ਕਾਹਲੀ ਕਰ ਗਿਆਂ ਏ ਰਮਿੰਦਰ ਸਿਆਂ


ਉਮਰ ਹਾਲੇ 48 ਸਾਲ, ਯਾਰ ਇਹ ਕੋਈ ਜਾਣ ਦੀ ਉਮਰ ਥੋੜਾ ਹੁੰਦੀ ਐ । ਪੁੱਤਰ ਦੀ ਅਰਥੀ ਨੂੰ ਮੋਢਾ ਦੇਣਾ, ਬਜੁਰਗ ਮਾਪਿਆਂ ਲਈ ਇਹ ਬਹੁਤ ਔਖਾ ਐ । ਦੋ ਧੀਆਂ ਦੇ ਸਿਰ ਉੱਪਰ ਪਿਤਾ ਦਾ ਸਹਾਰਾ ਨਾ ਰਹਿਣਾ ਅਤੇ ਕਿਸੇ ਪਤਨੀ ਦਾ ਇਸ ਉਮਰੇ ਵਿਧਾਵਾ ਹੋ ਜਾਣਾ ਬਹੁਤ ਦੁਖਦਾਈ ਐ। ਰਮਿੰਦਰ ਸਿੰਘ ਜੌਹਲ ਦੇ ਇਸ ਉਮਰੇ ਇਸ ਜਹਾਨੋ ਤੁਰ ਜਾਣ ਬਾਰੇ ਦੂਖਦਾਈ ਖ਼ਬਰ ਨੇ ਸਾਡੇ ਸਾਰਿਆਂ ਦੇ ਹਿਰਦੇ ਨੂੰ ਕਦੀ ਨਾ ਭੁਲਾਏ ਜਾ ਸਕਣ ਵਾਲੇ ਜਖਮ ਦਿੱਤੇ। ਗੁਰਦਾਸਪੁਰ ਜਿਲੇ ਦੇ ਪਿੰਡ ਪਸਨਾਵਾਲ ਵਿਖੇ ਜਨਮਿਆ ਰਮਿੰਦਰ ਜੌਹਲ, ਧਾਰੀਵਾਲ ਤੋਂ 12ਵੀਂ ਕਰਦਿਆਂ ਸਰਕਾਰੀ ਕਾਲਿਜ ਗੁਰਦਾਸਪੁਰ ਤੋਂ ਗਰੈਜੂਏਟ ਹੋਇਆ। ਪੰਜਾਬ ਯੂਨੀਵਰਿਸਟੀ ਤੋਂ ਐਮ ਏ ਕੀਤੀ ।ਕਨੇਡਾ ਆਕੇ ਟਰੱਕਿੰਗ ਇੰਡਸਟਰੀ ਵਿੱਚ ਕੰਮ ਕਰਦਿਆਂ ਆਪਣਾ ਆਲਾ ਦੁਆਲਾ ਮਿੱਤਰਤਾਈ ਦੇ ਫੁੱਲਾਂ ਨਾਲ ਮਹਿਕਾਉਣਾ ਰਮਿੰਦਰ ਜੌਹਲ ਦੇ ਹਿੱਸੇ ਆਇਆ ਸੀ। ਪਰ 14 ਮਈ 2025 ਦੀ ਕਾਲੀ ਸਵੇਰ ਨੂੰ ਮੌਤ ਰੂਪੀ ਹਨੇਰੀ ਤੈਨੂੰ ਸਾਡੇ ਨਾਲੋਂ ਵਿਛੋੜ ਕੇ ਲੈ ਗਈ। 17 ਮਈ 2025 ਨੂੰ ਕੰਟਰੀਹਿੱਲਜ ਵਾਲੇ ਫਿਊਨਰਲ ਹੋਮ ਵਿਖੇ ਸਵ: ਰਮਿੰਦਰ ਸਿੰਘ ਜੌਹਲ ਦੀ ਮ੍ਰਿਤਕ ਦੇਹ ਦਾ ਅੰਤਿਮ ਸਸਕਾਰ ਸਾਮੀ ਤਿੰਨ ਵਜੇ ਹੋਵੇਗਾ । ਸਸਕਾਰ ਉਪਰੰਤ ਅੰਤਿਮ ਅਰਦਾਸ ਗੁਰੂਦਵਾਰਾ ਦਸਮੇਸ਼ ਕਲਚਰਲ ਸੈਂਟਰ ਕੈਲਗਰੀ ਵਿਖੇ ਹੋਵੇਗੀ।
ਦੁਖੀ ਹਿਰਦੇ ਨਾਲ
ਦੁਖੀ ਹਿਰਦੇ ਨਾਲ
ਸੁਖਪ੍ਰੀਤ ਸਿੰਘ ਰੰਧਾਵਾ -587 229 3300
ਸਤਿੰਦਰ ਰੰਧਾਵਾ
ਹਰਸਿਮਰਨ ਸਿੰਘ ਹੁੰਦਲ -587 987 1681
ਹੀਰਾ ਰੰਧਾਵਾ
ਗੁਰਪ੍ਰੀਤ ਰੰਧਾਵਾ
ਡੀਪੀ ਰੰਧਾਵਾ
ਬਾਬੂ ਜੌਹਲ
ਜੌਹਲ ਪਰਿਵਾਰ
ਗਿੱਲ ਪਰਿਵਾਰ