ਏਹਿ ਹਮਾਰਾ ਜੀਵਣਾ

ਖੌਰੇ ਕਿਹੜੀ  ਮਿੱਟੀ ਵਾਂਗੂੰ ਢਹਿ ਗਏ ਆ, 

ਖੌਰੇ ਕਿਹੜੀ  ਮਿੱਟੀ ਵਾਂਗੂੰ ਢਹਿ ਗਏ ਆ, 

ਸਬ ਦੇ ਹੁੰਦਿਆਂ ਕਲਮ ਕੱਲੇ ਰਹਿ ਗਏ ਆ ।

ਦੁੱਖਾਂ  ਦੀਆਂ ਬਰਸਾਤਾਂ ਨੂੰ ਵੀ , 

ਆਪੇ  ਛੱਤਰੀ ਬਣ ਕੇ ਸਹਿ ਗਏ ਆ।

 ਬੋਲਿਆ ਤਾਂ ਗਿਆ ਨਹੀਂ ਕਦੇ , 

ਚੁੱਪ ਰਹਿ ਕੇ ਹੀ ਸਬ ਕੁੱਛ  ਕਹਿ ਗਏ ਆ।

 ਮੰਨਿਆ ਜਿਨ੍ਹਾਂ ਨੂੰ ਸੀ ਆਪਣਾ , 

ਰੰਗ ਵੇਖ ਓਹ ਵੀ ਮਨੋ ਲਹਿ ਗਏ ਆ । 

ਦੁੱਖ ਸੁੱਖ ਬੰਦਿਆ ਆਉਂਦੇ ਰਹਿੰਦੇ 

ਕਿਉਂ ਢੇਰੀ ਢਾਹ ਕੇ ਬਹਿ ਗਏ ਆ ।

ਕੋਈ ਕਿਸੇ ਦਾ ਬੇਲੀ ਨਹੀ ਏਥੇ , 

ਸੱਚ ਸਿਆਣੇ ਕਹਿ ਗਏ ਆ ।

ਖੁਸ਼ ਰਿਹਾ ਕਰ , ਖੁਸ਼ ਰੱਖਿਆ ਕਰ ਰਾਣੂੰ

ਦਿਨ ਜ਼ਿੰਦਗੀ ਦੇ ਥੋੜੇ ਰਹਿ ਗਏ ਆ ।

ਰਾਣੂੰ ਗੁਰਜੀਤ, ਬਰਨਾਲਾ।

Show More

Related Articles

Leave a Reply

Your email address will not be published. Required fields are marked *

Back to top button
Translate »