ਲੋਰੈਂਸ ਬਿਸ਼ਨੋਈ ਗੈਂਗ ਵੱਲੋਂ ਕੈਨੇਡਾ ਦੀ ਪੁਲਿਸ ਨੂੰ ਧਮਕੀ

ਬਿਸ਼ਨੋਈ ਗੈਂਗ ਕੋਲ 1000 ਗੈਂਗਸਟਰ ਫਿਰੌਤੀਆਂ ਦੀਆਂ ਕਾਰਵਾਈਆਂ ਜਾਂ ਵਾਰਦਾਤਾਂ ਨੂੰ ਅੰਜਾਮ ਦੇਣ ਲਈ ਤਿਆਰ ਬਰ ਤਿਆਰ ਹਨ
ਕੈਲਗਰੀ (ਪੰਜਾਬੀ ਅਖ਼ਬਾਰ ਬਿਊਰੋ) ਕੈਨੇਡਾ ਪੁਲਿਸ ਵੱਲੋਂ ਇੱਕ ਬੇਹਦ ਹੈਰਾਨ ਕਰਨ ਵਾਲੀ ਖਬਰ ਆਈ ਹੈ ਜੋ ਕਿ ਫਿਰੌਤੀਆਂ ਦੇ ਨਾਲ ਜੁੜੀ ਹੋਈ ਹੈ ਅਸਲ ਵਿੱਚ ਇੱਕ ਪੁਲਿਸ ਅਧਿਕਾਰੀ ਨੇ ਖੁਲਾਸਾ ਕੀਤਾ ਹੈ ਕਿ ਲੋਰੈਂਸ ਬਿਸ਼ਨੋਈ ਗੈਂਗ ਵੱਲੋਂ ਬੀਤੇ ਸਾਲ ਕੈਨੇਡਾ ਦੀ ਪੁਲਿਸ ਨੂੰ ਇੱਕ ਚਿੱਠੀ ਲਿਖੀ ਗਈ ਸੀ ਅਤੇ ਦਾਅਵਾ ਕੀਤਾ ਗਿਆ ਸੀ ਕਿ ਬਿਸ਼ਨੋਈ ਗੈਂਗ ਕੋਲ 1000 ਦੇ ਕਰੀਬ ਅਜਿਹੇ ਵਿਅਕਤੀ ਕੈਨੇਡਾ ਵਿੱਚ ਮੌਜੂਦ ਹਨ ਜੋ ਫਿਰੌਤੀਆਂ ਦੀਆਂ ਕਾਰਵਾਈਆਂ ਜਾਂ ਵਾਰਦਾਤਾਂ ਨੂੰ ਅੰਜਾਮ ਦੇਣ ਲਈ ਤਿਆਰ ਬਰ ਤਿਆਰ ਹਨ। ਇਹ ਖੁਲਾਸਾ ਐਡਮਿੰਟਨ ਪੁਲਿਸ ਦੇ ਕਾਂਸਟੇਬਲ ਕੈਵਿਨ ਲੂਈਸ ਵੱਲੋਂ ਕੀਤਾ ਗਿਆ ਹੈ । ਕੈਵਿਨ ਲੂਈਸ ਨੇ ਇਮੀਗਰੇਸ਼ਨ ਅਤੇ ਰਿਿਫਊਜੀ ਬੋਰਡ ਦੇ ਮੈਂਬਰ ਨੂੰ ਇਹ ਜਾਣਕਾਰੀ ਉਸ ਵਕਤ ਦਿੱਤੀ ਜਦੋਂ ਬਿਸ਼ਨੋਈ ਗੈਂਗ ਦੇ ਇੱਕ ਮੈਂਬਰ ਸਬੰਧੀ ਸੁਣਵਾਈ ਕੀਤੀ ਜਾ ਰਹੀ ਸੀ। ਇਸ ਅਧਿਕਾਰੀ ਨੇ ਦੱਸਿਆ ਕਿ ਇਹ ਚਿੱਠੀ ਬ੍ਰਿਿਟਸ਼ ਕੋਲੰਬੀਆ ਸੂਬੇ ਦੇ ਐਬਟਸਫੋਰਡ ਸ਼ਹਿਰ ਦੀ ਪੁਲਿਸ ਨੂੰ ਲਿਖੀ ਗਈ ਸੀ ਜਿਸ ਵਿੱਚ ਦਾਅਵਾ ਕੀਤਾ ਗਿਆ ਸੀ ਕਿ 1000 ਦੇ ਕਰੀਬ ਵਿਅਕਤੀ ਬਿਸ਼ਨੋਈ ਗੈਂਗ ਵੱਲੋਂ ਗੋਲੀਬਾਰੀ ਕਰਨ ਲਈ ਤਿਆਰ ਬਰ ਤਿਆਰ ਹਨ ਅਤੇ ਇਹ ਵੀ ਆਖਿਆ ਗਿਆ ਸੀ ਕਿ ਹਰੇਕ ਬਿਜ਼ਨਸ ਨੂੰ ਫਿਰੌਤੀ ਦੇਣੀ ਪਵੇਗੀ। ਪੁਲਿਸ ਅਧਿਕਾਰੀ ਲੋਈਸ ਨੇ ਇਹ ਜਾਣਕਾਰੀ ਫਿਰੌਤੀਆ ਜਸ਼ਨਦੀਪ ਸਿੰਘ ਦੇ ਮਾਮਲੇ ਦੀ ਸੁਣਵਾਈ ਦੌਰਾਨ ਦਿੱਤੀ ਕਿਉਂਕਿ ਕੈਨੇਡਾ ਦਾ ਇਮੀਗ੍ਰੇਸ਼ਨ ਮੰਤਰਾਲਾ ਜਸ਼ਨਦੀਪ ਸਿੰਘ ਨੂੰ ਡਿਪੋਰਟ ਕਰਨਾ ਚਾਹੁੰਦਾ ਹੈ।

ਪੁਲਿਸ ਅਧਿਕਾਰੀ ਲੂਈਸ ਜੋ ਕਿ ਫਿਰੌਤੀਆਂ ਸਬੰਧੀ ਚੱਲ ਰਹੀ ਜਾਂਚ ਜਿਸ ਨੂੰ ਪ੍ਰੋਜੈਕਟ ਗਾਰਟਰ ਦਾ ਨਾਂ ਦਿੱਤਾ ਗਿਆ ਹੈ ਜਿਸ ਨੂੰ ਪ੍ਰੋਜੈਕਟ ਏਆਈ-ਐਕਸਟੌਰਸ਼ਨ ਵੱਜੋਂ ਵੀ ਜਾਣਿਆ ਜਾਂਦਾ ਹੈ ਦੇ ਮੁੱਖ ਜਾਂਚ ਕਰਤਾ ਹਨ, ਜੋ ਫਰੌਤੀਆਂ ਮੰਗਣ ਵਾਲੇ ਅਤੇ ਉਹਨਾਂ ਦੇ ਅਪਰਾਧ ਕਰਨ ਦੇ ਢੰਗ ਤਰੀਕੇ ਦੀ ਜਾਂਚ ਕਰ ਰਹੇ ਹਨ। ਇਸ ਪੁਲਿਸ ਅਧਿਕਾਰੀ ਨੇ ਟ੍ਰਿਿਬਊਨਲ ਨੂੰ ਦੱਸਿਆ ਕਿ ਕਿ ਸ਼ੁਰੂ ਵਿੱਚ ਪੁਲਿਸ ਦਾ ਮੰਨਣਾ ਸੀ ਕਿ ਕੈਨੇਡਾ ਵਿੱਚ ਫਿਰੌਤੀਆਂ ਦੀਆਂ ਵਾਰਦਾਤਾਂ ਨੂੰ ਅੰਜਾਮ ਦੇਣ ਲਈ ਲੋਰੈਂਸ ਬਿਸ਼ਨੋਈ ਭਾਰਤ ਦੀ ਜੇਲ ਵਿੱਚੋਂ ਅਪਰੇਟ ਕਰ ਰਿਹਾ ਹੈ ਪਰ ਜਦੋਂ ਜਾਂਚ ਅੱਗੇ ਵਧੀ ਤਾਂ ਜਾਂਚ ਕਰਤਾਵਾਂ ਨੂੰ ਪਤਾ ਲੱਗਾ ਕਿ ਲੋਰੈਂਸ ਬਿਸ਼ਨੋਈ ਗੈਂਗ ਦੇ ਵਿੱਚ ਪਾੜ ਪੈ ਚੁੱਕਾ ਹੈ। ਇਸ ਦੇ ਕਈ ਹਿੱਸੇ ਹੋ ਚੁੱਕੇ ਹਨ, ਇਸੇ ਕਾਰਨ ਵੱਖ ਵੱਖ ਗਿਰੋਹਾਂ ਵੱਲੋਂ ਇੱਕੋ ਢੰਗ ਤਰੀਕੇ ਦੇ ਨਾਲ ਫਰੌਤੀਆਂ ਦੀਆਂ ਵਾਰਦਾਤਾਂ ਨੂੰ ਅੰਜਾਮ ਦਿੱਤਾ ਜਾ ਰਿਹਾ ਹੈ। ਇਹਨਾਂ ਗਿਰੋਹਾਂ ਵੱਲੋਂ ਅਮੀਰ ਪੰਜਾਬੀ ਕਾਰੋਬਾਰੀਆਂ ਨੂੰ ਨਿਸ਼ਾਨਾ ਬਣਾਇਆ ਜਾ ਰਿਹਾ ਹੈ ਅਤੇ ਉਹਨਾਂ ਦੇ ਘਰਾਂ ਤੇ ਕਾਰੋਬਾਰਾਂ ਤੇ ਗੋਲੀਬਾਰੀ ਕੀਤੀ ਜਾਂਦੀ ਹੈ। ਇਹਨਾਂ ਵਿੱਚ ਕਈ ਵਾਰ ਪਹਿਲਾਂ ਧਮਕਾਇਆ ਜਾਂਦਾ ਹੈ ਅਤੇ ਫਿਰੌਤੀ ਨਾ ਮਿਲਣ ਤੇ ਗੋਲੀਬਾਰੀ ਕੀਤੀ ਜਾਂਦੀ ਹੈ ਜਾਂ ਫਿਰ ਪਹਿਲਾਂ ਗੋਲੀਬਾਰੀ ਕਰਕੇ ਫਿਰ ਫਰੌਤੀ ਦੀ ਮੰਗ ਕੀਤੀ ਜਾਂਦੀ ਹੈ। ਇਸ ਪੁਲਿਸ ਅਧਿਕਾਰੀ ਨੇ ਅੱਗੇ ਦੱਸਿਆ ਕਿ ਜਾਂਚ ਕਰਤਾਵਾਂ ਨੇ ਵਟਸਐਪ, ਟੈਕਸਟ ਮੈਸੇਜ ਅਤੇ ਫੋਨ ਕਾਲਾਂ ਦੀ ਜਾਂਚ ਤੋਂ ਬਾਅਦ ਇਹ ਪਤਾ ਲਗਾਇਆ ਕਿ ਲੋਰੈਂਸ ਬਿਸ਼ਨੋਈ ਗੈਂਗ ਅਤੇ ਬਿਸ਼ਨੋਈ ਦੇ ਸਾਬਕਾ ਸਾਥੀ ਤੇ ਹੁਣ ਦੁਸ਼ਮਣ ਗੋਲਡੀ ਬਰਾੜ ਅਤੇ ਇੱਕ ਹੋਰ ਵਿਅਕਤੀ ਜੋਰਾ ਸਿੱਧੂ ਦੇ ਗਿਰੋਹ ਇਹਨਾਂ ਵਾਰਦਾਤਾਂ ਨੂੰ ਅੰਜਾਮ ਦੇ ਰਹੇ ਹਨ। ਜੋਰਾ ਸਿੱਧੂ ਵੀ ਲੋਰੈਂਸ ਬਿਸ਼ਨੋਈ ਗੈਂਗ ਲਈ ਵੱਖ-ਵੱਖ ਅਪਰਾਧਾਂ ਵਿੱਚ ਸ਼ਾਮਿਲ ਰਿਹਾ ਹੈ। ਜੋਰਾ ਸਿੱਧੂ ਦੀ ਪਹਿਚਾਣ ਆਰਸੀਐਮਪੀ ਦੇ ਨੈਸ਼ਨਲ ਕੋਆਰਡੀਨੇਸ਼ਨ ਸੈਂਟਰ ਵੱਲੋਂ ਉਸ ਦੀ ਆਵਾਜ਼ ਰਾਹੀਂ ਕੀਤੀ ਗਈ ਹੈ। ਜੋਰਾ ਸਿੱਧੂ ਉਹਨਾਂ ਲੋਕਾਂ ਵਿੱਚੋਂ ਸ਼ਾਮਿਲ ਹੈ, ਜੋ ਲੋਕਾਂ ਨੂੰ ਵਟਸਐਪ ਫੋਨ ਕਾਲਾਂ ਰਾਹੀਂ ਧਮਕਾਉਂਦਾ ਹੈ। ਅਧਿਕਾਰੀ ਨੇ ਦੱਸਿਆ ਕਿ ਭਾਰਤੀ ਮੀਡੀਆ ਦੀਆਂ ਰਿਪੋਰਟਾਂ ਅਨੁਸਾਰ ਇਸੇ ਨਾਂ ਦਾ ਵਿਅਕਤੀ ਬਿਸ਼ਨੋਈ ਦਾ ਸਾਥੀ ਹੈ ਜਿਸ ਨੂੰ ਸਿੱਪਾ ਕਰਕੇ ਵੀ ਜਾਣਿਆ ਜਾਂਦਾ ਹੈ। । ਪੁਲਿਸ ਅਧਿਕਾਰੀ ਨੇ ਅੱਗੇ ਦੱਸਿਆ ਕਿ ਜੋ ਲੋਕ ਕੈਨੇਡਾ ਵਿੱਚ ਫਿਰੌਤੀਆਂ ਦੀਆਂ ਵਾਰਦਾਤਾਂ ਨੂੰ ਅੰਜਾਮ ਦੇ ਰਹੇ ਹਨ ਉਹ ਅਸਲ ਵਿੱਚ ਪਿਰਾਮਿਡ ਦਾ ਹੇਠਲਾ ਹਿੱਸਾ ਹਨ ਤੇ ਉਹਨਾਂ ਨੂੰ ਇਹਨਾਂ ਅਪਰਾਧਾਂ ਲਈ ਬਹੁਤ ਥੋੜੀ ਰਾਸ਼ੀ ਦਿੱਤੀ ਜਾਂਦੀ ਹੈ। ਉਹਨਾਂ ਅੱਗੇ ਦੱਸਿਆ ਕਿ ਜਾਂਚ ਦੌਰਾਨ ਇਹਨਾਂ ਅਪਰਾਧਾਂ ਵਿੱਚ ਸ਼ਾਮਿਲ ਜਿੰਨੇ ਵੀ ਵਿਅਕਤੀਆਂ ਦੀ ਪਹਿਚਾਣ ਕੀਤੀ ਗਈ ਹੈ ਉਹਨਾਂ ਵਿੱਚ ਜਿਆਦਾਤਰ ਟੈਮਪਰੇਰੀ ਵਿਦੇਸ਼ੀ ਕਾਮੇ, ਅੰਤਰਰਾਸ਼ਟਰੀ ਵਿਿਦਆਰਥੀ ਅਤੇ ਜਾਂ ਫਿਰ ਉਹ ਕੈਨੇਡਾ ਵਿੱਚ ਬਿਲਕੁਲ ਨਵੇਂ ਆਏ ਹਨ ਅਤੇ ਇਹ ਸਭ ਇਨਸ਼ੋਰੈਂਸ ਧੋਖਾਧੜੀ ਵਿੱਚ ਵੀ ਸ਼ਾਮਿਲ ਹਨ। ਇਹਨਾਂ ਅਪਰਾਧੀਆਂ ਵੱਲੋਂ ਚੋਰੀ ਦੀਆਂ ਗੱਡੀਆਂ ਦੀ ਵਰਤੋਂ ਕੀਤੀ ਜਾਂਦੀ ਹੈ, ਜਿਨਾਂ ਨੂੰ ਅਪਰਾਧ ਨੂੰ ਅੰਜਾਮ ਦੇਣ ਤੋਂ ਬਾਅਦ ਸਾੜ ਦਿੱਤਾ ਜਾਂਦਾ ਹੈ। ਇਸ ਪੁਲਿਸ ਅਧਿਕਾਰੀ ਨੇ ਅੱਗੇ ਦੱਸਿਆ ਕਿ ਸ਼ੱਕੀ ਅਪਰਾਧੀ ਹਥਿਆਰ ਅਤੇ ਗੱਡੀਆਂ ਇੱਕ ਤੋਂ ਦੂਜੇ ਸੂਬੇ ਦੇ ਵਿੱਚ ਮੂਵ ਕਰਦੇ ਰਹਿੰਦੇ ਹਨ ਪਰ ਜੋ ਫਿਰੌਤੀ ਮੰਗੀ ਜਾਂਦੀ ਹੈ ਉਹ ਲਗਭਗ ਇੱਕੋ ਜਿਹੀ ਹੁੰਦੀ ਹੈ। ਇਸ ਵਾਸਤੇ ਟਰੇਸ ਨਾ ਹੋ ਸਕਣ ਵਾਲੇ ਅੰਤਰਰਾਸ਼ਟਰੀ ਵਟਸਐਪ ਨੰਬਰਾਂ ਦੀ ਵਰਤੋਂ ਕੀਤੀ ਜਾਂਦੀ ਹੈ । ਉਹਨਾਂ ਆਖਿਆ ਕਿ ਅਸੀਂ ਇਹ ਦੇਖਿਆ ਹੈ ਕਿ ਇੱਕੋ ਹਥਿਆਰ ਉਨਟਾਰੀਓ ਅਲਬਰਟਾ ਤੇ ਬ੍ਰਿਿਟਸ਼ ਕੋਲੰਬੀਆ ਵਿੱਚ ਵਾਰਦਾਤਾਂ ਨੂੰ ਅੰਜਾਮ ਦੇਣ ਵਾਸਤੇ ਵਰਤਿਆ ਗਿਆ ਇਸ ਲਈ ਇਹਨਾਂ ਹਥਿਆਰਾਂ ਨੂੰ ਲੱਭਣਾ ਜਾਂ ਬਰਾਮਦ ਕਰਨਾ ਕਾਫੀ ਚੁਨੌਤੀਪੂਰਨ ਹੈ। ਵਰਨਣਯੋਗ ਹੈ ਕਿ ਇਹ ਜੋ ਸੁਣਵਾਈ ਹੋ ਰਹੀ ਸੀ ਇਹ ਵਰਚੂਅਲੀ ਹੋ ਰਹੀ ਸੀ ਅਤੇ ਇਸ ਕਾਰਵਾਈ ਨੂੰ ਜਸ਼ਨਦੀਪ ਸਿੰਘ ਕੰਪਿਊਟਰ ਉੱਪਰ ਦੇਖ ਰਿਹਾ ਸੀ ਉਸਨੇ ਕਾਲੀ ਪੱਗ ਬੰਨੀ ਹੋਈ ਸੀ ਤੇ ਕਾਲੇ ਰੰਗ ਦੀ ਟੀ ਸ਼ਰਟ ਪਾਈ ਹੋਈ ਸੀ ਅਤੇ ਲੱਗ ਰਿਹਾ ਸੀ ਕਿ ਉਹ ਕਿਸੇ ਬੈਡਰੂਮ ਵਿੱਚ ਹੈ ਉਸਦੇ ਪਿੱਛੇ ਬੁਕ ਸੈਲਫ ਦੇ ਉੱਪਰ ਦੋ ਸਟਫਡ ਐਨੀਮਲ ਨਜ਼ਰ ਆ ਰਹੇ ਸਨ। ਉਸ ਦਾ ਨਾਮ ਉਸ ਵਕਤ ਸਾਹਮਣੇ ਆਇਆ ਸੀ ਜਦੋਂ ਅਰਸ਼ਦੀਪ ਸਿੰਘ ਨਾਮ ਦੇ ਭਾਰਤੀ ਨਾਗਰਿਕ ਨੂੰ ਫਿਰੌਤੀਆਂ ਦੇ ਮਾਮਲੇ ਵਿੱਚ ਡਿਪੋਰਟ ਕੀਤਾ ਗਿਆ ਸੀ । ਅਰਸ਼ਦੀਪ ਸਿੰਘ ਨੇ ਮੰਨਿਆ ਸੀ ਕਿ ਉਸਨੇ ਓਨਟਾਰੀਓ,ਐਲਬਰਟਾ ਅਤੇ ਬ੍ਰਿਿਟਸ਼ ਕੋਲੰਬੀਆ ਦੇ ਵਿੱਚ ਅੱਗਜਨੀ ਅਤੇ ਗੋਲੀਬਾਰੀ ਦੀਆਂ ਵਾਰਦਾਤਾਂ ਨੂੰ ਅੰਜਾਮ ਦਿੱਤਾ ਹੈ। ਇਸ ਤੋਂ ਇਲਾਵਾ ਸੁਖਨਾਜ ਸਿੰਘ ਸੰਧੂ ਨੂੰ ਵੀ ਇਹਨਾਂ ਮਾਮਲਿਆਂ ਵਿੱਚ ਡਿਪੋਰਟ ਕੀਤਾ ਗਿਆ ਸੀ ਕਿਉਂਕਿ ਫਿਰੌਤੀਆਂ ਮੰਗਣ ਵਾਲਿਆਂ ਨੂੰ ਡਿਪੋਰਟ ਕਰਨ ਦਾ ਮਕਸਦ ਇਸ ਨੈਟਵਰਕ ਨੂੰ ਤੋੜਨਾ ਦੱਸਿਆ ਜਾ ਰਿਹਾ ਹੈ। ਜਾਂਚ ਕਰਤਾ ਅਰਸ਼ਦੀਪ ਸਿੰਘ ਦੀ ਸੋਸ਼ਲ ਮੀਡੀਆ ਉੱਪਰ ਪਈਆਂ ਵੀਡੀਓ ਦੇ ਆਧਾਰ ਤੇ ਤਲਾਸ਼ ਕਰ ਰਹੇ ਸਨ ਜਿਸ ਵਿੱਚੋਂ ਗੁਲਾਬੀ ਰੰਗ ਦੇ ਦਸਤੇ ਵਾਲੀ ਪਿਸਤੌਲ ਦੇ ਨਾਲ ਪਿਛਲੇ ਸਾਲ ਅਗਸਤ ਵਿੱਚ ਐਡਮਿੰਟਨ ਦੀ ਇੱਕ ਗਰੇਵਲ ਰੋਡ ਦੇ ਉੱਪਰ ਗੋਲੀਬਾਰੀ ਕਰ ਰਿਹਾ ਸੀ ਜਿਸ ਤੋਂ ਬਾਅਦ ਜਦੋਂ ਪੁਲਿਸ ਅਧਿਕਾਰੀ ਉਸ ਗੋਲੀਬਾਰੀ ਵਾਲੇ ਥਾਂ ਤੇ ਪਹੁੰਚੇ ਤਾਂ ਉਹਨਾਂ ਨੂੰ ਜੋ ਗੋਲੀਆਂ ਦੇ ਖੋਲ ਨਜ਼ਰ ਆਏ ਸਨ ਉਸ ਦੇ ਨਾਲ ਮਿਲਦੀਆਂ ਜੁਲਦੀਆਂ ਗੋਲੀਆਂ ਸਰੀ ਵਿੱਚ ਕਮੇਡੀਅਨ ਕਪਿਲ ਸ਼ਰਮਾ ਦੇ ਕੈਪਸ ਕੈਫੇ ਉੱਪਰ ਚਲਾਈਆਂ ਗਈਆਂ ਸਨ। ਜਦੋਂ ਪੁਲਿਸ ਨੇ ਜਸ਼ਨਦੀਪ ਸਿੰਘ ਦੇ ਘਰ ਦੀ ਤਲਾਸ਼ੀ ਲਈ ਸੀ ਤੇ ਉਸਦੇ ਫੋਨ ਜਬਤ ਕੀਤੇ ਸਨ ਤਾਂ ਪੁਲਿਸ ਨੂੰ ਪਤਾ ਲੱਗਾ ਸੀ ਕਿ ਉਸਦੇ ਅਰਸ਼ਦੀਪ ਸਿੰਘ ਦੇ ਨਾਲ ਸਬੰਧ ਹਨ । ਜਿਸ ਘਰ ਵਿੱਚ ਜਸ਼ਨਦੀਪ ਸਿੰਘ ਰਹਿੰਦਾ ਸੀ ਉਥੋਂ ਦੀ ਇੱਕ ਵੀਡੀਓ ਵੀ ਪੁਲਿਸ ਨੂੰ ਮਿਲੀ ਸੀ ਜਿਸ ਵਿੱਚ ਉਹ ਕਿਸੇ ਹੋਰ ਵਿਅਕਤੀ ਦੇ ਸਿਰ ਦੇ ਉੱਪਰ ਬੰਦੂਕ ਤਾਣ ਰਿਹਾ ਹੈ । ਪਰ ਪੁਲਿਸ ਇਹ ਹਥਿਆਰ ਕਦੇ ਵੀ ਬਰਾਮਦ ਨਹੀਂ ਕਰ ਸਕੀ ਕਿਉਂਕਿ ਪੁਲਿਸ ਦਾ ਮੰਨਣਾ ਹੈ ਕਿ ਅਰਸ਼ਦੀਪ ਸਿੰਘ ਨੇ ਇਹ ਹਥਿਆਰ ਜਸ਼ਨਦੀਪ ਸਿੰਘ ਨੂੰ ਦਿੱਤਾ ਅਤੇ ਪੁਲਿਸ ਦੇ ਛਾਪੇ ਤੋਂ ਪਹਿਲਾਂ ਹੀ ਜਸ਼ਨਦੀਪ ਸਿੰਘ ਨੇ ਇਹ ਹਥਿਆਰ ਕਿਸੇ ਸਾਥੀ ਲੜਕੀ ਨੂੰ ਦੇ ਦਿੱਤਾ ਸੀ। ਪੁਲਿਸ ਅਧਿਕਾਰੀ ਲੁਈਸ ਨੇ ਮੰਨਿਆ ਕਿ ਸੋਸ਼ਲ ਮੀਡੀਆ ਅਤੇ ਵੀਡੀਓ ਸਬੂਤਾਂ ਦੇ ਆਧਾਰ ਤੇ ਬਾਕੀ ਸ਼ੱਕੀਆਂ ਦੇ ਨਾਲ ਉਸ ਤੇ ਸੰਬੰਧਾਂ ਦੇ ਬਾਵਜੂਦ ਜਸ਼ਨਦੀਪ ਸਿੰਘ ਦੀ ਸਿੱਧੇ ਤੌਰ ਤੇ ਕਿਸੇ ਤਰ੍ਹਾਂ ਦੀਆਂ ਫਿਰੌਤੀਆਂ ਤੇ ਗੋਲੀਬਾਰੀ ਵਿੱਚ ਸ਼ਮੂਲੀਅਤ ਸਬੰਧੀ ਕੋਈ ਸਬੂਤ ਨਹੀਂ ਮਿਿਲਆ ਇਸ ਕਰਕੇ ਜਸ਼ਨਦੀਪ ਸਿੰਘ ਉੱਪਰ ਅਜੇ ਕੋਈ ਚਾਰਜ ਨਹੀਂ ਲਗਾਇਆ ਗਿਆ। ਆਖਿਰ ਵਿੱਚ ਇਸ ਪੁਲਿਸ ਅਧਿਕਾਰੀ ਨੇ ਆਖਿਆ ਕਿ ਅਸੀਂ ਲਗਾਤਾਰ ਵੱਖ ਵੱਖ ਪੁਲਿਸ ਵਿਭਾਗਾਂ ਅਤੇ ਏਜੰਸੀਆਂ ਤੋਂ ਜਾਣਕਾਰੀ ਪ੍ਰਾਪਤ ਕਰ ਰਹੇ ਹਾਂ ਅਤੇ ਪੂਰੇ ਦੇਸ਼ ਵਿੱਚ ਇਹਨਾਂ ਮਾਮਲਿਆਂ ਦੀ ਜਾਂਚ ਜਾਰੀ ਹੈ।




