ਖੇਡਾਂ ਖੇਡਦਿਆਂ

ਯੂਨਾਈਟਡ ਫੀਲਡ ਹਾਕੀ ਕਲੱਬ ਕੈਲਗਰੀ ਨੇ ਜਿੱਤੀ ਕੈਲਗਰੀ ਲੀਗ


ਯੂਨਾਇਟਡ ਦੀ ਅੰਡਰ-16 ਟੀਮ ਨੇ ਇਸ ਫਾਲ ਸੀਜ਼ਨ ਵਿੱਚ ਸ਼ਾਨਦਾਰ ਖੇਡ ਦਿਖਾ ਕੇ ਸੂਬੇ ਵਿੱਚ ਆਪਣਾ ਡੰਕਾ ਵਜਾ ਦਿੱਤਾ
ਕੈਲਗਰੀ (ਪੰਜਾਬੀ ਅਖ਼ਬਾਰ ਬਿਊਰੋ) ਹਾਕੀ ਖੇਡ ਮੈਦਾਨਾਂ ਵਿੱਚੋਂ ਕੈਲਗਰੀ ਦੇ ਗਰਾਊਂਡਾਂ ਵਿੱਚੋਂ ਆਈਆਂ ਖ਼ਬਰਾਂ ਅਨਸਾਰ ਫੀਲਡ ਹਾਕੀ ਅਲਬਰਟਾ (ਐਫ ਐਚ ਏ) ਵੱਲੋਂ ਕਰਵਾਏ ਗਏ ਦੋ ਵੱਡੇ ਮੁਕਾਬਲੇ ਅਜੇਤੂ ਰਹਿ ਕੇ ਯੂਨਾਈਟਡ ਫੀਲਡ ਹਾਕੀ ਕਲੱਬ ਕੈਲਗਰੀ ਨੇ ਜਿੱਤੇ ਹਨ।
ਨਤੀਜਆਂ ਅਨੁਸਾਰ ਅੰਡਰ 16 ਫਾਲ ਲੀਗ ਚੈਂਪੀਅਨ —ਹਰ ਮੈਚ ਜਿੱਤ ਕੇ ਫਾਈਨਲ ਵਿਚ ਪੰਜਾਬ ਨੂੰ 6–1 ਨਾਲ ਹਰਾਇਆ।
ਫਾਲ ਫੈਸਟੀਵਲ ਅੰਡਰ 16 ਚੈਪੀਅਨ -ਯੂਨਾਇਟਡ ਟੀਮ ਸਾਰੇ ਮੈਚ ਜੇਤੂ ਰਹੀ ਤੇ ਫਾਈਨਲ ਵਿਚ ਵੀ ਬੇਮਿਸਾਲ ਪ੍ਰਦਰਸ਼ਨ ਕਰਦਿਆਂ ਪੰਜਾਬ ਨੂੰ 8–0 ਨਾਲ ਹਰਾ ਦਿੱਤਾ। ਇਸ ਸਬੰਧੀ ਗੱਲ ਕਰਦਿਆਂ ਕੋਚ ਮਨਦੀਪ ਝੱਲੀ ਨੇ ਦੱਸਿਆ ਕਿ ਇਹ ਜਿੱਤਾਂ ਸਾਡੇ ਕਲੱਬ ਦੇ 10 ਸਾਲਾਂ ਦੀ ਜੂਨੀਅਰ ਖਿਡਾਰੀ ਵਿਕਾਸ ਮਿਹਨਤ ਦਾ ਨਤੀਜਾ ਹਨ। ਸਾਨੂੰ ਮਾਣ ਹੈ ਕਿ ਸਾਡੇ ਕਲੱਬ ਦੇ ਤਿੰਨ ਖਿਡਾਰੀ ਕੈਨੇਡਾ ਦੀ ਅੰਡਰ 17 ਟੀਮ ਨਾਲ ਮਲੇਸ਼ੀਆ ਵਿੱਚ ਖੇਡਣ ਗਏ। ਇਹ ਸਾਡੇ ਕਲੱਬ ਦੀ ਸਫਲਤਾ ਦਾ ਸਬੂਤ ਹੈ! ਉਹਨਾਂ ਹੋਰ ਦੱਸਿਆ ਕਿ ਜੇ ਤੁਸੀਂ ਵੀ ਆਪਣਾ ਖੇਡ ਪੱਧਰ ਉੱਚਾ ਕਰਨਾ ਚਾਹੁੰਦੇ ਹੋ ਤਾਂ ਚੈਂਪੀਅਨ ਨਾਲ ਜੁੜੋ – ਨਵੰਬਰ ਵਿਚ ਮੁਫ਼ਤ ਟ੍ਰੇਨਿੰਗ ਹੋਵੇਗੀ। ਅਸੀਂ ਹਰ ਸ਼ਨੀਵਾਰ ਨਵੰਬਰ ਮਹੀਨੇ ਦੌਰਾਨ ਕੈਲਗਰੀ ਦੇ ਜੈਨੇਸਿਸ ਸੈਂਟਰ ਵਿੱਚ ਮੁਫ਼ਤ ਟ੍ਰੇਨਿੰਗ ਸੈਸ਼ਨ ਕਰਵਾ ਰਹੇ ਹਾਂ। ਸਾਰੇ ਜੂਨੀਅਰ ਖਿਡਾਰੀਆਂ ਨੂੰ ਜੀ ਆਇਆਂ ਨੂੰ ਕਹਿੰਦੇ ਹਾਂ। ਹੋਰ ਜਾਣਕਾਰੀ ਲਈ ਫੋਨ ਨੰਬਰ 403-973-1012 ਉੱਪਰ ਸੰਪਰਕ ਕਰ ਸਕਦੇ ਹੋ

Show More

Related Articles

Leave a Reply

Your email address will not be published. Required fields are marked *

Back to top button
Translate »