਨਾਲ ਸੈਕਸ ਕਿਰਿਆਵਾਂ ਕਰਦੀ ਹੈ। ਇਸ ਚ ਸੰਤੁਸ਼ਟ ਹੁੰਦੀ ਹੈ।

G ਤੋਂ ਭਾਵ ਹੈ ਗੇ। ਗੇ ਉਹ ਮਰਦ ਹੁੰਦੇ ਹਨ, ਜੋ ਮਰਦ ਦੂਜੇ ਮਰਦ ਜਾਂ ਮੁੰਡੇ ਨਾਲ ਸੈਕਸ ਕਿਰਿਆਵਾਂ ਕਰਦਾ ਹੈ। ਇਸ ਚ ਸੰਤੁਸ਼ਟ ਹੁੰਦਾ ਹੈ।

B ਤੋਂ ਭਾਵ ਹੈ ਬਾਈਸੈਕਸੁਅਲ। ਉਹ ਮਰਦ ਅਤੇ ਔਰਤ ਹੁੰਦੇ ਹਨ, ਜੋ ਸਭ ਨਾਲ ਹੀ ਸੈਕਸ ਕਰ ਲੈਂਦੇ ਹਨ। ਜਿਵੇਂ ਮਰਦ ਇਕ ਔਰਤ ਨਾਲ ਅਤੇ ਮਰਦ ਨਾਲ ਸੈਕਸ ਕਰਨ ਚ ਬਰਾਬਰ ਸੰਤੁਸ਼ਟ ਹੁੰਦਾ ਹੈ। ਇਸੇ ਤਰਾਂ ਔਰਤ ਦੇ ਮਾਮਲੇ ਚ ਵੀ ਹੁੰਦਾ ਹੈ। ਬਾਈਸੈਕਸੁਅਲ ਦੀ ਪਹਿਚਾਣ ਕਰਨਾ ਸਭ ਤੋਂ ਮੁਸ਼ਕਿਲ ਹੁੰਦਾ ਹੈ। ਜੋ ਘਰ ਚ ਆਮ ਰਵਾਇਤੀ ਸੈਕਸ ਆਪਣੇ ਸਾਥੀ ਨਾਲ ਕਰਦਾ ਹੈ, ਪਰ ਘਰ ਤੋਂ ਬਾਹਰ ਪਰਦੇ ਚ ਸਮਲਿੰਗੀ ਆਪਣੇ ਸੈਕਸ/ਲਿੰਗ ਨਾਲ ਸੈਕਸ ਕਰਦਾ ਹੈ। ਦੂਜੇ ਦੋ ਵਰਗ ਤਾਂ ਫਿਰ ਵੀ ਕੋਸ਼ਿਸ਼ ਕਰਨ ਨਾਲ ਪਹਿਚਾਣੇ ਜਾ ਸਕਦੇ ਹਨ ਜਾਂ ਉਹ ਖੁਦ ਦੁਨੀਆ ਸਾਹਮਣੇ ਖੁੱਲ੍ਹ ਕੇ ਸਵੀਕਾਰ ਵੀ ਕਰ ਲੈਂਦੇ ਹਨ। ਬਾਈਸੈਕਸੁਅਲ ਮਰਦ ਜਾਂ ਔਰਤ ਸੈਕਸ ਸਬੰਧੀ ਬਿਮਾਰੀਆਂ ਜਿਆਦਾ ਫੈਲਾਅ ਸਕਦੇ ਹਨ, ਕਿਉਂਕਿ ਇਹ ਘਰ ਅਤੇ ਬਾਹਰ ਅਲਗ-ਅਲਗ ਪਹਿਚਾਣ ਤਹਿਤ ਸੈਕਸ ਕਰਦੇ ਹਨ। ਜਿਆਦਾ ਸਾਥੀ ਬਣਾਉਣਾ ਇਸ ਦਾ ਕਾਰਨ ਹੈ। ਇਸ ਲੇਖ ਦਾ ਵੀ ਇਹੀ ਵਿਸ਼ਾ ਹੈ ਭਾਵ ਸੈਕਸ ਸਬੰਧੀ ਬਿਮਾਰੀਆਂ ਫੈਲਣ ਸਬੰਧੀ ਚਿੰਤਾ।

LGBT ਸਬੰਧਾਂ ਵਿੱਚ ਸੰਤੁਸ਼ਟੀ ਹੇਟਰੋਸੈਕਸੁਅਲ ਸਬੰਧਾਂ ਭਾਵ ਆਮ ਰਵਾਇਤੀ ਸਬੰਧਾਂ ਜਿੰਨੀ ਹੀ ਹੋ ਸਕਦੀ ਹੈ। ਹੋ ਸਕਦੀ ਹੈ। ਇਸ ਦਾ ਇਹ ਮਤਲਬ ਨਹੀਂ ਕਿ ਆਮ ਵਾਂਗ ਪੂਰੀ 100% ਹੋ ਜਾਵੇਗੀ। ਇਹ ਇਨਸਾਨ ਤੋਂ ਇਨਸਾਨ ਅਲਗ-ਅਲਗ ਜਾਂ ਵੱਧ ਘੱਟ ਹੋ ਸਕਦੀ ਹੈ। ਇੱਕ ਅਧਿਐਨ (2014, BMC Women’s Health) ਵਿੱਚ ਪਾਇਆ ਗਿਆ ਕਿ ਲੈਸਬੀਅਨ ਅਤੇ ਹੇਟਰੋਸੈਕਸੁਅਲ ਜੋੜਿਆਂ ਨੇ ਤਿੰਨ ਸਾਲਾਂ ਬਾਅਦ ਸਬੰਧ ਸੰਤੁਸ਼ਟੀ ਵਿੱਚ ਬਰਾਬਰ ਮਹਿਸੂਸ ਕਰਿਆ ਹੈ। ਸੰਤੁਸ਼ਟੀ ਸਬੰਧ ਦੀ ਗੁਣਵੱਤਾ, ਸੰਚਾਰ, ਅਤੇ ਆਪਸੀ ਸਮਝ ‘ਤੇ ਨਿਰਭਰ ਕਰਦੀ ਹੈ, ਨਾ ਕਿ ਸਿਰਫ਼ ਸੈਕਸੁਅਲ ਓਰੀਐਂਟੇਸ਼ਨ ‘ਤੇ। LGBT ਜੋੜਿਆਂ ਵਿੱਚ ਸੈਕਸੁਅਲ ਸੰਤੁਸ਼ਟੀ ਅਕਸਰ ਉਨ੍ਹਾਂ ਦੀ ਖੁੱਲ੍ਹੀ ਮਿਲਦੀ ਜੁਲਦੀ ਸੋਚ ਅਤੇ ਲਚਕਤਾ ਕਾਰਨ ਉੱਚੀ ਹੋ ਸਕਦੀ ਹੈ।

ਖੈਰ, ਵਿਸ਼ਾ ਹੈ ਬਿਮਾਰੀ ਫੈਲਣ ਦਾ ਖਤਰਾ ਅਤੇ ਚਿੰਤਾ। ਆਓ ਹੁਣ ਇਸ ਨੂੰ ਸਮਝਦੇ ਹਾਂ। 

STD ਭਾਵ ਸੈਕੁਅਲੀ ਟ੍ਰਾਂਸਮਿਟੇਡ ਡੀਸੀਜ਼। ਇਹ ਸ਼ਬਦ ਉਨਾਂ ਸਭ ਬਿਮਾਰੀਆਂ ਲਈ ਵਰਤਿਆਂ ਜਾਂਦਾ ਹੈ, ਜੋ ਸੈਕਸੁਅਲ ਕਿਰਿਆਵਾਂ ਦੌਰਾਨ ਇਕ ਇਨਸਨ ਤੋਂ ਦੂਜੇ ਇਨਸਾਨ ਤੱਕ ਫੈਲ ਜਾਂਦੀਆਂ ਹਨ। ਯਾਦ ਰੱਖਣਾ ਕਿ ਇਹ ਸਭ ਬਿਆਰੀਆਂ ਛੂਹਣ, ਇਕੱਠੇ ਰਹਿਣ, ਖਾਣ ਪੀਣ, ਇਕ-ਦੂਜੇ ਦੇ ਕੱਪੜੇ ਵਰਤਣ, ਭਾਂਡੇ ਵਰਤਣ ਨਾਲ ਨਹੀਂ ਫੈਲਦੀਆਂ। ਬਸ ਇਕ ਹੀ ਕਾਰਨ ਹੈ। ਉਹ ਹੈ ਇਕ ਦੂਜੇ ਨਾਲ ਸੈਕਸੁਅਲ ਕਿਰਿਆਵਾਂ ਕਰਨਾ ਭਾਵ ਸੈਕਸ ਕਰਨ ਨਾਲ ਫੈਲਦੀਆਂ ਹਨ। ਵੈਸੇ ਤਾਂ ਐਸਟੀਡੀ ਚ ਬਹੁਤ ਸਾਰੀਆਂ ਬਿਮਾਰੀਆਂ ਹਨ, ਪਰ ਆਮ ਲੋਕ ਕੇਵਲ ਇਕ ਹੀ ਨਾਮ ਜਾਣਦੇ ਹਨ। ਉਹ ਹੈ ਏਡਜ਼। ਏਡਜ਼ ਇਕ ਬਾਅਦ ਦੀ ਪ੍ਰਪੱਕ ਬਿਮਾਰੀ ਦੀ ਹਲਾਤ ਦਾ ਨਾਮ ਹੈ। ਇਸ ਚ ਸਭ ਤੋਂ ਪਹਿਲਾਂ ਐਚ ਆਈ ਵੀ ਹੁੰਦੀ ਹੈ ਜਾਂ ਕਹਿ ਲਵੋ ਕਿ ਵਾਇਰਸ ਜਾਂ ਰੋਗ ਲੱਗਦਾ ਹੈ। ਇਸ ਦਾ ਲੱਗਣ ਦਾ ਇਕ ਕਾਰਨ ਸੈਕਸ ਵੀ ਹੈ। ਬਾਕੀ ਹਨ ਇਕ ਹੀ ਸੂਈ ਵਰਤਣ ਨਾਲ, ਇਕ ਦੂਜੇ ਦਾ ਖੂਨ ਖੁੱਲ੍ਹੇ ਜਖਮਾਂ ਦੇ ਸੰਪਰਕ ਚ ਆਉਣ ਨਾਲ, ਇਸ ਵਾਇਰਸ ਤੋਂ ਪ੍ਰਭਾਵਿਤ ਖੂਨ ਚੜ ਜਾਣ ਨਾਲ ਆਦਿ। ਇਸ ਸਬੰਧੀ ਵਿਸਥਾਰਪੂਰਵਕ ਜਾਣਕਾਰੀ ਹਾਸਿਲ ਕਰਨ ਲਈ ਤੁਸੀ ਆਪਣੇ ਸਵਾਲ Google, Grok, DeepSeek, Gemini, Meta AI ਤੋਂ ਪੁੱਛ ਸਕਦੇ ਹੋ। HIV ਤੋਂ ਭਾਵ Human immunodeficiency Virus, ਜੋ ਆਪਣੇ ਸਰੀਰ ਦੀ ਰੋਗਾਂ ਨਾਲ ਲੜਣ ਵਾਲੀ ਸ਼ਕਤੀ ਨੂੰ ਘੱਟ ਕਰ ਦਿੰਦਾ ਹੈ। ਇਸ ਤਰਾਂ ਬਾਕੀ ਰੋਗ ਲਗਣ ਦੀ ਦਰ ਵੱਧ ਜਾਂਦੀ ਹੈ ਅਤੇ ਛੇਤੀ ਠੀਕ ਨਹੀਂ ਹੁੰਦੇ। AIDS ਤੋਂ ਭਾਵ Acquired immunodeficiency syndrome। ਜਦੋਂ ਐਚ ਆਈ ਵੀ ਹੋਣ ਤੋਂ ਬਾਅਦ ਰੋਗਾਂ ਨਾਲ ਲੜਣ ਦੀ ਸ਼ਕਤੀ ਬਹੁਤ ਹੀ ਹੱਦ ਤੱਕ ਘੱਟ ਜਾਂਦੀ ਹੈ। ਬਹੁਤ ਗੂੜੀ, ਪ੍ਰਪੱਕ, ਗੰਭੀਰ ਹਾਲਤ ਹੈ, ਜਦੋਂ ਐਚ ਆਈ ਵੀ ਆਪਣਾ ਖਤਰਨਾਕ ਰੂਪ ਧਾਰਨ ਕਰ ਲੈਂਦਾ ਹੈ।

HIV ਦਾ ਖਤਰਾ MSM ਵਿੱਚ ਵੱਧ ਹੈ, ਪਰ ਰੋਕਥਾਮ ਨਾਲ ਘੱਟ ਕੀਤਾ ਜਾ ਸਕਦਾ ਹੈ। ਲੈਸਬੀਅਨ ਸਬੰਧਾਂ ਵਿੱਚ ਘੱਟ ਖਤਰਾ ਹੈ। ਹੁਣ ਗੱਲ ਕਰਦੇ ਹਾਂ ਕਿ ਐਲਜੀਬੀਟੀ ਸਬੰਧਾਂ ਤਹਿਤ STD, HIV ਹੋਣ ਦਾ ਖਤਰਾ ਕੀ ਵਾਕਿਆ ਹੀ ਵੱਧ ਜਾਂਦਾ ਹੈ। ਜਵਾਬ ਹੈ ਹਾਂ ਵੱਧ ਜਾਂਦਾ ਹੈ। ਪਹਿਲਾਂ ਇਹ ਦੁਬਾਰਾ ਸਮਝ ਲਵੋ ਕਿ LGBT ਪਛਾਣ ਸਿਰਫ਼ ਵਿਵਹਾਰ ਨਾਲ ਨਹੀਂ, ਸਵੈ-ਸਵੀਕ੍ਰਿਤੀ ਨਾਲ ਸਪੱਸ਼ਟ ਹੁੰਦੀ ਹੈ। ਜਦੋਂ ਇਨਸਾਨ ਜੋ ਅੰਦਰੋਂ ਮਹਿਸੂਸ ਕਰਦਾ ਹੈ। ਉਹ ਖੁਦ ਸਵੀਕਾਰ ਕਰਕੇ ਖੁੱਲ੍ਹ ਕੇ ਦੂਜਿਆਂ ਨੂੰ ਦੱਸਦਾ ਹੈ। ਇਸ ਨੂੰ ਡਾਕਟਰੀ ਜਾਂਚ ਰਾਹੀਂ ਨਹੀਂ ਪਤਾ ਲਗਾਇਆ ਜਾ ਸਕਦਾ। ਹਾਂ ਟੀ ਭਾਵ ਹਿਜੜੇ ਹੋਣ ਨੂੰ ਡਾਕਟਰੀ ਜਾਂਚ ਰਾਹੀ ਸਿੱਧ ਕਰ ਸਕਦੇ ਹਾਂ, ਕਿਉਂਕਿ ਇਸ ਚ ਲਿੰਗ ਪੂਰੀ ਤਰਾਂ ਵਿਕਸਿਤ ਨਹੀਂ ਹੋਏ ਹੁੰਦੇ ਅਤੇ ਰੁਚੀਆਂ ਵੀ ਉਸ ਮੁਤਾਬਿਕ ਨਹੀਂ ਹੁੰਦੀਆਂ। ਵੈਸੇ ਤਾਂ ਇਨਾਂ ਸਭ ਚ ਸਭ ਤੋਂ ਪਹਿਚਾਣ ਦਾ ਲੱਛਣ ਕੇਵਲ ਇਨਸਾਨ ਦਾ ਸਵੀਕਾਰ ਕਰਨਾ ਹੀ ਹੈ। ਇਨਾਂ ਵਲੋਂ ਆਪਸੀ ਸਬੰਧ ਬਣਾਉਣਾ ਰੋਗਾਂ ਦਾ ਖਤਰਾ ਵਧਾ ਦਿੰਦਾ ਹੈ। 

ਗੇ ਸਮਲਿੰਗੀ ਸਬੰਧਾਂ ਚ (MSM – Men who have Sex with Men), HIV ਅਤੇ ਹੋਰ ਸੈਕਸੁਅਲ ਰੋਗਾਂ ਦਾ ਖਤਰਾ ਵੱਧ ਜਾਂਦਾ ਹੈ, ਕਿਉਂਕਿ ਐਨਲ ਸੈਕਸ (ਗੁਦਾ ਸੰਭੋਗ) HIV ਟ੍ਰਾਂਸਮਿਸ਼ਨ ਦਾ ਸਭ ਤੋਂ ਵੱਡਾ ਜੋਖਮ ਹੈ ਕਿਉਂਕਿ ਗੁਦਾ ਦੀ ਚਮੜੀ ਪਤਲੀ ਹੁੰਦੀ ਹੈ ਅਤੇ ਇਸ ਵਿੱਚ ਛੋਟੇ ਜਖਮ ਹੋਣ ਦੀ ਸੰਭਾਵਨਾ ਵੱਧ ਹੁੰਦੀ ਹੈ। CDC (2021) ਅਨੁਸਾਰ, ਅਮਰੀਕਾ ਵਿੱਚ 71% ਨਵੇਂ HIV ਕੇਸ ਗੇ ਅਤੇ ਬਾਈਸੈਕਸੁਅਲ ਮਰਦਾਂ ਵਿੱਚ ਹਨ। ਗੇ ਅਤੇ ਬਾਈਸੈਕਸੁਅਲ ਮਰਦਾਂ ਵਿੱਚ HIV ਦਾ ਜੀਵਨ ਭਰ ਦਾ ਖਤਰਾ 1/6 (16.6%) ਹੈ, ਜਦੋਂ ਕਿ ਆਮ ਆਬਾਦੀ ਵਿੱਚ ਇਹ 1/99 (1%) ਤੋਂ ਘੱਟ ਹੈ। ਇਹ 16 ਗੁਣਾ ਵੱਧ ਹੈ। ਇਸੇ ਤਰਾਂ ਬਲੈਕ ਗੇ ਮਰਦਾਂ ਵਿੱਚ ਇਹ ਖਤਰਾ 1/2 (50%) ਅਤੇ ਲੈਟਿਨੋ ਮਰਦਾਂ ਵਿੱਚ 1/4 (25%) ਹੈ। ਲੇਸਬੀਅਨ ਔਰਤਾਂ ਵਿਚਕਾਰ (WSW – Women who have Sex with Women) ਖਤਰਾ ਘੱਟ ਹੁੰਦਾ ਹੈ, ਪਰ ਜੇਕਰ ਉਹ ਮਰਦਾਂ ਨਾਲ ਵੀ ਸੰਬੰਧ ਰੱਖਦੀਆਂ ਹਨ ਜਾਂ ਸੂਈਆਂ, ਸੈਕਸ ਖਿਡੌਣੇ ਸਾਂਝੇ ਕਰਦੀਆਂ ਹਨ ਜਾਂ ਮਾਹਵਾਰੀ ਪੀਰੀਅਡ ਚ ਸੈਕਸ ਕਰਦੀਆਂ ਹਨ ਤਾਂ ਖਤਰਾ ਵੱਧ ਜਾਂਦਾ ਹੈ। ਖਤਰਾ ਪੂਰੀ ਤਰ੍ਹਾਂ ਖ਼ਤਮ ਨਹੀਂ ਹੁੰਦਾ, ਪਰ ਘੱਟ ਹੋ ਸਕਦਾ ਹੈ ਜੇ ਕੰਡੋਮ ਜਾਂ ਬੈਰੀਅਰ ਵਰਤੇ ਜਾਣ। ਇਨਾਂ ਚ ਰੋਗ ਫੈਲਣ ਦੀ ਦਰ 0.01% ਹੈ। ਖਤਰਾ ਘੱਟ ਕਰਨ ਲਈ ਹਮੇਸ਼ਾ PrEP (Pre-Exposure Prophylaxis) ਦਵਾਈ ਲਈ ਜਾ ਸਕਦੀ ਹੈ, ਜੋ HIV ਦੇ ਖਤਰੇ ਨੂੰ 99% ਤੱਕ ਘਟਾਉਂਦੀ ਹੈ। ਮੁੱਕਦੀ ਅਤੇ ਯਾਦ ਰੱਖਣ ਯੋਗ ਨੁਕਤਾ ਸਿਰਫ ਇਹ ਹੈ ਕਿ ਅਜਿਹੇ ਗੈਰ ਕੁਦਰਤੀ ਅਤੇ ਅਸੁਰੱਖਿਅਤ ਸੈਕਸ ਤੋਂ ਹਮੇਸ਼ਾ ਹੀ ਦੂਰ ਰਿਹਾ ਜਾਵੇ। ਬਚਕੇ ਰਿਹਾ ਜਾਵੇ। ਬਾਕੀ ਮਰਦ ਔਰਤ ਸੈਕਸ ਸਬੰਧਾਂ ਤਹਿਤ ਵੀ ਕੰਡੋਮ ਵਰਤਿਆ ਜਾਵੇ। ਅਜਿਹਾ ਕਰਨਾ ਭਾਵੇ 100% ਸੁਰੱਖਿਆ ਨਹੀਂ ਦਿੰਦਾ, ਪਰ ਫਿਰ ਵੀ ਖਤਰਾ ਬਹੁਤ ਘੱਟ ਕਰ ਦਿੰਦਾ ਹੈ। ਦੂਜਾ ਬਹੁਤੇ ਸੈਕਸ ਪਾਰਟਨਰ ਨਾ ਬਣਾਏ ਜਾਣ ਅਤੇ ਆਪਣੇ ਪਾਰਟਨਰ ਪ੍ਰਤੀ ਵਫਾਦਾਰ, ਭਰੋਸੇਯੋਗ ਰਹਿਣਾ ਚਾਹੀਦਾ ਹੈ।

                ਲੇਖਕ ਗੁਰਪ੍ਰੀਤ ਸਿੰਘ ਬਿਲਿੰਗ 

ਈਮੇਲ [email protected]

ਮੋਬਾਈਲ 075086 98066 

ਪਿੰਡ ਡੰਘੇੜੀਆਂ

ਸਰਹਿੰਦ ਪੰਜਾਬ 

Show More

Related Articles

Leave a Reply

Your email address will not be published. Required fields are marked *

Back to top button
Translate »