ਅਦਬਾਂ ਦੇ ਵਿਹੜੇ

ਇੰਡੋ-ਕਨੇਡੀਅਨ ਸੀਨੀਅਰਜ ਦਾ ਪੰਜਵਾਂ ਸਨਮਾਨ ਸਮਾਰੋਹ ਹੋਇਆ

ਕੈਲਗਰੀ (ਪੰਜਾਬੀ ਅਖਬਾਰ ਬਿਊਰੋ) ਇੰਡੋ ਕਨੇਡੀਅਨ ਐਸੋਸੀਏਸ਼ਨ ਆਫ ਇਮੀਗਰਾਂਟ ਸੀਨੀਅਰ ਕੈਲਗਰੀ ਦਾ ਪੰਜਵਾਂ ਸਨਮਾਨ ਸਮਰੋਹ ਇੰਕਾ ਸੀਨੀਅਰ ਸੁਸਾਇਟੀ ਦੇ ਹਾਲ ਵਿਖੇ ਪੂਰੇ ਉਤਸ਼ਾਹ ਨਾਲ ਮਨਾਇਆ ਗਿਆ। ਸਮਰੋਹ ਦੌਰਾਨ ਐਸੋਸੀਏਸ਼ਨ ਵੱਲੋਂ ਆਪਣੇ ਸੁਹਿਰਦ ਪਰੌੜ ਅਤੇ ਸਮਾਜ ਨੂੰ ਮਕਬੂਲ ਪੰਜ ਸੀਨੀਅਰ ਸਰਵ ਸ੍ਰੀ ਸਵਰਨ ਸਿੰਘ ਧਾਲੀਵਾਲ, ਸਤਨਾਮ ਸਿੰਘ ਸ਼ੇਰ ਗਿੱਲ, ਜਸਵੰਤ ਸਿੰਘ ਕਪੂਰ, ਰੁਪਿੰਦਰ ਪਾਲ ਸਿੰਘ ਅਤੇ ਬਲਦੇਵ ਸਿੰਘ ਨੂੰ ਸਨਮਾਨ ਪੱਤਰ ਦੇ ਕੇ ਉਹਨਾਂ ਦੀ ਤੰਦਰੁਸਤੀ ਅਤੇ ਲੰਬੀ ਉਮਰ ਦੀ ਕਾਮਨਾ ਕੀਤੀ ਗਈ।

ਇਸ ਸ਼ੁਭ ਸਮੇਂ ਅਤੇ ਯਾਦਗਾਰੀ ਚਿੰਨ ਨਿਸ਼ਾਨੀ ਵੱਜੋਂ ਸਨਮਾਨ ਪੱਤਰ ਦੇ ਨਾਲ ਦਿੱਤੇ ਗਏ। ਸਨਮਾਨ ਸਮੋਹ ਦੀ ਪ੍ਰਧਾਨਗੀ ਜਰਨੈਲ ਸਿੰਘ ਤੱਗੜ ਵੱਲੋਂ ਕੀਤੀ ਗਈ । ਸਮਾਗਮ ਦੇ ਸ਼ੁਰੂ ਵਿੱਚ ਐਸੋਸੀਏਸ਼ਨ ਦੇ ਜਨਰਲ ਸਕੱਤਰ ਜਗਦੀਸ਼ ਸਿੰਘ ਚੋਹਕਾ ਨੇ ਸਨਮਾਨਿਤ ਸੀਨੀਅਰ ਅਤੇ ਸਮੇਤ ਉਹਨਾਂ ਦੇ ਪਰਿਵਾਰਿਕ ਮੈਂਬਰਾਂ ਨੂੰ ਸਮਾਜ ਪ੍ਰਤੀ ਪਾਏ ਗਏ ਯੋਗਦਾਨ, ਕੀਤੀਆਂ ਸੇਵਾਵਾਂ, ਪਰਿਵਾਰ ਪਤੀ ਨਿਭਾਏ ਫਰਜਾਂ ਨੂੰ ਹਾਜ਼ਰ ਸਾਥੀਆਂ ਨਾਲ ਸਾਂਝਾ ਕੀਤਾ। ਇਹ ਇੱਕ ਮਾਣ ਵਾਲੀ ਪਿਰਤ ਹੈ ਕਿ ਐਸੋਸੀਏਸ਼ਨ ਆਪਣੇ ਦੋ ਦਰਜਨ ਤੋਂ ਵੱਧ ਸੀਨੀਅਰ ਮੈਂਬਰਾਂ ਨੂੰ ਸਨਮਾਨਿਤ ਕਰ ਚੁੱਕੀ ਹੈ। ਐਸੋਸੀਏਸ਼ਨ ਦਾ ਜਨਮ 1992 ਵਿੱਚ ਹੋਇਆ ਸੀ।

ਸ਼ੁਰੂ ਤੋਂ ਅੱਜ ਤੱਕ ਇਥੋਂ ਦੇ ਪ੍ਰਵਾਸੀ ਸੀਨੀਅਰ ਦੀਆਂ ਸਮੱਸਿਆਵਾਂ ਨੂੰ ਹੱਲ ਕਰਨ, ਪ੍ਰਵਾਸੀਆਂ ਨੂੰ ਕੌਮੀ ਕੌਮਾਂਤਰੀ ਅਤੇ ਸਥਾਨਕ ਮਸਲਿਆਂ ਪ੍ਰਤੀ ਜਾਗਰੂਕ ਕਰਦੀ ਆ ਰਹੀ ਹੈ। ਚੋਹਕਾ ਨੇ ਦੱਸਿਆ ਕਿ ਐਸੋਸੀਏਸ਼ਨ ਦੇ ਮੈਂਬਰਸ਼ਿਪ ਫੀਸ ਅਤੇ ਫੰਡ ਦੇ ਪੈਸਿਆਂ ਤੋਂ ਕੰਮ ਚਲਾਉਂਦੀ ਹੈ। ਅੱਜ ਦੇ ਸਮਰੋਹ ਨੂੰ ਜਰਨੈਲ ਸਿੰਘ ਤੱਗੜ, ਰਜਿੰਦਰ ਕੌਰ ਚੋਹਕਾ, ਗੁਰਮੀਤ ਕੌਰ ਸਰਪਾਲ, ਚੰਦ ਸਿੰਘ ਸਦਿEੜਾ, ਗੁਰਬਚਨ ਸਿੰਘ ਬਰਾੜ, ,ਸੁਭਾਗ ਸ਼ਰਮਾ, ਅਜਾਇਬ ਸਿੰਘ ਭੰਗੂ, ਜੀਰ ਸਿੰਘ ਬਰਾੜ ਅਤੇ ਸਾਥੀਆਂ ਨੇ ਆਪਣੇ ਪੈਗਾਮ ਦਿੱਤੇ।

ਸਾਰੇ ਬੁਲਾਰਿਆਂ ਨੇ ਇਸ ਐਸੋਸੀਏਸ਼ਨ ਦੀ ਉਸਾਰੂ ਸੋਚ ਧਰਮ ਨਿਰਪੱਖਤਾ ਅਤੇ ਨਸਲੀ ਵਿਤਕਰੇ ਵਿਰੁੱਧ ਇਸ ਦੇ ਬਾਨੀਆਂ ਵੱਲੋਂ ਪਾਈਆਂ ਪਿਰਤਾਂ ਨੂੰ ਯਾਦ ਰੱਖਣ ਲਈ ਮੁਬਾਰਕਬਾਦ ਦਿੱਤੀ। ਸਨਮਾਨ ਸਮਰੋਹ ਦੀ ਸਮਾਪਤੀ ਤੇ ਪ੍ਰਧਾਨ ਜੀ ਨੇ ਸਭ ਦਾ ਧੰਨਵਾਦ ਕੀਤਾ ਇਸ ਮੌਕੇ ਚਾਹ ਅਤੇ ਸਨੈਕਸ ਦਾ ਪ੍ਰਬੰਧ ਕੀਤਾ ਗਿਆ ਸੀ।

Show More

Related Articles

Leave a Reply

Your email address will not be published. Required fields are marked *

Back to top button
Translate »