ਕੁਰਸੀ ਦੇ ਆਲੇ ਦੁਆਲੇ

ਰੀਤ ਮੁਸ਼ੀਆਨਾ ਦੇ ਚੋਣ ਪ੍ਰਚਾਰ ਬੋਰਡਾਂ ਨਾਲ ਛੇੜਛਾੜ ਉਪਰੰਤ ਮੁੱਛਾਂ ਦਿਖਾਈ ਦਿੱਤੀਆਂ

ਕੈਲਗਰੀ(ਪੰਜਾਬੀ ਅਖ਼ਬਾਰ ਬਿਊਰੋ) 20 ਅਕਤੂਬਰ ਨੂੰ ਹੋਣ ਵਾਲੀਆਂ ਕੈਲਗਰੀ ਕੌਸਿਲ ਦੀਆਂ ਚੋਣਾਂ ਲਈ ਵਾਰਡ 5 ਇੱਕ ਅਜਿਹਾ ਵਾਰਡ ਹੈ ਜਿੱਥੇ ਪੰਜਾਬੀ ਭਾਈਚਾਰੇ ਦੀ ਵਸੋਂ ਜਿਆਦਾ ਹੈ। ਸਾਇਦ ਇਹੀ ਕਾਰਣ ਹ ੈਕਿ ਪੂਰੇ ਸਹਿਰ ਵਿੱਚ ਹੋਰ ਕਿਧਰੇ ਚੋਣ ਮੁਹਿੰਮ ਦਾ ਕੋਈ ਨਿਸ਼ਾਨ ਸੜਕਾਂ ਉੱਪਰ ਦਿਖਾਈ ਵੀ ਨਹੀਂ ਦਿੰਦਾ ਪਰ ਵਾਰਡ ਪੰਜ ਵਿੱਚ ਚੋਣ ਬੋਰਡਾਂ ਨਾਲ ਛੇੜਛਾੜ ਦੀਆਂ ਖ਼ਬਰਾਂ ਵੀ ਸਾਹਮਣੇ ਆ ਰਹੀਆਂ ਹਨ। ਵਾਰਡ 5 ਤੋਂ ਚੋਣ ਮੈਦਾਨ ਵਿੱਚ ਉਮੀਂਦਵਾਰ ਰੀਤ ਮੁਸ਼ੀਆਨਾ ਦੇ ਚੋਣ ਪ੍ਰਚਾਰ ਬੋਰਡਾਂ ਨਾਲ ਛੇੜਛਾੜ ਸਬੰਧੀ ਇੱਕ ਪ੍ਰੈਸਨੋਟ ਮੀਡੀਆ ਦੇ ਨਾਂ ਉਸਦੇ ਚੋਣ ਪ੍ਰਚਾਰ ਦਫਤਰ ਵੱਲੋਂ ਜਾਰੀ ਹੋਇਆ ਹੈ, ਜਿਸ ਅਨਸਾਰ ਕਿਸੇ ਸ਼ਰਾਰਤੀ ਨੇ ਉਹਨਾਂ ਦੀ ਫੋਟੋ ਨਾਲ ਛੇੜਛਾੜ ਕਰਦਿਆਂ ਉਸਦੇ ਚਿਹਰੇ ਉੱਪਰ ਦਾਹੜੀ-ਮੱੁਛਾਂ ਲਗਾ ਦਿੱਤੀਆਂ ਹਨ। ਜਿਸ ਕਿਸੇ ਨੇ ਵੀ ਇਹ ਕੋਝੀ ਹਰਕਤ ਕੀਤੀ ਹੈ ਇਹ ਘਟਨਾ ਔਰਤ ਵਰਗ ਜਾਂ ਰਾਜਨੀਤਕ ਨਫਰਤੀ ਵਰਤਾਰੇ ਦਾ ਹਿੱਸਾ ਹੈ । ਇਸ ਸਬੰਧੀ ਉਮੀਂਦਵਾਰ ਰੀਤ ਮੁਸ਼ੀਆਨਾਦਾ ਕਹਿਣਾ ਹੈ ਕਿ “ਜਦੋਂ ਮੈਂ ਸਿਟੀ ਕੌਂਸਲ ਲਈ ਚੋਣ ਲੜਨ ਲਈ ਆਪਣਾ ਨਾਮ ਅੱਗੇ ਰੱਖਿਆ, ਤਾਂ ਮੈਨੂੰ ਪੁੱਛਿਆ ਗਿਆ, ‘ਤੁਸੀਂ ਕਿਉਂ? ਤੁਹਾਡਾ ਪਤੀ ਕਿਉਂ ਨਹੀਂ?’ ਇਹ ਸਵਾਲ ਇੱਕ ਡੂੰਘੀ ਸੱਚਾਈ ਨੂੰ ਦਰਸਾਉਂਦਾ ਹੈ,” ਮੁਸ਼ੀਆਨਾ ਨੇ ਕਿਹਾ ਕਿ “ਔਰਤਾਂ ਕੈਨੇਡਾ ਦੀ ਆਬਾਦੀ ਦਾ ਅੱਧਾ ਹਿੱਸਾ ਬਣਦੀਆਂ ਹਨ ਪਰ ਫਿਰ ਵੀ ਚੁਣੇ ਹੋਏ ਅਹੁਦਿਆਂ ਦਾ ਸਿਰਫ਼ ਇੱਕ ਤਿਹਾਈ ਹਿੱਸਾ ਹੀ ਰੱਖਦੀਆਂ ਹਨ”।

ਇਸ ਤੋਂ ਪਹਿਲਾਂ ਵੀ ਚੋਣਾਂ ਦੇ ਦਿਨਾਂ ਦੌਰਾਨ ਅਜਿਹੀਆਂ ਘਟਨਾਵਾਂ ਅਕਸਰ ਹੀ ਵਾਪਰਦੀਆਂ ਹਨ ਕਿ ਬੋਰਡਾਂ ਉੱਪਰ ਸਪਰੇ ਮਾਰ ਦਿੱਤੀ ਜਾਂਦੀ ਹੈ ਪਰ ਇਹ ਘਟਨਾ ਵੱਖਰੀ ਜਾਪਦੀ ਹੈ ਕਿ ਬੋਰਡ ਨਾਲ ਛੇੜਛਾੜ ਕਰਨ ਵਾਲੇ ਸ਼ਰਾਰਤੀ ਅਨਸਰ ਨੇ ਵੱਖੋ ਵੱਖ ਰੰਗਾਂ ਦੀ ਵਰਤੋਂ ਕੀਤੀ ਹੈ ਜਿਸ ਤੋਂ ਮਹਿਸੂਸ ਹੁੰਦਾ ਹੈ ਕਿ ਜਿਸ ਕਿਸੇ ਨੇ ਵੀ ਇਸ ਘਟਨਾ ਨੂੰ ਅੰਜਾਮ ਦਿੱਤਾ ਹੈ ਉਹ ਉਸਨੇ ਸਮੇਂ ਦੀ ਕਾਹਲੀ ਨਾ ਕਰਦਿਆਂ ਬੇਖੌਫ ਹੋ ਕੇ ਦਿੱਤਾ ਹੈ। ਜਿਸ ਘਰ ਦੇ ਸਾਹਮਣੇ ਇਹ ਚੋਣ ਬੋਰਡ ਲੱਗਾ ਹੈ ਉਸਦੇ ਗੈਰਾਜ ਉੱਪਰ ਕੈਮਰਾ ਸੈਂਸਰ ਲਾਈਟ ਲੱਗੀ ਹੋਈ ਦਿਖਾਈ ਦਿੰਦੀ ਹੈ।ਆਮ ਤੌਰ ‘ਤੇ ਸੈਂਸਰ ਲਾਈਟ ਜਗ ਜਾਣ ਉਪਰੰਤ ਚੋਰ ਬਿਰਤੀ ਵਾਲਾ ਵਿਅਕਤੀ ਅਕਸਰ ਦੌੜ ਜਾਂਦਾ ਹੈ ਪਰ ਇਸ ਘਟਨਾ ਵਿੱਚ ਜੇ ਲਾਈਟ ਜਗ ਪਈ ਹੋਈ ਤਾਂ ਉਸ ਨੇ ਕਿੰਨੀ ਬੇ ਖੌਫਗੀ ਨਾਲ ਇਸ ਘਟਨਾ ਨੂੰ ਅੰਜਾਮ ਦਿੱਤਾ ਹੋਵੇਗਾ ਇਸ ਦਾ ਅੰਦਾਜਾ ਲਗਾਇਆ ਜਾ ਸਕਦਾ ਹੈ। ਚੋਣ ਲੜ ਰਹੇ ਉਮੀਂਦਵਾਰਾਂ ਨੂੰ ਆਪਣੇ ਬੋਰਡ ਸੀ ਸੀ ਟੀਵੀ ਕੈਮਰਿਆਂ ਦੀ ਮਾਰ ਹੇਠ ਲਗਾਉਣ ਦੀ ਕੋਸਿ਼ਸ਼ ਕਰਨੀ ਚਾਹੀਦੀ ਹੈ ਤਾਂ ਕਿ ਭਵਿੱਖ ਵਿੱਚ ਅਜਿਹੀਆਂ ਘਟਨਾਵਾਂ ਤੋਂ ਬਚਿਆ ਜਾ ਸਕੇ। ਇਸ ਘਟਨਾ ਵਿੱਚ ਵੀ ਸਾਰੇ ਹੀ ਉਮੀਂਦਵਾਰਾਂ ਨੂੰ ਆਪੋ ਆਪਣੀ ਕੋਸਿ਼ਸਿ਼ ਕਰਕੇ ਨਿੱਜੀ ਤੌਰ ‘ਤੇ ਆਂਢ-ਗੁਆਂਢ ਦੀ ਉਸ ਦਿਨ ਦੀ ਸੀ ਸੀ ਟੀਵੀ ਫੁੱਟਏਜ ਖੰਗਾਲਣੀ ਚਾਹੀਦੀ ਹੈ।

Show More

Related Articles

Leave a Reply

Your email address will not be published. Required fields are marked *

Back to top button
Translate »