ਖ਼ਬਰ ਪੰਜਾਬ ਤੋਂ ਆਈ ਐ ਬਈ

ਧਰਤੀ ਉਤਰੇ ਰੱਬ —

ਰਾਜਵਿੰਦਰ ਰੌਂਤਾ

ਜੇਕਰ ਕਿਸੇ ਨੇ ਧਰਤੀ ਉਪਰਲਾ ਰੱਬ ਵੇਖਣਾ ਹੈ ਹੜ੍ਹਾਂ ਵਾਲੇ ਇਲਾਕੇ ਵਿੱਚ ਜਾਓ ।ਰੱਬ ਧਰਤੀ ਉੱਪਰਲੇ ਇਨਸਾਨਾਂ ਵਿੱਚ ਮਿਲੇਗਾ ਜਿਹੜੇ ਰੱਬ ਬਣਕੇ ਬਹੁੜ ਰਹੇ ਹਨ।ਜਿਹੜੇ ਲੋਕ ਬਿਨਾਂ ਲੋਭ ਲਾਲਚ ਦੇ ਰਾਸ਼ਨ ,ਲੰਗਰ ,ਚਾਰਾ ,ਨਗਦ ਪੈਸੇ ਦੇ ਰਹੇ ਹਨ ,ਕਿਸ਼ਤੀਆਂ ਬਣਾ ਰਹੇ,ਪਹੁੰਚਾ ਰਹੇ ਹਨ ਪਿੰਡਾਂ ਨੂੰ ਗੋਦ ਲੈ ਰਹੇ ਹਨ।ਆਖ ਰਹੇ ਹਨ ਅਗਾਂਹ ਵੀ ਨਾਲ ਹਾਂ ਇਉਂ ਨੀ ਮਰਨ ਦਿੰਦੇ। ਕੋਈ ਦਰਿਆ ਚੋ ਟਰੈਕਟਰ ਲੰਘਾ ਰਿਹਾ ਛਤਰੀ ਵੀ ਦਿਸਣੋਂ ਹਟ ਜਾਂਦੀ ਹੈ। ਕੋਈ ਗਲ਼ ਗਲ ਪਾਣੀ ਚੋ ਪੱਠੇ ਲਿਜਾ ਰਿਹਾ। ਕਈ ਕਿਸ਼ਤੀਆਂ ਤੇ ਤੈਰ ਕੇ ਜਾਨਾਂ ਨੂੰ ਬਚਾ ਰਹੇ ਆ। ਲੋਕ ਆਪੇ ਬੋਰੀਆਂ ਭਰ ਕੇ ਜਾਲ ਬਣਾ ਕੇ ਪਾਣੀਆਂ ਨਾਲ ਮੱਥਾ ਲਗਾ  ਰਹੇ ਆ। ਆਪਣੀ ਜਾਨ ਦੀ ਪ੍ਰਵਾਹ ਨਾ ਕਰਕੇ  ਇਨਸਾਨਾਂ ਅਤੇ ਬੇਜ਼ੁਬਾਨਾਂ ਨੂੰ ਬਚਾ ਰਹੇ ਆ।ਆਪ ਭੁੱਲੇ ਹੋਣ ਦੇ ਬਾਵਜੂਦ ਡੁੱਬੇ ਢਹੇ ਘਰ ਚ ਆਏ ਨੂੰ ਚਾਹ ਪਾਣੀ ਪੁੱਛਦੇ ਆ। ਡੀਸੀ ਅੰਮ੍ਰਿਤਸਰ ਪੰਜਾਬ ਦੀ ਧੀ ਬਣ ਚੁੱਕੀ ਹੈ। ਜਿਹੜੇ ਲੋਕ ਦੂਰ ਦੂਰ ਤੋਂ ਆਕੇ ਦਿਨ ਰਾਤ ਮੱਨੁਖਤਾ ਦੀ ਹੜ੍ਹ ਪੀੜਤਾਂ ਦੀ ਸੇਵਾ ਵਿੱਚ ਜੁਟੇ ਹੋਏ ਹਨ। ਜਿਹੜੇ ਲੋਕ ਆਪਣੇ ਡੁੱਬਦੇ ਘਰਾ ਦੀ ਪ੍ਰਵਾਹ ਨਾ ਕਰਕੇ ਦੂਜਿਆਂ ਨੂੰ ਬਚਾ ਰਹੇ ਹਨ। ਕੁਦਰਤ ਦੀ ਮਾਰ ਘੱਟ ਹੈ ਸਬਕ ਸਜ਼ਾ ਤੇ ਨਫ਼ਰਤ ਦੀ ਸਾਜ਼ਿਸ਼ੀ ਮਾਰ ਜਿਆਦਾ। ਇਹ ਆਪਣੇ ਬੇਗਾਨੇ ਦੇ ਪਰਖ ਦੀ ਘੜੀ ਹੈ।ਭਾਵੇਂ ਇਹ ਸਿਆਸੀ ਹੋਵੇ ਭਾਵੇਂ ਸੰਤ ਬਾਬਾ ਜਾ ਗਾਇਕ ਕਲਾਕਾਰ ਹੋਵੇ।ਜਿਹਨੂੰ  ਪੰਦਰਾਂ ਦਿਨਾਂ ਚ ਅਸੀਂ ਦਿਸੇ ਨੀ,ਕੋਈ ਵੀ ਰਾਹਤ ਪੈਕਜ ਪਹਿਲਾਂ  ਬਿਨਾ ਗਿਣਤੀ ਮਿਣਤੀ ਤੋਂ ਭੇਜੇ ਜਾਂਦੇ ਆ। ਸ਼ਾਇਦ ਪਹਿਲਾ ਪ੍ਰਧਾਨ ਮੰਤਰੀ ਹੋਵੇ ਗਾ ਆਪਣੇ ਦੇਸ਼ ਚ ਡੁੱਬ ਰਹੇ ਲੋਕਾਂ ਦੀ ਸਾਰ ਲੈਣ ਨਾ ਆਏਆ ਹੋਵੇ। ਜਿਨ੍ਹਾਂ ਪਾਰਟੀਆਂ ਲੀਡਰਾਂ ਲਈ ਤੁਸੀ ਆਪਸ ਚ ਲੜ ਪੈਂਦੇ ਸੀ ਹੁਣ ਦੇਖ ਲਿਓ ਕਿਹੜੇ ਕਿਹੜੇ ਆਏ ਆ। ਯਾਦ ਵੀ ਰੱਖਿਓ।
ਪੰਜਾਬ ਗੁਰੂ ਦੇ ਚਰਨ ਛੋਹ ਧਰਤੀ ਹੈ।ਸੇਵਾ ਸਿਮਰਨ ਇਨਸਾਨੀਅਤ ਸਰਬੱਤ ਦਾ ਭਲਾ ਇਹਦੇ ਖੂਨ ਵਿਚ ਹੈ। ਹੁਣ ਆਪਣੇ ਬੇਗਾਨੇ ਨੂੰ ਜਰੂਰ ਪਰਖ ਲਿਓ, ਦਾਨ ਦਿੱਤਿਆਂ ਵਧਦਾ ਦਰਦ ਵੰਡਾਇਆ ਘਟਦਾ ,ਉਹ ਸਭ ਦੇਖਦਾ।  ਪੰਜਾਬ ਦੇ ਹਿਤੈਸ਼ੀਆਂ ਪੰਜਾਬ ਲਈ ਤਨ ਮਨ ਧਨ ਨਾਲ ਖੜ੍ਹਨ ਸੇਵਾ ਕਰਨ ਵਾਲਿਆਂ ਦਾ ਧੰਨਵਾਦ।  

ਰਾਜਵਿੰਦਰ ਰੌਂਤਾ

Show More

Related Articles

Leave a Reply

Your email address will not be published. Required fields are marked *

Back to top button
Translate »