ਏਹਿ ਹਮਾਰਾ ਜੀਵਣਾ
365 ਪੰਨਿਆਂ ਵਾਲ਼ੀ 2026 ਦੀ ਕਿਤਾਬ

365 ਪੰਨਿਆਂ ਵਾਲ਼ੀ ਮਿਲੀ 2026 ਦੀ ਕਿਤਾਬ ਏ
ਕੁਝ ਪੰਨਿਆਂ‘ਤੇ ਲਿਖਿਆ ਹੋਇਆ ਕਈ ਲਿਖਣੇ ਮੈਂ ਆਪ ਏ
ਪਰਮਾਤਮਾ ਦੀ ਓਟ ਤੇ ਮਾਪਿਆਂ ਦੇ ਅਸ਼ੀਰਵਾਦ ਨਾਲ
ਪੂਰੀ ਮੈਂ ਕਰਨੀ ਤੇ ਮਿਲਾਉਣੀ ਨਾਲ ਇਹਦੇ ਚਾਲ ਏ
ਕਿਉਂਕਿ ਮਿਲਿਆ ਭਾਗਾਂ ਨਾਲ਼ ਨਵਾਂ ਸਾਲ ਏ
ਪਿਛਲਾ ਵੀ ਲੰਘਿਆ ਕਮਾਲ ਏ
ਸਹਿਜ ਸੁਭਾਅ ਰੱਖ, ਲਿਖਣਾ ਇਮਾਨਦਾਰੀ ਤੇ ਪਿਆਰ ਨਾਲ ਏ
ਕੋਸ਼ਿਸ਼ ਕਰਨੀ ਹਰ ਪੰਨੇ ਦੀ ਸ਼ੁਕਰਾਨੇ ਨਾਲ ਕਰਨੀ ਸ਼ੁਰੂਆਤ ਏ
ਦਿਲ ਤੇ ਦਿਮਾਗ਼ ਮੈਂ ਦੋਵੇਂ ਹੀ ਚਲਾਉਣੇ ਨੇ
ਕਿਸੇ ਵੀ ਪੰਨੇ ‘ਤੇ ਮੈਂ ਇੱਕ-ਦੂਜੇ ‘ਤੇ ਹਾਵੀ ਨਹੀਂ ਦੇਣ ਹੋਣੇ ਨੇ
ਕਿਉਂਕਿ ਮਿਲਿਆ ਭਾਗਾਂ ਨਾਲ਼ ਨਵਾਂ ਸਾਲ ਏ
ਪਿਛਲਾ ਵੀ ਲੰਘਿਆ ਕਮਾਲ ਏ
ਪਿਛਲੇ ਸਾਲ ਦੇ ਜੋ ਰਹਿ ਗਏ ਅਧੂਰੇ ਤੇ ਇਸ ਸਾਲ ਦੇ ਵੀ ਕਰਨੇ ਨੇ
ਸੁਪਨੇ ਤੇ ਇਸ ਸਾਲ ਸਾਰੇ ਪੂਰੇ ਕਰਨੇ ਨੇ
ਸੱਚ ਤੇ ਹਲੀਮੀ ਨਾਲ ਨਿਡਰ ਹੋ ਕੇ ਲਿਖਣਾ ਏ
ਕੱਲੇ ਕੱਲੇ ਪੰਨੇ ਉੱਤੇ ਸਫਲਤਾ ਨੂੰ ਲਿਖਣਾ ਏ
ਕਿਉਂਕਿ ਮਿਲਿਆ ਭਾਗਾਂ ਨਾਲ਼ ਨਵਾਂ ਸਾਲ ਏ
ਪਿਛਲਾ ਵੀ ਲੰਘਿਆ ਕਮਾਲ ਏ
ਹਰਲੀਨ ਕੌਰ ਥਿਆਲੀਆ




