ਅਨਮੋਲ ਝੱਲੀ ਅੰਡਰ-16 ਕੈਨੇਡਾ ਫੀਲਡ ਹਾਕੀ ਨੈਸ਼ਨਲ ਚੈਂਪੀਅਨਸ਼ਿਪ ਦੀ ਟੂਰਨਾਮੈਂਟ 11 ਵਿੱਚ ਚੁਣੇ ਗਏ

ਪੰਜਾਬੀ ਭਾਈਚਾਰੇ ਲਈ ਮਾਣ ਭਰੀ ਖ਼ਬਰ!
ਅਨਮੋਲ ਝੱਲੀ ਅੰਡਰ-16 ਕੈਨੇਡਾ ਫੀਲਡ ਹਾਕੀ ਨੈਸ਼ਨਲ ਚੈਂਪੀਅਨਸ਼ਿਪ ਦੀ ਟੂਰਨਾਮੈਂਟ 11 ਵਿੱਚ ਚੁਣੇ ਗਏ! 🏆
ਕੈਲਗਰੀ(ਪੰਜਾਬੀ ਅਖ਼ਬਾਰ ਬਿਊਰੋ) United Field Hockey Club Calgary, ਜੋ ਪਿਛਲੇ 10 ਸਾਲਾਂ ਤੋਂ ਬੱਚਿਆਂ ਨੂੰ ਹਾਕੀ ਨਾਲ ਜੋੜਨ ਅਤੇ ਉਨ੍ਹਾਂ ਦੀ ਪੁਰਸ਼ਕਾਰੀ ਕੋਚਿੰਗ ਦੇਣ ਵਿੱਚ ਲਗਾਤਾਰ ਯਤਨशील ਹੈ, ਗਰਵ ਨਾਲ ਇਹ ਖ਼ਬਰ ਸਾਂਝੀ ਕਰਦਾ ਹੈ ਕਿ ਅਨਮੋਲ ਝੱਲੀ ਨੂੰ ਅੰਡਰ-16 ਕੈਨੇਡਾ ਨੈਸ਼ਨਲ ਚੈਂਪੀਅਨਸ਼ਿਪ ਦੀ ਟੂਰਨਾਮੈਂਟ 11 (Tournament XI) ਵਿੱਚ ਚੁਣਿਆ ਗਿਆ ਹੈ।

ਇਹ ਟੂਰਨਾਮੈਂਟ 5 ਅਗਸਤ 2025 ਤੋਂ ਕੈਸੀ ਕੈਂਪਬੈਲ ਟਰਫ ਫੀਲਡ, ਬ੍ਰੈਂਪਟਨ ਵਿਖੇ Field Hockey Canada ਵੱਲੋਂ ਕਰਵਾਇਆ ਗਿਆ। ਕਨੇਡਾ ਭਰ ਦੀਆਂ ਟੀਮਾਂ ਅਤੇ ਖਿਡਾਰੀ ਇਸ ਪ੍ਰਤਿਸਪਰਧਾ ਵਿੱਚ ਸ਼ਾਮਿਲ ਹੋਏ।
ਅਨਮੋਲ ਝੱਲੀ, ਜੋ ਅਲਬਰਟਾ ਟੀਮ ਵੱਲੋਂ ਖੇਡ ਰਹੇ ਸਨ, ਨੇ ਸ਼ਾਨਦਾਰ ਪ੍ਰਦਰਸ਼ਨ ਕੀਤਾ।
• ਪਹਿਲੇ ਮੈਚ ਵਿੱਚ Player of the Match ਵੱਜੋਂ ਚੁਣੇ ਗਏ
• ਅਲਬਰਟਾ ਵੱਲੋਂ ਸਭ ਤੋਂ ਵੱਧ 4 ਗੋਲ ਕੀਤੇ
• ਟੀਮ ਲਈ ਇੱਕ ਮਜ਼ਬੂਤ ਮਿਡਫੀਲਡ ਖਿਡਾਰੀ ਵਜੋਂ ਸਾਬਤ ਹੋਏ
ਇਸ ਵਾਰ United Field Hockey Club Calgary ਵੱਲੋਂ 5 ਖਿਡਾਰੀ ਅਲਬਰਟਾ ਟੀਮ ਵਿੱਚ ਚੁਣੇ ਗਏ, ਜੋ ਕਿ ਕਲੱਬ ਲਈ ਇੱਕ ਵੱਡੀ ਉਪਲਬਧੀ ਹੈ।

ਸਾਰੇ ਕੈਨੇਡਾ ਵਿੱਚੋਂ ਸਿਰਫ਼ 11 ਖਿਡਾਰੀ Tournament XI ਲਈ ਚੁਣੇ ਗਏ ਸਨ, ਜਿਨ੍ਹਾਂ ਵਿੱਚੋਂ ਅਨਮੋਲ ਝੱਲੀ ਇੱਕੋ ਇਕ ਅਲਬਰਟਾ ਦਾ ਫੀਲਡ ਖਿਡਾਰੀ ਹਨ।
ਉਹ ਪਿਛਲੇ ਸਾਲ ਕੈਨੇਡਾ ਦੀ ਅੰਡਰ-17 ਟੀਮ ਵਿੱਚ ਵੀ ਰਾਸ਼ਟਰੀ ਪੱਧਰ ’ਤੇ ਆਪਣੀ ਦਾਅਵੇਦਾਰੀ ਪੇਸ਼ ਕਰ ਚੁੱਕੇ ਹਨ।
🎉 ਅਨਮੋਲ ਝੱਲੀ ਅਤੇ United Field Hockey Club Calgary ਨੂੰ ਇਸ ਵਧੀਆ ਕਾਮਯਾਬੀ ਲਈ ਦਿਲੋਂ ਮੁਬਾਰਕਾਂ!
ਇਹ ਸਿਰਫ਼ ਕਲੱਬ ਹੀ ਨਹੀਂ, ਸਗੋਂ ਸਾਰੇ ਪੰਜਾਬੀ ਭਾਈਚਾਰੇ ਲਈ ਮਾਣ ਦੀ ਗੱਲ ਹੈ। ਜੇ ਤੁਸੀਂ ਵੀ ਆਪਣੇ ਬੱਚਿਆਂ ਨੂੰ ਫੀਲਡ ਹਾਕੀ ਨਾਲ ਜੋੜਨਾ ਚਾਹੁੰਦੇ ਹੋ ਤਾਂ ਮਨਦੀਪ ਝੱਲੀ ਨੂੰ 4039731012 ਤੇ ਸੰਪਰਕ ਕਰੋ ਤੇ United Field Hockey Club ਨਾਲ ਜੁੜੋ




