ਪੱਤਰਕਾਰ ਨਸੀਬ ਚੰਦ ਸ਼ਰਮਾ ਨੂੰ ਸਦਮਾ, ਪਤਨੀ ਦਾ ਦਿਹਾਂਤ

13 ਜਨਵਰੀ ਦਿਨ ਮੰਗਲਵਾਰ ਨੂੰ ਬਾਲਿਆਂਵਾਲੀ ਵਿਖੇ ਹੋਵੇਗੀ ਅੰਤਿਮ ਅਰਦਾਸ

ਬਠਿੰਡਾ — ( ਸੱਤਪਾਲ ਮਾਨ ):– ਬਠਿੰਡਾ ਦਿਹਾਤੀ ਪ੍ਰੈੱਸ ਕਲੱਬ ਦੇ ਖਜਾਨਚੀ ਅਤੇ ਹਿਊਮਨ ਰਾਈਟਸ ਦੇ ਪੰਜਾਬ ਪ੍ਰਧਾਨ ਪੱਤਰਕਾਰ ਨਸੀਬ ਚੰਦ ਸ਼ਰਮਾ ਨੂੰ ਉਸ ਸਮੇਂ ਗਹਿਰਾ ਸਦਮਾ ਲੱਗਿਆ ਜਦੋਂ ਉਹਨਾਂ ਦੇ ਜੀਵਨ ਸਾਥਣ ਸ੍ਰੀਮਤੀ ਕ੍ਰਿਸ਼ਨਾ ਦੇਵੀ 4 ਜਨਵਰੀ ਵਾਲੇ ਦਿਨ ਪਰਿਵਾਰ ਨੂੰ ਸਦੀਵੀ ਵਿਛੋੜਾ ਦੇ ਗਏ। ਇਸ ਦੁੱਖ ਦੀ ਘੜੀ ਦੇ ਵਿੱਚ ਬਠਿੰਡਾ ਦਿਹਾਤੀ ਪ੍ਰੈਸ ਕਲੱਬ ਦੇ ਸਰਪ੍ਰਸਤ ਭਾਈ ਜਸਕਰਨ ਸਿੰਘ ਸਿਵੀਆਂ, ਪ੍ਰਧਾਨ ਗੁਰਜੀਤ ਚੌਹਾਨ, ਜਨਰਲ ਸਕੱਤਰ ਸੁਰਿੰਦਰ ਪਾਲ ਸਿੰਘ ਬੱਲੂਆਣਾ, ਸੀਨੀਅਰ ਮੀਤ ਪ੍ਰਧਾਨ ਗੁਰਪ੍ਰੀਤ ਸਿੰਘ ਚਹਿਲ, ਵਿਸ਼ੇਸ਼ ਸਲਾਹਕਾਰ ਗੁਰਸੇਵਕ ਸਿੰਘ ਚੁੱਘੇ ਖੁਰਦ, ਸੀਨੀਅਰ ਪੱਤਰਕਾਰ ਜਸਵੀਰ ਸਿੰਘ ਕਟਾਰ ਸਿੰਘ ਵਾਲਾ ਵੱਲੋਂ ਪੱਤਰਕਾਰ ਨਸੀਬ ਚੰਦ ਸ਼ਰਮਾ ਨਾਲ ਦੁੱਖ ਸਾਂਝਾ ਕੀਤਾ ਗਿਆ। ਨਸੀਬ ਚੰਦ ਸ਼ਰਮਾ ਦੀ ਪਤਨੀ ਸਵਰਗਵਾਸੀ ਕ੍ਰਿਸ਼ਨਾ ਦੇਵੀ ਦੇ ਸਮਰਪਿਤ 13 ਜਨਵਰੀ ਦਿਨ ਮੰਗਲਵਾਰ ਨੂੰ ਦੁਪਹਿਰ 12 ਵਜੇ ਤੋਂ ਲੈ ਕੇ 1 ਵਜੇ ਤੱਕ ਗੁਰਦੁਆਰਾ ਸਾਹਿਬ ਕਿਲਾ ਮੁਬਾਰਕ ਚੁੱਲ੍ਹੇ ਬਾਬਾ ਗੁੱਦੜ ਸਿੰਘ, ਮੁੱਖ ਬਾਜ਼ਾਰ ਬਾਲਿਆਂ ਵਾਲੀ ਵਿਖੇ ਅੰਤਮ ਅਰਦਾਸ ਹੋਵੇਗੀ। ਸ੍ਰੀਮਤੀ ਕ੍ਰਿਸ਼ਨਾ ਦੇਵੀ ਆਪਣੇ ਪਿੱਛੇ ਪਤੀ, ਪੁੱਤਰ,ਪੋਤਰਾ,ਪੋਤਰੀ, ਧੀਆਂ,ਜਵਾਈ,ਦੋਹਤੇ ਨੂੰ ਛੱਡ ਕੇ ਇਸ ਜਹਾਨੋਂ ਕੂਚ ਕਰ ਗਏ ਹਨ।



