ਗੀਤ ਸੰਗੀਤ

ਥਾਣੇਦਾਰੀ ‘ ਨੂੰ ਮਿਲ ਰਿਹਾ ਭਰਵਾਂ ਹੁੰਗਾਰਾ       

ਗਾਇਕਾ ਕਮਲਪ੍ਰੀਤ ਮੱਟੂ ਦੇ ਗੀਤ ‘ ਥਾਣੇਦਾਰੀ ‘ ਨੂੰ ਮਿਲ ਰਿਹਾ ਸਰੋਤਿਆਂ ਦਾ ਭਰਵਾਂ ਹੁੰਗਾਰਾ                              

ਬਠਿੰਡਾ , 17 ਜਨਵਰੀ ( ਸੱਤਪਾਲ ਮਾਨ ) : – ਹੁਣ ਦੇ ਮੌਜੂਦਾ ਸਮੇਂ ਵਿੱਚ ਗਾਇਕ ਕਲਾਕਾਰਾਂ ਦੇ ਗੀਤ ਧੜਾਧੜ ਆ ਰਹੇ ਹਨ , ਜੋ ਆਏ ਤੇ ਚਲੇ ਗਏ ਬਣਕੇ ਰਹਿ ਜਾਂਦੇ ਹਨ , ਪਰ ਕੁੱਝ ਗਾਇਕ ਜਾਂ ਗਾਇਕਾਵਾਂ ਅਜਿਹੇ ਹੁੰਦੇ ਹਨ ਜੋ ਆਪਣੇ ਗੀਤਾਂ ਦੀ ਛਾਪ ਸਰੋਤਿਆਂ ਦੇ ਮਨਾਂ ਤੇ ਅਮਿੱਟ ਛੱਡਦੇ ਹਨ ਅਤੇ ਉਨ੍ਹਾਂ ਗੀਤਾਂ ਨੂੰ ਪੰਜਾਬੀ ਸਰੋਤੇ ਚਿਰਾਂ ਤੱਕ ਯਾਦ ਰੱਖਦੇ ਹਨ। ਅਜਿਹੇ ਕਲਾਕਾਰਾਂ ਦੀ ਲੜੀ ਵਿੱਚ ਇੱਕ ਨਾਉਂ ਆਉਂਦਾ ਹੈ ਸ਼ਹਿਰ  ਫਰੀਦਕੋਟ ਦੀ ਕਮਲਪ੍ਰੀਤ ਕੌਰ ਮੱਟੂ ਦਾ , ਜੋ ਭਾਵੇਂ ਚਿਰਾਂ ਬਾਅਦ ਹੀ ਆਪਣਾ ਗੀਤ ਰਿਕਾਰਡ ਕਰਵਾਉਂਦੀ ਹੈ ਪਰ ਹੁੰਦਾ ਉੱਚ ਪਾਏ ਦਾ ਹੈ। ਹੁਣੇ – ਹੁਣੇ ਗਾਇਕਾ ਕਮਲਪ੍ਰੀਤ ਮੱਟੂ ਦਾ  ਗੀਤ ‘ ਥਾਣੇਦਾਰੀ ‘ ਨਿਆਮੀ ਪ੍ਰੋਡਕਸ਼ਨ ਦੀ ਪੇਸ਼ਕਸ਼ ਅਧੀਨ ਆਇਆ ਹੈ। ਜਿਸਨੂੰ ਗਾਇਕਾ ਨੇ ਬੜੀ ਰੂਹ ਨਾਲ ਗਾਇਆ ਹੈ ਤੇ ਸਰੋਤਿਆਂ ਦੀ ਵੀ ਉਸਨੂੰ ਬੱਲੇ – ਬੱਲੇ ਮਿਲ ਰਹੀ ਹੈ। ਇਸ ਗੀਤ ਨੂੰ ਲਿਖਿਆ ਹੈ ਪਿੰਦਰ ਸੰਧੂ ਪਿੰਡੀ ਬਲੋਚਾ ਨੇ ਅਤੇ ਇਸਨੂੰ ਸੰਗੀਤ ਦਿੱਤਾ ਹੈ ਬਰਾੜ ਸਾਬ੍ਹ ਨੇ । ਗੀਤ ਇੱਕ ਘਰੇਲੂ ਮਾਹੌਲ ਦਾ ਵਰਨਣ ਕਰਦਾ ਹੈ , ਜੋ ਮੀਆਂ – ਬੀਵੀ ਦੀ ਆਪਸੀ ਨੋਕਝੋਕ ਨੂੰ ਦਰਸਾਉਂਦਾ ਸਾਡੇ ਸਭਨਾਂ ਦੀ ਜਿੰਦਗੀ ਦੀਆਂ ਬਾਤਾਂ ਕਰਦਾ ਹੈ। ਗੀਤ ਦਾ ਵੀਡੀਓ ਫਿਲਮਾਂਕਣ ਮਨੀ ਨਿਆਮੀ ਨੇ ਗੁਰਪਿਆਰ  ਢਿਲਵਾਂ ਦੀ ਨਿਰਦੇਸ਼ਨਾ ਹੇਠ ਬੜੇ ਸੁਚੱਜੇ ਢੰਗ ਨਾਲ ਕੀਤਾ ਗਿਆ ਹੈ। ਇਸ ਵੀਡੀਓ ਫਿਲਮਾਂਕਣ ਵਿੱਚ ਗਾਇਕਾ ਕਮਲਪ੍ਰੀਤ ਮੱਟੂ ਤੋਂ ਇਲਾਵਾ ਕੁਲਦੀਪ ਨਿਆਮੀ , ਦਲਜੀਤ ਕਲਿਆਣ ਅਤੇ ਬੱਬੀ ਸਿੱਧੂ ਆਦਿ ਨੇ ਆਪਣੀ – ਆਪਣੀ ਅਦਾਕਾਰੀ ਨਾਲ ਬਾਖੂਬੀ ਇਨਸਾਫ਼ ਕੀਤਾ ਹੈ। ਗਾਇਕਾ ਕਮਲਪ੍ਰੀਤ ਮੱਟੂ ਦਾ ਕਹਿਣਾ ਹੈ ਕਿ ਉਸਦੇ ਗੀਤ ‘ ਥਾਣੇਦਾਰੀ ‘ ਨੂੰ ਸਰੋਤਿਆਂ ਦਾ ਭਰਪੂਰ ਹੁੰਗਾਰਾ ਮਿਲ ਰਿਹਾ ਹੈ ਅਤੇ ਆਉਣ ਵਾਲੇ ਸਮੇਂ ਵਿੱਚ ਵੀ ਉਹ ਸਰੋਤਿਆਂ ਦੀ ਪਸੰਦ ਤੇ ਖਰੀ ਉਤਰੇਗੀ।

Show More

Related Articles

Leave a Reply

Your email address will not be published. Required fields are marked *

Back to top button
Translate »