ਪਿੰਡ ਦੀ ਧੀ ਨੇ ਦੇਸ਼-ਵਿਦੇਸ਼ ਵਿੱਚ ਵੱਸਦੇ ਭਲੂਰ ਵਾਲਿਆਂ ਦਾ ਮਾਣ ਵਧਾਇਆ


1-236-622-7799
ਸਰੀ —– ਆਦਿ ਕਾਲ ਤੋਂ ਮਰਦ ਵੱਲੋਂ ਔਰਤ ਨਾਲ ਵਿਤਕਰਾ ਹੁੰਦਾ ਆਇਆ ਹੈ। ਪਰ ਜਦੋਂ ਵੀ ਐਰਤ ਨੇ ਆਪਣੀ ਤਾਕਤ ਪਛਾਣ ਕੇ ਉਸ ਨੂੰ ਵਰਤਿਆ ਹੈ ਤਾਂ ਉਹ ਮਰਦ ਤੋਂ ਵੀ ਅੱਗੇ ਹੋ ਕੇ ਵਿਚਰੀ ਹੈ। ਇਤਿਹਾਸ ਵਿੱਚ ਇਸ ਦੀਆਂ ਅਨੇਕਾਂ ਉਦਾਹਰਣਾਂ ਦਰਜ ਹਨ। ਅੱਜ ਔਰਤ ਮਰਦ ਨਾਲੋਂ ਹਰ ਖੇਤਰ ਵਿੱਚ ਅੱਗੇ ਵਧ ਰਹੀ ਹੈ। ਹਰ ਸਾਲ ਜਦੋਂ ਇਮਤਿਹਾਨਾਂ ਦੇ ਨਤੀਜੇ ਆਉਂਦੇ ਹਨ ਤਾਂ ਲਗਭਗ ਹਰ ਸਾਲ ਹਰ ਜਮਾਤ ਵਿੱਚੋਂ ਪਹਿਲੀਆਂ ਤਿੰਨ ਪੁਜ਼ੀਸ਼ਨਾਂ ਉੱਪਰ ਕੁੜੀਆਂ ਦਾ ਹੀ ਕਬਜ਼ਾ ਹੁੰਦਾ ਹੈ। ਪਿਛਲੇ ਦਿਨੀਂ ਜਦੋਂ ਅੱਠਵੀਂ ਜਮਾਤ ਦੇ ਨਤੀਜੇ ਐਲਾਨੇ ਗਏ ਤਾਂ ਇਨ੍ਹਾਂ ਨਤੀਜਿਆਂ ਵਿੱਚ ਪੰਜਾਬ ਦੀਆਂ ਲੜਕੀਆਂ ਨੇ ਹੀ ਬਾਜ਼ੀ ਮਾਰੀ ਹੈ। ਜੋ ਕਿ ਬਹੁਤ ਮਾਣ ਵਾਲੀ ਪ੍ਰਾਪਤੀ ਹੈ। ਦੇਸ਼-ਵਿਦੇਸ਼ ਵਿੱਚ ਵੱਸਦੇ ਭਲੂਰ ਵਾਲਿਆਂ ਦਾ ਮਾਣ ਹੋਰ ਵਧ ਗਿਆ ਜਦੋਂ ਪਿੰਡ ਦੀ ਹੋਣਹਾਰ ਧੀ ਜਸ਼ਨਦੀਪ ਕੌਰ ਨੇ 600 ਅੰਕਾਂ ਵਿੱਚੋਂ 598 ਅੰਕ ਪ੍ਰਾਪਤ ਕਰਕੇ ਪੰਜਾਬ ਭਰ ਵਿੱਚੋਂ ਤੀਸਰਾ ਸਥਾਨ ਹਾਸਲ ਕਰ ਲਿਆ। ਪਿਤਾ ਸ: ਹਰਪ੍ਰੀਤ ਸਿੰਘ ਅਤੇ ਮਾਤਾ ਕੁਲਵਿੰਦਰ ਕੌਰ ਦਾ ਤਾਂ ਸਿਰ ਮਾਣ ਨਾਲ ਉੱਚਾ ਹੋਣਾ ਹੀ ਸੀ, ਇਸ ਦੇ ਨਾਲ ਨਾਲ ਵਿਦਿਅਕ ਸੰਸਥਾ ਸੰਤ ਮੋਹਨ ਦਾਸ ਮੈਮੋਰੀਅਲ ਸੀਨੀਅਰ ਸੈਕੰਡਰੀ ਸਕੂਲ ਕੋਟ ਸੁਖੀਆ, ਪਿੰਡ ਭਲੂਰ ਦੀ ਪੰਚਾਇਤ ਅਤੇ ਨਗਰ ਨਿਵਾਸੀਆਂ ਨੇ ਵੀ ਖੁਸ਼ੀ ਦਾ ਇਜ਼ਹਾਰ ਕੀਤਾ। ਇਥੋਂ ਤੱਕ ਕਿ ਵਿਦੇਸ਼ਾਂ ਵਿੱਚ ਬੈਠੇ ਭਲੂਰ ਵਾਲਿਆਂ ਨੇ ਵੀ ਪਿੰਡ ਦੀ ਬੇਟੀ ਤੇ ਮਾਣ ਮਹਿਸੂਸ ਕੀਤਾ।

ਇਸ ਮਾਣ ਵਿੱਚ ਓਦੋਂ ਹੋਰ ਵਾਧਾ ਹੋ ਗਿਆ ਜਦੋਂ ਪੰਜਾਬ ਦੇ ਮੁੱਖ ਮੰਤਰੀ ਸ: ਭਗਵੰਤ ਸਿੰਘ ਮਾਨ ਵੱਲੋਂ ਇਨ੍ਹਾਂ ਤਿੰਨ ਬੇਟੀਆਂ ਵਿੱਚ ਜਸ਼ਨਦੀਪ ਕੌਰ ਨੂੰ ਵੀ ਆਪਣੇ ਹੱਥੀਂ ਸਨਮਾਨਿਤ ਕੀਤਾ ਅਤੇ ਸ਼ਾਬਾਸ਼ ਦਿੱਤੀ। ਕੈਨੇਡਾ ਦੇ ਖੂਬਸੂਰਤ ਸ਼ਹਿਰ ਸਰੀ ਵਿੱਚ ਵੱਸਦੇ ਭਲੂਰ ਵਾਲਿਆਂ ਨੇ ਵੀ ਆਪਣੇ ਪਿੰਡ ਦੀ ਧੀ ਜਸ਼ਨਦੀਪ ਕੌਰ ਦੀ ਮਾਣਮੱਤੀ ਪ੍ਰਾਪਤੀ ਤੇ ਮਾਣ ਮਹਿਸੂਸ ਕੀਤਾ ਅਤੇ ਇੱਕ ਦੂਜੇ ਨੂੰ ਫੋਨ ਕਰਕੇ ਖੁਸ਼ੀ ਦੀ ਖ਼ਬਰ ਸਾਂਝੀ ਕੀਤੀ।




