ਪੰਜਾਬੀਆਂ ਦੀ ਬੱਲੇ ਬੱਲੇ

ਪੰਜਾਬੀ ਕਲਾਕਾਰਾਂ ਦੀ ਹੋਂਦ, ਭਾਸ਼ਾ, ਫਰਜ਼ ਅਤੇ ਚਿੰਤਨ

ਦਲਜੀਤ ਦਾ ਜਨਮ 1984 ਦਾ ਹੋਣ ਕਰਕੇ ਆਪਣੇ ਵਿੱਚ ਪੰਜਾਬ ਨਾਲ ਹੋਈ ਬੇਇੰਨਸਾਫੀ ਦੀ ਚੀਸ ਲੈ ਕੇ ਕਿਤੇ ਨਾ ਕਿਤੇ ਆਪਣੀਆਂ ਭਾਵਨਾਵਾਂ ਨੂੰ ਪ੍ਗਟ ਕਰਨ ਵਿੱਚ ਡਰ, ਭਉ ਤੋ ਮੁਕਤ ਰਹਿ ਕੇ ਚਰਚਾ ਦਾ ਵਿਸ਼ਾ ਬਣਦਾ ਰਹਿੰਦਾ ਹੈ।

ਦਲਜੀਤ ਦੋਸਾਂਝ ਦੀ ਫਿਲਮ ਸਰਦਾਰ ਜੀ 3 ਦਾ ਭਾਰਤੀ ਮੀਡੀਏ ਸਮੇਤ ਭਾਰਤ ਵਿੱਚ 2014 ਦੇ ਬਾਆਦ ਵਾਲੇ ਰਾਸ਼ਟਰਵਾਦੀਆਂ ਵੱਲੋ ਵਾਦ-ਵਿਵਾਦ ਬਣਾਇਆ ਗਿਆ। ਵਿਰੋਧ ਕੇਵਲ ਪਾਕਿਸਤਾਨੀ ਐਕਟਰਸ ਨਾਲ ਫਿਲਮ ਕਰਨਾ ਕੇਂਦਰ ਬਿੰਦੂ ਲੱਗਦਾ ਹੈ। ਪਰ ਇਸ ਪਿਛੇ ਦਿੱਖ, ਅਦਿਖ ਨਫਰਤ ਹੈ ਜੋ ਪੱਗ ਦੇ ਵਿਰੋਧ ਵਿੱਚ ਖੜੀ ਦਿਸਦੀ ਹੈ। ਪੰਜ ਸਦੀਆ ਦੇ ਵੈਰ ਹੁਣ ਛੇਵੀ ਸਦੀ ਵਿੱਚ ਪਹੁੰਚਣ ਵਾਲਾ ਹੈ। ਦਲਜੀਤ ਭਾਵੇ ਕਿ ਇਕ ਗਾਇਕ ਦੇ ਤੌਰ ਤੇ ਉਭਰਿਆ ਹੈ ਪਰ ਕਲਾ ਰਾਹੀ ਇਕ ਬਹੁਤ ਵੱਡੀ ਮਿਸਾਲੀ ਉਦਾਹਰਣ ਪੇਸ਼ ਕਰਨ ਵਿੱਚ ਕਾਮਯਾਬ ਹੋਇਆ ਹੈ ਕਿਵੇ ਇਕ ਪੱਗ ਬੰਨ ਕੇ ਦੁਨਿਆਂ ਦੇ ਵੱਡੇ ਮੰਚਾਂ ਤੇ ਕਲਾ ਰਾਹੀ ਪੰਜਾਬੀ ਭਾਸ਼ਾ ਨੂੰ ਸਨਮਾਨ ਦੇਣ ਦੇ ਨੋਬਲੀ ਕੰਮ ਕੀਤੇ ਜਾ ਸਕਦੇ ਹਨ। ਕਈ ਅਣਕਿਆਸੇ, ਅਣਛੋਹੇ  ਵਿਸ਼ਿਆਂ ਤੇ ਫਿਲਮਾਂ ਬਣਾ ਕੇ ਸਿੱਖਾਂ ਅਤੇ ਪੰਜਾਬ ਨਾਲ ਹੋਏ ਧੱਕੇ, ਅਨਿਆ, ਬੇਇੰਨਸਾਫੀਆਂ ਦਾ ਦੁਨਿਆਂ ਸਾਹਮਣੇ ਉਗੜਵਾਂ ਰੂਪ ਪੇਸ਼ ਕੀਤਾ ਹੈ।

” ਸਰਦਾਰ ਜੀ 3 ” ਫਿਲਮ ਆਮ ਫਿਲਮਾਂ ਵਰਗੀ ਹੀ ਹੋਵੇਗੀ। ਜਿਸ ਦੇ ਹੱਕ ਜਾਂ ਵਿਰੋਧ ਦਾ ਕੋਈ ਕਾਰਨ ਬਣਦਾ ਹੋਵੇ। ਪਰ ਕਿਉ ਕਿ ਦਲਜੀਤ ਨੇ ਜੋ ਕੁਝ ਗਾਣਿਆ ਅਤੇ ਫਿਲਮਾਂ ਰਾਹੀ ਪੰਜਾਬ ਤੇ ਵਾਪਰੀਆਂ ਕਹਿਰ ਕਹਾਣੀਆਂ ਦੀ ਸਹੀ ਪੇਸ਼ਕਾਰੀ ਨੂੰ ਵੱਡਾ ਪਲੇਟਫਾਰਮ ਦਿੱਤਾ ਹੈ। ਦਲਜੀਤ ਨੇ ਆਪਣੇ ਕੰਮ ਕਰਨ ਅਤੇ ਆਪਣੀ ਪੱਗ ਵਾਲੀ ਦਿੱਖ ਨੂੰ ਵੱਖਰੀ ਪਹਿਚਾਣ ਦੇਣ ਵਿੱਚ ਦੁਨਿਆਂ ਨੂੰ ਸਤਿਕਾਰੀ ਜੁਬਾਨ ਦਿੱਤੀ ਹੈ। ਉਸ ਦਾ ਪੰਜਾਬੀ ਅਤੇ ਹਿੰਦੀ ਫਿਲਮਾਂ ਵਿੱਚ ਪੱਗਾਂ ਬੰਨ ਕੇ ਕਲਾਕਾਰੀ ਕਰਨ ਦੀ ਨਵੀ ਪਿਰਤ ਨੂੰ ਪੱਗ ਪ੍ਤੀ ਆਦਰ ਮਿਲਿਆ ਹੈ। ਅਭਿਨੇ ਕਰਨ ਵਿੱਚ ਆਪਣਾ ਲੋਹਾ ਮਨਵਾਇਆ ਹੈ। ਇਸ ਨਾਲ ਗਲਤ ਢੰਗ ਨਾਲ ਸਿੱਖ ਕਿਰਦਾਰਾਂ ਦੀ ਪੇਸ਼ਕਾਰੀ ਕਰਨ ਨੂੰ ਵੀ ਠੱਲ ਪਈ ਹੈ। 

ਦਲਜੀਤ ਨੇ ਗਾਇਕੀ ਅਤੇ ਕਲਾ ਦੇ ਖੇਤਰ ਵਿੱਚ ਵੱਡੀ ਮੱਲ ਮਾਰੀ ਹੈ। ਇਸ ਦੇ Dil-Luminati Tour ਨੇ ਦੁਨਿਆਂ ਵਿੱਚ ਪੰਜਾਬੀ ਸੰਗੀਤ ਦੀ ਨਵੀ ਪਹਿਲ ਨੂੰ ਨਵੀ ਦਿਸ਼ਾ ਦਿੱਤੀ ਹੈ। ਅਤੇ ਅਸਲ ਹੋਂਦ ਨੂੰ ਵੀ ਪੈਰਾ ਸਿਰ ਕੀਤਾ ਹੈ। ਪਹਿਚਾਣ ਨੂੰ ਸਹੀ ਦਿਸ਼ਾ ਮਿਲੀ ਹੈ। ਪੰਜਾਬੀ ਦੀ ਪਹੁੰਚ ਨੂੰ ਪਿੰਡਾਂ ਦੀਆਂ ਪਗਡੰਡੀਆਂ ਤੋ ਦੁਨਿਆਂ ਦੇ ਵੱਡੇ ਮਾਰਗਾਂ ਤੇ ਲੈ ਆਂਦਾ ਹੈ। ਜਿਸ ਦੀ ਰਫਤਾਰ ਮਾਪਣ ਲਈ ਦੂਜੀਆਂ ਭਾਰਤੀ ਜੁਬਾਨਾਂ ਨੂੰ ਖਾਸ ਕਰਕੇ ਲੰਮੀ ਲਕੀਰ ਖਿਚਣੀ ਪਵੇਗੀ। ਕਿਸੇ ਭਾਸ਼ਾ ਦਾ ਘੇਰਾ ਉਸ ਦੀਆਂ ਅਸੀਮ ਜਿਉਣ ਸ਼ਕਤੀ ਨਾਲ ਵੱਡਾ ਪਿੜ ਮੱਲਣਾ ਹੈ। ਜੋ ਪੰਜਾਬੀ, ਗੁਰਮੁੱਖੀ ਵਿੱਚ ਪਿਆ ਹੈ। ਪੰਜਾਬੀ ਗੁਰੂ-ਵੱਡੀਆਈ ਦੀ ਛੋਹ ਵਿੱਚੋ ਆਈ ਹੋਈ ਹੈ। ਉਸ ਦੇ ਰੋਕੇ ਜਾਦੇ ਰਾਹਾਂ ਨੂੰ ਵਿਦਵਤਾ ਦੇ ਅੱਥਰੇ ਹੜਾਂ ਦੀਆਂ ਛੱਲਾਂ ਨੇ ਸਰਹੱਦਾਂ ਨੂੰ ਪਾਰ ਕਰਨਾਂ ਹੀ ਹੈ। ਜੇ ਸਿੱਖ ਧਰਮ ਸਰਬੱਤ ਦੀ ਖੈਰ ਮੰਗਦਾ ਹੈ ਤਾਂ ਪੰਜਾਬੀ ਜੁਬਾਨ ਅਤੇ ਭਾਸ਼ਾ ਦਾ ਪਸਾਰਾ ਵੀ ਬਿਨਾਂ ਸਰਹੱਦੀ ਹੈ।

ਦਲਜੀਤ ਵੱਲੋ ਐਪਰੇਲ ਮਹੀਨੇ ਅਮਰੀਕਾ ਦੇ ਲਾਸ ਏਂਜਲਸ ਵਿੱਚ ਲੱਗਦੇ ਸੰਸਾਰ ਪੱਧਰੀ ਸੰਗੀਤ ਮੇਲੇ ” ਕੋਚੀਲਾ ” ਵਿੱਚ ਸ਼ਮੂਲੀਆਤ ਕਰਕੇ ਵੱਡੀ ਪੁਲਾਂਘ ਪੁੱਟੀ ਸੀ। ਪਹਿਲੇ ਪੰਜਾਬ ਗਾਇਕ ਨੂੰ ਐਨੀ ਵੱਡੀ ਸਟੇਜ਼ ਮਿਲੀ ਸੀ। 2020 ਵਿੱਚ Billboard ਮੈਗਜ਼ੀਨ ਵਿੱਚ ਆਪਣੀ ਥਾਂ ਬਣਾਉਣ ਵਿੱਚ ਕਾਮਯਾਬ ਹੋਇਆ ਸੀ।

ਦਲਜੀਤ ਨੇ ਮੈਟ ਗੈਲਾ ਵਿੱਚ ਰੇਪ ਵਾਕ ਵੇਲੇ ਪੱਗ, ਸ਼ੀ੍ ਸਾਹਿਬ, ਪੰਜਾਬ ਦਾ ਨਕਸ਼ਾ, ਪੈਂਤੀ ਅੱਖਰੀ ਪੰਜਾਬੀ ਅਤੇ ਸਿੱਖ ਸ਼ਾਹੀ ਪਹਿਰਾਵੇ ਨੂੰ ਦੁਨਿਆਂ ਵਿੱਚ ਵੱਡੀ ਪਹਿਚਾਣ ਦਿੱਤੀ ਹੈ। ਉਹ ਦੱਸਦਾ ਭਾਵਕ ਹੋ ਜਾਦਾ ਹੈ, ਕਿ ” ਮੈਨੂੰ ਆਪਣੀ ਪਹਿਚਾਣ ਨਾਲੋ ਆਪਣੇ ਵਿਰਸੇ ਦੀ ਪਹਿਚਾਣ ਕਰਨ ਦਾ ਵਾਹਿਗੁਰੂ ਨੇ ਮੌਕਾ ਦਿੱਤਾ ਹੈ । …. ਉਥੇ ਮੈ ਨਹੀ ਜਾ ਰਿਹਾ ,…ਪੱਗ ਜਾ ਰਹੀ ਹੈ “।

ਸਿੱਧੂ ਮੂਸੇਵਾਲੇ ਦੀ ਦੁਨਿਆ ਵਿੱਚ ਰੈਪ ਸੰਗੀਤ ਵਿੱਚ ਪਾਈ ਲੀਹ ਨੂੰ ਦਲਜੀਤ ਦੋਸਾਂਝ ਨੱਪਣ ਵਿੱਚ ਕਾਮਯਾਬ ਹੋਇਆ ਹੈ। ਮੂਸੇਵਾਲੇ ਦੀ ਮੌਤ ਤੋ ਬਾਆਦ ਸੰਸਾਰ ਭਰ ਵਿੱਚ ਪੰਜਾਬੀ ਦੀ ਅਸਲ ਪਹਿਚਾਣ ਮਿਲਣ ਦੀ ਪੈੜ ਬੱਝੀ ਸੀ। ਪੰਜਾਬ ਦੇ ਇਕ ਛੋਟੇ ਖਿੱਤੇ ਪੰਜਾਬ ਵਿੱਚੋ ਉਠ ਕੇ ਦੁਨਿਆਂ ਦੇ ਪਹਿਲੀ ਕਤਾਰ ਦੇ ਗਾਇਕਾ ਵਿੱਚ ਖੜੇ ਹੋਣਾ ਇਹਨਾਂ ਦੋਵਾਂ ਗਾਇਕਾ ਦੇ ਹਿਸੇ ਹੀ ਆਇਆ ਹੈ। ਇਸ ਤਰਜ਼ ਤੇ ਚਲਣ ਵਾਲੇ ਗਾਇਕਾ, ਕਲਾਕਾਰਾ ਲਈ ਵੀ ਭਵਿੱਖ ਸੁਨਿਹਰੀ ਹੋ ਸਕਦਾ ਹੈ।

ਦਲਜੀਤ ਦੇ ਹੌਸਲੇ ਅਤੇ ਦਿ੍ੜਤਾ ਨੂੰ ਸਲਾਮ ਹੋ ਰਹੀ ਹੈ। ਕਈ ਪੰਜਾਬੀ ਕਲਾਕਾਰਾਂ ਨੇ ਉਸ ਦਾ ਇਰਖਾ ਵੱਸ ਵਿਰੋਧ ਕੀਤਾ ਹੈ ਜੋ ਵਾਜ਼ਬ ਨਹੀ ਸੀ। ਅਜਿਹੇ ਲੋਕਾਂ ਦਾ ਰਾਸ਼ਟਰਵਾਦ ਵੀ ਇਕ ਡਰ ਭਉ ਵਿੱਚੋ ਨਿਕਲ ਰਿਹਾ ਸੀ। ਅਜਿਹਾਂ ਬੇਲੋੜਾ ਵਿਰੋਧ ਸ਼ਾਇਦ ਇਹਨਾਂ ਲਈ ਚੰਗੀ ਰਾਏ ਨਾ ਪੈਦਾ ਕਰ ਸਕੇ। …. ਜਿਵੇ ਪੰਜਾਬੀ ਪ੍ਤੀ ਦਿਤੇ ਪ੍ਤੀਕਰਮ ਦਾ ਗੁਰਦਾਸ ਮਾਨ ਨੂੰ ਮਾੜੇ ਸਮੇ ਵਿੱਚੋ ਨਿਕਲਣਾ ਪੈ ਰਿਹਾ ਹੈ। ਭਵਿੱਖ ਤਬਾਹ ਹੋ ਗਿਆ ਹੈ। ਉਸ ਦੁਆਰਾ ਗਾਏ ਗੀਤ… ” ਲੱਖ ਪਰਦੇਸੀ ਹੋਏ ਆਪਣਾ ਦੇਸ਼ ਨਹੀਂ ਭੰਡੀ ਦਾ,  ਜਿਹੜੇ ਮੁਲਕ ਦਾ ਖਾਈਏ ਉਹਦਾ ਬੁਰਾ ਨਹੀਂ ਮੰਗੀਦਾ ” ….ਪਰ ਉਸ ਜੁਬਾਨ, ਭਾਸ਼ਾ ਬਾਰੇ ਵੀ ਮੰਦਾ ਨਹੀ ਬੋਲਣਾ ਚਾਹਿਦਾ, ਜੋ ਤੁਹਾਡੇ ਮਾਂ ਦੀ ਹੋਵੇ ਅਤੇ ਜਿਸ ਨੇ ਤੁਹਾਡੀ ਸ਼ਖਸੀਅਤ ਨੂੰ ਬਣਾਇਆ ਹੋਵੇ। ਸਾਨੂੰ ਸਰਹੱਦਾ ਰਹਿਤ ਜੁਬਾਨ ਨੂੰ ਸਾਂਝਾਂ ਵਧਾਉਣ ਲਈ ਯਤਨਸ਼ੀਲ ਰਹਿਣਾ ਚਾਹਿਦਾ ਹੈ। ਨਾ ਕਿ ਪੈਸੇ ਕਮਾਉਣ ਦਾ ਕੇਵਲ ਇਕ ਜਰੀਆ ਮੰਨਣਾ ਚਾਹਿਦਾ ਹੈ। ਲੋਕ ਕਲਾਕਾਰਾਂ ਨੂੰ ਵੀ ਲੋਕ ਹੱਕਾਂ ਲਈ ਖੜੇ ਹੋਣਾ, ਰਾਏ ਦੇਣਾ ਅਤੇ ਜਿੰਮੇਵਾਰ ਹੋਣ ਦੀ ਸ਼ਾਹਦੀ ਮੰਗਦੇ ਹਨ। ਜਿਵੇ ਦਿੱਲੀ ਕਿਸਾਨ ਮੋਰਚੇ ਵੇਲੇ ਗਾਇਕ ਕੰਵਰ ਗਰੇਵਾਲ, ਹਰਭਜਨ ਮਾਨ, ਹਰਫ ਚੀਮਾ, ਪੰਮੀ ਬਾਈ, ਅਦਾਕਾਰਾ ਨਿਰਮਲ ਰਿਸ਼ੀ, ਸੀਮਾ ਕੌਂਸਲ, ਸੁਨੀਤਾ ਧੀਰ, ਰੁਪਿੰਦਰ ਰੂਪੀ, ਗੁਰਪ੍ਰੀਤ ਕੌਰ ਭੰਗੂ, ਸਰਦਾਰ ਸੋਹੀ, ਬਿੰਨੂ ਢਿੱਲੋਂ , ਕਰਮਜੀਤ ਅਨਮੋਲ , ਗੁਰਪ੍ਰੀਤ ਘੁੱਗੀ ,ਮਲਕੀਤ ਰੌਣੀ , ਯੋਗਰਾਜ

ਸਣੇ ਬਹੁਤ ਕਲਾਕਾਰਾਂ ਨੇ ਸ਼ਾਮਲ ਹੋ ਕੇ ਹੱਕੀ ਮੰਗਾਂ ਦੀ ਪੋ੍ੜਤਾ ਕੀਤੀ ਸੀ।

ਗਾਇਕ ਦਲਜੀਤ ਪੰਜਾਬੀ ਭਾਸ਼ਾ ਦੀ ਹੋਂਦ ਨੂੰ ਲੰਮਾ ਕਰਦਿਆਂ ਹੋਰ ਲੰਮੀ ਉਮਰ ਦੇਣ ਵਿੱਚ ਕਾਮਯਾਬ ਹੋਇਆ ਹੈ। ਵੱਡੇ ਮੰਚਾਂ ਨੂੰ ਸੁਚੱਜਤਾ ਨਾਲ ਵਰਤਿਆ ਹੈ। ਭਾਰਤ ਵਿੱਚ ਫਿਲਮ ਦੇ ਬਾਈਕਾਟ ਦੇ ਪ੍ਪੋਗੰਡੇ ਦਾ ਜਿਸ ਦਲੇਰੀ ਨਾਲ ਦਲਜੀਤ ਨੇ ਜੁਆਬ ਦਿੱਤਾ ਹੈ ਉਹ ਕਿਸੇ ਪੰਜਾਬੀ ਦੀ ਆਪਣੇ ਗੁਰੂ ਸਿਧਾਤੀ ਫਲਸਫੇ ਨਿਆਈ ਹੈ।

” ਜੁਅਰਤ ਜਮਾਲ ਹੈ ਮਮ ਜੁਰਤ ਨਾਹਿਨ ਏਤਨੀ “

ਦਲਜੀਤ ਆਪਣੀ ਨਿਰਭਉ ਦੀ ਬਿਰਤੀ ਵਿੱਚੋ ” ਪੰਜਾਬ 84 ” ਅਤੇ  ਜਸਵੰਤ ਸਿੰਘ ਖਾਲੜਾ ਤੇ ” ਪੰਜਾਬ 95 ” ਫਿਲਮਾਂ ਬਣਾਕੇ ਵੱਡੀ ਜੂਅਰਤੀ ਕੰਮ ਕੀਤੇ ਹਨ। ” ਸੱਜਣ ਸਿੰਘ ਰੰਗਰੂਟ ” ਪਹਿਲੀ ਸੰਸਾਰ ਜੰਗ ਤੇ ਇਤ੍ਹਾਸਕ ਫਿਲਮ ਵਿੱਚ ਸਿੱਖਾਂ ਦੇ ਯੋਗਦਾਨ ਦੀ ਆਉਣ ਵਾਲੇ ਸਮੇ ਵਿੱਚ ਇਕ ਮਿਆਰੀ ਫਿਲਮ ਹੈ। ਸਿੱਖਾਂ ਦੇ ਕਿਰਦਾਰ ਦੀ ਅਹਿਮੀਆਤ ਨੂੰ ਨਿਖਾਰਿਆ ਹੈ। ਸਿੱਖਾਂ ਉਪਰ ਮਜ਼ਾਕ, ਭੱਦੇ ਡਾਇਲਾਗ, ਟੋਪੀਨੂਮਾਂ ਪੱਗਾਂ ਵਾਲੇ ਕਿ੍ਦਾਰਾਂ ਨੂੰ ਪੇਸ਼ ਕਰਨ ਵਾਲਿਆਂ ਦੀ ਜੁਬਾਨ ਬੰਦ ਕੀਤੀ ਹੈ। ਉਸ ਨੇ ਪੇਸ਼ ਕੀਤਾ ਹੈ ਕਿ ਮਾਡਰਨ ਸਮਾਜ਼ ਵਿੱਚ ਪੱਗ ਨਾਲ ਵਿਚਰਨ ਲਈ ਲਿਬਾਸਾਂ ਦੀ ਚੋਣ ਕਿਵੇ ਕੀਤੀ ਜਾ ਸਕਦੀ ਹੈ ਜੋ ਸਹਿਜ਼ ਅਤੇ ਨਵਾਬੀ ਲੱਗੇ। ਜੋ ਸਮਾਂ ਅਤੇ ਸੰਗਤ ਅਨੁਕੂਲ ਲੋਕਾਂ ਵਿੱਚ ਬੈਠਣ ਵਿੱਚ ਸਭਿਆਕ ਲੱਗੇ ਅਤੇ ਸਮੇ ਨਾਲ ਅੱਗੇ ਵਧੇ। 

ਦਿੱਲੀ ਕਿਸਾਨ ਮੋਰਚੇ ਵਿੱਚ ਇਕ ਕਰੋੜ ਦਾ ਦਾਨ ਦੇ ਕੇ ਮੋਰਚੇ ਨੂੰ ਕਾਮਯਾਬ ਕਰਨ ਵਿੱਚ ਹਿਸਾ ਪਾਇਆ। ਭਾਈ ਗੁਰਬਖਸ਼ ਸਿੰਘ ਵੱਲੋ ਬੰਦੀ ਸਿੱਖ ਕੈਦੀਆਂ ਦੀ ਰਿਹਾਈ ਲਈ ਲਾਏ ਧਰਨੇ ਵਿੱਚ ਵੀ ਪਹੁੰਚ ਕੇ ਆਪਣੀ ਇਮਦਾਦ ਅਤੇ ਸਪੋਰਟ ਦਿੱਤੀ ਸੀ।  ਅੱਜ ਦਲਜੀਤ ਦੇ ਨਾਂ ਨੂੰ ਕਨੈਡਾ ਦੇ ਵਿੱਚ ਇਕ ਸਬਜੈਕਟ ਤੇ ਤੌਰ ਤੇ ਪੜਾਇਆ ਜਾਣਾ ਸੁਰੂ ਹੋਇਆ ਹੈ। ਪੰਜਾਬੀ ਭਾਸ਼ਾ, ਉਸ ਦੇ ਪਿਛੋਕੜ, ਕੰਮ ਕਰਨ ਦੀ ਵਿਦਦਤਾ, ਸਮਰਪਣ, ਵੱਡੀ ਕਾਮਯਾਬੀ ਦੀ ਪੁਲਾਘ ਆਦਿ ਉਸ ਦੇ ਜੀਵਨ ਤੇ ਕੇਂਦਰ ਵਿਸ਼ਾ ਹੋਵੇਗਾ।  ਸੋ ਇਹ ਦਲਜੀਤ ਦਾ ਆਪਣੇ ਆਪ ਵਿੱਚ ਪੰਜਾਬ ਨਾਲ ਜੂੜੇ ਹੋਣ ਦੇ ਕਾਰਜ ਕਾਰਨ ਹੈ।

ਪੰਜਾਬੀ ਭਾਸ਼ਾ ਵੀ ਕਿਤੇ ਨਾ ਕਿਤੇ ਵਰਤਮਾਨ ਭਾਰਤੀ ਹਕੂਮਤੀ ਦੇ ਨਵੇ ਰਾਸ਼ਟਰਵਾਦ ਨੂੰ ਰਾਸ ਨਹੀ ਆ ਰਹੀ। ਗੈਰ ਹਿੰਦੂ ਧਰਮਾਂ ਦੇ ਲੋਕਾਂ ਦੀਆਂ ਫਿਲਮਾਂ, ਗਾਣੇਆਂ ਤੇ ਪਾਬੰਦੀਆਂ ਲਾਈਆ ਜਾ ਰਹੀਆਂ ਹਨ। ਇਥੋ ਤੱਕ ਕਿ ਕੰਮ ਧੰਦਿਆਂ ਤੇ ਵੀ ਜਾਤੀ ਨਾ ਲਿਖਣ ਦੇ ਫੁਰਮਾਨ ਜਾਰੀ ਕਰਨ ਵਰਗੀ ਨਫਰਤ ਪੈਦਾ ਕੀਤੀ ਜਾ ਰਹੀ ਹੈ।

ਸ. ਦਲਵਿੰਦਰ ਸਿੰਘ ਘੁੰਮਣ

ਅੱਜ ਦੇ ਪਾ੍ਪੋਗੰਡੇ ਦਾ ਦਲਜੀਤ ਦੀ ਕਲਾ ਅਤੇ ਸੰਗੀਤ ਵਿੱਚ ਪੰਜਾਬੀ ਦੇ ਉਭਾਰ ਅਤੇ ਸਿੱਖ ਕਿਰਦਾਰ ਦੀ ਦਿੱਖ ਨੂੰ ਹਿੰਦੂਤਵੀਆਂ ਵੱਲੋ ਬਰਦਾਸ਼ਤ ਕਰਨਾ ਔਖਾ ਹੋਇਆ ਪਿਆ ਹੈ। ਦਲਜੀਤ ਵਰਗਾ ਇਕ ਸਧਾਰਨ ਵਿਆਕਤੀ ਆਪਣੀ ਕਲਾ ਰਾਹੀ ਦੁਨਿਆਂ ਵਿੱਚ ਪੱਗ ਨਾਲ ਇਕ ਵੱਡੀ ਪਹਿਚਾਣ ਬਣਾ ਸਕਿਆ ਹੈ। ਆਪਣੇ ਪੋ੍ਗਰਾਮਾਂ ਵਿੱਚ ” ਪੰਜਾਬੀ ਆ ਗਏ ਓਏ ” ਦਾ ਨਾਹਰਾ ਪੰਜਾਬੀਆਂ ਨੇ ਤਾਂ ਭਾਵੇ ਇਸ ਨੂੰ ਹਲਕੇ ਵਿੱਚ ਲਿਆ ਹੋਵੇ ਪਰ ਵਿਰੋਧੀਆਂ ਲਈ ਇਹ ਸਿਧਾ ਚੈਲਿੰਜ਼ ਬਣ ਗਿਆ ਹੈ। ਜੋ ਪੰਜਾਬੀ ਜੁਬਾਂਨ ਨੂੰ ਫਨਾਂ ਕਰਨ ਦੇ ਮਨਸੂਬੇ ਅੰਜਾਮ ਤੱਕ ਲੈ ਕੇ ਜਾਣ ਲਈ ਪੱਭਾ ਭਾਰ ਹੋਣ, ਉਸ ਨੂੰ ਕਿਵੇ ਬਰਦਾਸ਼ਤ ਕੀਤਾ ਸਕਦਾ ਹੈ ਕਿ ਭਾਰਤ ਦੇ ਇਕ ਛੋਟੇ ਖਿੱਤੇ ਵਿੱਚੋ ਆਈ ਪੰਜਾਬੀ ਭਾਸ਼ਾ ਭਾਰਤ ਦੀਆਂ ਦੂਜ਼ੀਆਂ ਭਾਸ਼ਾਵਾਂ  ਦੀ ਅਗਵਾਈ ਕਰਦੀ ਨਜ਼ਰ ਪਵੇ ਜਾਂ ਵੱਡੀ ਹੁੰਦੀ ਦਿਸੇ। ਇਹ ਵਿਰੋਧੀਆਂ ਦੀ ਪੱਗ ਪ੍ਤੀ ਨਫਰਤ ਹੈ। ਜੋ ਦੁਨਿਆਂ ਵਿੱਚ ਵੱਧਦੇ ਪ੍ਭਾਵ ਨੂੰ ਸਹਿਣ ਨਹੀ ਕਰ ਪਾ ਰਿਹਾ। ਪੱਗਾਂ ਵਾਲੇ ਸਰਦਾਰ ਦੁਨਿਆਂ ਦਾ ਮੂੰਹ ਮੁਹਾਂਦਰਾਂ ਬਣਦੇ ਜਾ ਰਹੇ ਹਨ। ਦੁਨਿਆਂ ਦੀਆਂ ਵੱਡੀਆ ਥਾਵਾਂ ਤੇ ਪੱਗ ਨਜ਼ਰ ਆਉਣੀ ਸ਼ੁਰੂ ਹੋਈ ਹੈ। ਅਮਰੀਕਾ ਜਿਹੇ ਮੁਲਕ ਨੇ ਸਰਕਾਰੀ ਤੌਰ ਤੇ 09/11 ਦੇ ਹਮਲਿਆਂ ਤੋ ਬਆਦ ਸਿੱਖਾਂ ਦੀ ਪਹਿਚਾਣ ਨੂੰ ਪ੍ਮੁੱਖਤਾ ਨਾਲ ਉਭਾਰਿਆ ਹੈ। ਅਤੇ ਕਨੈਡਾ ਵਰਗੇ ਦੇਸਾਂ ਨੇ ਸਿੱਖਾਂ ਨੂੰ ਰਾਜਨੀਤੀ ਵਿੱਚ ਵੱਡੇ ਪਲੇਟਫਾਰਮ ਦੇ ਕੇ ਦੇਸ਼ ਭਗਤੀ,  ਇਮਾਨਦਾਰੀ, ਦਰਿੜਤਾ, ਸਮਰਪਿੱਤ ਭਾਵਨਾ ਦੀ ਕਦਰ ਕੀਤੀ ਹੈ। ਜਿਥੇ ਕਲਾ ਹੈ ਉਥੇ ਕਾਰੀਆਂ ਵੀ ਹਨ ਆਉਣ ਵਾਲੇ ਸਮੇ ਬਾਰੇ ਦਲਜੀਤ ਦੇ ਕੰਮਾਂ ਦੇ ਕੀ ਅਰਥ ਹੋਣਗੇ। ਸਮਾਂ ਦੱਸੇਗਾ ਪਰ ਵਕਤੀ ਤੌਰ ਹੁਣ ਤੱਕ ਦੇ ਸਫਰ ਵਿੱਚ ਆਪਣਾ ਅਤੇ ਪੰਜਾਬ ਦਾ ਨਾ ਰੋਸ਼ਨ ਕੀਤਾ ਹੈ। ਪੰਜਾਬ ਅਤੇ ਸਿੱਖਾਂ ਦੇ ਮਾਣ ਸਨਮਾਨ ਦੀ ਥਾਂ ਬਣਦਾ ਜਾ ਰਿਹਾ ਹੈ। ਉਸ ਕੋਲੋ ਹੋਰ ਚੰਗੇ ਦੀ ਆਸ ਰੱਖਦੇ ਹਾਂ। ਇਹ ਵੀ ਪੰਜਾਬੀਆਂ ਦਾ ਉਸ ਨੂੰ ਬਣਦਾ ਸਤਿਕਾਰ ਦੇਣਾ ਹੀ ਉਸ ਲਈ ਪੇ੍ਰਨਾ ਸਰੋਤ ਹੈ।

ਫਿਲਹਾਲ ਫਿਲਮ ” ਸਰਦਾਰ ਜੀ 3 ” ਨੂੰ ਭਾਰਤ ਵਿੱਚ ਰਲੀਜ਼ ਕਰਨ ਦਿੱਤਾ ਗਿਆ ਹੈ। ਪਰ ਇਸ ਸਾਰੇ ਘਟਨਾ ਕ੍ਰਮ ਨਾਲ ਭਾਰਤ ਦੇ ਲੋਕਤੰਤਰ ਦੀ ਘੱਟ ਗਿਣਤੀ ਲੋਕਾਂ ਅਤੇ ਭਾਸ਼ਾਵਾਂ ਪ੍ਤੀ ਮਾੜੇ ਨਜ਼ਰੀਏ ਨੂੰ ਉਜ਼ਾਗਰ ਕੀਤਾ ਹੈ।

ਸਮਾਂ ਚਿੰਤਨ ਕਰਨ ਦਾ ਹੈ ਉਹ ਸਰਬ ਪੱਖੀ ਹਾਲਾਤਾਂ ਤੇ ਵੱਡੀ ਜਿੰਮੇਵਾਰੀ ਮੰਗਦਾ ਹੈ। ਸੰਸਾਰ ਵਿੱਚ ਹਰ ਚੰਗੇ ਪੱਖਾਂ ਦੀ ਧਿਰ ਬਣਕੇ ਚੰਗੇ ਸਮਾਜ ਦੀ ਉਸਾਰੀ ਕਰੀਏ।

ਸ. ਦਲਵਿੰਦਰ ਸਿੰਘ ਘੁੰਮਣ

Show More

Related Articles

Leave a Reply

Your email address will not be published. Required fields are marked *

Back to top button
Translate »