Error, group does not exist! Check your syntax! (ID: 5)
ਅੰਬਰੋਂ ਟੁੱਟੇ ਤਾਰਿਆਂ ਦੀ ਗੱਲ

ਮਿਲਣਾ ਨਹੀਂ ਦੁਬਾਰਾ ਭੱਲਾ-

ਆਖਿਰ ਅਲਵਿਦਾ ਆਖ ਗਿਆ, ਹਾਸਿਆਂ ਦਾ ਵਣਜਾਰਾ ਭੱਲਾ।

ਮਾਂ ਬੋਲੀ ਦਾ ਪੁੱਤਰ ਪਿਆਰਾ,ਹਰ ਦਾ ਹਰਮਨ ਪਿਆਰਾ ਭੱਲਾ।

ਹਾਸੇ ਦੇ ‘ਛਣਕਾਟੇ’ ਪਾਏ, ਕਮੇਡੀ ਦਾ ਸੀ ਸਿਤਾਰਾ ਭੱਲਾ।

ਫੁੱਲ ਵਾਂਗ ਸੀ ਖਿੜਿਆ ਰਹਿੰਦਾ, ਫੁੱਲਾਂ ਦਾ ਜਿਉਂ ਕਿਆਰਾ ਭੱਲਾ।

ਪੀ.ਏ.ਯੂ. ਦੇ ਵਿੱਚ ਪੜ੍ਹਾਇਆ, ਪ੍ਰੋਫੈਸਰ ਸੀ ਨਿਆਰਾ ਭੱਲਾ।

ਪੰਜਾਬੀ ਫਿਲਮਾਂ ਦਾ ਉਹ ਥੰਮ ਸੀ,ਸਿਨਮੇਂ ਦਾ ਸੀ ਸਹਾਰਾ ਭੱਲਾ।

ਸੁਭਾਅ ਦਾ ਠੰਡਾ,ਮਿੱਠ-ਬੋਲੜਾ,ਦਿਲ ਦਾ ਨਹੀਂ ਸੀ ਖਾਰਾ ਭੱਲਾ।

ਜਿੱਥੇ ਬੈਠੇ ਲਾ ਦੇਵੇ ਰੌਣਕ,ਹਾਸਿਆਂ ਦਾ ਸੀ ਫੁਹਾਰਾ ਭੱਲਾ।

ਹੁਣ ਵੀ ਰਹਿੰਦਾ ਸੀ ਸਜ-ਧਜ ਕੇ,ਹੋਵੇ ਜਿਵੇਂ ਕੁਆਰਾ ਭੱਲਾ।

ਜਾਣ ਦਾ ਅਜੇ ਵਕਤ ਨਹੀਂ ਸੀ, ਕਰ ਗਿਆ ਛੇਤੀ ਕਿਨਾਰਾ ਭੱਲਾ।

ਹਸਾਉਣ ਵਾਲਾ ਗਿਆ ਰੁਆ ਕੇ,ਦੇ ਕੇ ਗਿਆ ਗ਼ਮ ਭਾਰਾ ਭੱਲਾ।

ਚਹੁੰਣ ਵਾਲਿਆਂ ਮੰਗਿਆ ਰੱਬ ਤੋਂ,ਮਿਲਿਆ ਨਹੀਂ ਉਧਾਰਾ ਭੱਲਾ।

ਯਾਦ ਕਰਕੇ ਯਾਰ ਰੋਣਗੇ, ਤੁਰ ਗਿਆ ਦੂਰ ਵਿਚਾਰਾ ਭੱਲਾ।

ਭਲੂਰੀਏ ਨੂੰ ਵੀ ਯਾਦ ਸਤਾਊ,ਮਿਲਣਾ ਨਹੀਂ ਦੁਬਾਰਾ ਭੱਲਾ।

ਜਸਵੀਰ ਸਿੰਘ ਭਲੂਰੀਆ

ਜਸਵੀਰ ਸਿੰਘ ਭਲੂਰੀਆ ਸਰੀ, ਕੈਨੇਡਾ +91-99159-95505

Show More

Leave a Reply

Your email address will not be published. Required fields are marked *

Back to top button
Translate »