ਸਾਨੂੰ ਆਪਣੀ ਧਰਤੀ ਤੇ ਮਜ਼ਬੂਤੀ ਨਾਲ ਖੜੇ ਰਹਿਣਾ ਚਾਹੀਦੈ – ਪੀਅਰੇ ਪੋਲੀਐਵ

ਔਟਵਾ ((ਪੰਜਾਬੀ ਅਖ਼ਬਾਰ ਬਿਊਰੋ)ਅਮਰੀਕਾ ਦੇ ਰਾਸ਼ਟਰਪਤੀ ਡੋਨਲਡ ਟਰੰਪ ਵੱਲੋਂ ਕੈਨੇਡਾ ਉੱਪਰ ਟੈਰਫਾਂ ਨੂੰ ਵਧਾ ਕੇ 35 ਫੀਸਦੀ ਕਰਨ ਤੋਂ ਬਾਅਦ ਕੈਨੇਡਾ ਦੀ ਮੁੱਖ ਵਿਰੋਧੀ ਧਿਰ ਕੰਜ਼ਰਵੇਟਿਵ ਪਾਰਟੀ ਦੇ ਲੀਡਰ ਪੀਅਰੇ ਪੋਲੀਐਵ ਨੇ ਇੱਕ ਬਿਆਨ ਜਾਰੀ ਕਰਦਿਆਂ ਆਖਿਆ ਹੈ ਕਿ ਕੰਜਰਵਟਿਵ ਪਾਰਟੀ ਨੂੰ ਪੂਰੀ ਉਮੀਦ ਹੈ ਕਿ ਕੈਨੇਡਾ ਤੇ ਅਮਰੀਕਾ ਦਾ ਸਮਝੌਤਾ ਸਿਰੇ ਚੜ ਜਾਵੇਗਾ ਅਤੇ ਅਮਰੀਕਾ ਵੱਲੋਂ ਕੈਨੇਡਾ ਉੱਪਰ ਲਗਾਏ ਗਏ ਸਾਰੇ ਟੈਰਿਫ ਖਤਮ ਹੋ ਜਾਣਗੇ ਜਿਸ ਦਾ ਮਤਲਬ ਹੈ ਕਿ ਸਾਡੇ ਸਟੀਲ ਐਲੂਮੀਨੀਅਮ ਸੋਫਟਵੁੱਡ ਆਟੋਜ ਐਨਰਜੀ ਐਗਰੀਕਲਚਰ ਅਤੇ ਹੋਰਾਂ ਚੀਜ਼ਾਂ ਦੇ ਉੱਪਰ ਜ਼ੀਰੋ ਟੈਰਿਫ ਹੋ ਜਾਣਗੇ ਤੇ ਇਹ ਇਹ ਸਮਝੌਤਾ ਉਸੇ ਤਰ੍ਹਾਂ ਹੋਣਾ ਚਾਹੀਦਾ ਹੈ ਜਿਸ ਤਰ੍ਹਾਂ ਚੱਲ ਰਿਹਾ ਸੀ ਅਤੇ ਪ੍ਰਧਾਨ ਮੰਤਰੀ ਮਾਰਕ ਕਾਰਨੀ ਨੂੰ ਇਸ ਤੋਂ ਘੱਟ ਕੁਝ ਵੀ ਮਨਜ਼ੂਰ ਨਹੀਂ ਕਰਨਾ ਚਾਹੀਦਾ ਉਹਨਾਂ ਆਖਿਆ ਕਿ ਸਾਨੂੰ ਆਪਣੀ ਧਰਤੀ ਤੇ ਮਜਬੂਤੀ ਨਾਲ ਖੜੇ ਰਹਿਣਾ ਚਾਹੀਦਾ ਹੈ ਅਤੇ ਕੈਨੇਡਾ ਨੂੰ ਹੀ ਪਹਿਲ ਦੇਣੀ ਚਾਹੀਦੀ ਹੈ। ਉਹਨਾਂ ਆਖਿਆ ਕਿ ਕੰਜਰਵਟਿਵ ਪਾਰਟੀ ਸਾਰੀਆਂ ਧਿਰਾਂ ਦੇ ਨਾਲ ਮਿਲ ਕੇ ਕੰਮ ਕਰਨ ਨੂੰ ਤਿਆਰ ਹੈ ਤਾਂ ਕਿ ਅਮਰੀਕਾ ਵੱਲੋਂ ਲਗਾਏ ਗਏ ਅਨਿਆ ਪੂਰਨ ਟੈਰਿਫ ਖਤਮ ਹੋ ਸਕਣ । ਉਹਨਾਂ ਇਸ ਦੇ ਨਾਲ ਹੀ ਆਖਿਆ ਕਿ ਸਾਨੂੰ ਆਪਣੀ ਆਰਥਿਕਤਾ ਨੂੰ ਆਪ ਕੰਟਰੋਲ ਕਰਨਾ ਚਾਹੀਦਾ ਹੈ ਅਤੇ ਅਮਰੀਕਾ ਉੱਪਰ ਆਪਣੇ ਆਰਥਿਕ ਭਵਿੱਖ ਲਈ ਨਿਰਭਰਤਾ ਨੂੰ ਤੋੜ ਦੇਣਾ ਚਾਹੀਦਾ ਉਹਨਾਂ ਆਖਿਆ ਕਿ ਅਸੀਂ ਲਿਬਰਲ ਸਰਕਾਰ ਕੋਲੋਂ ਮੰਗ ਕਰਦੇ ਹਾਂ ਕਿ ਵਿਕਾਸ ਵਿਰੋਧੀ ਕਾਨੂੰਨ ਵਾਪਸ ਲਏ ਜਾਣ ਅਤੇ ਕੰਮਾਂ ਊਰਜਾ ਨਿਵੇਸ਼ ਘਰਾਂ ਦੀ ਉਸਾਰੀ ਉੱਪਰ ਟੈਕਸਾਂ ਚ ਕਟੌਤੀ ਕੀਤੀ ਜਾਵੇ ਅਤੇ ਸਾਡੀ ਆਰਥਿਕਤਾ ਨੂੰ ਮਜ਼ਬੂਤ ਅਤੇ ਸਵੈ ਨਿਰਭਰ ਤੇ ਪ੍ਰਭੂ ਸੱਤਾ ਸੰਪੰਨ ਬਣਾਇਆ ਜਾਵੇ




